ਆਸਟ੍ਰੇਲੀਆ 29 ਸਾਲਾਂ ਵਿੱਚ ਪਹਿਲੀ ਵਾਰ ਏਨੀ ਮੰਦੀ ਦਾ ਸਾਮਣਾ ਕਰ ਰਿਹਾ ਹੈ, ਕੁੱਲ ਘਰੇਲੂ ਉਤਪਾਦ ਜੂਨ ਦੀ ਤਿਮਾਹੀ ਵਿੱਚ ਸੱਤ ਪ੍ਰਤੀਸ਼ਤ ਘਟਕੇ ਰਿਕਾਰਡ ਗਿਰਾਵਟ ਉੱਤੇ ਆ ਗਿਆ ਹੈ।
ਹਾਲ ਦੇ ਅੰਕੜੇ ਅਰਥਚਾਰੇ ਉੱਤੇ ਕਰੋਨਾਵਾਇਰਸ ਬੰਦ ਦੇ ਪਹਿਲੇ ਅਸਰ ਕਾਰਣ ਦੇਖੇ ਗਏ ਹਨ।
ਖਜ਼ਾਨਚੀ ਜੋਸ਼ ਫ੍ਰਾਈਡਨਬਰਗ ਨੇ ਕਿਹਾ, “ਅੱਜ ਦੇ ਆਂਕੜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਕੋਵਿਡ-19 ਨੇ ਸਾਡੀ ਆਰਥਿਕਤਾ ਅਤੇ ਜ਼ਿੰਦਗੀ ਨੂੰ ਐਨੀ ਬੁਰੀ ਤਰਾਂਹ ਪ੍ਰਭਾਵਿਤ ਕੀਤਾ ਹੈ ਜਿਸ ਤਰਾਂਹ ਅਸੀਂ ਪਹਿਲਾਂ ਕਦੇ ਨਹੀਂ ਵੇਖਿਆ।”
ਆਸਟ੍ਰੇਲੀਆ ਦੀ ਬਾਕੀ ਦੁਨੀਆਂ ਮੁਕਬਲੇ ਕੀ ਤੁਲਨਾ ਕੀਤੀ ਜਾ ਰਹੀ ਹੈ?

Australian Treasurer Josh Frydenberg outlines international GDP growth in June. Source: AAP
ਇਹਨਾਂ ਨਕਾਰਾਤਮਕ ਅੰਕੜਿਆਂ ਦੇ ਬਾਵਜੂਦ, ਆਸਟ੍ਰੇਲੀਆ ਬਾਕੀ ਦੁਨੀਆਂ ਦੇ ਮੁਕਾਬਲੇ ਅਤੇ ਖਾਸ ਕਰਕੇ ਦੂਜੇ ਵਿਕਸਤ ਦੇਸ਼ਾਂ ਦੀ ਤੁਲਨਾ ਵਿੱਚ ਅੱਗੇ ਪ੍ਰਤੀਤ ਹੋ ਰਿਹਾ ਹੈ।
ਯੂਨਾਈਟਿਡ ਕਿੰਗਡਮ, ਦੀ ਜੂਨ ਤਿਮਾਹੀ ਵਿੱਚਲੀ ਆਰਥਿਕ ਜੀ ਡੀ ਪੀ ਵਿੱਚ 20.4 ਪ੍ਰਤੀਸ਼ਤ ਦੀ ਗਿਰਾਵਟ ਆਈ, ਜਿਸ ਨਾਲ ਦੇਸ਼ ਆਰਥਿਕਤਾ ਦੀ ਡੂੰਘੀ ਮੰਦੀ ਵਿੱਚ ਧੱਕਿਆ ਗਿਆ।
ਸੰਯੁਕਤ ਰਾਜ ਅਮਰੀਕਾ ਵਿੱਚ ਜੀ ਡੀ ਪੀ ਵਿੱਚ ਸਿਰਫ 9 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ, ਜਦਕਿ ਜਰਮਨੀ ਅਤੇ ਕਨੇਡਾ ਵਿੱਚ ਵੀ ਕੁਝ ਇਹੋ ਜਿਹੀ ਗਿਰਾਵਟ ਦਰਜ ਕੀਤੀ ਗਈ ਹੈ।
ਕੀ ਇਸ ਤੋਂ ਬਚਿਆ ਜਾ ਸਕਦਾ ਸੀ?
ਜਾਨ ਹਾਕਿੰਸ, ਜੋ ਕੈਨਬਰਾ ਯੂਨੀਵਰਸਿਟੀ ਵਿੱਚ ਰਾਜਨੀਤੀ, ਅਰਥ ਸ਼ਾਸਤਰ ਦੇ ਸਹਾਇਕ ਪ੍ਰੋਫੈਸਰ ਹਨ, ਦਾ ਮੰਨਣਾ ਹੈ ਕਿ ਇਸ ਮੰਦੀ ਤੋਂ ਬਚਣ ਲਈ ਸਰਕਾਰ ਬਹੁਤਾ ਕੁਝ ਨਹੀਂ ਕਰ ਸਕਦੀ ਸੀ।
"ਸਰਕਾਰ ਨੇ ਇੱਕ ਵੱਡੇ ਪੈਕੇਜ ਦੀ ਘੋਸ਼ਣਾ ਕੀਤੀ ਹੈ ਅਤੇ ਇਸ ਨਜ਼ਰੀਏ ਤੋਂ ਅਸੀਂ ਥੋੜ੍ਹੀ ਤੇਜ਼ੀ ਨਾਲ ਅੱਗੇ ਵਧ ਸਕਦੇ ਸੀ, ਪਰ ਮੇਰੇ ਖ਼ਿਆਲ ਵਿੱਚ ਇਹ ਹੋਣਾ ਹੀ ਸੀ ਅਤੇ ਇਹ ਸਾਡੇ ਲਈ ਇੱਕ ਕਮਜ਼ੋਰ ਤਿਮਾਹੀ ਬਣਨੀ ਸੀ।”
ਮੰਦੀ ਤੁਹਾਡੇ ਲਈ ਕੀ ਅਰਥ ਰੱਖਦੀ ਹੈ?

International students line up outside Melbourne Town Hall for food vouchers. Source: Getty Images AsiaPac
ਸ੍ਰੀ ਹਾਕਿੰਸ ਦਾ ਕਹਿਣਾ ਹੈ ਕਿ ਮੰਦੀ ਅਕਸਰ ਉਸ ਸਮੇਂ ਦਰਸਾਈ ਜਾਂਦੀ ਹੈ ਜਦੋਂ "ਜਦੋਂ ਤੁਹਾਡੇ ਆਸ-ਪਾਸ ਵਾਲ਼ੇ ਆਪਣਾ ਕੰਮ ਗੁਆ ਲੈਂਦੇ ਹਨ"।
"ਉਦਾਸੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਵੀ ਆਪਣਾ ਗੁਆ ਬੈਠੋ। ਕੁਝ ਲੋਕ ਕੰਮ ਦੇ ਘੰਟੇ ਗੁਆ ਬੈਠਣਗੇ ਅਤੇ ਕੁਝ ਆਪਣੀ ਨੌਕਰੀ ਅਤੇ ਇਸਦਾ ਬਹੁਤ ਸਾਰੇ ਲੋਕਾਂ ਉੱਤੇ ਅਸਰ ਪਏਗਾ,” ਉਨ੍ਹਾਂ ਕਿਹਾ।
"ਤਨਖਾਹ ਵਿੱਚ ਕੋਈ ਵਾਧਾ ਨਜ਼ਰ ਨਹੀਂ ਆਓਂਦਾ ਅਤੇ ਲੰਮੇ ਸਮੇਂ ਤੱਕ ਇਸਦਾ ਇਹ ਅਸਰ ਵੇਖਣ ਨੂੰ ਮਿਲ਼ ਸਕਦਾ ਹੈ।"
ਮੰਦੀ ਕਿੰਨਾ ਚਿਰ ਰਹੇਗੀ?
ਮਾਹਿਰ ਸ੍ਰੀ ਹਸਲੇਮ ਨੇ ਕਿਹਾ ਕਿ ਉਮੀਦ ਹੈ ਕਿ ਇਸ ਮੰਦੀ ਦੇ ਵਿਲੱਖਣ ਹਾਲਾਤ (ਜਨਤਕ ਸਿਹਤ ਦੀ ਐਮਰਜੈਂਸੀ ਤੋਂ ਬਚਣ ਲਈ ਬੰਦ) ਦੇ ਚਲਦਿਆਂ ਇਹ ਹੋਰ ਮੰਦੀ ਵਾਂਗ ਲੰਬੇ ਸਮੇਂ ਤੱਕ ਨਹੀਂ ਚੱਲੇਗੀ।
"ਇਹ ਕੋਈ ਉਸ ਕਿਸਮ ਦੀ ਵਿੱਤੀ ਮੰਦੀ ਨਹੀਂ ਹੈ ਜਿਵੇਂ ਕਿ ਅਸੀਂ 1991 ਵਿੱਚ ਅਨੁਭਵ ਕੀਤਾ ਸੀ ਜਾਂ ਵਿਸ਼ਵ ਨੇ 2008 ਅਤੇ 2009 ਵਿੱਚ ਅਨੁਭਵ ਕੀਤਾ ਸੀ, ਇਹ ਸਿਰਫ ਸਰਗਰਮੀ ਵਿੱਚ ਰੁਕਾਵਟ ਹੈ ਅਤੇ ਅਸੀਂ ਪਹਿਲਾਂ ਹੀ ਖਪਤਕਾਰਾਂ ਦੇ ਖਰਚਿਆਂ ਵਿੱਚ ਸੁਧਾਰ ਦੇ ਸੰਕੇਤ ਵੇਖ ਸਕਦੇ ਹਾਂ," ਉਸਨੇ ਕਿਹਾ।
"ਅਸਰ ਭਾਵੇਂ ਬਹੁਤ ਜ਼ਿਆਦਾ ਹੈ ਪਰ ਮੈਂ ਸੋਚਦਾ ਹਾਂ ਕਿ ਅਸੀਂ ਸ਼ਾਇਦ ਇਸ ਸਾਲ ਦੇ ਪਿਛਲੇ ਅੱਧ ਵਿੱਚ ਹੋਰ ਮੰਦੀ ਨਾਲੋਂ ਜਲਦੀ ਇਸ ਵਿਚੋਂ ਬਾਹਰ ਆ ਜਾਵਾਂਗੇ।"
ਜਦੋਂ ਕਿ ਸ੍ਰੀ ਹਾਕਿੰਸ ਨੇ ਕਿਹਾ ਕਿ ਆਰਥਿਕਤਾ ਦੇ ਕੁਝ ਹਿੱਸੇ ਕਿੰਨੀ ਜਲਦੀ ਠੀਕ ਹੋ ਜਾਣਗੇ - ਜਿਵੇਂ ਕਿ ਸੈਰ-ਸਪਾਟਾ ਅਤੇ ਯੂਨੀਵਰਸਿਟੀ ਦਾ ਖੇਤਰ - ਇਸ ਗੱਲ 'ਤੇ ਨਿਰਭਰ ਕਰੇਗਾ ਕਿ ਬਾਕੀ ਦੁਨੀਆਂ ਇਸ ਵਾਇਰਸ ਨੂੰ ਕਿਵੇਂ ਕਾਬੂ ਕਰਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ।
ਮੈਟਰੋਪੋਲੀਟਨ ਮੈਲਬੌਰਨ ਨਿਵਾਸੀ ਸਟੇਜ 4 ਪਾਬੰਦੀਆਂ ਦੇ ਅਧੀਨ ਹਨ ਅਤੇ ਲਾਜ਼ਮੀ ਤੌਰ 'ਤੇ ਉਨ੍ਹਾਂ ਨੂੰ ਰਾਤ 8 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਕਰਫਿਊ ਦੀ ਪਾਲਣਾ ਕਰਨੀ ਚਾਹੀਦੀ ਹੈ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ ਉੱਤੇ ਉਪਲਬਧ ਹਨ।