ਆਸਟ੍ਰੇਲੀਅਨ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਦੇ ਮਾਪਿਆਂ ਨੂੰ ਦਾਖਲ ਹੋਣ ਲਈ ਯਾਤਰਾ ਛੋਟ ਲੈਣੀ ਹੋਵੇਗੀ ਜ਼ਰੂਰੀ

ਆਸਟ੍ਰੇਲੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਦੇ ਮਾਪਿਆਂ ਨੂੰ ਅੰਦਰੂਨੀ ਯਾਤਰਾ ਛੋਟ ਪ੍ਰਾਪਤ ਕਰਣ ਲਈ ਆਪਣੀ ਸੰਤਾਨ ਨਾਲ਼ ਰਿਸ਼ਤੇ ਦੀ ਪੁਸ਼ਟੀ ਸਮਬੰਧੀ ਕਾਗਜ਼ ਵੀ ਆਪਣੀ ਅਰਜ਼ੀ ਨਾਲ਼ ਦਾਖ਼ਲ ਕਰਾਉਣੇ ਪੈਣਗੇ।

parents as immediate family

Mandy Bindal with father (centre) and family. Source: Supplied by Mandy Bindal

ਅਗਲੇ ਮਹੀਨੇ ਤੋਂ ਸਰਕਾਰ ਉਹ ਆਸਟ੍ਰੇਲੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਜਿਨ੍ਹਾਂ ਦੇ ਮਾਪਿਆਂ ਨੇ ਕੋਵਿਡ-19 ਵੈਕਸੀਨ ਦੇ ਦੋਵੇਂ ਟੀਕੇ ਲਵਾ ਲਏ ਹਨ ਨੂੰ ਆਸਟ੍ਰੇਲੀਆ ਆਉਣ ਦੀ ਇਜਾਜ਼ਤ ਦੇਵੇਗੀ।

ਦੇਸ਼ ਵਿੱਚ ਦਾਖਲ ਹੋਣ ਲਈ ਮਾਪਿਆਂ ਨੂੰ ਗ੍ਰਹਿ ਵਿਭਾਗ ਦੇ 'ਛੋਟ ਪੋਰਟਲ' ਰਾਹੀਂ ਇੱਕ ਫੌਰੀ ਪਰਿਵਾਰਕ ਮੈਂਬਰ ਵਜੋਂ ਯਾਤਰਾ ਛੋਟ ਲਈ ਅਰਜ਼ੀ ਦੇਣੀ ਪਏਗੀ। ਯੋਗ ਬਿਨੈਕਾਰਾਂ ਨੂੰ ਅੰਦਰੂਨੀ ਛੋਟ ਪ੍ਰਾਪਤ ਕਰਨ ਲਈ ਆਪਣੀ ਸੰਤਾਨ ਨਾਲ ਆਪਣੇ ਰਿਸ਼ਤੇ ਦਾ ਸਬੂਤ ਵੀ ਜਮ੍ਹਾਂ ਕਰਵਾਉਣਾ ਹੋਵੇਗਾ।

ਇਨ੍ਹਾਂ ਤਾਜ਼ਾ ਤਬਦੀਲੀਆਂ ਦੇ ਮੱਦੇਨਜ਼ਰ ਕਵਾਂਟਸ ਏਅਰਲਾਈਨਜ਼ ਨੇ ਅੱਜ ਘੋਸ਼ਣਾ ਕੀਤੀ ਹੈ ਕਿ ਉਹ 6 ਦਸੰਬਰ ਨੂੰ ਸਿਡਨੀ ਅਤੇ ਨਵੀਂ ਦਿੱਲੀ ਦੇ ਵਿਚਕਾਰ ਇੱਕ ਨਵਾਂ ਰੂਟ ਹਰ ਹਫਤੇ ਤਿੰਨ ਵਾਪਸੀ ਉਡਾਣਾਂ ਦੇ ਨਾਲ ਸ਼ੁਰੂ ਕਰੇਗੀ।

ਇਹ ਉਡਾਣਾਂ ਘੱਟੋ ਘੱਟ ਮਾਰਚ 2022 ਤੱਕ ਚੱਲਣ ਦੀ ਉਮੀਦ ਕੀਤੀ ਜਾ ਰਹੀ ਹੈ ਅਤੇ ਇਸ ਸੰਬੰਧੀ ਜ਼ਰੂਰੀ ਪ੍ਰਵਾਨਗੀਆਂ ਨੂੰ ਅੰਤਿਮ ਰੂਪ ਦੇਣ ਲਈ ਭਾਰਤੀ ਅਧਿਕਾਰੀਆਂ ਨਾਲ ਗੱਲ-ਬਾਤ ਵੀ ਕੀਤੀ ਜਾ ਰਹੀ ਹੈ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ  ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ  ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share

Published

Updated

By Avneet Arora, Ravdeep Singh


Share this with family and friends