ਕੋਵਿਡ-19 ਅਪਡੇਟ: ਵਿਕਟੋਰੀਆ ਤੇ ਨਿਊ ਸਾਊਥ ਵੇਲਜ਼ ਵਿੱਚ ਅੱਜ ਪਿਛਲੇ ਦਿਨਾਂ ਦੇ ਸਭ ਤੋਂ ਵੱਧ ਕੇਸ ਦਰਜ

ਇਹ 22 ਜੁਲਾਈ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Cleaners are seen at work inside of the Prahran Market in Melbourne, Thursday, July 22, 2021.

Prahran Market is undergoing a deep clean after it was revealed a customer, who tested positive for COVID-19, visited on July 17 between 9.40am and 11.15am. Source: AAP Image/James Ross

  • ਐਨ ਐਸ ਡਬਲਯੂ ਵਿੱਚ ਕੋਵਿਡ-19 ਦੇ ਕੇਸ ਵਧਣ ਦਾ ਖ਼ਦਸ਼ਾ, ਪ੍ਰੀਮੀਅਰ ਦੀ ਚੇਤਾਵਨੀ
  • ਵਿਕਟੋਰੀਆ ਵਿੱਚ 26 ਨਵੇਂ ਸਥਾਨਕ ਕੇਸ ਦਰਜ, ਜੋ ਇਸ ਸਾਲ ਦਾ ਸਭ ਤੋਂ ਵੱਡਾ ਅੰਕੜਾ ਹੈ
  • ਐਡੀਲੇਡ ਵਿੱਚ ਹੁਣ ਲਾਗ ਨਾਲ਼ ਜੁੜੀਆਂ 71 ਥਾਵਾਂ
  • ਤਸਮਾਨੀਆ ਵਿੱਚ ਇੱਕ ਵਿਅਕਤੀ ਦੀ ਐਸਟਰਾਜ਼ੇਨੇਕਾ ਦੇ ਪਹਿਲੇ ਟੀਕੇ ਪਿੱਛੋਂ ਮੌਤ

ਨਿਊ ਸਾਊਥ ਵੇਲਜ਼

ਨਿਊ ਸਾਉਥ ਵੇਲਜ਼ ਵਿੱਚ 124 ਨਵੇਂ ਸਥਾਨਕ ਤੌਰ 'ਤੇ ਫੈਲੀ ਲਾਗ ਦੇ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਭਾਈਚਾਰੇ ਵਿੱਚ ਵਿਚਰਦੇ 87 ਕੇਸ ਵੀ ਸ਼ਾਮਿਲ ਹਨ। ਫੇਅਰਫੀਲਡ ਦੇ ਸਥਾਨਕ ਸਰਕਾਰੀ ਖੇਤਰ ਵਿਚੋਂ 30 ਕੇਸਾਂ ਦੇ ਹੋਣ ਦਾ ਪਤਾ ਲਗਿਆ ਹੈ।

ਸ਼ੁੱਕਰਵਾਰ 23 ਜੁਲਾਈ ਤੋਂ, ਸਿਹਤ ਅਤੇ ਬੁਢਾਪਾ ਦੇਖਭਾਲ ਕਰਨ ਵਾਲੇ ਕਰਮਚਾਰੀ ਜੋ ਕੈਂਟਰਬਰੀ-ਬੈਂਕਸਟਾਊਨ ਵਿੱਚ ਰਹਿੰਦੇ ਹਨ, ਨੂੰ ਕੰਮ ਲਈ ਆਪਣੇ ਸਥਾਨਕ ਇਲਾਕੇ ਤੋਂ ਬਾਹਰ ਜਾਣ ਲਈ ਲਈ ਹਰ ਤਿੰਨ ਦਿਨਾਂ ਬਾਅਦ ਕੋਵਿਡ-19 ਟੈਸਟ ਕਰਵਾਉਣ ਦੀ ਲੋੜ ਹੋਵੇਗੀ।

ਮੌਜੂਦਾ ਤਾਲਾਬੰਦੀ 30 ਜੁਲਾਈ ਨੂੰ ਸ਼ੁੱਕਰਵਾਰ ਰਾਤ 11:59 ਵਜੇ ਤੱਕ ਵਧਾਈ ਗਈ ਹੈ। ਇਸ ਸੂਚੀ ਜਾਂ ਨਕਸ਼ੇ ਵਿੱਚ 
ਵਿਕਟੋਰੀਆ

ਵਿਕਟੋਰੀਆ ਵਿੱਚ 26 ਨਵੇਂ ਸਥਾਨਕ ਕੇਸ ਦਰਜ ਹੋਏ ਹਨ, ਜੋ ਇਸ ਸਾਲ ਦਾ ਸਭ ਤੋਂ ਵੱਡਾ ਅੰਕੜਾ ਹੈ। ਰਾਜ ਵਿੱਚ ਮੌਜੂਦਾ ਸਮੇਂ ਸਰਗਰਮ ਮਾਮਲਿਆਂ ਦੀ ਗਿਣਤੀ 146 ਹੈ।

ਇਸ ਦੌਰਾਨ ਮੈਲਬੌਰਨ ਦੇ ਦੱਖਣ-ਪੂਰਬ ਵਿੱਚ ਪ੍ਰਹਾਰਨ ਮਾਰਕੀਟ ਨੂੰ 'ਟੀਅਰ -1 ਐਕਸਪੋਜਰ ਸਾਈਟ' ਐਲਾਨਿਆ ਗਿਆ ਹੈ। 

ਇਸ ਵੇਲ਼ੇ ਤਕਰੀਬਨ 18,000 ਪ੍ਰਾਇਮਰੀ ਜਾਂ ਨੇੜਲੇ ਸੰਪਰਕ ਰਾਜ ਭਰ ਵਿੱਚ ਆਪਣੇ ਆਪ ਨੂੰ ਅਲੱਗ-ਥਲੱਗ ਰੱਖ ਰਹੇ ਹਨ, ਜਦੋਂ ਕਿ ਲਾਗ ਤੋਂ ਪ੍ਰਭਾਵਿਤ ਥਾਵਾਂ ਦੀ ਗਿਣਤੀ ਵਧਕੇ 380 ਹੋ ਗਈ ਹੈ।

ਮੌਜੂਦਾ ਤਾਲਾਬੰਦੀ ਨੂੰ 27 ਜੁਲਾਈ, ਮੰਗਲਵਾਰ ਨੂੰ ਰਾਤ 11:59 ਵਜੇ ਤੱਕ ਵਧਾਇਆ ਗਿਆ ਹੈ। ਸੂਚੀ ਜਾਂ ਨਕਸ਼ੇ ਵਿੱਚ ਕੇਸਾਂ ਦੇ ਸਥਾਨ ਬਾਰੇ 


ਆਸਟ੍ਰੇਲੀਆ ਵਿੱਚ ਪਿਛਲੇ 24 ਘੰਟੇ

  • ਦੱਖਣੀ ਆਸਟ੍ਰੇਲੀਆ ਵਿੱਚ ਦੋ ਨਵੇਂ ਕੇਸ ਦਰਜ ਕੀਤੇ ਗਏ ਹਨ ਜਿਸ ਨਾਲ ਮੌਜੂਦਾ ਸੰਕਟ ਦੌਰਾਨ ਰਾਜ ਵਿਚਲੀ ਕੁਲ ਗਿਣਤੀ 14 ਹੋ ਗਈ ਹੈ।
  • ਕੁਈਨਜ਼ਲੈਂਡ 23 ਜੁਲਾਈ ਨੂੰ ਸ਼ੁੱਕਰਵਾਰ ਤੋਂ ਸਰਹੱਦਾਂ ਨਿਊ ਸਾਊਥ ਵੇਲਜ਼ ਲਈ ਬੰਦ ਕਰ ਦੇਵੇਗਾ।
  • 40ਵਿਆਂ ਦੀ ਉਮਰ ਦੇ ਇੱਕ ਤਸਮਾਨੀਅਨ ਵਿਅਕਤੀ ਜਿਸ ਵਿੱਚ 'ਥ੍ਰੋਮੋਬਸਾਈਟੋਨੀਆ ਸਿੰਡਰੋਮ' ਦੀ ਪੁਸ਼ਟੀ ਹੋਈ ਸੀ, ਦੀ ਐਸਟਰਾਜ਼ੇਨੇਕਾ ਦੇ ਪਹਿਲੇ ਟੀਕੇ ਦੇ ਲੱਗਣ ਤੋਂ ਬਾਅਦ ਮੌਤ ਹੋ ਗਈ ਹੈ।
 ਰਾਸ਼ਟਰਮੰਡਲ-ਘੋਸ਼ਿਤ 'ਹੌਟਸਪੌਟਸ' ਵਿੱਚ ਰਹਿਣ ਵਾਲੇ ਵਿਅਕਤੀਆਂ ਲਈ ਇੱਕ ਆਰਜ਼ੀ ਹਫ਼ਤਾਵਾਰੀ ਭੁਗਤਾਨ ਹੈ ਜੋ ਉਥੇ ਲਾਗੂ ਹੁੰਦਾ ਹੈ ਜਿਥੇ ਸੱਤ ਦਿਨਾਂ ਤੋਂ ਵੱਧ ਸਮੇਂ ਤੱਕ ਚੱਲਣ ਵਾਲੀਆਂ ਪਾਬੰਦੀਆਂ ਕਾਰਨ ਕਾਮਿਆਂ ਨੂੰ ਕੰਮ ਦੇ ਘੰਟੇ ਜਾਂ ਆਮਦਨੀ ਗੁਆਉਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ  ਵਿੱਚ ਇੱਕ ਬਹੁਭਾਸ਼ਾਈ ਫੋਨ ਸੇਵਾ ਰਾਹੀਂ 131 202 'ਤੇ ਉਪਲਬਧ ਹੈ। 


ਈਦ ਅਲ ਅਧਾ ("ਕੁਰਬਾਨੀ ਦਾ ਤਿਉਹਾਰ") 23 ਜੁਲਾਈ ਤੱਕ ਚਲੇਗਾ। ਈਦ ਦੀਆਂ ਨਮਾਜ਼ਾਂ ਦੌਰਾਨ ਆਪਣੀ ਅਤੇ ਦੂਜਿਆਂ ਦੀ ਰੱਖਿਆ ਕਰਨਾ ਮਹੱਤਵਪੂਰਨ ਹੈ:

  • ਘਰ ਵਿੱਚ ਹੀ ਪ੍ਰਾਰਥਨਾ ਕਰਨਾ
  • ਵੱਡੇ ਇਕੱਠ ਰੱਦ
  • ਮਾਸਕ ਪਹਿਨਣਾ
  • ਪ੍ਰਾਰਥਨਾ ਲਈ ਆਪੋ-ਆਪਣਾ ਗਲੀਚਾ ਵਰਤਣਾ

ਕੋਵਿਡ-19 ਮਿੱਥ:

ਸਿਹਤਮੰਦ ਨੌਜਵਾਨ ਕੋਵਿਡ-19  ਤੋਂ ਪ੍ਰਭਾਵਤ ਨਹੀਂ ਹੁੰਦੇ। ਇਹ ਸਿਰਫ ਬੁੱਢੇ ਜਾਂ ਬਿਮਾਰ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਮਾਰਦਾ ਹੈ।

ਕੋਵਿਡ-19 ਤੱਥ:

ਵਾਇਰਸ ਬਜ਼ੁਰਗ ਅਤੇ ਪਹਿਲਾਂ ਤੋਂ ਹੀ ਬਿਮਾਰ ਸਥਿਤੀਆਂ ਵਾਲੇ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਕਰਦਾ ਹੈ, ਪਰ ਇੱਹ ਕੁਝ ਤੰਦਰੁਸਤ ਨੌਜਵਾਨਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਅਤੇ ਮੌਤ ਦਾ ਕਾਰਨ ਬਣ ਸਕਦਾ ਹੈ।


ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ

ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:

ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ । ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ  'ਤੇ ਅਪਡੇਟ ਕੀਤੀ ਜਾਂਦੀ ਹੈ।


 ਉੱਤੇ 60 ਤੋਂ ਵੀ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : 

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:


ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ  ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ  ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share
Published 22 July 2021 4:57pm
Updated 12 August 2022 3:06pm
By SBS/ALC Content, Preetinder Grewal
Source: SBS


Share this with family and friends