ਇਸ ‘ਕੋਵਿਡ-ਸੇਫ’ ਨਾਮੀ ਐਪ ਦੇ ਜਾਰੀ ਹੋਣ ਤੋਂ ਕੁੱਝ ਘੰਟਿਆਂ ਬਾਅਦ ਹੀ ਸਿਹਤ ਮੰਤਰੀ ਗ੍ਰੇਗ ਹੰਟ ਨੇ ਟਵਿੱਟਰ 'ਤੇ ਐਲਾਨ ਕੀਤਾ ਕਿ ਇਸ ਐਪ ਨੂੰ ਤਕਰੀਬਨ 1 ਮਿਲਿਅਨ ਆਸਟ੍ਰੇਲੀਆਈ ਲੋਕਾਂ ਨੇ ਡਾਊਨਲੋਡ ਕਰ ਲਿਆ ਹੈ। ਇਹ ਐਪ ਬਲੂਟੁੱਥ ਤਕਨੀਕ ਦੁਆਰਾ ਕੋਵਿਡ-19 ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਪਹਿਚਾਣ ਕਰਨ ਵਿੱਚ ਮਦਦ ਕਰੇਗੀ।
ਸ਼੍ਰੀ ਹੰਟ ਨੇ ਕਿਹਾ ਕਿ ਜਿਹੜੇ ਵਿਅਕਤੀ ਨਿੱਜਤਾ ਜ਼ਾਹਰ ਹੋ ਜਾਣ ਤੋਂ ਚਿੰਤਤ ਹਨ, ਉਹ ਕੋਈ ਵੀ ਜਾਅਲੀ ਨਾਮ ਦੀ ਵਰਤੋਂ ਕਰ ਸਕਦੇ ਹਨ।
ਸਰਕਾਰ ਨੂੰ ਉਮੀਦ ਹੈ ਕਿ ਇਸ ਐਪ ਦੀ ਵਿਆਪਕ ਵਰਤੋਂ ਨਾਲ ਸਮਾਜਿਕ ਅਤੇ ਆਰਥਿਕ ਬੰਦਸ਼ਾਂ ਜਲਦ ਖਤਮ ਕੀਤੀਆਂ ਜਾ ਸਕਣਗੀਆਂ।
ਖਾਸ ਨੁੱਕਤੇ:
ਕੋਵਿਡ-ਸੇਫ ਨਾਮੀ ਐਪ ਨੂੰ ਸਰਕਾਰ ਨੇ ਬੀਤੇ ਐਤਵਾਰ (24 ਅਪ੍ਰੈਲ ਨੂੰ) ਕੀਤਾ ਲਾਗੂ। ਲਾਗੂ ਕੀਤੇ ਜਾਣ ਦੇ ਕੁੱਝ ਘੰਟਿਆਂ ਵਿੱਚ ਹੀ ਤਕਰੀਬਨ 1 ਮਿਲੀਅਨ ਲੋਕਾਂ ਨੇ ਕੀਤਾ ਡਾਊਨਲੋਡ। ਡਾਕਰਟਰਾਂ, ਨਰਸਾਂ, ਵਪਾਰਾਂ ਅਤੇ ਵਿੱਤੀ ਸਮੂਹਾਂ ਨੇ ਇਸ ਸਵੈ-ਇਛੱਕ ਐਪ ਦਾ ਸਮਰਥਨ ਕੀਤਾ ਹੈ।

ਘਰ ਰਹੋ, ਸੁਰੱਖਿਅਤ ਰਹੋ, ਜੁੜੇ ਰਹੋ, ਜਾਨਾਂ ਬਚਾਓ। Source: SBS
ਆਸਟ੍ਰੇਲੀਅਨ ਨਰਸਿੰਗ ਐਂਡ ਮਿਡਵਾਈਫਰੀ ਫਾਊਂਡੇਸ਼ਨ ਦੀ ਦੇਸ਼ ਵਿਆਪੀ ਸਕੱਤਰ ਐਨੀ ਬਟਲਰ ਨੇ ਕਿਹਾ ਹੈ ਕਿ ਇੱਕ ਰਜਿਸਟਰਡ ਨਰਸ ਵਜੋਂ ਉਹ ਵੀ ਇਸ ਐਪ ਦਾ ਇਸਤੇਮਾਲ ਜਲਦ ਹੀ ਕਰੇਗੀ।
ਦਾ ਬਿਜ਼ਨਸ ਕਾਊਂਸਲ ਆਫ ਆਸਟ੍ਰੇਲੀਆ ਨੇ ਵੀ ਇਸ ਐਪ ਦਾ ਸਮਰਥਨ ਕੀਤਾ ਹੈ। ਇਸ ਸੰਸਥਾ ਦੇ ਮੁਖੀ ਜੈਨੀਫਰ ਵੈਸਟਕੋਟ ਦਾ ਕਹਿਣਾ ਹੈ ਕਿ ਜਿੰਨੇ ਜਿਆਦਾ ਆਸਟ੍ਰੇਲੀਅਨ ਇਸ ਐਪ ਨੂੰ ਵਰਤਣਗੇ, ਉਤਨੀ ਜਲਦੀ ਹੀ ਅਸੀਂ ਸਾਰੇ ਸੁਰੱਖਿਅਤ ਹੋ ਸਕਾਂਗੇ ਅਤੇ ਨਾਲ ਹੀ ਪਾਬੰਦੀਆਂ ਵੀ ਖਤਮ ਹੋ ਸਕਣਗੀਆਂ।
ਆਸਟ੍ਰੇਲੀਆ ਇੰਸਟੀਚਿਊਟ ਵਲੋਂ ਹਾਲ ਵਿੱਚ ਹੀ ਕਰਵਾਈ ਇੱਕ ਖੋਜ ਵਿੱਚ 45 ਪ੍ਰਤੀਸ਼ਤ ਆਸਟ੍ਰੇਲੀਅਨ ਲੋਕਾਂ ਨੇ ਇਸ ਐਪ ਨੂੰ ਵਰਤਣ ਲਈ ਹਾਮੀ ਭਰੀ ਹੈ। ਜਦੋਂਕਿ 28 ਪ੍ਰਤੀਸ਼ਤ ਇਸ ਤੋਂ ਇਨਕਾਰੀ ਹਨ ਅਤੇ ਤਕਰੀਬਨ 27 ਪ੍ਰਤੀਸ਼ਨ ਅਜੇ ਇਸ ਬਾਰੇ ਅਨਿਸ਼ਚਿਤ ਸਨ।
ਆਸਟ੍ਰੇਲੀਆਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦਾ।
ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।
ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।
ਐਸਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀਲਈ sbs.com.au/coronavirus 'ਤੇ ਜਾਓ।