ਕੋਵਿਡ-19 ਅਪਡੇਟ: ਨਿਊ ਸਾਊਥ ਵੇਲਜ਼ ਪ੍ਰੀਮੀਅਰ ਵੱਲੋਂ ਘਰਾਂ ਦੇ ਮੇਲ-ਜੋਲ ਨੂੰ ਸੀਮਤ ਰੱਖਣ ਦੀ ਅਪੀਲ

ਇਹ 30 ਜੁਲਾਈ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

People cross an empty street in The Rocks, Sydney, Thursday, July 8, 2021. NSW has recorded 38 new locally acquired COVID-19 cases overnight, the highest daily number of new cases in 14 months. (AAP Image/Bianca De Marchi) NO ARCHIVING

People cross an empty street in The Rocks, Sydney. Source: AAP Image/Bianca De Marchi

  • ਸਿਹਤ ਹੁਕਮਾਂ ਨੂੰ ਲਾਗੂ ਕਰਨ ਲਈ ਨਿਊ ਸਾਊਥ ਵੇਲਜ਼ ਪੁਲਿਸ ਨੂੰ ਮਿਲੇਗਾ ਫੌਜ ਵੱਲੋਂ ਸਹਿਯੋਗ

  • ਵਿਕਟੋਰੀਅਨ ਅਧਿਕਾਰੀਆਂ ਨੇ ਭੇਤ-ਭਰੇ ਮਾਮਲੇ ਦੀ ਕੜ੍ਹੀ ਲੱਭੀ
  • ਇੱਕ ਵਿਦਿਆਰਥੀ ਦੇ ਕੋਵਿਡ-19 ਲਈ ਪੋਜ਼ਿਟਿਵ ਪਾਏ ਜਾਂ ਮਗਰੋਂ ਬ੍ਰਿਸਬੇਨ ਸਕੂਲ ਵਿੱਚ ਸਾਵਧਾਨੀ
  • ਤਸਮਾਨੀਆ ਵਿਕਟੋਰੀਆ ਲਈ ਆਪਣੀਆਂ ਸਰਹੱਦਾਂ ਦੁਬਾਰਾ ਖੋਲ ਰਿਹਾ ਹੈ

ਨਿਊ ਸਾਊਥ ਵੇਲਜ਼

ਨਿਊ ਸਾਊਥ ਵੇਲਜ਼ ਨੇ ਕਰੋਨਵਾਇਰਸ ਦੇ 170 ਨਵੇਂ ਮਾਮਲੇ ਦਰਜ ਕੀਤੇ ਹਨ ਜਿਸ ਵਿੱਚੋਂ 42 ਕੇਸ ਭਾਈਚਾਰੇ ਨਾਲ਼ ਜੁੜ੍ਹੀ ਲਾਗ ਪਿੱਛੋਂ ਸਾਮਣੇ ਆਏ ਹਨ।

ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਲੋਕਾਂ ਨੂੰ ਘਰੇਲੂ ਸੰਪਰਕ ਨੂੰ ਸੀਮਤ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਘਰਾਂ ਅਤੇ ਕਾਰਜ-ਸਥਾਨਾਂ ਵਿੱਚ ਵਾਇਰਸ ਦਾ ਫੈਲਾਅ ਵਧਦਾ ਜਾ ਰਿਹਾ ਹੈ।

ਪੁਲਿਸ ਕਮਿਸ਼ਨਰ ਮਿਕ ਫੁੱਲਰ ਨੇ ਲੋਕਾਂ ਨੂੰ ਹਫਤੇ ਦੇ ਅੰਤ ਵਿੱਚ ਤਾਲਾਬੰਦੀ ਵਿਰੋਧੀ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਵਿਰੁੱਧ ਚੇਤਾਵਨੀ ਦਿੱਤੀ ਹੈ - "ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਇੱਕ ਹਜ਼ਾਰ ਅਧਿਕਾਰੀ ਤਾਇਨਾਤ ਕੀਤੇ ਗਏ ਹਨ"।

ਇਸਦੇ ਨਾਲ ਹੀ, 300 ਫੌਜੀ ਵੀ ਸੋਮਵਾਰ ਤੋਂ ਤਾਇਨਾਤ ਕੀਤੇ ਜਾ ਰਹੇ ਹਨ ਤਾਂਕਿ ਇਹ ਨਿਸ਼ਚਤ ਬਣਾਇਆ ਜਾ ਸਕੇ ਕਿ ਲੋਕ ਤਾਲਾਬੰਦੀ ਨਿਯਮਾਂ ਦਾ ਪਾਲਣ ਕਰਨ।

ਵਿਕਟੋਰੀਆ

ਰਾਜ ਵਿਚ ਸਥਾਨਕ ਤੌਰ 'ਤੇ ਤਿੰਨ ਨਵੇਂ ਕੇਸ ਦਰਜ ਕੀਤੇ ਗਏ ਹਨ। ਸਾਰੇ ਕੇਸ ਮੌਜੂਦਾ ਡੈਲਟਾ ਵੇਰੀਐਂਟ ਦੇ ਫੈਲਣ ਨਾਲ ਜੁੜੇ ਹੋਏ ਹਨ ਅਤੇ ਇਹ ਛੂਤ ਵਾਲੇ ਸਮੇਂ ਇਕਾਂਤਵਾਸ ਵਿੱਚ ਸਨ।

ਵਿਕਟੋਰੀਆ ਦੇ ਸਿਹਤ ਮੰਤਰੀ ਮਾਰਟਿਨ ਫੋਲੇ ਦਾ ਕਹਿਣਾ ਹੈ ਕਿ ਜੀਨੋਮਿਕ ਟੈਸਟਿੰਗ ਦਿਖਾਉਂਦੀ ਹੈ ਕਿ ਇੱਕ ਭੇਤ-ਭਰਿਆ ਮਾਮਲਾ ਮੌਜੂਦਾ ਫੈਲਾਅ ਨਾਲ ਜੁੜਿਆ ਹੋਇਆ ਹੈ, ਪਰ ਇਹ ਅਜੇ ਵੀ ਪਤਾ ਨਹੀਂ ਲਾਇਆ ਜਾ ਸਕਿਆ ਕਿ ਇਸ ਵਿਅਕਤੀ ਨੂੰ ਲਾਗ ਕਿਥੋਂ ਲੱਗੀ।

ਪਾਬੰਦੀਆਂ ਦੇ । ਇਸ ਸੂਚੀ ਜਾਂ ਨਕਸ਼ੇ ਵਿੱਚ ਕੇਸਾਂ ਦੇ ਸਥਾਨ ਬਾਰੇ 


ਆਸਟ੍ਰੇਲੀਆ ਵਿੱਚ ਪਿਛਲੇ 24 ਘੰਟੇ

  • ਕੁਈਨਜ਼ਲੈਂਡ ਦੇ ਸਿਹਤ ਅਧਿਕਾਰੀ ਮੰਨਦੇ ਹਨ ਕਿ ਬ੍ਰਿਸਬੇਨ ਦਾ ਵਿਦਿਆਰਥੀ ਜੋ ਕੋਵਿਡ ਲਈ ਪੋਜ਼ਿਟਿਵ ਪਾਇਆ ਗਿਆ ਹੈ, 27 ਜੁਲਾਈ ਤੋਂ ਭਾਈਚਾਰੇ ਵਿੱਚ ਵਿਚਰ ਰਿਹਾ ਸੀ।
  • ਤਸਮਾਨੀਆ ਨੇ ਦੋ ਹਫਤਿਆਂ ਦੇ ਬੰਦ ਮਗਰੋਂ ਅੱਜ ਤੋਂ ਵਿਕਟੋਰੀਆ ਲਈ ਆਪਣੀਆਂ ਸਰਹੱਦਾਂ ਮੁੜ ਖੋਲ੍ਹ ਦਿੱਤੀਆਂ ਹਨ।

ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ

ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:

ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ । ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ  'ਤੇ ਅਪਡੇਟ ਕੀਤੀ ਜਾਂਦੀ ਹੈ।


 ਉੱਤੇ 60 ਤੋਂ ਵੀ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : 

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:


ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ  ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ  ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share
Published 30 July 2021 5:06pm
Updated 30 July 2021 5:09pm
By SBS/ALC Content
Source: SBS


Share this with family and friends