ਸਿਡਨੀ ਦੇ ਇੱਕ ਕਾਲਜ ਵਿੱਚ ਆਰਜ਼ੀ ਐਡਮਿਨਿਸਟਰੇਟਰ ਵਜੋਂ ਕੰਮ ਕਰਨ ਵਾਲੀ ਕਸ਼ਮੀਰਾ ਆਸਪਰ ਦਾ ਕਹਿਣਾ ਹੈ ਕਿ ਕੋਵਿਡ-19 ਮਹਾਂਮਾਰੀ ਤੋਂ ਪਹਿਲਾਂ ਉਹ ਘਰ ਤੋਂ ਕੰਮ ਕਰਨ ਨੂੰ ਪਹਿਲ ਦਿੰਦੀ ਸੀ ਤਾਂ ਕਿ ਆਵਾਜਾਈ ਦੇ ਸਮੇਂ ਨੂੰ ਬਚਾਉਣ ਦੇ ਨਾਲ-ਨਾਲ ਉਹ ਆਪਣੇ 6 ਸਾਲਾਂ ਦੇ ਬੱਚੇ ਦੀ ਦੇਖਭਾਲ ਵੀ ਕਰ ਸਕੇ। ਪਰ ਪੈਦਾ ਹੋਏ ਇਹਨਾਂ ਹਾਲਾਤਾਂ ਬਾਰੇ ਤਾਂ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ।
ਐਡੀਲੇਡ ਦੀ ਕਾਨੂੰਨ ਕੰਪਨੀ ਜੋਹਨਸਟਨ ਵਿਦਰਸ ਦੇ 'ਪਰਸਨਲ ਇੰਜਰੀ' ਮਾਹਰ ਟਿਮ ਡਾਊਨੀ ਕਹਿੰਦੇ ਹਨ ਕਿ ਰੁਜ਼ਰਗਾਰਦਾਤਾ ਲਈ ਇਹ ਯਕੀਨੀ ਬਨਾਉਣਾ ਬਹੁਤ ਜਰੂਰੀ ਹੈ ਕਿ ਉਹਨਾਂ ਦੇ ਕਰਮਚਾਰੀ ਇੱਕ ਸੁਰੱਖਿਅਤ ਵਾਤਾਰਵਰਣ ਵਿੱਚ ਕੰਮ ਕਰਦੇ ਹੋਣ ਜੋ ਕਿ ਪੇਸ਼ੇਵਰ ਸੁਰੱਖਿਆ ਦੇ ਮਿਆਰਾਂ ਨੂੰ ਪੂਰਾ ਕਰਦਾ ਹੋਵੇ।
ਡਾਊਨੀ ਕਹਿੰਦੇ ਹਨ ਕਿ ਘਰ ਤੋਂ ਕੰਮ ਕਰਨ ਸਮੇਂ ਵੀ ਰੁਜ਼ਗਾਰਦਾਤਾ ਦੀ ਜਿੰਮੇਵਾਰੀ ਉਹੀ ਹੁੰਦੀ ਹੈ ਜਿਹੜੀ ਕਰਮਚਾਰੀ ਵਲੋਂ ਦਫਤਰ ਤੋਂ ਕੰਮ ਕਰਨ ਸਮੇਂ ਹੁੰਦੀ ਹੈ। ਉਹ ਸਲਾਹ ਦਿੰਦੇ ਹਨ ਕਿ ਦੋਵੇਂ ਧਿਰਾਂ ਘਰ ਤੋਂ ਕੰਮ ਕਰਨ ਲਈ 'ਵਰਕਸਟੇਸ਼ਨ' ਦੀ ਸੁਰੱਖਿਆ ਯਕੀਨੀ ਬਨਾਉਣ ਵਾਸਤੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

Source: Getty Images/360 Productions
ਸੈਂਟਰਲ ਕੂਈਨਜ਼ਲੈਂਡ ਯੂਨਿਵਰਸਿਟੀ ਦੇ ਮਾਹਰ ਡਾ ਰੋਬਿਨ ਪਰਿੰਸ ਕਹਿੰਦੇ ਹਨ ਕਿ ਤੁਹਾਡੇ ਰੁਜ਼ਗਾਰਦਾਤਾ ਨੂੰ ਇਹ ਯਕੀਨੀ ਬਨਾਉਣਾ ਹੋਵੇਗਾ ਕਿ ਅਗਰ ਤੁਸੀਂ ਘਰ ਤੋਂ ਕੰਮ ਕਰਦੇ ਹੋਏ ਜ਼ਖਮੀ ਹੋ ਜਾਂਦੇ ਹੋ ਤਾਂ ਤੁਹਾਨੂੰ ਇਸ ਦਾ ਉਚਿਤ ਮੁਆਵਜਾ ਮਿਲ ਸਕੇ।
ਮੈਲਬਰਨ ਦੀ ਆਈ ਟੀ ਕੰਪਨੀ ਜੈਸਕੋ ਵਿੱਚ ਕੰਮ ਕਰਨ ਵਾਲੀ ਹੈਲੇਨ ਸਾਵੳ ਕਹਿੰਦੀ ਹੈ ਸੰਸਾਰ ਭਰ ਵਿੱਚ ਫੈਲੀ ਇਸ ਮਹਾਂਮਾਰੀ ਕਾਰਨ ਕਈ ਅਦਾਰਿਆਂ ਨੂੰ ਮਜਬੂਰਨ ਆਪਣੇ ਕਰਮਚਾਈਆਂ ਨੂੰ ਦਫਤਰਾਂ ਆਦਿ ਤੋਂ ਦੂਰ ਕਰਨਾ ਪਿਆ ਹੈ।
ਕੋਵਿਡ-19 ਦੀ ਮਾਰ ਹੇਠ ਆਉਣ ਤੋਂ ਬਾਅਦ ਕਈ ਕੰਪਨੀਆਂ ਦੇ ਉਤਪਾਦ ਘੱਟ ਹੋ ਗਏ ਹਨ। ਘਰਾਂ ਤੋਂ ਕੰਮ ਕਰਨ ਵਾਸਤੇ ਢੁੱਕਵੇਂ ਔਜ਼ਾਰ ਪ੍ਰਦਾਨ ਨਾ ਕਰਨ ਪਾਉਣ ਕਾਰਨ ਕਾਫੀ ਦੇਰੀਆਂ ਵੀ ਹੋ ਰਹੀਆਂ ਹਨ।

Source: Getty Images/Zoranm
ਡਾ ਪਰਾਈਸ ਅਨੁਸਾਰ ਕਈ ਅਦਾਰੇ ਇਸ ਸਮੇਂ ਭਾਰੀ ਬੋਝ ਹੇਠ ਚੱਲ ਰਹੇ ਹਨ।
ਐਸਪਰ ਦਾ ਮੰਨਣਾ ਹੈ ਕਿ ਘਰ ਤੋਂ ਕੰਮ ਕਰਨ ਵਾਸਤੇ ਉਸ ਕੋਲ ਸਾਰੀਆਂ ਲੌੜੀਂਦੀਆਂ ਵਸਤਾਂ ਤਾਂ ਹਨ ਪਰ ਇੰਟਰਨੈੱਟ ਬਹੁਤ ਕਮਜ਼ੋਰ ਹੈ। ਇਸ ਲਈ ਉਸ ਨੂੰ ਅਕਸਰ ਰਾਤ ਸਮੇਂ ਕੰਮ ਕਰਨ ਤੇ ਮਜਬੂਰ ਹੋਣਾ ਪੈਂਦਾ ਹੈ।
ਚਾਰਟਰਡ ਅਕਾਉਂਟੈਂਟਸ ਆਸਟ੍ਰੇਲੀਆ ਐਂਡ ਨਿਊਜ਼ੀਲ਼ੈਂਡ ਦੇ ਮੁਖੀ ਮਾਈਕਲ ਕਰੋਕਰ ਕਹਿੰਦੇ ਹਨ ਕਿ ਜਿਹੜੇ ਕਰਮਚਾਰੀਆਂ ਨੇ ਘਰਾਂ ਤੋਂ ਕੰਮ ਕਰਨ ਲਈ ਆਰਜ਼ੀ ਦਫਤਰ ਆਦਿ ਬਣਾਏ ਹਨ, ਉਹ ਟੈਕਸ ਵਿੱਚੋਂ ਛੋਟਾਂ ਪ੍ਰਾਪਤ ਕਰ ਸਕਣਗੇ।
ਕਰੋਕਰ ਦਾ ਕਹਿਣਾ ਹੈ ਕਿ ਘਰਾਂ ਵਿੱਚ ਸਾਂਝੇ ਤੌਰ ਤੇ ਕੰਮ ਕਰਦੇ ਹੋਏ ਸਾਵਧਾਨੀ ਵੀ ਵਰਤਣੀ ਚਾਹੀਦੀ ਹੈ ਕਿਉਂਕਿ ਕਈ ਵਾਰ ਅਣਜਾਣੇ ਵਿੱਚ ਹੀ ਨਿਜੀ ਜਾਣਕਾਰੀ ਵੀ ਦੂਜਿਆਂ ਤੱਕ ਪਹੁੰਚ ਸਕਦੀ ਹੈ।

Source: Getty Images/RollingCamera
ਸਹਿਯੋਗ ਤੇ ਉਤਪਾਦਕਤਾ ਨੂੰ ਵਧਾਉਣ ਅਤੇ ਇਕੱਲਤਾ ਨੂੰ ਘੱਟ ਕਰਨ ਵਾਸਤੇ ਸੰਚਾਰ ਦਾ ਮਜਬੂਤ ਹੋਣਾ ਬਹੁਤ ਜਰੂਰੀ ਹੈ।
ਪਰ ਆਸਪਰ ਨੂੰ ਇੰਟਰਨੈੱਟ ਦੀ ਕਮੀ ਬਹੁਤ ਗੌਲਦੀ ਹੈ ਅਤੇ ਇਹ ਵੀ ਨਹੀਂ ਪਤਾ ਕਿ ਇਹ ਹਾਲਾਤ ਕਿੰਨਾ ਸਮਾਂ ਹੋਰ ਚੱਲਣਗੇ।
ਆਪਣੇ ਹੱਕਾਂ ਅਤੇ ਜਿੰਮੇਵਾਰੀਆਂ ਬਾਰੇ ਜਿਆਦਾ ਜਾਣਕਾਰੀ ਲੈਣ ਲਈ ਤੁਸੀਂ ‘ਫੇਅਰ ਵਰਕ ਉਮਬਡਸਮਨ’ ਦੀ ਵੈਬਸਾਈਟ ਤੇ ਜਾ ਸਕਦੇ ਹੋ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦਾ।
ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।
ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।