ਭਾਰਤ ਵਿਚ ਫ਼ਸੇ ਆਸਟ੍ਰੇਲੀਅਨ ਨਾਗਰਿਕਾਂ ਨਾਲ਼ ਵਾਪਸੀ ਹਵਾਈ ਟਿਕਟਾਂ ਦਵਾਉਣ ਦੇ ਬਹਾਨੇ ਇੰਜ ਹੋ ਰਿਹਾ ਹੈ ਧੋਖਾ

ਕੋਵਿਡ-19 ਹਲਾਤਾਂ ਕਰਕੇ ਘਰੇ ਪਰਤਣ ਵਿੱਚ ਲਾਚਾਰ ਭਾਰਤ ਵਿਚ ਫ਼ਸੇ ਆਸਟ੍ਰੇਲੀਅਨ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਨੂੰ ਘੁਟਾਲੇਬਾਜ਼ਾਂ ਵਲੋਂ ਵਿਦੇਸ਼ੀ ਮਾਮਲਿਆਂ ਅਤੇ ਵਪਾਰ ਵਿਭਾਗ (ਡੀ.ਐਫ.ਏ.ਟ) ਦੇ ਕਰਮਚਾਰੀ ਬਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਧੋਖੇਬਾਜ਼ੀ ਇਨ੍ਹਾਂ ਲੋਕਾਂ ਨੂੰ ਆਸਟ੍ਰੇਲੀਆ ਵਾਪਸ ਆਉਣ ਵਾਲੀਆਂ ਉਡਾਣਾਂ ਲਈ ਟਿਕਟਾਂ ਦਵਾਉਣ ਦੇ ਬਹਾਨੇ ਕੀਤਾ ਜਾ ਰਿਹਾ ਹੈ।

Scam alert

Scammers target Australians stranded in India. Source: SBS

ਭਾਰਤ ਵਿਚ ਫ਼ਸੇ ਆਸਟ੍ਰੇਲੀਅਨ ਇਹ ਦਾਅਵਾ ਕਰਦੇ ਹਨ ਇਹ ਧੋਖੇਬਾਜ਼ ਮੁੱਖ ਤੌਰ 'ਤੇ ਉਨ੍ਹਾਂ ਯਾਤਰੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ ਜਿਨ੍ਹਾਂ ਨੇ ਡੀ.ਐਫ.ਏ.ਟ ਨਾਲ਼ ਵਾਪਸ ਜਾਣ ਵਾਲੀਆਂ ਉਡਾਣਾਂ' ਤੇ ਆਪਣੇ ਆਪ ਨੂੰ ਰਜਿਸਟਰ ਕਰਾਇਆ ਹੈ।

ਪੀੜਤਾਂ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਇਹ ਕਾਲ ਉਨ੍ਹਾਂ ਨੂੰ ਜਾਇਜ਼ ਇਸ ਲਈ ਜਾਪਦੀ ਹੈ ਕਿਉਂਕਿ ਜਿਸ ਨੰਬਰ ਤੋਂ ਫੋਨ ਕਾਲ ਆਉਂਦੀ ਹੈ ਉਹ ਇੱਕ ਅਧਿਕਾਰਤ ਡੀ.ਐਫ.ਏ.ਟ ਸਵਿੱਚ ਬੋਰਡ ਨੰਬਰ ਹੈ ਜੋ ਉਨ੍ਹਾਂ ਦੀ ਵੈਬਸਾਈਟ ਉੱਤੇ ਵੀ ਸੂਚੀਬੱਧ ਹੈ।

ਮੁਕਤਸਰ, ਪੰਜਾਬ ਵਿੱਚ ਫ਼ਸੇ ਇੱਕ ਆਸਟ੍ਰੇਲੀਅਨ ਨਾਗਰਿਕ ਕਰਨ ਸੰਧੂ ਨੇ ਕਿਹਾ ਕਿ ਉਸਨੂੰ ਇੱਕ ਵਿਅਕਤੀ ਵੱਲੋਂ 02 62611 1111 ਤੋਂ ਇੱਕ ਫੋਨ ਆਇਆ ਜਿਸਨੇ ਆਪਣੇ ਆਪਣੇ ਆਪ ਨੂੰ ਡੀ.ਐਫ.ਏ.ਟ ਦਾ ਕਰਮਚਾਰੀ ‘ਰੌਬਰਟ’ ਦਸਿਆ।
Scam
Karan Sandhu with his family (L); snapshot of his call history. Source: Supplied
ਫੋਨ ਕਰਨ ਵਾਲੇ ਨੇ ਉਨ੍ਹਾਂ ਦਾ ਨਾਮ ਅਤੇ ਜਨਮ ਤਰੀਕ ਪੁੱਛੀ ਅਤੇ ਉਸ ਨੂੰ 18 ਨਵੰਬਰ ਨੂੰ ਨਵੀਂ ਦਿੱਲੀ ਤੋਂ ਸਿਡਨੀ ਦੀ ਏਅਰ ਇੰਡੀਆ ਦੀ ਉਡਾਣ ਵਿੱਚ ਟਿਕਟ ਦਵਾਉਣ ਦੀ ਪੇਸ਼ਕਸ਼ ਕੀਤੀ ਅਤੇ ਉਸੇ ਵੇਲ਼ੇ ਉਸ ਟਿਕਟ ਦੀ ਕੀਮਤ ਦਾ ਭੁਗਤਾਨ ਕਰਣ ਲਈ ਜ਼ੋਰ ਲਾਇਆ।

ਕਰਨ ਨੇ ਝਿਜਕਦਿਆਂ ਆਪਣੇ ਕਰੈਡਿਟ ਕਾਰਡ ਦੀ ਡਿਟੇਲ ਕਾੱਲਰ ਨੂੰ ਸੌਂਪ ਦਿੱਤੀ ਪਰ ਉਨ੍ਹਾਂ ਨੂੰ ਸ਼ੱਕ ਉਦੋਂ ਹੋਇਆ ਜਦੋਂ ਉਨ੍ਹਾਂ ਦੇ ਅਕਾਊਂਟ ਵਿੱਚੋਂ 1004.90 ਡਾਲਰ ਕਟੇ ਗਏ ਪਰ ਟਿਕਟ ਖ਼ਰੀਦ ਦੀ ਕੋਈ ਪੁਸ਼ਟੀ ਨਹੀਂ ਹੋਈ।

ਫਤਿਹਗੜ ਸਾਹਿਬ ਤੋਂ ਵਰਿੰਦਰ ਸਿੰਘ ਨੂੰ ਵੀ ਉਸੇ ਨੰਬਰ ਤੋਂ ਇਕ ਫੋਨ ਆਇਆ। ਇਸ ਵਾਰ ਫੋਨ ਕਰਨ ਵਾਲੇ ਨੇ ਉਸ ਨੂੰ ਆਸਟ੍ਰੇਲੀਆ ਵਾਪਸ ਆਉਣ ਲਈ ਨਵੀਂ ਦਿੱਲੀ ਤੋਂ ਡਾਰਵਿਨ ਲਈ ਕੁਆਂਟਾਸ ਏਅਰਲਾਈਨ ਦੀ ਉਡਾਣ ਵਿੱਚ ਟਿਕਟ ਦੀ ਪੇਸ਼ਕਸ਼ ਕੀਤੀ। ਪਰ ਉਨ੍ਹਾਂ ਈਮੇਲ ਵਿੱਚ ਇਹ ਪੇਸ਼ਕਸ਼ ਮਿਲਣ ਤੋਂ ਪਹਿਲਾਂ ਅਪਣੀ ਕ੍ਰੈਡਿਟ ਕਾਰਡ ਡਿਟੇਲਾਂ ਦੇਣ ਤੋਂ ਇਨਕਾਰ ਕਰ ਦਿੱਤਾ।
Scam
Varinder Singh (L); snapshot of his call history(R). Source: Supplied
ਇਸ ਸਾਲ ਦੇ ਸ਼ੁਰੂ ਵਿੱਚ ਆਸਟ੍ਰੇਲੀਅਨ ਕੰਪੀਟੀਸ਼ਨ ਅਤੇ ਕੌਂਸੂਮਰ ਕਮਿਸ਼ਨ ਨੇ ਵੀ ਇਕ ਚੇਤਾਵਨੀ ਜਾਰੀ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਇਨ੍ਹਾਂ ਘੁਟਾਲਿਆਂ ਤੋਂ ਖ਼ਬਰਦਾਰ ਰਹਿਣ ਲਈ ਆਖਿਆ ਸੀ।

ਘੁਟਾਲਿਆਂ, ਫਿਸ਼ਿੰਗ, ਅਤੇ ਆਪਣੇ ਆਪ ਨੂੰ ਔਨਲਾਈਨ ਘੋਟਾਲਿਆਂ ਤੋਂ ਸੁਰੱਖਿਅਤ ਰੱਖਣ ਬਾਰੇ ਆਸਟ੍ਰੇਲੀਆ ਸਾਈਬਰ ਸਿਕਿਓਰਿਟੀ ਸੈਂਟਰ ਦੁਆਰਾ ਚਲਾਇਆ ਜਾ ਰਹੇ ਪ੍ਰੋਗਰਾਮ - ਸਟੇਏ ਸਮਾਰਟ ਔਨਲਾਈਨ ਤੋਂ ਵਧੇਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਇਨ੍ਹਾਂ ਘੋਟਾਲਿਆਂ ਦੀ ਰਿਪੋਰਟ ਸਕੈਮਵਾਚ ਵੈਬਸਾਈਟ ਰਾਹੀਂ ਵੀ ਕੀਤੀ ਜਾ ਸਕਦੀ ਹੈ।
Scam Alert
Beware of fraudsters! Source: Getty Images/Adranik Hakobyan
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Share
Published 9 November 2020 9:44am
Updated 12 August 2022 3:17pm
By Avneet Arora, Ravdeep Singh


Share this with family and friends