ਆਸਟ੍ਰੇਲੀਆ ਵਿੱਚ ਬ੍ਰਿਟਿਸ਼ ਰਾਜਸ਼ਾਹੀ ਦੀ ਭੂਮਿਕਾ ਬਾਰੇ ਜ਼ਰੂਰੀ ਜਾਣਕਾਰੀ

download.jpg

LONDON, ENGLAND - JULY 10: (L-R) Prince Charles, Prince of Wales, Prince Andrew, Duke of York, Camilla, Duchess of Cornwall, Queen Elizabeth II, Meghan, Duchess of Sussex, Prince Harry, Duke of Sussex, Prince William, Duke of Cambridge and Catherine, Duchess of Cambridge watch the RAF flypast on the balcony of Buckingham Palace, as members of the Royal Family attend events to mark the centenary of the RAF on July 10, 2018 in London, England. Credit: Chris Jackson/Getty Images

Get the SBS Audio app

Other ways to listen

ਬ੍ਰਿਟਿਸ਼ ਰਾਜਸ਼ਾਹੀ ਨਾਲ ਆਸਟ੍ਰੇਲੀਆ ਦਾ ਇੱਕ ਰਸਮੀ ਅਤੇ ਭਾਵਨਾਤਮਕ ਸਬੰਧ ਰਿਹਾ ਹੈ। ਹਾਲਾਂਕਿ ਆਸਟ੍ਰੇਲੀਆ ਨੇ ਬ੍ਰਿਟੇਨ ਦੀ 'ਕੋਲੋਨਾਈਜ਼ੇਸ਼ਨ' ਪਿੱਛੋਂ ਆਪਣੇ ਸਬੰਧ ਕਾਇਮ ਰੱਖੇ ਹਨ ਪਰ ਇਸਦੇ ਉਲਟ, ਬਾਰਬਾਡੋਸ ਦੇ ਕੈਰੀਬੀਅਨ ਟਾਪੂ ਨੇ ਬ੍ਰਿਟਿਸ਼ ਰਾਜੇ ਨੂੰ ਆਪਣੇ ਰਾਜ ਦੇ ਮੁਖੀ ਵਜੋਂ ਹਟਾ ਦਿੱਤਾ ਅਤੇ ਨਵੰਬਰ 2021 ਵਿੱਚ ਇਹ ਇੱਕ ਗਣਰਾਜ ਬਣ ਗਿਆ ਸੀ। ਮਹਾਰਾਣੀ ਐਲਿਜ਼ਾਬੈਥ-॥ ਦੇ ਦੇਹਾਂਤ ਤੋਂ ਬਾਅਦ ਬਹੁਤ ਸਾਰੇ ਆਸਟ੍ਰੇਲੀਅਨ ਲੋਕਾਂ ਦੇ ਮਨ੍ਹਾਂ ਵਿੱਚ ਇਹ ਸਵਾਲ ਆ ਰਿਹਾ ਹੈ ਕਿ ਅੱਜ ਦੇ ਸਮੇਂ ਵਿੱਚ ਆਸਟ੍ਰੇਲੀਆ ਵਿੱਚ ਬ੍ਰਿਟਿਸ਼ ਰਾਜਸ਼ਾਹੀ ਦੀ ਕੀ ਭੂਮਿਕਾ ਹੋ ਸਕਦੀ ਹੈ?


ਬ੍ਰਿਟੇਨ ਦੀ ਇੱਕ ਕਲੋਨੀ ਵਜੋਂ ਪਿਛੋਕੜ ਦੇ ਚਲਦਿਆਂ ਆਸਟ੍ਰੇਲੀਆ ਦਾ ਰਾਜ ਮੁਖੀ ਬ੍ਰਿਟੇਨ ਦਾ ਰਾਜਾ ਜਾਂ ਰਾਣੀ ਹੁੰਦੇ ਹਨ।

ਐਲਿਜ਼ਾਬੈਥ ਅਲੈਗਜ਼ੈਂਡਰਾ ਮੈਰੀ ਵਿੰਡਸਰ ਦਾ ਰਾਜਕਾਲ 1952 ਵਿੱਚ ਸ਼ੁਰੂ ਹੋਇਆ ਸੀ। ਉਹ ਯੂ.ਕੇ ਅਤੇ 14 ਹੋਰ ਰਾਸ਼ਟਰਮੰਡਲ ਖੇਤਰਾਂ ਦੀ ਰਾਣੀ ਸੀ।

ਮਰਹੂਮ ਮਹਾਰਾਣੀ ਐਲਿਜ਼ਾਬੈਥ-॥ ਨੇ ਬ੍ਰਿਟਿਸ਼ ਇਤਿਹਾਸ ਵਿੱਚ ਹੁਣ ਤੱਕ ਦੇ ਰਾਜਾ-ਰਾਣੀਆਂ ਵਿਚੋਂ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਈ ਹੈ। ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਪੁੱਤਰ ਚਾਰਲਜ਼ ਰਾਜਾ ਬਣ ਗਿਆ ਹੈ।
2.jpg
With the death of Queen Elizabeth II, her son Charles became King. He has begun his reign as King Charles III. Credit: Carl Court/AP/AAP Image
ਰਾਸ਼ਟਰਮੰਡਲ ਦੇ ਸਾਰੇ ਦੇਸ਼ਾਂ ਕੋਲ ਆਪਣੇ ਖੁਦ ਦੇ ਕਾਨੂੰਨ ਅਤੇ ਸਰਕਾਰਾਂ ਹਨ।

ਆਸਟ੍ਰੇਲੀਅਨ ਰਿਪਬਲਿਕ ਮੂਵਮੈਂਟ ਦੇ ਰਾਸ਼ਟਰੀ ਨਿਰਦੇਸ਼ਕ ਸੈਂਡੀ ਬਾਇਰ ਦੱਸਦੇ ਹਨ ਕਿ ਸਾਡੀ ਸਰਕਾਰ ਦਾ ਢਾਂਚਾ ਅਤੇ ਸ਼ਕਤੀਆਂ ਆਸਟ੍ਰੇਲੀਅਨ ਸੰਵਿਧਾਨ ਦੁਆਰਾ ਦਰਸਾਏ ਗਏ ਹਨ।

ਸਾਡਾ ਬਾਦਸ਼ਾਹ ਹੋਣ ਦੇ ਨਾਤੇ, ਹੁਣ ਕਿੰਗ ਚਾਰਲਜ਼- III ਆਸਟ੍ਰੇਲੀਆ ਦੇ ਰਾਜ ਮੁਖੀ ਬਣ ਗਏ ਹਨ।

ਆਸਟ੍ਰੇਲੀਆ ਦੇ ਕੈਨਬਰਾ ਵਿੱਚ ਰਾਜੇ ਦੀ ਨੁਮਾਇੰਦਗੀ ਗਵਰਨਰ ਜਨਰਲ ਵੱਲੋਂ ਅਤੇ ਬਾਕੀ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਗਵਰਨਰ ਵੱਲੋਂ ਕੀਤੀ ਜਾਂਦੀ ਹੈ।

ਗਵਰਨਰ ਜਨਰਲ ਦੀ ਨਿਯੁਕਤੀ ਆਸਟ੍ਰੇਲੀਅਨ ਸਰਕਾਰ ਦੀ ਸਲਾਹ ਨਾਲ ਰਾਣੀ ਜਾਂ ਰਾਜੇ ਵੱਲੋਂ ਕੀਤੀ ਜਾਂਦੀ ਹੈ। ਅਸਲ ਵਿੱਚ ਗਵਰਨਰ ਜਨਰਲ ਆਸਟ੍ਰੇਲੀਆ ਵਿੱਚ ਤਾਜ ਦੇ ਡਿਪਟੀ ਵਜੋਂ ਕੰਮ ਕਰਦਾ ਹੈ।

ਸੈਂਡੀ ਬਾਇਰ ਦੱਸਦੇ ਹਨ ਕਿ ਗਵਰਨਰ ਜਨਰਲ ਵੀ ਬਾਦਸ਼ਾਹ ਦੇ ਵਾਂਗ ਹੀ ਸਰਕਾਰ ਦੀਆਂ ਰੋਜ਼ਾਨਾ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੁੰਦਾ।
3.jpg
Queen Elizabeth II watches Tjapukai Aboriginal ceremonial fire performance near Cairns, 2002. Credit: Torsten Blackwood/AFP via Getty Images
1986 ਵਿੱਚ ਆਸਟ੍ਰੇਲੀਆ ਐਕਟ ਨਾਲ ਮੋਨਾਰਕ ਨੂੰ ਬਾਹਰ ਰੱਖਦੇ ਹੋਏ, ਬ੍ਰਿਟਿਸ਼ ਅਤੇ ਆਸਟ੍ਰੇਲੀਅਨ ਸਰਕਾਰ ਵਿਚਕਾਰ ਆਖਰੀ ਅਧਿਕਾਰਤ ਸਬੰਧਾਂ ਨੂੰ ਤੋੜ ਦਿੱਤਾ ਗਿਆ ਸੀ।

ਮਹਾਰਾਣੀ ਐਲਿਜ਼ਾਬੈਥ-॥ ਦੇ ਰਾਜ ਦੌਰਾਨ ਬਹੁਤ ਸਾਰੀਆਂ ਬ੍ਰਿਟਿਸ਼ ਕਲੋਨੀਆਂ ਨੇ ਆਜ਼ਾਦੀ ਦੀ ਮੰਗ ਕਰਦੇ ਹੋਏ ਰਾਜਸ਼ਾਹੀ ਨਾਲ ਆਪਣੇ ਸਬੰਧ ਤੋੜ ਲਏ ਸਨ। ਇਹਨਾਂ ਵਿੱਚੋਂ ਆਖਰੀ ਤੇ ਸਭ ਤੋਂ ਤਾਜ਼ਾ ਉਦਾਹਰਣ ਬਾਰਬਾਡੋਸ ਦੀ ਹੈ ਜਿਸਨੇ ਨਵੰਬਰ 2021 ਵਿੱਚ ਇਹ ਸਬੰਧ ਤੋੜੇ ਸਨ, ਉਸਤੋਂ ਬਾਅਦ ਬਾਕੀ 15 ਰਾਸ਼ਟਰਮੰਡਲ ਖੇਤਰ ਬਚੇ ਹਨ।

ਬਹੁਤ ਸਾਰੇ ਲੋਕ ਮਹਿਸੂਸ ਕਰਦੇ ਹਨ ਕਿ ਆਸਟ੍ਰੇਲੀਆ ਪਹਿਲਾਂ ਹੀ ਇੱਕ ਗਣਤੰਤਰ ਦੀ ਤਰ੍ਹਾਂ ਕੰਮ ਕਰ ਰਿਹਾ ਹੈ। ਪਰ ਆਸਟ੍ਰੇਲੀਅਨ ਰਿਪਬਲਿਕ ਮੂਵਮੈਂਟ ਦੀ ਸੈਂਡੀ ਬਾਇਰ ਇਸ ਵਿੱਚ ਤਬਦੀਲੀ ਲਿਆਉਣ ਉੱਤੇ ਜ਼ੋਰ ਦੇ ਰਹੇ ਹਨ।
4.jpg
The Duke and Duchess of Cambridge visit Taronga Zoo, Sydney during their official 2014 tour to New Zealand and Australia Credit: Anthony Devlin/PA Images via Getty Images
ਆਸਟ੍ਰੇਲੀਆ ਵਿੱਚ ਪਹਿਲੀ ਵਾਰ ਮੌਜੂਦਾ ਲੇਬਰ ਸਰਕਾਰ ਨੇ ਮੈਟ ਥਿਸਲੇਥਵੇਟ ਨੂੰ ਗਣਰਾਜ ਲਈ ਸਹਾਇਕ ਮੰਤਰੀ ਵਜੋਂ ਨਿਯੁਕਤ ਕੀਤਾ ਹੈ।

ਜੇਕਰ ਆਸਟ੍ਰੇਲੀਆ ਇੱਕ ਗਣਰਾਜ ਬਣ ਜਾਂਦਾ ਹੈ ਤਾਂ ਅਸੀਂ ਰਾਸ਼ਟਰਮੰਡਲ ਦਾ ਹਿੱਸਾ ਬਣੇ ਰਹਿਣ ਦੀ ਚੋਣ ਕਰ ਸਕਦੇ ਹਾਂ। ਉਦਾਹਰਣ ਵਜੋਂ ਭਾਰਤ ਨੇ ਅਜਿਹਾ ਹੀ ਕੀਤਾ ਹੈ।

ਆਸਟ੍ਰੇਲੀਅਨ ਰਿਬਲਿਕ ਮੂਵਮੈਂਟ ਨੇ 2022 ਵਿੱਚ ‘ਦਾ ਆਸਟ੍ਰੇਲੀਅਨ ਚੁਆਇਸ ਮਾਡਲ’ ਦੀ ਘੋਸ਼ਣਾ ਕੀਤੀ। ਇਸ ਵਿੱਚ ਦਰਸਾਇਆ ਗਿਆ ਹੈ ਕਿ ਰਾਜ ਦੇ ਮੁਖੀ ਦੀ ਚੋਣ ਆਸਟ੍ਰੇਲੀਅਨ ਲੋਕਾਂ ਦੁਆਰਾ ਕੀਤੇ ਜਾਣ ਲਈ ਆਸਟ੍ਰੇਲੀਆ ਦੇ ਸੰਵਿਧਾਨ ਵਿੱਚ ਕਿਹੜੀਆਂ ਤਬਦੀਲੀਆਂ ਕਰਨ ਦੀ ਲੋੜ ਹੈ।

Share