ਕੀ ਗੈਰ-ਆਸਟ੍ਰੇਲੀਅਨ ਨਾਗਰਿਕਾਂ ਨੂੰ ਆਵਾਜਾਈ ਖੁਲ੍ਹਣ ਦੀ ਉਮੀਦ ਵਿੱਚ 'ਫ਼ਲਾਈਟ' ਬੁੱਕ ਕਰਵਾਉਣੀ ਚਾਹੀਦੀ ਹੈ?

ਆਸਟ੍ਰੇਲੀਅਨ ਨਾਗਰਿਕ ਅਤੇ ਸਥਾਈ ਵਸਨੀਕਾਂ ਨੂੰ ਜਲਦੀ ਹੀ ਵਾਪਸ ਆਉਣ ਦੀ ਇਜਾਜ਼ਤ ਮਿਲ਼ ਸਕਦੀ ਹੈ ਪਰ ਅਸਥਾਈ ਵਸਨੀਕਾਂ ਨੂੰ ਫ਼ਿਲਹਾਲ ਅਜੇ ਹੋਰ ਇੰਤਜ਼ਾਰ ਕਰਨਾ ਪਏਗਾ। ਅਸਥਾਈ ਪ੍ਰਵਾਸੀ ਹੁਣ ਇਸ ਉਲਝਣ ਵਿੱਚ ਹਨ ਕਿ ਨਿਯਮ ਬਦਲਣ ਦੀ ਆਸ ਵਿੱਚ ਕੀ ਉਨ੍ਹਾਂ ਨੂੰ ਅਸਥਾਈ ਉਡਾਣਾਂ ਵਿੱਚ ਟਿਕਟਾਂ ਬੁੱਕ ਕਰਵਾ ਲੈਣੀਆਂ ਚਾਹੀਦੀਆਂ ਹਨ ਜਾਂ ਫਿਰ ਨਿਯਮਾਂ ਦੇ ਬਦਲਾਅ ਤੱਕ ਉਡੀਕ ਕਰਨੀ ਚਾਹੀਦੀ ਹੈ।

Emma Reed with her two children

Emma Reed moved to Australia two-and-a-half years ago. Source: Supplied/Emma Reed

ਆਸਟ੍ਰੇਲੀਆ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਨਵੰਬਰ ਵਿੱਚ ਦੁਬਾਰਾ ਖੁੱਲ੍ਹਣ ਨਾਲ਼ ਸਥਾਨਕ ਨਾਗਰਿਕ ਅਤੇ ਸਥਾਈ ਵਸਨੀਕ ਹੁਣ ਦੇਸ਼ ਦੁਬਾਰਾ ਦਾਖਲ ਹੋ ਸਕਣਗੇ ਪਰ ਆਸਟ੍ਰੇਲੀਆ ਦੇ ਅਸਥਾਈ ਵੀਜ਼ਾ ਧਾਰਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਨਿਯਮਾਂ ਵਿੱਚ ਅਸਪਸ਼ਟਤਾ ਫ਼ਿਲਹਾਲ ਜਾਰੀ ਹੈ।

ਆਸਟ੍ਰੇਲੀਆ ਦੇ 1.6 ਮਿਲੀਅਨ ਅਸਥਾਈ ਪ੍ਰਵਾਸੀਆਂ ਦੇ ਘਰ ਵਾਪਸ ਆਉਣ 'ਤੇ ਪਬੰਦੀ ਜਾਰੀ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਵਾਪਸ ਆਉਣ ਲਈ ਅਜੇ ਵੀ ਲਾਜ਼ਮੀ ਛੋਟ ਪ੍ਰਾਪਤ ਕਰਨੀ ਪਵੇਗੀ।

ਉਹ ਲੋਕ ਜੋ ਨਿਯਮਾਂ ਦੇ ਸਪਸ਼ਟ ਹੋਣ ਤੋਂ ਪਹਿਲਾਂ ਇਹ ਉਡਾਣਾਂ ਬੁੱਕ ਕਰਨਾ ਚਾਹੁੰਦੇ ਹਨ, ਨੂੰ ਆਸਟ੍ਰੇਲੀਆ ਦੇ ਖਪਤਕਾਰ ਸੰਗਠਨ, ਚੁਆਇਸ, ਨੇ ਯਾਤਰਾ ਸੰਬੰਧਤ ਨਿਯਮਾਂ ਅਤੇ ਸ਼ਰਤਾਂ ਨੂੰ ਪੜ੍ਹਨ ਅਤੇ ਯਾਤਰਾ ਪਾਬੰਦੀਆਂ ਬਾਰੇ ਸੁਚੇਤ ਰਹਿਣ ਦੀ ਸਿਫਾਰਸ਼ ਕੀਤੀ ਹੈ।

"ਜੇ ਤੁਸੀਂ ਵਿਦੇਸ਼ ਯਾਤਰਾ ਕਰਨ ਬਾਰੇ ਸੋਚ ਰਹੇ ਹੋ ਅਤੇ ਤੁਹਾਡੇ ਕੋਲ ਇੱਕ ਅਸਥਾਈ ਵੀਜ਼ਾ ਹੈ ਤਾਂ ਇਹ ਨਿਸ਼ਚਤ ਬਣਾਵੋ ਕਿ ਜੇ ਤੁਸੀਂ ਹੁਣੇ ਸੀਟ ਬੁੱਕ ਕਰਦੇ ਹੋ ਤਾਂ ਕਿ ਫਲਾਈਟ ਰੱਦ ਹੋਣ ਤੇ ਜਾਂ ਤੁਹਾਡੇ ਵਲੋਂ ਯਾਤਰਾ ਪਲੈਨ ਬਦਲਣ ਤੇ ਤੁਸੀਂ ਆਪਣੇ ਪੈਸੇ ਵਾਪਸ ਲੈਣ ਦੇ ਹੱਕਦਾਰ ਹੋ ਜਾਂ ਨਹੀਂ," ਚੁਆਇਸ ਸੰਗਠਨ ਦੀ ਯਾਤਰਾ ਮਾਹਰ ਜੋਡੀ ਬਰਡ ਨੇ ਕਿਹਾ।

ਮਿਸ ਬਰਡ ਨੇ ਲੋਕਾਂ ਨੂੰ ਇਹ ਸੁਝਾਅ ਵੀ ਦਿੱਤਾ ਕਿ ਉਹ ਜਿਸ ਮੁਲਕ ਜਾ ਰਹੇ ਹੋਣ, ਉਸ ਦੇਸ਼ ਦੀ ਮੌਜੂਦਾ ਸਥਿਤੀ ਜਾਨਣ ਲਈ ਸਰਕਾਰੀ ਯਾਤਰਾ ਵੈਬਸਾਈਟ 'ਸਮਾਰਟ ਟ੍ਰੈਵਲਰ' ਤੋਂ ਜਾਣਕਾਰੀ ਜ਼ਰੂਰ ਲੈਣ।


ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ  ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ  ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ  

Share

Published

By Ravdeep Singh

Share this with family and friends