ਕੋਵਿਡ-19 ਅਪਡੇਟ: ਸਿਡਨੀ ਅਤੇ ਲਾਗਲੇ ਇਲਾਕਿਆਂ ਵਿੱਚ ਤਾਲਾਬੰਦੀ ਵਿੱਚ ਚਾਰ ਹਫ਼ਤਿਆਂ ਦਾ ਵਾਧਾ

ਇਹ 28 ਜੁਲਾਈ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Bentleigh Secondary College students are seen returning to school as COVID-19 restrictions are eased across Victoria, in Melbourne, Wednesday, July 28, 2021.  (AAP Image/Daniel Pockett) NO ARCHIVING

Bentleigh Secondary College students are seen returning to school as COVID-19 restrictions are eased across Victoria, in Melbourne, Wednesday, July 28, 2021. Source: AAP Image/Daniel Pockett

  • ਗ੍ਰੇਟਰ ਸਿਡਨੀ ਵਿੱਚ ਲਾਕਡਾਊਨ 28 ਅਗਸਤ ਤੱਕ ਵਧਾਇਆ ਗਿਆ

  • ਵਿਕਟੋਰੀਆ ਵੱਲੋਂ ਭਾਈਚਾਰੇ ਵਿੱਚ ਇੱਕ ਅਣ-ਜੁੜੇ ਕਰੋਨਾ ਮਾਮਲੇ ਦੀ ਜਾਂਚ
  • ਦੱਖਣੀ ਆਸਟ੍ਰੇਲੀਆ ਵਿੱਚ ਕੋਈ ਨਵਾਂ ਕੇਸ ਨਹੀਂ
  • ਕੁਈਨਜ਼ਲੈਂਡ ਵਿੱਚ ਕੋਵਿਡ ਖਤਰੇ ਵਿੱਚ ਫੇਰ ਵਾਧਾ 

ਨਿਊ ਸਾਊਥ ਵੇਲਜ਼

ਨਿਊ ਸਾਊਥ ਵੇਲਜ਼ ਵਿੱਚ 177 ਨਵੇਂ ਕੇਸ ਦਰਜ ਕੀਤੇ ਗਏ ਹਨ ਜਿਸ ਵਿੱਚੋਂ ਘੱਟੋ-ਘੱਟ 46 ਨੂੰ ਭਾਈਚਾਰੇ ਵਿਚੋਂ ਲਾਗ ਲੱਗੀ ਹੈ। ਇਸ ਦੌਰਾਨ ਵਾਇਰਸ ਕਰਕੇ ਇੱਕ ਹੋਰ ਮੌਤ ਦੀ ਖਬਰ ਹੈ।

ਮੌਜੂਦਾ ਤਾਲਾਬੰਦੀ ਨੂੰ ਸ਼ਨੀਵਾਰ, 28 ਅਗਸਤ ਤੱਕ ਚਾਰ ਹਫ਼ਤਿਆਂ ਲਈ ਵਧਾ ਦਿੱਤਾ ਗਿਆ ਹੈ। ਸਿਡਨੀ ਵਿੱਚ ਹੋਰ ਤਿੰਨ ਸਥਾਨਕ ਸਰਕਾਰੀ ਖੇਤਰ - ਕੈਂਪਬੈਲਟਾਉਨ, ਪੈਰਾਮੈਟਾ, ਅਤੇ ਜਾਰਜ ਰਿਵਰ - ਹੁਣ ਸਖਤ ਪਾਬੰਦੀਆਂ ਅਧੀਨ ਹਨ, ਜਿਥੋਂ ਸਿਰਫ ਜ਼ਰੂਰੀ ਕਾਮਿਆਂ ਨੂੰ ਘਰੋਂ ਬਾਹਰ ਜਾਣ ਦੀ ਆਗਿਆ ਹੈ।

ਫੇਅਰਫੀਲਡ ਵਿੱਚ ਸਿਰਫ ਸਿਹਤ ਅਤੇ ਬੁਢਾਪਾ ਦੇਖਭਾਲ ਕਾਮੇ, ਜਦੋਂ ਕਿ ਕੈਂਟਰਬਰੀ-ਬੈਂਕਸਟਾਊਨ ਵਿਚ ਸਾਰੇ ਜ਼ਰੂਰੀ ਕਾਮਿਆਂ ਦੀ ਹਰ ਤਿੰਨ ਦਿਨਾਂ ਵਿੱਚ ਇੱਕ ਵਾਰ ਕਰੋਨਾ ਲਈ ਜਾਂਚ ਕੀਤੀ ਜਾ ਰਹੀ ਹੈ। ਗ੍ਰੇਟਰ ਸਿਡਨੀ ਵਿੱਚ ਕਈ ਇਕਸਾਰ ਨਿਯਮ ਲਾਗੂ ਕੀਤੇ ਗਏ ਜਿਸ ਵਿਚ ਖਰੀਦਦਾਰੀ ਅਤੇ ਕਸਰਤ ਸਿਰਫ ਘਰ ਤੋਂ 10 ਕਿਲੋਮੀਟਰ ਦੀ ਦੂਰੀ ਦੇ ਅੰਦਰ ਕਰਨਾ ਵੀ ਸ਼ਾਮਿਲ ਹੈ।

ਵਿਕਟੋਰੀਆ

ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 9 ਨਵੇਂ ਕੇਸ ਦਰਜ ਕੀਤੇ ਗਏ ਹਨ, ਜਿਸ ਵਿੱਚੋਂ 8 ਰੋਗ ਲੱਗਣ ਪਿੱਛੋਂ ਅਲੱਗ-ਥਲੱਗ ਸਨ। ਇਕ ਕੇਸ ਬਾਰੇ ਹੋਰ ਜਾਨਣ ਲਈ ਅਜੇ ਜਾਂਚ ਚੱਲ ਰਹੀ ਹੈ।

ਵਿਕਟੋਰੀਆ ਵਿੱਚ ਆਪਣੇ ਘਰਾਂ ਵਿੱਚ ਮਹਿਮਾਨਾਂ ਲਈ ਆਗਿਆ ਨਹੀਂ ਹੈ, ਜਨਤਕ ਇਕੱਠ 10 ਲੋਕਾਂ ਤੱਕ ਸੀਮਤ ਹੈ, ਅਤੇ ਚਿਹਰੇ ਦੇ ਮਾਸਕ ਦੀਆਂ ਲਾਜ਼ਮੀ ਪਾਬੰਦੀਆਂ ਲਾਗੂ ਰਹਿਣਗੀਆਂ। ਇਹਨਾਂ ਪਾਬੰਦੀਆਂ ਦੇ 

ਇਸ ਸੂਚੀ ਜਾਂ ਨਕਸ਼ੇ ਵਿੱਚ ਕੇਸਾਂ ਦੇ ਸਥਾਨ ਬਾਰੇ 


ਆਸਟ੍ਰੇਲੀਆ ਵਿੱਚ ਪਿਛਲੇ 24 ਘੰਟੇ

  • ਕੁਈਨਜ਼ਲੈਂਡ ਦੀ ਚੀਫ ਹੈਲਥ ਅਫਸਰ ਡਾ. ਜੀਨੇਟ ਯੰਗ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਸਮੁੰਦਰੀ ਬੇੜੇ 'ਤੇ ਮੌਜੂਦ 21 ਚਾਲਕਾਂ ਵਿੱਚੋਂ 19 ਕੋਵਿਡ-19 ਲਈ ਪੋਜ਼ਿਟਿਵ ਪਾਏ ਗਏ ਹਨ ਅਤੇ ਇਸ ਤੋਂ ਇਲਾਵਾ ਇੱਕ ਵਿਅਕਤੀ ਜੋ ਪਿਛਲੇ ਛੇ ਦਿਨਾਂ ਤੋਂ ਬ੍ਰਿਸਬੇਨ ਭਾਈਚਾਰੇ ਵਿੱਚ ਵਿਚਰ ਰਿਹਾ ਹੈ, ਵੀ ਵਾਇਰਸ ਲਈ ਪੋਜ਼ਿਟਿਵ  ਹੈ।
  • ਦੱਖਣੀ ਆਸਟ੍ਰੇਲੀਆ ਵਿੱਚ ਲਗਾਤਾਰ ਦੂਜੇ ਦਿਨ ਵਾਇਰਸ ਦਾ ਕੋਈ ਨਵਾਂ ਕੇਸ ਰਿਕਾਰਡ ਨਹੀਂ ਕੀਤਾ ਗਿਆ।

ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ

ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:

ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ । ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ  'ਤੇ ਅਪਡੇਟ ਕੀਤੀ ਜਾਂਦੀ ਹੈ।


 ਉੱਤੇ 60 ਤੋਂ ਵੀ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : 

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:


ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ  ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ  ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share
Published 28 July 2021 5:34pm
Updated 12 August 2022 3:06pm
By SBS/ALC Content, Preetinder Grewal
Source: SBS


Share this with family and friends