ਇੰਡੀਜੀਨਸ 'ਵੌਇਸ ਟੂ ਪਾਰਲੀਮੈਂਟ' ਰਾਏਸ਼ੁਮਾਰੀ ਹੁਣ ਅਧਿਕਾਰਤ ਤੌਰ 'ਤੇ 14 ਅਕਤੂਬਰ ਨੂੰ ਹੋਣ ਜਾ ਰਹੀ ਹੈ ਪਰ ਇਸ ਨੂੰ ਲੈਕੇ ਬਹੁਤ ਸਾਰੇ ਲੋਕਾਂ ਦੇ ਮਨ ਵਿਚ ਕਈ ਸਵਾਲ ਹਨ।
18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਯੋਗ ਆਸਟ੍ਰੇਲੀਅਨ ਨਾਗਰਿਕਾਂ ਨੂੰ ਇਸ ਰੈਫਰੈਂਡਮ ਵਿਚ ਵੋਟ ਪਾਉਣੀ ਲਾਜ਼ਮੀ ਹੈ।
ਰੈਫਰੈਂਡਮ ਵਿੱਚ ਵੋਟ ਪਾਉਣ ਲਈ ਤੁਸੀਂ ਆਪਣੀ ਵੋਟ ਡਾਕ ਰਾਹੀਂ ਵੀ ਭੇਜ ਸਕਦੇ ਹੋ। ਇਸ ਤੋਂ ਇਲਾਵਾ ਤੁਸੀ ਆਪਣੀ ਵੋਟ ਵੋਟਿੰਗ ਦੇ ਦਿਨ ਤੋਂ ਪਹਿਲਾਂ ਵੀ ਪਾ ਸਕੋਗੇ।
ਜੇਕਰ ਤੁਸੀਂ ਰੈਫਰੈਂਡਮ ਵਾਲੇ ਦਿਨ ਕਿਸੇ ਪੋਲਿੰਗ ਸਥਾਨ 'ਤੇ ਨਹੀਂ ਪਹੁੰਚ ਸਕਦੇ ਹੋ, ਤਾਂ ਆਸਟ੍ਰੇਲੀਆ ਭਰ ਵਿੱਚ ਚੁਣੇ ਗਏ ਪੋਲਿੰਗ ਕੇਂਦਰਾਂ 'ਤੇ ਪੋਸਟਲ ਵੋਟਿੰਗ ਉਪਲਬਧ ਹੈ।
ਇਹ ਕੇਂਦਰ ਨੋਰਥਰਨ ਟੈਰੀਟਰੀ, ਤਸਮਾਨੀਆ, ਵਿਕਟੋਰੀਆ ਅਤੇ ਪੱਛਮੀ ਆਸਟ੍ਰੇਲੀਆ ਵਿੱਚ 2 ਅਕਤੂਬਰ ਤੋਂ ਅਤੇ ਬਾਕੀ ਸਾਰੇ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ 3 ਅਕਤੂਬਰ ਤੋਂ ਖੁੱਲ੍ਹਣਗੇ।
ਇਸ ਦੌਰਾਨ, ਹੁਣ ਰਿੱਟ ਜਾਰੀ ਹੋਣ ਦੇ ਨਾਲ, ਹਾਂ ਅਤੇ ਨਾਂਹ ਦੇ ਸਮੂਹਾਂ ਨੇ ਆਪਣੇ ਪ੍ਰਚਾਰ ਨੂੰ ਤੇਜ਼ ਕਰ ਦਿੱਤਾ ਹੈ।
ਨੈਸ਼ਨਲਜ਼ ਸੈਨੇਟਰ ਮੈਟ ਕੈਨਵਨ, ਜੋ ਨੋ(NO) ਮੁਹਿੰਮ ਦਾ ਸਮਰਥਨ ਕਰ ਰਹੇ ਹਨ, ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੇ ਲੋਕਾਂ ਕੋਲ ਇਸ ਸਮੇਂ ਸੂਚਿਤ ਫੈਸਲਾ ਲੈਣ ਦੇ ਯੋਗ ਹੋਣ ਲਈ ਲੋੜੀਂਦੀ ਜਾਣਕਾਰੀ ਨਹੀਂ ਹੈ।
ਸੀਨੀਅਰ Yes23 ਪ੍ਰਚਾਰਕ ਨੋਏਲ ਪੀਅਰਸਨ ਨੇ ਇਸ ਦੌਰਾਨ ਤਸਮਾਨੀਆ ਵਿੱਚ ਇੱਕ ਮੁਹਿੰਮ ਸਮਾਗਮ ਵਿੱਚ ਕਿਹਾ ਕਿ ਆਸਟਰੇਲੀਅਨਾਂ ਨੂੰ ਇਹ ਸਮਝਾਉਣਾ ਦਾ ਕੰਮ ਬਾਕੀ ਹੈ ਕਿ ਸੰਸਦ ਲਈ ਆਵਾਜ਼ ਕਿਵੇਂ ਕੰਮ ਕਰੇਗੀ।
ਵੋਟ ਦੀ ਗਿਣਤੀ ਕਿਵੇਂ ਕੀਤੀ ਜਾਣੀ ਹੈ, ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਨੇ ਉਸ ਬਾਰੇ ਵੀ ਸਲਾਹ ਜਾਰੀ ਕੀਤੀ ਹੈ।
ਜੇ ਤੁਸੀਂ ਸਿਹਤ ਜਾਂ ਗਤੀਸ਼ੀਲਤਾ ਦੇ ਮੁੱਦਿਆਂ ਕਾਰਨ ਪੋਲਿੰਗ ਸਟੇਸ਼ਨ ਦੀ ਯਾਤਰਾ ਨਹੀਂ ਕਰ ਸਕਦੇ ਹੋ ਜਾਂ ਤੁਸੀਂ ਕਿਸੇ ਅਜਿਹੇ ਵਿਅਕਤੀ ਦੀ ਦੇਖਭਾਲ ਕਰ ਰਹੇ ਹੋ ਜੋ ਯਾਤਰਾ ਨਹੀਂ ਕਰ ਸਕਦਾ ਹੈ ਤੇ ਜਾਂ ਜੇਕਰ ਤੁਸੀਂ ਪੋਲਿੰਗ ਦੌਰਾਨ ਵੋਟਿੰਗ ਕੇਂਦਰ ਤੋਂ 8 ਕਿਲੋਮੀਟਰ ਤੋਂ ਦੂਰ ਹੋ ਤਾਂ ਤੁਸੀਂ ਪੋਸਟਲ ਵੋਟਿੰਗ ਲਈ ਅਰਜ਼ੀ ਦੇ ਸਕਦੇ ਹੋ।
ਜੇਕਰ ਤੁਸੀਂ ਰੈਫਰੈਂਡਮ ਵਾਲੇ ਦਿਨ ਵਿਦੇਸ਼ ਜਾ ਰਹੇ ਹੋ ਤਾਂ ਤੁਸੀਂ ਦੁਨੀਆ ਭਰ ਦੇ 108 ਵੱਖ-ਵੱਖ ਸ਼ਹਿਰਾਂ ਵਿੱਚ ਆਸਟ੍ਰੇਲੀਅਨ ਅੰਬੈਸੀਆਂ, ਕੌਂਸਲੇਟਾਂ ਅਤੇ ਹਾਈ ਕਮਿਸ਼ਨਾਂ ਵਿੱਚ ਵੀ ਵੋਟ ਪਾ ਸਕਦੇ ਹੋ।
ਜੇਕਰ ਤੁਸੀਂ 14 ਅਕਤੂਬਰ ਨੂੰ ਆਪਣੇ ਰਿਹਾਇਸ਼ੀ ਖੇਤਰ ਵਿੱਚ ਨਹੀਂ ਹੋ, ਤਾਂ ਤੁਸੀਂ ਆਪਣੇ ਰਾਜ ਜਾਂ ਖੇਤਰ ਵਿੱਚ ਕਿਸੇ ਵੀ ਪੋਲਿੰਗ ਸਥਾਨ 'ਤੇ ਵੋਟ ਪਾ ਸਕਦੇ ਹੋ, ਅਤੇ ਜੇਕਰ ਤੁਹਾਨੂੰ ਕਿਸੇ ਅੰਤਰਰਾਜੀ ਪੋਲਿੰਗ ਕੇਂਦਰ ਦੀ ਲੋੜ ਹੈ ਤਾਂ A-E-C ਵੈੱਬਸਾਈਟ 'ਤੇ ਮੁਤੱਲਕ ਸਾਰੀ ਜਾਣਕਾਰੀ ਹੈ।
ਵੋਟਰਾਂ ਨੂੰ ਬੈਲਟ ਪੇਪਰ ਉੱਤੇ ਬਕਸੇ ਵਿੱਚ ਪੂਰਾ ਸ਼ਬਦ ਲਿਖਣਾ ਪਵੇਗਾ - yes ਜਾਂ No
AEC ਵੋਟਰਾਂ ਨੂੰ ਵੋਟਾਂ ਦੋ ਸਹੀ ਗਿਣਤੀ ਲਈ ਪੂਰੇ ਲਫ਼ਜ਼ਾਂ ਵਿੱਚ 'ਹਾਂ' ਜਾਂ 'ਨਹੀਂ' ਲਿਖਣ ਦੀ ਅਪੀਲ ਕਰਦਾ ਹੈ।
ਇਸ ਬਾਰੇ ਹੋਰ ਵਿਸਥਾਰਿਤ ਜਾਣਕਾਰੀ ਤੁਸੀਂ SBS ਵੌਇਸ ਰੈਫਰੈਂਡਮ ਪੋਰਟਲ (www.sbs.com.au/voicereferendum) 'ਤੇ ਜਾ ਕੇ ਪ੍ਰਾਪਤ ਕਰ ਸਕਦੇ ਹੋ।
ਹੋਰ ਵਰਵੇਆਂ ਲਈ ਸੁਣੋ ਇਹ ਖਾਸ ਪੌਡਕਾਸਟ:
LISTEN TO
ਜੇਕਰ ਤੁਸੀਂ ਵੌਇਸ ਰੈਫਰੈਂਡਮ ਵੋਟ ਵਾਲੇ ਦਿਨ ਉਪਲੱਬਧ ਨਹੀਂ ਹੋ ਤਾਂ ਨਿਰਧਾਰਿਤ ਦਿਨ ਤੋਂ ਪਹਿਲਾਂ ਜਲਦੀ ਵੋਟ ਕਿਵੇਂ ਪਾਉਣੀ ਹੈ?
SBS Punjabi
07:17
SBS acknowledges that the views presented in this vox pop do not necessarily represent the views of the whole community and are not a statistical representation of the Australian population.