ਇਸ ਐਪ ਦੁਆਰਾ ਕਰੋਨਾਵਾਇਰਸ ਤੋਂ ਪੀੜਤ ਲੋਕਾਂ ਦੀ ਪਛਾਣ ਕਰਨ ਦੇ ਨਾਲ ਨਾਲ ਇਹਨਾਂ ਦੇ ਸੰਪਰਕ ਵਿੱਚ ਆਏ ਦੂਜੇ ਲੋਕਾਂ ਦੀ ਪਛਾਣ ਵੀ ਹੋ ਸਕੇਗੀ। ਇਸ ਐਪ ਦੁਆਰਾ ਪਛਾਣ ਕੀਤੇ ਹੋਏ ਵਿਅਕਤੀਆਂ ਦੇ ਫੋਨਾਂ ਤੋਂ ਸਿਹਤ ਅਧਿਕਾਰੀ ਇਹ ਪਤਾ ਚਲਾ ਸਕਣਗੇ ਕਿ ਇਸ ਵਿਅਕਤੀ ਦੇ ਸੰਪਰਕ ਵਿੱਚ ਹੋਰ ਕਿਹੜੇ ਕਿਹੜੇ ਲੋਕ ਆਏ ਸਨ।
ਇਸ ਐਪ ਦੁਆਰਾ ਕਿਸੇ ਵੀ ਅਜਿਹੇ ਵਿਅਕਤੀ ਦਾ ਸੰਪਰਕ ਦਰਜ ਕੀਤਾ ਜਾਵੇਗਾ ਜੋ ਕਿਸੇ ਦੂਜੇ ਵਿਅਤਕੀ ਤੋਂ 1.5 ਮੀਟਰ ਦੇ ਘੇਰੇ ਅੰਦਰ, 15 ਮਿੰਟਾਂ ਤੋਂ ਜਿਆਦਾ ਸਮੇਂ ਤੱਕ ਰਹਿੰਦਾ ਹੈ।
ਖਾਸ ਨੁੱਕਤੇ:
- ਕੋਵਿਡ-ਸੇਫ ਐਪ ਦੀ ਵਰਤੋਂ ਸਵੈ-ਇੱਛੁਕ ਹੈ ਪਰ ਸਰਕਾਰ ਸਾਰੇ ਲੋਕਾਂ ਨੂੰ ਇਸ ਦੀ ਵਰਤੋਂ ਕਰਨ ਦੀ ਅਪੀਲ ਕਰਦੀ ਹੈ ਤਾਂ ਕਿ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
- ਇਹ ਐਪ ਕਰੋਨਾਵਾਇਰਸ ਨਾਲ ਪੀੜਤ ਵਿਅਤਕੀ ਦਾ ਨਾਮ ਨਹੀਂ ਦਸਦੀ।
- ਅਧਿਕਾਰੀ ਇਸ ਐਪ ਦੇ ਡਾਟੇ ਦੀ ਵਰਤੋਂ ਤਾਂ ਹੀ ਕਰ ਸਕਣਗੇ ਜੇਕਰ ਇਸ ਸਬੰਧੀ ਵਿਅਕਤੀ ਆਪਣੇ ਫੋਨ ਦੁਆਰਾ ਜਾਣਕਾਰੀ ਸਾਂਝੇ ਕੀਤੇ ਜਾਣ ਦੀ ਇਜਾਜਤ ਦੇਵੇਗਾ।
ਅਧਿਕਾਰੀ ਕੋਵਿਡ-ਸੇਫ ਦੇ ਡਾਟੇ ਨੂੰ ਕਿਸ ਤਰਾਂ ਇਸਤੇਮਾਲ ਕਰਨਗੇ?
ਕੋਵਿਡ-ਸੇਫ ਐਪ ਨੂੰ ਲਾਗੂ ਕਰਨ ਦਾ ਮੰਤਵ ਕਰੋਨਾਵਾਇਰਸ ਤੋਂ ਪੀੜਤ ਲੋਕਾਂ ਦੀ ਪਛਾਣ ਕਰਨ ਵਿੱਚ ਤੇਜ਼ੀ ਲਿਆਉਣਾ ਹੈ। ਇਸ ਐਪ ਦੀ ਵਰਤੋਂ ਨਾਲ ਵਾਇਰਸ ਨੂੰ ਪਰਿਵਾਰ, ਦੋਸਤਾਂ ਅਤੇ ਭਾਈਚਾਰੇ ਵਿੱਚ ਫੈਲਣ ਤੋਂ ਰੋਕਿਆ ਜਾ ਸਕੇਗਾ।
ਰਾਜਾਂ ਦੇ ਅਧਿਕਾਰੀ ਇਸ ਐਪ ਦੇ ਡਾਟੇ ਦੀ ਵਰਤੋਂ ਤਾਂ ਹੀ ਕਰ ਸਕਣਗੇ ਜੇਕਰ ਪੀੜਤ ਵਿਅਕਤੀ ਆਪਣੇ ਫੋਨ ਦੁਆਰਾ ਜਾਣਕਾਰੀ ਸਾਂਝੇ ਕੀਤੇ ਜਾਣ ਦੀ ਇਜਾਜਤ ਦੇਵੇਗਾ। ਇਸ ਤੋਂ ਬਾਅਦ ਹੋਰਨਾਂ ਲੋਕਾਂ ਨੂੰ ਟੈਸਟ ਕਰਵਾਉਣ ਜਾਂ ਅਲੱਗ ਹੋਣ ਵਾਸਤੇ ਜਾਗਰੂਕ ਕੀਤਾ ਜਾਵੇਗਾ।
ਕੋਵਿਡ-ਸੇਫ ਇਕੱਲੀ ਇਹੋ ਜਿਹੀ ਐਪ ਹੈ ਜੋ ਕਿ ਸਰਕਾਰ ਵਲੋਂ ਮਨਜ਼ੂਰ ਸ਼ੁਦਾ ਹੈ। ਜਿਆਦਾ ਜਾਣਕਾਰੀ ਲਈ ਤੁਸੀਂ 'ਤੇ ਜਾ ਸਕਦੇ ਹੋ।
ਇਸ ਐਪ ਦੁਆਰਾ ਤੁਹਾਡੀ ਕਿਹੜੀ ਨਿਜੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ?
ਜਦੋਂ ਲੋਕ ਇਸ ਐਪ ਨੂੰ ਡਾਊਨਲੋਡ ਕਰਦੇ ਹਨ ਤਾਂ ਉਹ ਆਪਣਾ ਨਾਮ, ਮੋਬਾਈਲ ਨੰਬਰ, ਪੋਸਟਕੋਡ ਅਤੇ ਉਮਰ ਸੀਮਾ ਦਸਦੇ ਹਨ। ਇੰਸਟਾਲ ਕਰਨ ਵਾਸਤੇ ਇੱਕ ਕੋਡ ਮੋਬਾਈਲ ਨੰਬਰ ਤੇ ਭੇਜਿਆ ਜਾਂਦਾ ਹੈ। ਇਸ ਤੋਂ ਬਾਅਦ ਸਿਸਟਮ ਇੱਕ ਨਿਵੇਕਲਾ ਇਨਕਰਿਪਟਿਡ ਕੋਡ ਫੋਨ ਵਿੱਚ ਸੇਵ ਕਰ ਦਿੰਦਾ ਹੈ।
ਇਹ ਐਪ ਬਲੂ-ਟੁੱਥ ਦੁਆਰਾ ਦੂਜੇ ਫੋਨਾਂ ਉੱਤੇ ਇਨਸਟਾਲ ਕੀਤੀ ਹੋਈ ਇਸ ਐਪ ਦੀ ਪਛਾਣ ਕਰਦੀ ਹੈ ਅਤੇ, ਸੰਪਰਕ ਦੀ ਮਿਤੀ, ਸਮਾਂ, ਦੂਰੀ, ਅੰਤਰਾਲ ਅਤੇ ਨਿਵੇਕਲਾ ਇਨਕਰਿਪਟਿਡ ਕੋਡ ਦਰਜ ਕਰਦੀ ਜਾਂਦੀ ਹੈ। ਕੋਵਿਡ-ਸੇਫ ਕਦੀ ਵੀ ਕਿਸੇ ਵੀ ਵਿਅਕਤੀ ਦਾ ਟਿਕਾਣਾ ਦਰਜ ਨਹੀਂ ਕਰਦੀ।
ਆਸਟ੍ਰੇਲੀਆ ਸਰਕਾਰ ਦਾ ਕਹਿਣਾ ਹੈ ਕਿ ਸਾਰੀ ਜਾਣਕਾਰੀ ਨੂੰ ਇਨਕਰਿਪਟ ਕੀਤਾ ਹੋਇਆ ਹੈ। ਲੋਕਾਂ ਦੇ ਮੋਬਾਈਲ ਫੋਨਾਂ ਉੱਤੇ ਇਕੱਤਰ ਹੋਈ ਜਾਣਕਾਰੀ ਨੂੰ 21 ਦਿਨਾਂ ਬਾਅਦ ਮਿਟਾ ਦਿੱਤਾ ਜਾਂਦਾ ਹੈ। ਇਹ 21 ਦਿਨਾਂ ਦਾ ਸਮਾਂ ਵਾਇਰਸ ਦੇ ਪ੍ਰਫੁੱਲਤ ਹੋਣ ਅਤੇ ਟੈਸਟ ਕਰਨ ਦੇ ਸਮੇਂ ਨੂੰ ਧਿਆਨ ਵਿੱਚ ਰੱਖ ਕੇ ਮਿੱਥਿਆ ਗਿਆ ਹੈ।
ਕੀ ਹੁੰਦਾ ਹੈ ਜਦੋਂ ਐਪ ਦੀ ਵਰਤੋਂ ਕਰਨ ਵਾਲਾ ਕੋਈ ਵਿਅਕਤੀ 'ਪੋਜ਼ਿਟਿਵ' ਹੋ ਜਾਂਦਾ ਹੈ?
ਜਦੋਂ ਕਿਸੇ ਨੂੰ ਕੋਵਿਡ-19 ਹੋ ਜਾਂਦਾ ਹੈ ਅਤੇ ਉਹ ਆਪਣੀ ਜਾਣਕਾਰੀ ਸਾਂਝੀ ਕਰਨ ਦੀ ਆਗਿਆ ਦੇ ਦਿੰਦਾ ਹੈ ਤਾਂ, ਇਸ ਨੂੰ ਇੱਕ ਸੁਰੱਖਿਅਤ ਜਗ੍ਹਾ ਤੇ ਸੰਭਾਲ ਲਿਆ ਜਾਂਦਾ ਹੈ।
ਇਸ ਤੋਂ ਬਾਅਦ ਰਾਜਾਂ ਦੇ ਸਿਹਤ ਅਧਿਕਾਰੀ ਹੇਠ ਲਿਖੇ ਕੰਮ ਕਰਦੇ ਹਨ:
- ਐਪ ਦੁਆਰਾ ਇਕੱਠੇ ਕੀਤੇ ਹੋਏ ਸੰਪਰਕਾਂ ਦੀ ਪਛਾਣ ਕੀਤੀ ਜਾਂਦੀ ਹੈ।
- ਅਜਿਹੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਉਹ ਵੀ ਇਸ ਵਾਇਰਸ ਦੀ ਮਾਰ ਹੇਠ ਆਏ ਹੋ ਸਕਦੇ ਹਨ।
- ਉਹਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਜਿਵੇਂ:
- ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ,
- ਕਿਸ ਥਾਂ ਤੋਂ ਟੈਸਟ ਕਰਵਾਇਆ ਜਾ ਸਕਦਾ ਹੈ,
- ਬਾਕੀ ਦੇ ਪਰਿਵਾਰਕ ਮੈਂਬਰਾਂ ਜਾਂ ਦੋਸਤਾਂ ਆਦਿ ਨੂੰ ਕਿਸ ਤਰਾਂ ਬਚਾਇਆ ਜਾ ਸਕਦਾ ਹੈ ਆਦਿ।
- ਸਿਹਤ ਅਧਿਕਾਰੀ ਪੀੜਤ ਵਿਅਕਤੀ ਦਾ ਨਾਮ ਨਹੀਂ ਦਸਦੇ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦਾ।
ਜੇ ਤੁਸੀਂ ਵਿਦੇਸ਼ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।
ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀਲਈ sbs.com.au/coronavirus 'ਤੇ ਜਾਓ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ