ਕੋਵਿਡ-19 ਕਾਰਣ ਪ੍ਰਭਾਵਿਤ ਵੀਜ਼ਾ ਧਾਰਕਾਂ ਲਈ ਸਰਕਾਰ ਵਲੋਂ ਵੀਜ਼ਾ ਅਰਜ਼ੀ ਖ਼ਰਚਿਆਂ ਵਿੱਚ ਰਾਹਤ ਦਾ ਐਲਾਨ

ਕੋਵਿਡ-19 ਕਾਰਣ ਸੀਮਤ ਹੋਈ ਆਵਾਜਾਈ ਕਰਕੇ ਆਸਟ੍ਰੇਲੀਅਨ ਸਰਕਾਰ ਨੇ ਅਸਥਾਈ ਅਤੇ ਹੋਰ ਵੀਜ਼ਾ ਧਾਰਕਾਂ ਦੀਆਂ ਅਰਜ਼ੀਆਂ ਉੱਤੇ ਲਗੇ ਵੀਜ਼ਾ ਐਪਲੀਕੇਸ਼ਨ ਚਾਰਜ (ਵੀ ਏ ਸੀ) ਨੂੰ ਵਾਪਸ ਲੈਣ ਜਾਂ ਮੁਆਫ਼ ਕਰਣ ਦਾ ਫ਼ੈਸਲਾ ਕੀਤਾ ਹੈ।

tudge visa

Australia to refund visa application charge for temporary visa holders affected by border closure. Source: Getty Images/AAP

ਸਰਕਾਰ ਵਲੋਂ ਵੀਜ਼ਾ ਧਾਰਕਾਂ ਲਈ ਵੀਜ਼ਾ ਐਪਲੀਕੇਸ਼ਨ ਚਾਰਜ (ਵੀ ਏ ਸੀ) ਮਾਫ਼ ਕਰਣ ਦਾ ਫ਼ੈਸਲਾ ਕੋਵਿਡ-19 ਕਾਰਣ ਬੰਦ ਹੋਇਆਂ ਸਰਹਦਾਂ ਅਤੇ ਹਾਲ ਹੀ ਵਿੱਚ ਫ਼ੇਡਰਲ ਬੱਜਟ ਵਿੱਚ ਐਲਾਨੀਆਂ ਗਇਆਂ ਨਵੀਆਂ ਨੀਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਗਿਆ।

ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਸ਼੍ਰੀ ਐਲਨ ਟੱਜ ਨੇ ਕਿਹਾ ਕੀ ਅਸਥਾਈ ਸਕਿਲਡ ਵੀਜ਼ਾ ਧਾਰਕਾਂ ਤੋਂ ਇਲਾਵਾ ਸੈਲਾਨੀ, ਵਰਕਿੰਗ ਹੌਲੀਡੇ ਅਤੇ ਸੰਭਾਵਤ ਮੈਰਿਜ ਵੀਜ਼ਾ ਧਾਰਕ ਵੀ ਇਨ੍ਹਾਂ ਛੋਟਾਂ ਦਾ ਲਾਭ ਚੱਕ ਸਕਣਗੇ।

ਵਿਜ਼ਿਟਰ ਵੀਜ਼ਾ ਧਾਰਕ ਜੋ ਇਸ ਵੇਲ਼ੇ ਆਸਟ੍ਰੇਲੀਆ ਤੋਂ ਬਾਹਰ ਹਨ ਅਤੇ ਜਿਨ੍ਹਾਂ ਦਾ ਵੀਜ਼ਾ ਮਾਰਚ 2020 ਅਤੇ ਦਸੰਬਰ 2021 ਦੇ ਵਿਚਕਾਰ ਖਤਮ ਹੋ ਜਾਵੇਗਾ ਵੀ ਏ ਸੀ ਦੀ ਮੁਆਫ਼ੀ ਦੇ ਯੋਗ ਹੋਣਗੇ।

ਆਸਟ੍ਰੇਲੀਆ ਵਾਪਸ ਆਉਣ ਵਿੱਚ ਅਸਮਰਥ ਤਕਰੀਬਨ 40,000 ਸਕਿਲਡ ਪ੍ਰਵਾਸੀਆਂ (ਸਬਕਲਾਸ 482 ਅਤੇ 457) ਵਲੋਂ ਭਵਿੱਖ ਵਿੱਚ ਪਾਇਆਂ ਜਾਣ ਵਾਲੀਆਂ ਅਰਜ਼ੀਆਂ ਅਤੇ ਲਗਣ ਵਾਲ਼ਾ ਵੀਜ਼ਾ ਚਾਰਜ ਵੀ ਮਾਫ਼ ਕਰ ਦਿੱਤਾ ਜਾਵੇਗਾ।

ਵੀਜ਼ਾ ਦੀ ਮਿਆਦ ਖ਼ਤਮ ਹੋਣ ਤੇ ਸੰਭਾਵਤ ਮੈਰਿਜ ਵੀਜ਼ਾ ਧਾਰਕਾਂ ਨੂੰ ਲਗਭਗ 8000 ਡਾਲਰਾਂ ਦੇ ਵੀਜ਼ਾ ਅੱਪਲੀਕੈਸ਼ਨ ਚਾਰਜ ਦਾ ਭੁਗਤਾਨ ਕਰਣਾ ਪੈਂਦਾ ਸੀ। ਸਰਕਾਰ ਵਲੋਂ ਜਿਨ੍ਹਾਂ ਨੇ ਵੀ ਇਹ ਭੁਗਤਾਨ ਕਰ ਦਿੱਤਾ ਹੈ ਉਨ੍ਹਾਂ ਨੂੰ ਵੀ ਏ ਸੀ ਦੀ ਪੂਰੀ ਰਕਮ ਰਿਫੰਡ ਕਰ ਦਿੱਤੀ ਜਾਵੇਗੀ। 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Share
Published 13 October 2020 9:46pm
Updated 12 August 2022 3:16pm
By Avneet Arora, Ravdeep Singh


Share this with family and friends