ਹੁਣ ਤੱਕ ਸਾਨੂੰ ਦੱਸਿਆ ਗਿਆ ਹੈ ਕਿ ਕੋਵਿਡ-19 ਦੇ ਲੱਛਣ ਬੁਖਾਰ, ਸੁੱਕੀ ਖੰਗ, ਸਾਹ ਲੈਣ ਵਿੱਚ ਤਕਲੀਫ ਜਾਂ ਥਕਾਵਟ ਹੋ ਸਕਦੇ ਹਨ।
ਆਈਸਲੈਂਡ, ਜਾਪਾਨ, ਚੀਨ ਤੇ ਆਸਟ੍ਰੇਲੀਆ ਵਰਗੇ ਕੁਝ ਮੁਲਕਾਂ ਵਿੱਚ ਕੋਵਿਡ-19 ਲੱਛਣਾਂ ਦੇ ਨਾ ਹੋਣ ਵਾਲੇ ਲੋਕਾਂ ਵਿੱਚ ਇਸ ਬਾਰੇ ਪੜਤਾਲ ਕੀਤੀ ਗਈ ਹੈ।
ਜਾਮਾ ਨੈੱਟਵਰਕ ਓਪਨ ਜਰਨਲ ਵਿੱਚ ਚੀਨੀ ਮਾਹਿਰਾਂ ਦੀ ਛਪੀ ਇੱਕ ਰਿਪੋਰਟ ਅਨੁਸਾਰ 78 ਮਰੀਜ਼ਾਂ ਵਿੱਚੋਂ 42.3 ਫ਼ੀਸਦੀ ਵਿੱਚ ਕੋਈ ਵੀ ਲੱਛਣ ਨਹੀਂ ਸਨ।
ਆਸਟ੍ਰੇਲੀਅਨ ਖੋਜੀਆਂ ਵੱਲੋਂ ਗ੍ਰੇਗ ਮਾਰਟਾਈਮ ਸਮੁੰਦਰੀ ਜਹਾਜ਼ ਦੇ 217 ਲੋਕਾਂ ਬਾਰੇ ਕੀਤੀ ਖੋਜ ਵਿੱਚ ਪਾਇਆ ਗਿਆ ਕਿ 10 ਵਿੱਚੋਂ 8 ਲੋਕਾਂ ਵਿੱਚ ਇਸ ਦੇ ਲੱਛਣ ਨਹੀਂ ਸਨ।
ਲੱਛਣਾਂ ਤੋਂ ਪਹਿਲਾਂ ਵਾਲੇ ਅਤੇ ਬਿਨ-ਲੱਛਣਾਂ ਵਾਲੇ ਮਰੀਜ਼ਾਂ ਦੀ ਲਾਗ ਵਿਚਲਾ ਫਰਕ
ਵਿਸ਼ਵ ਸਿਹਤ ਸੰਸਥਾ ਵੱਲੋਂ ਇਨ੍ਹਾਂ ਦੋਨਾਂ ਸੂਰਤਾਂ ਵਿੱਚ ਫਰਕ ਬਾਰੇ ਦੱਸਿਆ ਗਿਆ ਹੈ।
ਲੱਛਣਾਂ ਤੋਂ ਪਹਿਲਾਂ ਵਾਲਾ ਸਮਾਂ ਉਹ ਸਮਾਂ ਹੈ ਜਿਸ ਵਿੱਚ ਵਾਇਰਸ ਦੀ ਲਾਗ ਤਾਂ ਲੱਗੀ ਹੈ ਪਰ ਅਜੇ ਲੱਛਣ ਸਪਸ਼ਟ ਨਹੀਂ। ਪਰ ਇਨ੍ਹਾਂ ਲੱਛਣਾਂ ਦੀ ਅਣਹੋਂਦ ਵਿੱਚ ਵੀ ਪੀੜਤ ਤੋਂ ਵਾਇਰਸ ਦੀ ਲਾਗ ਕਿਸੇ ਹੋਰ ਵਿਅਕਤੀ ਨੂੰ ਲੱਗ ਸਕਦੀ ਹੈ।
ਕੋਈ ਲੋਕਾਂ ਨੂੰ ਵਾਇਰਸ ਲਈ ਪੋਜ਼ਿਟਿਵ ਪਾਇਆ ਗਿਆ ਹੈ ਭਾਵੇਂ ਕਿ ਉਨ੍ਹਾਂ ਵਿੱਚ ਬਿਮਾਰੀ ਦੇ ਲੱਛਣ ਤਿੰਨ-ਚਾਰ ਦਿਨ ਬਾਅਦ ਵਿੱਚ ਹੀ ਪਾਏ ਗਏ ਜਦਕਿ ਬਿਨ-ਲੱਛਣਾਂ ਵਾਲੀ ਲਾਗ ਉਨ੍ਹਾਂ ਕੇਸਾਂ ਵਿੱਚ ਹੁੰਦੀ ਹੈ ਜਿਨ੍ਹਾਂ ਵਿੱਚ ਇਸ ਬਿਮਾਰੀ ਨੂੰ ਸਪੱਸ਼ਟ ਰੂਪ ਵਿੱਚ ਵੀ ਨਹੀਂ ਵੇਖਿਆ ਗਿਆ।
ਮਾਹਿਰਾਂ ਦਾ ਇਨ੍ਹਾਂ ਖੋਜ-ਪੜਤਾਲਾਂ ਬਾਰੇ ਕੀ ਮੰਨਣਾ ਹੈ?
ਕਿਰਬੀ ਇੰਸਟੀਚਿਊਟ ਦੀ ਬਾਇਓਸਿਕਿਓਰਿਟੀ ਪ੍ਰੋਗਰਾਮ ਦੀ ਹੈੱਡ ਪ੍ਰੋਫੈਸਰ ਰੈਨਾ ਮੈਕਨਟਾਇਰ ਦਾ ਆਖਣਾ ਹੈ ਕਿ ਕੋਵਿਡ-19 ਦੀ ਲਾਗ ਲਾਉਣ ਲਈ ਕਿਸੇ ਪੀੜਤ ਵਿੱਚ ਲੱਛਣ ਜ਼ਾਹਰ ਹੋਣਾ ਜਾਂ ਨਾ ਹੋਣਾ ਜ਼ਰੂਰੀ ਨਹੀਂ ਹੈ।
ਉਸਨੇ ਬਜ਼ੁਰਗਾਂ ਵਿੱਚ ਹੋਈ ਇਕ ਖੋਜ ਪੜਤਾਲ ਦਾ ਹਵਾਲਾ ਦਿੰਦਿਆਂ ਕਿਹਾ ਕਿ 50% ਕੇਸ ਅਜਿਹੇ ਹਨ ਜਿਨ੍ਹਾਂ ਵਿੱਚ ਬਿਮਾਰੀ ਦੇ ਲੱਛਣ ਨਹੀਂ ਸਨ।
ਮਈ ਮਹੀਨੇ ਦੀ ਸ਼ੁਰੂਆਤ ਵਿੱਚ ਮੈਲਬਰਨ ਦੇ ਇੱਕ ਬਜ਼ੁਰਗ ਸਾਂਭ ਸੰਭਾਲ ਕੇਂਦਰ ਗ੍ਰਾਂਟ ਲਾਜ ਵਿੱਚ ਇੱਕ ਕਾਮੇ ਨੂੰ ਲੱਛਣ ਨਾ ਪਾਏ ਜਾਣ ਦੇ ਬਾਵਜੂਦ ਵੀ ਇਸ ਵਿਸ਼ਾਣੂ ਲਈ ਪਾਜ਼ੀਟਿਵ ਪਾਇਆ ਗਿਆ ਸੀ।
ਪ੍ਰੋਫੈਸਰ ਮੈਕੇਨਟਾਇਰ ਨੇ ਕਿਹਾ ਸਾਨੂੰ ਘੱਟੋ-ਘੱਟ ਇਸ ਬਾਰੇ ਹੁਣ ਵਿਚਾਰ ਚਰਚਾ ਬੰਦ ਕਰ ਕਰ ਦੇਣੀ ਚਾਹੀਦੀ ਹੈ ਅਤੇ ਜਿੱਥੇ ਰਿਸਕ ਜ਼ਿਆਦਾ ਹੋਵੇ ਉੱਥੇ ਕੋਵਿਡ ਲਈ ਲਾਜ਼ਮੀ ਤੌਰ ਤੇ ਟੈਸਟ ਕੀਤੇ ਜਾਣੇ ਚਾਹੀਦੇ ਹਨ।
ਆਮ ਤੌਰ ਤੇ ਐਂਟੀਬਾਡੀ ਟੈਸਟ ਕਿਸੇ ਮਰੀਜ਼ ਦੇ 10 ਤੋਂ 14 ਦਿਨ ਤੋਂ ਬਿਮਾਰ ਹੋਣ ਪਿੱਛੋਂ ਹੀ ਪਾਜ਼ੇਟਿਵ ਆਉਂਦਾ ਹੈ ਸੋ ਇਸ ਟੈਸਟ ਨੂੰ ਵੱਡੇ ਪੱਧਰ 'ਤੇ ਲੋਕਾਂ ਵਿੱਚ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਨਹੀਂ ਵਰਤਿਆ ਜਾ ਸਕਦਾ।
ਕੁਝ ਮਾਹਿਰ ਕੋਵਿਡ-19 ਦੇ ਲੱਛਣਾਂ ਦੀ ਅਣਹੋਂਦ ਸਬੰਧੀ ਸਪੱਸ਼ਟ ਰਾਏ ਦੇਣ ਤੋਂ ਅਸਮਰੱਥ
ਸੰਜਨਾ ਸੈਨਾਨਾਇਕ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਵਿੱਚ ਲਾਗ ਦੀਆਂ ਬਿਮਾਰੀਆਂ ਬਾਰੇ ਖੋਜ ਪੜਤਾਲ ਵਿੱਚ ਲੱਗੇ ਹੋਏ ਹਨ।
ਉਨ੍ਹਾਂ ਚੀਨ ਦੀ ਇੱਕ ਖੋਜ ਪੜਤਾਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੁਝ ਲੋਕਾਂ ਵਿੱਚ ਲੱਛਣ ਨਾ ਦਿਖਦੇ ਹੋਣ ਕਰਕੇ ਉਨ੍ਹਾਂ ਨੂੰ ਅਲੱਗ-ਥਲੱਗ ਨਹੀਂ ਕੀਤਾ ਗਿਆ, ਪਰ ਦੇਖਣ ਵਾਲੀ ਗੱਲ ਇਹ ਸੀ ਕਿ ਇਨ੍ਹਾਂ ਪੀੜਤਾਂ ਤੋਂ ਕੀ ਕੋਈ ਸੈਕੰਡਰੀ ਲਾਗ ਵੀ ਲੱਗੀ ਜਾਂ ਨਹੀਂ।
ਫਰਵਰੀ ਵਿੱਚ ਵਿਸ਼ਵ ਸਿਹਤ ਸੰਸਥਾ ਦੀ ਜੁਆਇੰਟ ਮਿਸ਼ਨ ਰਿਪੋਰਟ ਵਿੱਚ ਪਾਇਆ ਗਿਆ ਕਿ ਲੱਛਣ ਨਾ ਦਿਖਣ ਦੇ ਬਾਵਜੂਦ ਮਰੀਜ਼ ਇਸ ਵਿਸ਼ਾਣੂ ਲਈ ਪਾਜ਼ਿਟਿਵ ਗਏ ਹਨ।
ਸ੍ਰੀ ਸੈਨਾਨਾਇਕ ਦਾ ਮੰਨਣਾ ਹੈ ਕਿ ਲੱਛਣ ਨਾ ਹੋਣ ਦੇ ਸਹੀ ਪੈਮਾਨੇ ਦੀ ਅਣਹੋਂਦ ਵਿੱਚ ਗ਼ਲਤੀਆਂ ਹੋਣੀਆਂ ਸੁਭਾਵਿਕ ਹਨ - ਕਿਸੇ ਨੂੰ ਇਹ ਪੁੱਛਣਾ ਕਿ ਉਹ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹਨ, ਦਾ ਜਵਾਬ ਵੱਖਰੇ ਲੋਕਾਂ ਵਿੱਚ ਵੱਖਰੇ ਪੱਧਰ 'ਤੇ ਹੋਵੇਗਾ।
ਇਹੀ ਕਾਰਨ ਸੀ ਕਿ ਵੱਖੋ-ਵੱਖਰੀਆਂ ਖੋਜ ਪੜਤਾਲਾਂ ਦੇ ਨਤੀਜੇ ਵੀ ਵੱਖਰੇ ਸਨ।
ਆਈਸਲੈਂਡ ਵਿੱਚ 50% ਬਿਨ-ਲੱਛਣ ਵਾਲੇ ਮਰੀਜ਼ ਕੋਵਿਡ ਲਈ ਪਾਜ਼ਿਟਿਵ ਗਏ, ਜਾਪਾਨ ਦੀ ਖੋਜ ਵਿੱਚ 31% ਅਤੇ ਚੀਨ ਦੀ ਇੱਕ ਖੋਜ ਵਿੱਚ ਇਹ ਪ੍ਰਤੀਸ਼ਤ 80 ਫ਼ੀਸਦੀ ਸੀ।
"ਇੱਕ ਬਿਮਾਰ ਤੋਂ ਘੱਟੋ-ਘੱਟ ਚਾਰ ਬਿਨ-ਲੱਛਣ ਵਾਲੇ ਕੈਰੀਅਰ ਬਣ ਸਕਦੇ ਹਨ"
ਪ੍ਰੋਫੈਸਰ ਆਈਵੋ ਮੁੱਲਰ ਵਾਲਟਰ ਐਂਡ ਅਲਾਈਜਾ ਇੰਸਟੀਚਿਊਟ ਵਿੱਚ ਇੱਕ ਐਪੀਡਿਮੀਲੋਜਿਸਟ ਹਨ।
ਉਨ੍ਹਾਂ ਕਿਹਾ ਕਿ ਬਿਨ-ਲੱਛਣ ਵਾਲੇ ਕੈਰੀਅਰ ਇਸ ਪੇਂਡੇਮਿਕ ਪੱਧਰ ਦੇ ਫੈਲਾਅ ਲਈ ਵੱਡਾ ਖ਼ਤਰਾ ਹਨ। ਸੋ ਇਨ੍ਹਾਂ ਵਿਚਲੀ ਖੋਜ ਆਉਣ ਵਾਲੇ ਮਹੀਨਿਆਂ ਵਿੱਚ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦੀ ਹੈ।
ਗ੍ਰੈਗ ਮੋਰਟਾਈਮਰ ਕਰੂਜ਼ ਸ਼ਿਪ ਵਿੱਚ 96 ਆਸਟ੍ਰੇਲੀਅਨ ਯਾਤਰੀ ਸਵਾਰ ਸਨ।
ਕੁੱਲ 217 ਲੋਕਾਂ ਵਿੱਚੋਂ 128 ਕੋਵਿਡ-19 ਲਈ ਪੀੜਤ ਪਾਏ ਗਏ ਜਿੰਨਾਂ ਵਿੱਚ 104 ਵਿੱਚ ਕਿਸੇ ਵੀ ਕਿਸਮ ਦੇ ਲੱਛਣ ਨਹੀਂ ਵਿਖਾਈ ਦਿੱਤੇ ਜੋ ਕਿ ਕੁੱਲ ਮਰੀਜ਼ਾਂ ਦਾ 81% ਬਣਦਾ ਹੈ।
ਪ੍ਰੋਫੈਸਰ ਮੁੱਲਰ ਦਾ ਕਹਿਣਾ ਹੈ ਕਿ ਦੂਜੇ ਲਫ਼ਜ਼ਾਂ ਵਿੱਚ ਇਸ ਦਾ ਇਹ ਮਤਲਬ ਹੈ ਕਿ ਇੱਕ ਬਿਮਾਰ ਵਿਅਕਤੀ ਮਗਰ ਚਾਰ ਕੈਰੀਅਰ ਹਨ ਜਿੰਨ੍ਹਾਂ ਵਿੱਚ ਇਸ ਦੇ ਲੱਛਣ ਪ੍ਰਤੱਖ ਨਹੀਂ ਪਰ ਉਹ ਇਸ ਬਿਮਾਰੀ ਦੇ ਫੈਲਾਅ ਲਈ ਜ਼ਿੰਮੇਵਾਰ ਹੋ ਸਕਦੇ ਹਨ।
ਇਹ ਵੀ ਕਿਹਾ ਜਾ ਸਕਦਾ ਹੈ ਕਿ ਇਸ ਪੈਨਡੇਮਿਕ ਦੌਰਾਨ ਰਿਪੋਰਟ ਕੀਤੇ ਜਾ ਰਹੇ ਕੇਸਾਂ ਨਾਲੋਂ 5 ਗੁਣਾਂ ਜ਼ਿਆਦਾ ਕੇਸ ਹੋਣ ਦੀ ਸੰਭਾਵਨਾ ਹੈ।
ਲਿਹਾਜ਼ਾ, ਬਿਨ ਲੱਛਣ ਵਾਲੇ ਲੋਕਾਂ ਨੂੰ ਕੋਵਿਡ-19 ਲਈ ਟੈਸਟ ਕੀਤੇ ਜਾਣਾ ਇਸ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।

Source: Supplied
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ SBS.com.au/coronavirus ਉੱਤੇ ਉਪਲਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ
ਸਬੰਧਿਤ ਪੇਸ਼ਕਾਰੀਆਂ / ਇਹ ਵੀ ਜਾਣੋ:

ਆਸਟ੍ਰੇਲੀਆ ਵਿੱਚ ਕੋਵਿਡ-19: ਤੁਹਾਡੀ ਭਾਸ਼ਾ ਵਿੱਚ ਮੌਜੂਦ ਲਾਜ਼ਮੀ ਜਾਣਕਾਰੀ