ਜ਼ਿਕਰਯੋਗ ਹੈ ਕਿ ਸਿਡਨੀ ਦੇ ਅਮਰ ਸਿੰਘ ਨੇ 1 ਅਗਸਤ ਨੂੰ ਬਹੁ-ਸੱਭਿਆਚਾਰਕ ਅਤੇ ਖੇਤਰੀ ਭਾਈਚਾਰਿਆਂ ਤੱਕ ਇੰਡੀਜੀਨਸ ਵੌਇਸ ਰੈਫਰੈਂਡਮ ਦਾ ਪ੍ਰਚਾਰ ਕਰਨ ਲਈ ਇਹ ਸੜਕੀ ਯਾਤਰਾ ਸ਼ੁਰੂ ਕੀਤੀ ਸੀ।
ਲੋਕਾਂ ਨੂੰ ਹਾਂ ਮੁਹਿੰਮ ਬਾਰੇ ਜਾਗਰੂਕ ਕਰਨ ਵਿੱਚ ਮਦਦ ਕਰਨ ਲਈ ਉਨ੍ਹਾਂ ਖੇਤਰੀ ਅਤੇ ਬਹੁ-ਸੱਭਿਆਚਾਰਕ ਭਾਈਚਾਰਿਆਂ ਦਾ ਦੌਰਾ ਕੀਤਾ।
ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਅਮਰ ਸਿੰਘ ਨੇ ‘ਵੌਇਸ ਰੈਫਰੈਂਡਮ’ ਬਾਰੇ ਵਿਭਿੰਨ, ਧਾਰਮਿਕ ਅਤੇ ਨਸਲੀ ਸਮੂਹਾਂ ਨਾਲ ਕੀਤੀ ਵਾਰਤਾਲਾਪ ਸਾਂਝੀ ਕੀਤੀ।
ਉਨ੍ਹਾਂ ਕਿਹਾ ਕਿ ਇਨਸਾਨ ਹੋਣ ਦੇ ਨਾਤੇ ਬਹੁ-ਸੱਭਿਆਚਾਰਕ ਭਾਈਚਾਰਿਆਂ ਨੂੰ ਹਾਂ ਮੁਹਿੰਮ ਨਾਲ ਜੋੜਨਾ ਉਸਦੀ ਜ਼ਿੰਮੇਵਾਰੀ ਹੈ ਅਤੇ ਉਨ੍ਹਾਂ ਦਾ ਮਿਸ਼ਨ ਇਸ ਮੁਹਿੰਮ ਬਾਰੇ ਫੈਲੀ ਹੋਈ ਗਲਤ ਜਾਣਕਾਰੀ ਤੋਂ ਜਾਗਰੂਕ ਕਰਨਾ ਅਤੇ ਏਕਤਾ ਦਾ ਪ੍ਰਚਾਰ ਕਰਨਾ ਹੈ।
ਜਿੱਥੇ ਕੁੱਝ ਪੰਜਾਬੀ ਭਾਈਚਾਰਕ ਸੰਸਥਾਵਾਂ ਵੌਇਸ ਰਾਏਸ਼ੁਮਾਰੀ ਲਈ ਆਪਣਾ ਸਮਰਥਨ ਦੇਣ ਦਾ ਵਾਅਦਾ ਕਰ ਰਹੀਆਂ ਹਨ, ਉੱਥੇ ਨਾਲ ਹੀ ਕਈ ਲੋਕ ਇਸ ਦੇ ਵਿਰੋਧ ਵਿੱਚ ਸਰਕਾਰ ਤੋਂ ਹੋਰ ਕਈ ਸਵਾਲ ਵੀ ਕਰ ਰਹੇ ਹਨ।
ਆਸਟ੍ਰੇਲੀਆ ਵਿੱਚ ਰਹਿ ਰਹੇ ਬਹੁਤ ਸਾਰੇ ਪੰਜਾਬੀਆਂ ਨੇ ਐਸ ਬੀ ਐਸ ਨਾਲ ਵਾਇਸ ਰੈਫਰੈਂਡਮ ਬਾਰੇ ਆਪਣੇ ਦ੍ਰਿਸ਼ਟੀਕੋਣਾਂ ਬਾਰੇ ਗੱਲ ਕੀਤੀ।
ਰੈਫਰੈਂਡਮ ਲਈ 14 ਅਕਤੂਬਰ ਨੂੰ ਵੋਟ ਹੋਣ ਜਾ ਰਹੀ ਹੈ। ਇਸ ਨੂੰ ਲੈਕੇ ਭਾਈਚਾਰੇ ਦੇ ਵਿਚਾਰ ਵੰਨ-ਸੁਵੰਨੇ ਹਨ। ਜਿੱਥੇ ਜ਼ਿਆਦਾਤਰ ਲੋਕਾਂ ਦੇ ਮਨਾਂ ਵਿੱਚ ਕਈ ਸਵਾਲ ਹਨ, ਉੱਥੇ ਕਈਆਂ ਦਾ ਕਹਿਣਾ ਹੈ ਕਿ ਇਸ ਰੈਫਰੈਂਡਮ ਬਾਰੇ ਉਨ੍ਹਾਂ ਨੂੰ ਕੋਈ ਖਾਸ ਜਾਣਕਾਰੀ ਹੀ ਨਹੀਂ ਹੈ।
ਐਸ ਬੀ ਐਸ ਮੰਨਦਾ ਹੈ ਕਿ ਇਸ ਵੌਕਸ ਪੌਪ ਵਿੱਚ ਪੇਸ਼ ਕੀਤੇ ਗਏ ਵਿਚਾਰ ਜ਼ਰੂਰੀ ਤੌਰ 'ਤੇ ਸਮੁੱਚੇ ਭਾਈਚਾਰੇ ਦੇ ਵਿਚਾਰਾਂ ਦੀ ਨੁਮਾਇੰਦਗੀ ਨਹੀਂ ਕਰਦੇ ਹਨ ਅਤੇ ਇਹ ਆਸਟ੍ਰੇਲੀਆਈ ਆਬਾਦੀ ਦੀ ਅੰਕੜਾ ਪ੍ਰਤੀਨਿਧਤਾ ਨਹੀਂ ਹਨ।
ਵੇਰਵੇਆਂ ਲਈ ਇਹ ਖਾਸ ਇੰਟਰਵਿਊ ਸੁਣੋ...
LISTEN TO

'ਲੋਕਾਂ ਵਿੱਚ ਵੌਇਸ ਰੈਫਰੈਂਡਮ ਬਾਰੇ ਜਾਣਕਾਰੀ ਦੀ ਭਾਰੀ ਕਮੀ': ਅਮਰ ਸਿੰਘ
SBS Punjabi
14:27