ਆਸਟ੍ਰੇਲੀਆ ਵਿੱਚ ਗਰਭ-ਅਸਵਥਾ ਦੌਰਾਨ ਦੇਖਭਾਲ ਬਾਰੇ ਜ਼ਰੂਰੀ ਜਾਣਕਾਰੀ

nurse pregnant woman

Nurse weighing pregnant woman in hospital room. Source: Getty / Getty Images/Jose Luis Pelaez Inc

Get the SBS Audio app

Other ways to listen

ਅੰਕੜਿਆਂ ਅਨੁਸਾਰ ਜ਼ਿਆਦਾਤਰ ਪ੍ਰਵਾਸੀ ਔਰਤਾਂ ਜਾਂ ਫਿਰ ਛੋਟੀ ਉਮਰ ਦੀਆਂ ਔਰਤਾਂ ਗਰਭ-ਅਵਸਥਾ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ 'ਐਂਟੀਨੇਟਲ ਕੇਅਰ’ ਲੈਣ ਬਾਰੇ ਨਹੀਂ ਸੋਚਦੀਆਂ। ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਗਰਭ-ਅਵਸਥਾ ਦੀ ਸ਼ੁਰੂਆਤੀ ਜਾਂਚ, ਮਾਂ ਅਤੇ ਬੱਚੇ ਦੋਵਾਂ ਲਈ ਲਾਭਦਾਇਕ ਹੁੰਦੀ ਹੈ।


ਡਾ: ਅਡੇਲੇ ਮੁਰਡੋਲੋ ਮੈਲਬੌਰਨ ਵਿੱਚ ‘ਮਲਟੀਕਲਚਰਲ ਸੈਂਟਰ ਫਾਰ ਵੂਮੈਨ ਹੈਲਥ’ ਵਿੱਚ ਕਾਰਜਕਾਰੀ ਨਿਰਦੇਸ਼ਕ ਹਨ।

ਉਹਨਾਂ ਦਾ ਕਹਿਣਾ ਹੈ ਕਿ ਜਨਮ ਤੋਂ ਪਹਿਲਾਂ ਦੀ ਦੇਖਭਾਲ ਦਾ ਉੱਦੇਸ਼ ਗਰਭਵਤੀ ਔਰਤ ਅਤੇ ਉਸਦੇ ਹੋਣ ਵਾਲੇ ਬੱਚੇ ਦੀ ਸਿਹਤ ਨੂੰ ਬਿਹਤਰ ਬਣਾਉਣਾ ਅਤੇ ਕਿਸੇ ਵੀ ਪ੍ਰਕਾਰ ਦੀ ਬਿਮਾਰੀ ਨੂੰ ਰੋਕਣਾ ਹੈ।

2019 ਵਿੱਚ ਦੁਆਰਾ ਪ੍ਰਕਾਸ਼ਿਤ ਅੰਕੜਿਆਂ ਦੇ ਅਨੁਸਾਰ, 55 ਪ੍ਰਤੀਸ਼ਤ ਔਰਤਾਂ ਗਰਭ ਅਵਸਥਾ ਦੇ ਪਹਿਲੇ 10 ਹਫ਼ਤਿਆਂ ਵਿੱਚ ਜਨਮ ਤੋਂ ਪਹਿਲਾਂ ਦੀ ਦੇਖਭਾਲ ਵਿੱਚ ਸ਼ਾਮਲ ਹੋਈਆਂ ਸਨ।

ਡਾਕਟਰ ਮੁਰਡੋਲੋ ਦੱਸਦੇ ਹਨ ਕਿ ਗਰਭ-ਅਵਸਥਾ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਦੇਖਭਾਲ ਨਾ ਲੈਣ ਦੀ ਵਧੇਰੇ ਸੰਭਾਵਨਾ ਵਾਲੇ ਚਾਰ ਸਮੂਹਾਂ ਵਿੱਚੋਂ ਇੱਕ ਪ੍ਰਵਾਸੀ ਔਰਤਾਂ ਹਨ।
resized_shot_of_a_pregnant_woman_having_a_consultation_with_a_female_doctor_gettyimages-1171061932 (1).jpg
Some groups of migrant women in Australia don't get any antenatal care. Source: Getty / Dean Mitchell
ਉਹਨਾਂ ਦਾ ਕਹਿਣਾ ਹੈ ਕਿ ਨਿਯਮਤ ਸਕ੍ਰੀਨਿੰਗ ਸ਼ੁਰੂਆਤੀ ਪੇਚੀਦਗੀਆਂ ਦਾ ਪਤਾ ਲਗਾ ਸਕਦੀ ਹੈ ਅਤੇ ਇਸਨੂੰ ਰੋਕ ਸਕਦੀ ਹੈ।

ਅਮਾਂਡਾ ਹੈਨਰੀ ਯੂ.ਐਨ.ਐਸ.ਡਬਲਯੂ ਵਿੱਚ ‘ਓਬਸਟੈਟ੍ਰਿਕਸ ਅਤੇ ਗਾਇਨੀਕੋਲੋਜੀ’ ਵਿੱਚ ਇੱਕ ਐਸੋਸੀਏਟ ਪ੍ਰੋਫੈਸਰ ਹਨ ਅਤੇ ਸਿਡਨੀ ਦੇ ਸੇਂਟ ਜਾਰਜ ਪਬਲਿਕ ਹਸਪਤਾਲ ਅਤੇ ਰਾਇਲ ਹਸਪਤਾਲ ਫਾਰ ਵੂਮੈਨ ਵਿੱਚ ਇੱਕ ਪ੍ਰਸੂਤੀ ਮਾਹਰ ਹਨ।

ਉਹਨਾਂ ਦੱਸਿਆ ਕਿ ਗਰਭ ਅਵਸਥਾ ਵਿੱਚ ਪਹਿਲੀ ਮੁਲਾਕਾਤ ਸ਼ੁਰੂਆਤ ਦੇ 10 ਹਫ਼ਤਿਆਂ ਵਿੱਚ ਹੋਣੀ ਚਾਹੀਦੀ ਹੈ, ਨਾਂ ਕਿ 14 ਹਫ਼ਤਿਆਂ ਤੋਂ ਬਾਅਦ।
2.jpg
Regular screening can prevent early complications. Source: Getty / Chris Ryan
ਪ੍ਰੋਫੈਸਰ ਹੈਨਰੀ ਦਾ ਕਹਿਣਾ ਹੈ ਕਿ ਪਹਿਲੀ ਮੁਲਾਕਾਤ ਇੱਕ ਜੀ.ਪੀ ਨਾਲ ਸਲਾਹ-ਮਸ਼ਵਰਾ ਹੁੰਦੀ ਹੈ।

ਅਲਟਰਾਸਾਊਂਡ ਦੇ ਸੰਦਰਭ ਵਿੱਚ, ਪ੍ਰੋਫ਼ੈਸਰ ਹੈਨਰੀ ਦਾ ਕਹਿਣਾ ਹੈ, ਕਿ ਆਸਟ੍ਰੇਲੀਅਨ ਗਰਭ-ਅਵਸਥਾ ਦੇਖਭਾਲ ਦਿਸ਼ਾ-ਨਿਰਦੇਸ਼ ਦੀ ਸਿਫਾਰਸ਼ ਮੁਤਾਬਕ 18 ਤੋਂ 20 ਹਫ਼ਤਿਆਂ ਦੇ ਦਰਮਿਆਨ ਅਲਟਰਾਸਾਊਂਡ ਕੀਤਾ ਜਾਂਦਾ ਹੈ।

ਹਾਲਾਂਕਿ, ਕਈ ਔਰਤਾਂ ਦਾ ਡੇਟਿੰਗ ਸਕੈਨ ਵੀ ਹੋ ਸਕਦਾ ਹੈ।

ਪ੍ਰੋਫੈਸਰ ਹੈਨਰੀ ਮੁਤਾਬਕ 20 ਹਫ਼ਤਿਆਂ ਦੇ ਸਕੈਨ ਵਿੱਚ ਬੱਚੇ ਦੀਆਂ ਸਾਰੀਆਂ ‘ਸੰਰਚਨਾਤਮਕ ਐਬਨਾਰਮੈਲਿਟੀਜ਼’ ਦਾ ਮਹਿਜ਼ 50-65 ਫੀਸਦ ਹਿੱਸੇ ਦਾ ਹੀ ਪਤਾ ਲੱਗਦਾ ਹੈ।

ਉਹਨਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜਿਹੇ ਕੋਈ ਟੈਸਟ ਨਹੀਂ ਹਨ ਜੋ ਇਹ ਸੁਨਿਸ਼ਚਿਤ ਕਰ ਸਕਣ ਕਿ ਬੱਚਾ ਪੂਰੀ ਤਰ੍ਹਾਂ ਸਿਹਤਮੰਦ ਪੈਦਾ ਹੋਵੇਗਾ।

ਡਾਕਟਰ ਮੁਰਡੋਲੋ ਸਿਫ਼ਾਰਸ਼ ਕਰਦੇ ਹਨ ਕਿ ਜਿਵੇਂ ਹੀ ਔਰਤਾਂ ਨੂੰ ਪਤਾ ਲੱਗਦਾ ਹੈ ਕਿ ਉਹ ਗਰਭਵਤੀ ਹਨ ਉਦੋਂ ਹੀ ਉਹਨਾਂ ਨੂੰ ਆਪਣੇ ਜੀ.ਪੀ ਨਾਲ ਮੁਲਾਕਾਤ ਬੁੱਕ ਕਰਵਾ ਲੈਣੀ ਚਾਹੀਦੀ ਹੈ ਕਿਉਂਕਿ ਕਦੇ-ਕਦੇ ਬੁਕਿੰਗ ਮਿਲਣ ਵਿੱਚ ਵੀ ਸਮ੍ਹਾਂ ਲੱਗ ਜਾਂਦਾ ਹੈ।
3.jpg
Pregnant Women who don’t speak English can have an interpreter during antenatal consultation. Source: Getty / sturti
ਉਹਨਾਂ ਇਹ ਵੀ ਦੱਸਿਆ ਕਿ ਜੋ ਔਰਤਾਂ ਅੰਗ੍ਰੇਜ਼ੀ ਨਹੀਂ ਬੋਲ ਸਕਦੀਆਂ ਉਹਨਾਂ ਲਈ ‘ਐਂਟੀਨੈਟੇਲ ਕੇਅਰ’ ਦੌਰਾਨ ਦੋ ਭਾਸ਼ੀਏ ਦੀ ਸੁਵਿਧਾ ਵੀ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ 


Share