ਆਸਟ੍ਰੇਲੀਆਈ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਦੇ ਮਾਪਿਆਂ ਨੂੰ ਹੁਣ ਆਸਟ੍ਰੇਲੀਆ ਦੇ 80 ਪ੍ਰਤੀਸ਼ਤ ਟੀਕਾਕਰਨ ਮੁਕੰਮਲ ਕਰ ਚੁੱਕੇ ਰਾਜਾਂ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਜਾ ਰਹੀ ਹੈ।
ਕੋਵਿਡ ਦੀ ਵੀਜ਼ਾ ਰਿਆਤ ਤਹਿਤ ਸਰਕਾਰ ਦੁਆਰਾ 15 ਅਕਤੂਬਰ ਨੂੰ ਮਾਪਿਆਂ ਨੂੰ 'ਇੱਮੀਡੀਏਟ' ਪਰਿਵਾਰਕ ਮੈਂਬਰਾਂ ਵਿੱਚ ਸ਼ਾਮਿਲ ਕਰਨ ਦਾ ਫੈਂਸਲਾ ਸੁਣਾਇਆ ਗਿਆ ਹੈ।
ਤਕਰੀਬਨ ਇੱਕ ਸਾਲ ਤੋਂ ਕਾਫ਼ੀ ਲੋਕ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਮਾਪਿਆਂ ਦੇ ਆਸਟ੍ਰੇਲੀਆ ਆਉਣ ਲਈ ਨਿਯਮਾਂ ਵਿੱਚ ਛੋਟ ਦੇਣ ਦੀ ਅਪੀਲ ਕਰ ਰਹੇ ਸਨ।
25000 ਤੋਂ ਵੱਧ ਫੇਸਬੁੱਕ ਗਰੁੱਪ ਮੈਂਬਰਾਂ ਦਾ ਇਹ ਫੇਸਬੁੱਕ ਸਮੂਹ ਵੀ ਇਹਨਾਂ ਲੋਕਾਂ ਵਿੱਚ ਸ਼ਾਮਲ ਹੈ ਜੋ ਮਾਪਿਆਂ 'ਤੇ ਆਸਟ੍ਰੇਲੀਆ ਵਿੱਚ ਦਾਖਲ ਹੋਣ' ਤੇ ਲਗਾਈਆਂ ਗਈਆਂ ਪਾਬੰਦੀਆਂ ਵਿਰੁੱਧ ਪਟੀਸ਼ਨਾਂ, ਫਲਾਇੰਗ ਬੈੱਨਰਜ਼, ਗੱਡੀਆਂ ਦੇ ਪਿੱਛੇ ਸਟੀਕਰਾਂ ਤੇ ਲਿਖੇ ਸੰਦੇਸ਼ਾਂ ਰਾਹੀਂ ਇੱਕ ਸਾਲ ਤੋਂ ਸਰਗਰਮ ਰਿਹਾ ਹੈ।
17 ਸਾਲਾਂ ਤੋਂ ਆਸਟ੍ਰੇਲੀਆ ਰਹਿ ਰਹੇ ਗਰੁੱਪ ਦੇ ਪ੍ਰਕਾਸ਼ਕ ਹਰਜੋਤ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਪਣੀ ਮਾਂ ਦੀ ਮੌਤ ਪਿੱਛੋਂ ਆਪਣੇ ਪਿਤਾ ਜੀ ਨੂੰ ਇੱਥੇ ਬੁਲਾਉਣ ਦੀਆਂ ਬਹੁਤ ਸਾਰੀਆਂ 'ਐਕਜ਼ਮਪਸ਼ਨ ਲੈੱਟਰਜ਼' (ਛੋਟ ਪੱਤਰ) ਨਾ ਮਨਜ਼ੂਰ ਹੋਣ ਤੋਂ ਬਾਅਦ ਉਨ੍ਹਾਂ ਨੇ ਇਹ ਫੇਸਬੁੱਕ ਗਰੁੱਪ ਸ਼ੁਰੂ ਕੀਤਾ।

Lobby group ‘Parents are Immediate Family’ campaigned through petitions, flying banners, stickers, billboards. Source: Supplied by Harjot Singh
"ਜੱਦ ਸਿਰ ਤੇ ਪਈ ਤਾਂ ਪਤਾ ਲੱਗਾ ਕਿ ਮਾਪੇ ਤਾਂ 'ਇੱਮੀਡੀਏਟ ਫੈਮਿਲੀ' ਹੀ ਨਹੀਂ ਮੰਨੇ ਜਾਂਦੇ," ਉਨ੍ਹਾਂ ਕਿਹਾ।
"ਆਸਟ੍ਰੇਲੀਆ ਵਸਦੇ ਹਜ਼ਾਰਾਂ ਲੋਕ ਹੌਲੀ-ਹੌਲੀ ਇਸ ਗਰੁੱਪ ਨਾਲ ਜੁੜਨ ਲੱਗੇ। ਯੂਰਪੀ ,ਅਮਰੀਕਨ, ਏਸ਼ੀਆਈ ਅਤੇ ਪੂਰੀ ਦੁਨੀਆਂ ਦੇ ਮੁਲਕਾਂ ਤੋਂ ਇੱਥੇ ਵਸੇ ਲੋਕ ਇਸ ਮੁਹਿੰਮ ਦਾ ਹਿੱਸਾ ਬਣੇ ਅਤੇ ਰਲਵੇਂ ਯਤਨਾਂ ਸਦਕਾ ਹੀ ਇਹ ਸਭ ਸੰਭਵ ਹੋ ਪਾਇਆ ਹੈ," ਉਨ੍ਹਾਂ ਕਿਹਾ।

Harjot Singh and his family. Source: Supplied by Harjot Singh
ਗਰੁੱਪ ਵਲੋਂ ਕੀਤੇ ਗਏ ਉਧੱਮ
ਹਰਜੋਤ ਨੇ ਦੱਸਿਆ ਕਿ ਵੈਸਟਰਨ ਆਸਟ੍ਰੇਲੀਆ ਦੀ ਲਿਬਰਲ ਸੰਸਦ ਮੈਂਬਰ ਸੇਲੀਆ ਹੈਮੰਡ ਵਲੋਂ ਇਸ ਮਸਲੇ ਦੀ ਪਟੀਸ਼ਨ ਫ਼ੇਡਰਲ ਸੰਸਦ ਵਿੱਚ ਪੇਸ਼ ਕੀਤੀ ਗਈ। ਫਿਰ ਜਨਵਰੀ ਵਿੱਚ ਆਸਟ੍ਰੇਲੀਆ ਭਰ ਦਿਆਂ ਰਾਜਾਂ ਵਿੱਚ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕੀਤੇ ਗਏ। ਇਨ੍ਹਾਂ ਵਿਰੋਧਾਂ ਵਿੱਚ ਬੱਚੇ , ਬੁੱਢੇ ਹਰ ਵਰਗ ਦੇ ਲੋਗ ਸ਼ਾਮਿਲ ਹੋਏ ਅਤੇ ਦੂਸਰੀ ਪੇਟਿਸ਼ਨ ਰਾਹੀਂ 70-75000 ਦਸਤਕ ਸੰਸਦ ਵਿੱਚ ਪੇਸ਼ ਕੀਤੇ ਗਏ।
"ਸਾਡੀ ਅਗਲੀ ਕੋਸ਼ਿਸ਼ ਰਹੇਗੀ ਕਿ ਅਸਥਾਈ ਵੀਜ਼ਾ ਧਾਰਕਾਂ ਦੇ ਮਾਪਿਆਂ ਨੂੰ ਵੀ 'ਇੱਮੀਡੀਏਟ' ਪਰਿਵਾਰਕ ਮੈਂਬਰਾਂ ਵਿੱਚ ਸ਼ਾਮਿਲ ਕੀਤਾ ਜਾਵੇ," ਉਨ੍ਹਾਂ ਕਿਹਾ।
ਇਸ ਗਰੁੱਪ ਦੀ ਇੱਕ ਹੋਰ ਸਰਗਰਮ ਮੈਂਬਰ ਮੈਂਡੀ ਬਿੰਦਲ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹ ਵੀ ਆਪਣੇ ਪਿਤਾ ਜੀ ਨੂੰ ਆਸਟ੍ਰੇਲੀਆ ਲਿਆਉਣਾ ਚਾਹੁੰਦੀ ਸੀ ਜੋ ਨਿਯਮਾਂ ਕਰਕੇ ਸੰਭਵ ਨਹੀਂ ਹੋ ਪਾਇਆ।
"ਕੋਵਿਡ ਦੇ ਚਲਦਿਆਂ ਮਾਪਿਆਂ ਨੂੰ ਆਪਣੇ ਕੋਲ ਨਾਂ ਬੁਲਾ ਪਾਉਣ ਕਰਕੇ, ਮਨ ਵਿੱਚ ਇੱਕ ਡਰ ਬੈਠ ਗਿਆ ਸੀ। ਅਸੀਂ ਸੋਚਿਆ ਕਿ ਇਸ ਮੁਤੱਲਕ ਯਤਨ ਕੀਤੇ ਜਾਣੇ ਚਾਹੀਦੇ ਹਨ।
"ਅਸੀਂ ਆਸਟ੍ਰੇਲੀਆ ਭਰ ਦੇ ਸੰਸਦ ਮੈਂਬਰਾ ਨੂੰ ਚਿੱਠੀਆਂ ਰਾਹੀਂ ਸੁਨੇਹੇ ਭੇਜੇ ਕਿ ਮਾਪੇ ਵੀ ਪਰਿਵਾਰ ਦਾ ਜ਼ਰੂਰੀ ਹਿੱਸਾ ਹਨ," ਮੈਂਡੀ ਨੇ ਕਿਹਾ।

Mandy Bindal with her husband Anuj and daughters Anvi (L) and Nyra (R). Source: Supplied by Mandy Bindal
ਉਸ ਨੇ ਦੱਸਿਆ ਕਿ ਹੁਣ ਉਹ ਆਪਣੇ ਫੇਸਬੁੱਕ ਗਰੁੱਪ ਨੂੰ ਇੱਕ 'ਸਪੋਰਟ '(ਸਹਿਯੋਗ) ਗਰੁੱਪ ਬਣਾ ਰਹੇ ਹਨ ਤਾਂ ਕਿ ਵੀਜ਼ਾ ਪ੍ਰਕਿਰਿਆ ਵਿੱਚ ਲੋਕਾਂ ਦੀ ਮੱਦਦ ਹੋ ਸਕੇ।
ਪੰਜਾਬੀ ਵਿਚ ਵਿਸਥਾਰ ਇੰਟਰਵਿਊ ਸੁਣਨ ਲਈ ਉੱਪਰ ਦਿੱਤੀ ਫੋਟੋ 'ਤੇ ਬਣੇ ਆਡੀਓ ਆਈਕਨ 'ਤੇ ਕਲਿਕ ਕਰੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ