ਹਾਲ ਵਿੱਚ ਹੀ ਵੈਸਟਰਨ ਸਿਡਨੀ ਦੇ ਮੈਰੀਲੈਂਡਸ ਇਲਾਕੇ ਵਿੱਚ ਇੱਕ ਯਾਤਰੀ ਵਲੋਂ ਭਾਰਤੀ ਮੂਲ ਦੇ ਬੱਸ ਡਰਾਈਵਰ ਦੇ ਮੂੰਹ ਉੱਤੇ ਥੱਕੇ ਜਾਣ ਤੋਂ ਬਾਅਦ ਕਰਮਚਾਰੀ ਭਾਰੀ ਗੁੱਸੇ ਵਿੱਚ ਹਨ। ਇਹ ਘਟਨਾ ਮਿਤੀ 21 ਅਪ੍ਰੈਲ ਨੂੰ ਸ਼ਾਮ 8 ਵਜੇ ਦੀ ਹੈ।
ਖਾਸ ਨੁੱਕਤੇ:
ਭਾਰਤੀ ਮੂਲ ਦੇ ਡਰਾਈਵਰ ਦੇ ਮੂੰਹ ਤੇ ਇੱਕ ਯਾਤਰੀ ਵਲੋਂ ਥੁੱਕਿਆ ਗਿਆ ਜਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਉੱਤੇ ਥੁੱਕਣ ਜਾਂ ਖੰਗਣ 'ਤੇ 5000 ਡਾਲਰ ਦਾ ਹੋ ਸਕਦਾ ਹੈ ਜੁਰਮਾਨਾ ਯੂਨਿਅਨ’ ਵਲੋਂ ਸੁਰੱਖਿਆ ਹੋਰ ਮਜ਼ਬੂਤ ਕੀਤੇ ਜਾਣ ਦੀ ਮੰਗ

Source: Getty Images
ਉਹਨਾਂ ਦੱਸਿਆ ਕਿ, ‘ਬੱਸ ਡਰਾਈਵਰਾਂ ਨੂੰ ਨਿੱਤ ਕਈ ਪ੍ਰਕਾਰ ਦੇ ਕਲੇਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਨੌਬਤ ਗਰਮਾ-ਗਰਮੀ ਤੋਂ ਮਾਰ ਕੁਟਾਈ ਤੱਕ ਵੀ ਪਹੁੰਚ ਜਾਂਦੀ ਹੈ’।
ਭਾਰਤੀ ਮੂਲ ਦੇ ਬੱਸ ਡਰਾਈਵਰ ਨੇ ਹਾਦਸਾ ਬਿਆਨ ਕਰਦੇ ਹੋਏ ਦੱਸਿਆ ਕਿ, ‘ਮੈਂ ਰੋਜ ਦੀ ਤਰਾਂ ਬੱਸ ਨੂੰ ਚਲਾ ਰਿਹਾ ਸੀ ਜਦੋਂ ਇੱਕ ਯਾਤਰੀ ਮੇਰੇ ਕੋਲ ਆਇਆ ਅਤੇ ਕਹਿਣ ਲੱਗਾ ਕਿ ਮੇਰੇ ਓਪਲ ਕਾਰਡ ਵਿੱਚ ਲੌੜੀਂਦੇ ਪੈਸੇ ਨਹੀਂ ਹਨ। ਮੈਂ ਉਸ ਨੂੰ ਵਾਪਸ ਪਿੱਛੇ ਜਾ ਕੇ ਬੈਠਣ ਲਈ ਕਿਹਾ। ਜਦੋਂ ਮੈਂ ਅਗਲੇ ਪੜਾਅ ਤੇ ਬੱਸ ਰੋਕੀ ਤਾਂ ਉਸ ਵਿਅਕਤੀ ਨੇ ਉਤਰਨ ਸਮੇਂ ਅਚਾਨਕ ਮੇਰੇ ਵੱਲ ਮੂੰਹ ਕਰ ਕੇ ਥੁੱਕ ਦਿੱਤਾ ਜਿਸ ਦਾ ਮੈਂਨੂੰ ਬਹੁਤ ਦੁੱਖ ਹੋਇਆ’।
ਬੱਸ ਡਰਾਈਵਰ ਨੇ ਆਪਣੀ ਪਹਿਚਾਣ ਜਾਰੀ ਨਾ ਕਰਨ ਦੀ ਬੇਨਤੀ ਕਰਦੇ ਹੋਏ ਦੱਸਿਆ ਕਿ ਉਹ ਥੁੱਕ ਉਸ ਦੀਆਂ ਅੱਖਾਂ ਅਤੇ ਮੂੰਹ ਵਿੱਚ ਪੈ ਗਈ ਸੀ ਅਤੇ ਇਸ ਕਾਰਨ ਉਸ ਨੂੰ ਬਹੁਤ ਡਰ ਲੱਗ ਰਿਹਾ ਹੈ।

Source: AAP
ਡਰਾਈਵਰ ਨੇ ਕਿਹਾ ਕਿ ਉਸ ਨੇ ਸ਼ਾਂਤ ਰਹਿੰਦੇ ਹੋਏ ਉਸ ਵਿਅਕਤੀ ਦੌੜ ਕੇ ਇੱਕ ਗਲੀ ਵਿੱਚ ਜਾਂਦੇ ਹੋਏ ਦੇਖਿਆ। ਬਾਅਦ ਵਿੱਚ ਉਸ ਨੇ ਸਾਰਾ ਮਾਮਲਾ ਆਪਣੇ ਮੈਨੇਜਰ ਨੂੰ ਦੱਸਿਆ ਜਿਸ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ।
ਪੁਲਿਸ ਨੇ ਡਰਾਈਵਰ ਦਾ ਬਿਆਨ ਦਰਜ ਕਰ ਲਿਆ ਹੈ ਅਤੇ ਬੱਸ ਕੰਪਨੀ ਕੋਲੋਂ ਘਟਨਾ ਦੀ ਵੀਡੀਓ ਮੰਗੀ ਹੈ।
ਐਨ ਐਸ ਡਬਲਿਊ ਪੁਲਿਸ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
ਐਨ ਐਸ ਡਬਲਿਊ ਰੋਡਸ ਐਂਡ ਟਰਾਂਸਪੋਰਟ ਮੰਤਰੀ ਐਂਡਰਿਊ ਕੋਂਸਟਾਂਸ ਦੇ ਦਫਤਰ ਵਲੋਂ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਜ ਦੇ ਸਿਹਤ ਕਰਮਚਾਰੀਆਂ ਨਾਲ ਧੱਕਾ ਕਰਨ ਵਾਲਿਆਂ ਉੱਤੇ ਲਗਾਏ ਜਾਣ ਵਾਲੇ ਜੁਰਮਾਨਿਆਂ ਨੂੰ ਹੁਣ ਟਰਾਂਸਪੋਰਟ ਕਰਮਚਾਰੀਆਂ ਲਈ ਵੀ ਵਧਾ ਦਿੱਤਾ ਗਿਆ ਹੈ।

Australian travellers are carried on a bus Source: AAP
21 ਅਪ੍ਰੈਲ ਨੂੰ ਹੀ ਇੱਕ ਹੋਰ ਔਰਤ ਨੂੰ ਬੱਸ ਵਿੱਚ ਸਿਗਰਟ ਨੋਸ਼ੀ ਕਰਨ ਤੋਂ ਰੋਕਣ ਤੋਂ ਬਾਅਦ ਉਸ ਵਲੋਂ ਡਰਾਈਵਰ ਉੱਤੇ ਥੁੱਕੇ ਜਾਣ ਕਾਰਨ ਚਾਰਜ ਕੀਤਾ ਗਿਆ ਸੀ।
ਇੱਕ ਹੋਰ ਘਟਨਾ ਦੌਰਾਨ 45 ਸਾਲਾਂ ਦੇ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਕਿਉਂਕਿ ਉਸ ਨੇ ਇੱਕ ਫੈਰੀ ਕਰਮਚਾਰੀ ਉੱਤੇ ਥੁੱਕਿਆ ਸੀ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦਾ।
ਜੇ ਤੁਸੀਂ ਵਿਦੇਸ਼ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।
ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀਲਈ sbs.com.au/coronavirus 'ਤੇ ਜਾਓ।