ਤੁਸੀਂ ਆਸਟ੍ਰੇਲੀਆ ਵਿੱਚ ਕੋਵਿਡ-19 ਟੀਕਾ ਕਿਵੇਂ ਲਗਵਾ ਸਕਦੇ ਹੋ?

ਆਸਟ੍ਰੇਲੀਆ ਦਾ ਕੋਵਿਡ-19 ਟੀਕਾਕਰਨ ਜਾਰੀ ਹੈ। ਤੁਸੀਂ ਆਪਣਾ ਟੀਕਾ ਕਦੋਂ ਅਤੇ ਕਿੱਥੇ ਬੁੱਕ ਕਰ ਸਕਦੇ ਹੋ ਇਹ ਪਤਾ ਲਗਾਉਣ ਲਈ ਇਸ ਲੇਖ ਨੂੰ ਪੜ੍ਹੋ।

COVID-19 vaccines

COVID-19 vaccines Source: Getty Images/Tang Ming Tung

ਆਸਟ੍ਰੇਲੀਆ ਦੀ , ਟੀਕੇ ਲਈ ਪਹਿਲ ਵਾਲ਼ੇ ਲੋਕ, ਅਤੇ ਦੇਸ਼ ਭਰ ਦੀਆਂ ਉਹਨਾਂ ਥਾਵਾਂ ਬਾਰੇ ਜਾਣਕਾਰੀ ਦਿੰਦੀ ਹੈ ਜਿੱਥੇ ਟੀਕੇ ਲਗਾਏ ਜਾ ਰਹੇ ਹਨ। ਇਸ ਨੀਤੀ ਵਿੱਚ ਫਰੰਟਲਾਈਨ ਹੈਲਥਕੇਅਰ ਕਰਮਚਾਰੀ, ਕੁਆਰਨਟੀਨ ਅਤੇ ਸਰਹੱਦੀ ਕਰਮਚਾਰੀ, ਬੁਢਾਪਾ ਅਤੇ ਅਪਾਹਜ ਦੇਖਭਾਲ ਨਿਵਾਸੀ ਅਤੇ ਕਰਮਚਾਰੀਆਂ ਨੂੰ ਪਹਿਲ ਦਿੱਤੀ ਗਈ ਹੈ।

ਕੋਵਿਡ-19 ਟੀਕਾ ਲਗਵਾਉਣ ਲਈ ਬੁਕਿੰਗ ਕਰਨ ਲਈ ਕ੍ਲਿਕ ਕਰੋ 

ਟੀਕੇ ਲਈ ਆਪਣੀ ਯੋਗਤਾ ਦੀ ਜਾਂਚ ਕਰਨ ਲਈ ਦਿੱਤੇ ਕਦਮਾਂ ਦੀ ਪਾਲਣਾ ਕਰੋ।

ਜੇ ਤੁਸੀਂ 18 ਸਾਲ ਜਾਂ ਇਸਤੋਂ ਵੱਧ ਉਮਰ ਦੇ ਹੋ ਅਤੇ ਅਜੇ ਯੋਗ ਨਹੀਂ ਹੋ, ਤਾਂ ਵਾਰੀ ਆਉਣ ਉੱਤੇ ਇਸ ਬਾਰੇ ਸੂਚਿਤ ਕਰਨ ਦੀ ਬੇਨਤੀ ਕਰ ਸਕਦੇ ਹੋ।

16 ਸਾਲ ਤੋਂ ਘੱਟ ਉਮਰ ਦੇ ਲੋਕ ਅਜੇ ਆਸਟ੍ਰੇਲੀਆ ਵਿੱਚ ਟੀਕਾ ਲਗਵਾਉਣ ਦੇ ਯੋਗ ਨਹੀਂ ਹਨ।

ਸਿਫਾਰਸ਼ ਕੀਤੇ ਟੀਕੇ ਕਿਹੜੇ ਹਨ?

ਆਸਟ੍ਰੇਲੀਅਨ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਨ ਇਮਯੂਨਾਈਜ਼ੇਸ਼ਨ (ਏ ਟੀ ਏ ਜੀ ਆਈ) ਨੇ ਸਲਾਹ ਦਿੱਤੀ ਹੈ ਕਿ ਫਾਈਜ਼ਰ ਟੀਕੇ ਨੂੰ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਤਰਜੀਹ ਦਿੱਤੀ ਜਾਵੇਗੀ।

ਐਸਟਰਾਜ਼ੇਨੇਕਾ ਟੀਕੇ ਨੂੰ 60 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਤਰਜੀਹ ਦਿੱਤੀ ਜਾਵੇਗੀ। ਹਾਲਾਂਕਿ, ਜੇ ਤੁਹਾਡੀ ਉਮਰ 18-59 ਹੈ ਤਾਂ ਤੁਸੀਂ ਆਪਣੇ ਸਿਹਤ ਪੇਸ਼ੇਵਰ ਨਾਲ ਸਲਾਹ ਕਰਨ ਅਤੇ ਸਹਿਮਤੀ ਦੇਣ ਤੋਂ ਬਾਅਦ ਐਸਟਰਾਜ਼ੇਨੇਕਾ ਟੀਕਾ ਪ੍ਰਾਪਤ ਕਰਨ ਦੀ ਚੋਣ ਸਕਦੇ ਹੋ।

ਮੋਡਰਨਾ ਟੀਕਾ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਆਸਟ੍ਰੇਲੀਆਈ ਲੋਕਾਂ ਲਈ ਅਸਥਾਈ ਤੌਰ 'ਤੇ ਮਨਜ਼ੂਰ ਕਰ ਦਿੱਤਾ ਗਿਆ ਹੈ, ਜੋ ਕਿ ਸਤੰਬਰ ਤੋਂ ਬਾਅਦ ਆਉਣ ਦੀ ਉਮੀਦ ਹੈ।
Covid Vaccine
Source: SBS
ਤੁਹਾਡੇ ਟੀਕੇ ਦਾ ਰਿਕਾਰਡ ਜਨਤਕ ਰਜਿਸਟਰ ਵਿੱਚ ਸਾਂਭਿਆ ਜਾਵੇਗਾ

ਸਰਕਾਰ ਨੂੰ ਟੀਕਾ ਲਗਵਾਉਣ ਵਾਲੇ ਲੋਕਾਂ ਬਾਰੇ ਕੁੱਝ ਜਾਣਕਾਰੀ ਸਾਂਭਣੀ ਪੈਂਦੀ ਹੈ ਤਾਂ ਕਿ ਇਹ ਪਤਾ ਚੱਲ ਸਕੇ ਕਿ ਕਿਸ-ਕਿਸ ਨੂੰ ਟੀਕਾ ਲੱਗ ਚੁੱਕਿਆ ਹੈ।

ਟੀਕਾਕਰਣ ਕਰਨ ਵਾਲਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹਰੇਕ ਕੋਵਿਡ-19 ਟੀਕਾ ਲਗਵਾਉਣ ਵਾਲੇ ਵਿਅਕਤੀ ਦਾ ਰਿਕਾਰਡ ਸੰਭਾਲੇ।

ਟੀਕੇ ਦੀ ਜਾਣਕਾਰੀ ਨੂੰ ‘ਮਾਈ ਹੈਲਥ ਰਿਕਾਰਡ’ ਅਤੇ ‘ਮੈਡੀਕੇਅਰ’ (ਟੀਕਾਕਰਣ ਦੇ ਇਤਿਹਾਸ ਬਾਰੇ ਜਾਣਕਾਰੀ) ਵਿੱਚ ਦਰਜ ਕੀਤਾ ਜਾਣਾ, ਜਾਂ ਟੀਕਾਕਰਣ ਸਮੇਂ ਪਰਿੰਟ ਕੀਤੇ ਗਏ ਇੱਕ ਅਧਿਕਾਰਤ ਸਰਟੀਫਿਕੇਟ ਦੇ ਨਾਲ ਇਸ ਨੂੰ ਈਮੇਲ ਦੁਆਰਾ ਵੀ ਭੇਜਿਆ ਜਾਣਾ ਹੈ।

ਕੋਵਿਡ-19 ਦੇ ਸਾਰੇ ਟੀਕੇ ਮੁਫਤ ਹਨ

ਇਹ ਟੀਕੇ ਸਾਰੇ ਆਸਟ੍ਰੇਲੀਅਨ ਨਾਗਰਿਕਾਂ, ਸਥਾਈ ਵਸਨੀਕਾਂ ਅਤੇ ਸਾਰੇ ਵੀਜ਼ਾ ਧਾਰਕਾਂ ਲਈ ਮੁਫਤ ਹਨ। ਆਸਟ੍ਰੇਲੀਆ ਵਿਚਲਾ ਹਰ ਵਿਦਿਆਰਥੀ, ਕੰਮ ਕਰਨ ਵਾਲਾ, ਪਰਿਵਾਰਕ ਮੈਂਬਰ, ਸਾਥੀ, ਸ਼ਰਣਾਰਥੀ, ਪਨਾਹ ਮੰਗਣ ਵਾਲਾ, ਅਸਥਾਈ ਸੁਰੱਖਿਆ ਵੀਜ਼ਾ ਧਾਰਕ, ਮਨੁੱਖਤਾਵਾਦੀ, ਖੇਤਰੀ, ਬਰਿਜਿੰਗ, ਜਾਂ ਵਿਸ਼ੇਸ਼ ਵੀਜ਼ਾ ਧਾਰਕ ਵੀ ਕੋਵਿਡ-19 ਵਾਲਾ ਟੀਕਾ ਮੁਫਤ ਲਗਵਾਉਣ ਦੇ ਯੋਗ ਹਨ।

ਡਿਟੈਨਸ਼ਨ ਸਹੂਲਤਾਂ ਵਿਚਲੇ ਵਿਅਕਤੀ ਵੀ ਇਸਦੇ ਯੋਗ ਹਨ ਅਤੇ ਉਹ ਵੀ ਜਿਹਨਾਂ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ।


ਆਪਣੀ ਭਾਸ਼ਾ ਵਿੱਚ ਕਰੋਨਾਵਾਇਰਸ ਬਾਰੇ ਜਾਣਕਾਰੀ ਹਾਸਲ ਕਰਨ ਲਈ 'ਤੇ ਜਾਓ।


ਕਰੋਨਾਵਾਇਰਸ ਬਾਰੇ ਸਰਕਾਰ ਵਲੋਂ ਅਧਿਕਾਰਤ ਜਾਣਕਾਰੀ ਇੱਥੋਂ ਮਿਲ ਸਕਦੀ ਹੈ:


ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ ਦੂਜੇ ਤੋਂ ਘੱਟੋ ਘੱਟ 1.5 ਮੀਟਰ ਦੀ ਦੂਰੀ ਤੇ ਰਹਿਣਾ ਚਾਹੀਦਾ ਹੈ।

ਜੇ ਤੁਸੀਂ ਠੰਡ ਜਾਂ ਫਲੂ ਵਰਗੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ, ਤਾਂ ਘਰ ਹੀ ਰਹੋ ਅਤੇ ਇੱਕ ਟੈਸਟ ਕਰਵਾਉ।

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : , , , , , , ,


ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 


Share
Published 26 February 2021 2:26pm
Updated 12 August 2022 3:03pm
By SBS/ALC Content, MP Singh, Preetinder Grewal
Source: SBS


Share this with family and friends