2019 ਦੇ ਦਸੰਬਰ ਮਹੀਨੇ ਵਿੱਚ ਆਸਟ੍ਰੇਲੀਆ ਵਿੱਚ ਲੱਗੀ ਭਿਆਨਕ ਬੁਸ਼ਫਾਇਰ ਦੁਨੀਆ ਭਰ ਦੀਆਂ ਸੁਰਖੀਆਂ ਦਾ ਹਿੱਸਾ ਬਣੀ ਸੀ।
‘ਬਲੈਕ ਸਮਰ’ ਦੌਰਾਨ ਅੱਗ ਦੀਆਂ ਲਪਟਾਂ ਨੇ ਜਿਸ ਜ਼ਮੀਨ ਦਾ ਵੱਡਾ ਹਿੱਸਾ ਸਾੜ੍ਹ ਕੇ ਸੁਆਹ ਕਰ ਦਿੱਤਾ ਸੀ, ਉਹਨਾਂ ਤੋਂ ਪ੍ਰਭਾਵਿਤ ਕੁੱਝ ਭਾਈਚਾਰਿਆਂ ਨੂੰ ਕੁੱਝ ਹੀ ਸਮੇਂ ਬਾਅਦ ਤੇਜ਼ ਬਾਰਿਸ਼ ਅਤੇ ਤੂਫਾਨ ਕਾਰਨ ਹੜ੍ਹਾਂ ਦੀ ਮਾਰ ਵੀ ਝੱਲਣੀ ਪਈ ਸੀ।

Strong winds fan Vic bushfires. Source: AAP
ਉਹਨਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ 30 ਤੋਂ ਵੱਧ ਰਾਜ ਅਤੇ ਖੇਤਰੀ ਐਮਰਜੈਂਸੀ ਸਹਾਇਤਾ ਸੇਵਾਵਾਂ ਨੇ ਕੁਦਰਤੀ ਆਫ਼ਤਾਂ ਦੀ ਵੱਧਦੀ ਗੰਭੀਰਤਾ ਲਈ ਸਭ ਤੋਂ ਵਧੀਆ ਸੰਚਾਰ ਕਰਨ, ਤਿਆਰੀ ਰੱਖਣ ਅਤੇ ਜਵਾਬ ਦੇਣ ਲਈ ਇੱਕ ਤਾਲਮੇਲ ਵਾਲੀ ਪਹੁੰਚ ਲੱਭਣ ਲਈ ਮਿਲ ਕੇ ਕੰਮ ਕੀਤਾ ਹੈ।
ਆਸਟ੍ਰੇਲੀਆ ਨੇ ਹਾਲ ਹੀ ਵਿੱਚ ਆਪਣੀਆਂ ਚੇਤਾਵਨੀ ਪ੍ਰਣਾਲੀਆਂ ਅਤੇ ਅੱਗ ਦੇ ਖ਼ਤਰੇ ਦੀਆਂ ਰੇਟਿੰਗਾਂ ਨੂੰ ਅੱਪਡੇਟ ਅਤੇ ਸਰਲ ਕੀਤਾ ਹੈ, ਜਿਸ ਮੁਤਾਬਕ ਰਾਸ਼ਟਰੀ ਤੌਰ ਉੱਤੇ ਇੱਕਸਾਰ ਸਿਸਟਮ ਪੇਸ਼ ਕੀਤਾ ਗਿਆ ਹੈ।
ਅਜਿਹਾ ਇਹ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ ਕਿ ਐਮਰਜੈਂਸੀ ਅਤੇ ਕਮਿਊਨਿਟੀ ਦੋਵੇਂ ਵੱਡੇ ਪੱਧਰ ਉੱਤੇ ਇਹ ਸਮਝ ਸਕਣ ਕਿ ਕਿਸੇ ਵੀ ਪ੍ਰਕਾਰ ਦੇ ਜੋਖਮ ਦਾ ਕੀ ਮਤਲਬ ਹੈ ਤੇ ਇਸ ਨੂੰ ਰੋਕਣ ਲਈ ਕੀ ਉਪਾਅ ਕੀਤੇ ਜਾ ਸਕਦੇ ਹਨ ਅਤੇ ਕੁਦਰਤੀ ਆਫ਼ਤ ਦੀ ਸਥਿਤੀ ਵਿੱਚ ਕਿਹੋ ਜਿਹੀ ਪ੍ਰਤੀਕਿਰਿਆ ਕਰਨੀ ਹੈ।
‘ਦਾ ਫਾਇਰ ਡੇਂਜਰ ਰੇਟਿੰਗਜ਼’ ਅਤੇ ਐਮਰਜੈਂਸੀ ਚੇਤਾਵਨੀ ਪ੍ਰਣਾਲੀਆਂ ਇੱਕੋ ਜਿਹੀਆਂ ਤਾਂ ਹਨ, ਪਰ ਉਹਨਾਂ ਦੀ ਵਰਤੋਂ ਐਮਰਜੈਂਸੀ ਦੇ ਵੱਖ-ਵੱਖ ਪੜ੍ਹਾਵਾਂ ਅਤੇ ਵੱਖ-ਵੱਖ ਖ਼ਤਰਿਆਂ ਲਈ ਕੀਤੀ ਜਾਂਦੀ ਹੈ।
ਦੇਸ਼ ਵਿਆਪੀ ਆਸਟ੍ਰੇਲੀਅਨ ਚੇਤਾਵਨੀ ਪ੍ਰਣਾਲੀ ਦਸੰਬਰ 2020 ਵਿੱਚ ਪੇਸ਼ ਕੀਤੀ ਗਈ ਸੀ ਅਤੇ ਇਸਨੂੰ ਤਿੰਨ ਰੰਗ-ਕੋਡ ਵਾਲੀਆਂ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ।
ਨਵੀਂ ਸੋਧੀ ਹੋਈ ਫਾਇਰ ਡੇਂਜਰ ਰੇਟਿੰਗ ਪ੍ਰਣਾਲੀ ਸਤੰਬਰ 2022 ਵਿੱਚ ਰੋਲਆਊਟ ਕੀਤੀ ਗਈ ਸੀ ਅਤੇ ਇਸ ਦੀਆਂ ਚਾਰ ਸਮਾਨ ਰੰਗ-ਕੋਡ ਵਾਲੀਆਂ ਸ਼੍ਰੇਣੀਆਂ ਹਨ।
ਫਾਇਰ ਡੇਂਜਰ ਰੇਟਿੰਗ ਸਿਸਟਮ ਦੀ ਪਹਿਲੀ ਸ਼੍ਰੇਣੀ 'ਮੱਧਮ' ਹੈ ਅਤੇ ਇਸਦਾ ਰੰਗ ਹਰਾ ਹੈ। ਇਸਦਾ ਅਰਥ ਹੈ ਕਿ ਇਹ 'ਯੋਜਨਾ ਬਣਾਉਣ ਅਤੇ ਤਿਆਰ ਕਰਨ' ਦਾ ਸਮਾਂ ਹੈ। ਅਗਲੀ ਸ਼੍ਰੇਣੀ 'ਹਾਈ' ਹੈ, ਇਸਦਾ ਰੰਗ ਪੀਲਾ ਹੈ ਅਤੇ ਇਸਦਾ ਮਤਲਬ ਹੈ 'ਕਾਰਵਾਈ ਕਰਨ ਲਈ ਤਿਆਰ ਰਹੋ'।
ਮਿਸਟਰ ਵੈੱਬ ਦਾ ਕਹਿਣਾ ਹੈ ਕਿ ਹਰੇ ਅਤੇ ਪੀਲੇ ਰੇਟਿੰਗਾਂ ਦੌਰਾਨ, ਭਾਈਚਾਰਿਆਂ ਨੂੰ ਮੌਸਮ ਦੀਆਂ ਸਥਿਤੀਆਂ ਬਾਰੇ ਜਾਣਕਾਰੀ ਲੈਣ ਅਤੇ ਅੱਪਡੇਟ ਲਈ ਆਪਣੀਆਂ ਸਥਾਨਕ ਐਮਰਜੈਂਸੀ ਸੇਵਾਵਾਂ ਨਾਲ ਜੁੜੇ ਰਹਿਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਰੇਟਿੰਗ ਉੱਤੇ ਦੋ ਸਭ ਤੋਂ ਉੱਚੀਆਂ ਸ਼੍ਰੇਣੀਆਂ ਹਨ 'ਐਕਸਟ੍ਰੀਮ', ਜੋ ਕਿ ਸੰਤਰੀ ਹੈ, ਅਤੇ 'ਕੈਟਾਸਟ੍ਰੌਫਿਕ', ਜੋ ਕਿ ਲਾਲ ਹੈ।
ਹਾਲਾਂਕਿ ਆਸਟ੍ਰੇਲੀਆ ਦੇ ਕੁਝ ਵਧੇਰੇ ਆਬਾਦੀ ਵਾਲੇ ਖੇਤਰ ਗਰਮ ਮਹੀਨਿਆਂ ਦੌਰਾਨ ਅੱਗ ਲੱਗਣ ਦੀ ਸੰਭਾਵਨਾ ਰੱਖਦੇ ਹਨ, ਦੇਸ਼ ਦੇ ਕੁੱਝ ਹਿੱਸੇ, ਜਿਵੇਂ ਕਿ ਉੱਤਰੀ, ਸਰਦੀਆਂ ਦੌਰਾਨ ਵੀ ਅੱਗ ਦਾ ਅਨੁਭਵ ਕਰਦੇ ਹਨ।

Natural disasters in Australia Source: AAP
ਪਹਿਲਾ ਪੱਧਰ 'ਸਲਾਹ' ਹੈ, ਜੋ ਕਿ ਪੀਲਾ ਹੈ, ਅਤੇ ਇਸਦਾ ਮਤਲਬ ਹੈ ਕਿ ਖ਼ਤਰਾ ਸ਼ੁਰੂ ਹੋ ਗਿਆ ਹੈ, ਪਰ ਕੋਈ ਤੁਰੰਤ ਖ਼ਤਰਾ ਨਹੀਂ ਹੈ।
ਦੂਜਾ ਪੱਧਰ ਸੰਤਰੀ ਹੈ ਅਤੇ ਇਸਨੂੰ 'ਵਾਚ ਐਂਡ ਐਕਟ' ਕਿਹਾ ਜਾਂਦਾ ਹੈ। ਇਸਦਾ ਮਤਲਬ ਹੈ ਕਿ ਹਾਲਾਤ ਬਦਲ ਰਹੇ ਹਨ ਅਤੇ ਤੁਹਾਨੂੰ ਆਪਣੀ ਰੱਖਿਆ ਲਈ ਕਾਰਵਾਈ ਕਰਨੀ ਚਾਹੀਦੀ ਹੈ।
ਤੀਜਾ ਪੱਧਰ ਲਾਲ 'ਐਮਰਜੈਂਸੀ ਚੇਤਾਵਨੀ' ਹੈ ਜਿਸਦਾ ਮਤਲਬ ਹੈ ਕਿ ਤੁਸੀਂ ਖਤਰੇ ਵਿੱਚ ਹੋ ਅਤੇ ਕਾਰਵਾਈ ਵਿੱਚ ਦੇਰੀ ਕਰਨ ਨਾਲ ਤੁਹਾਡੀ ਜਾਨ ਖਤਰੇ ਵਿੱਚ ਪੈ ਸਕਦੀ ਹੈ।
ਸ਼੍ਰੀਮਤੀ ਡਨਸਟਨ ਕਹਿੰਦੇ ਹਨ ਕਿ ਤੁਹਾਨੂੰ ਹਰੇਕ ਚੇਤਾਵਨੀ ' ਉੱਤੇ ਕਿਵੇਂ ਪ੍ਰਤੀਕਿਰਿਆ ਕਰਨੀ ਚਾਹੀਦੀ ਹੈ ਇਹ ਵੀ ਐਮਰਜੈਂਸੀ ਦੀ ਕਿਸਮ ਉੱਤੇ ਨਿਰਭਰ ਕਰਦਾ ਹੈ।
ਮਿਸਟਰ ਵੈੱਬ ਦਾ ਕਹਿਣਾ ਹੈ ਕਿ ਹਰ ਕਿਸੇ ਨੂੰ ਆਪਣੇ ਖੇਤਰ ਵਿੱਚ ਹੋਣ ਵਾਲੇ ਖ਼ਤਰਿਆਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਆਪਣੀਆਂ ਸਥਾਨਕ ਐਮਰਜੈਂਸੀ ਸੇਵਾਵਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ।