ਆਸਟ੍ਰੇਲੀਆ ਦੀਆਂ ਐਂਬੂਲੈਂਸ ਸੇਵਾਵਾਂ ਤੱਕ ਪਹੁੰਚ ਕਰਨ ਸਬੰਧੀ ਜ਼ਰੂਰੀ ਜਾਣਕਾਰੀ

ambulace.JPG

Dial Triple Zero (000) in a medical emergency from anywhere in Australia. Credit: Getty Images/Jenny Evans

Get the SBS Audio app

Other ways to listen

ਆਸਟ੍ਰੇਲੀਆ ਵਿੱਚ ਮੈਡੀਕਲ ਐਮਰਜੈਂਸੀ ਹਾਸਲ ਕਰਨ ਦਾ ਸਭ ਤੋਂ ਤੇਜ਼ ਅਤੇ ਆਸਾਨ ਤਰੀਕਾ ਹੈ ਟ੍ਰਿਪਲ ਜ਼ੀਰੋ (000) ਉੱਤੇ ਕਾਲ ਕਰਨਾ। ਸੈਟਲਮੈਂਟ ਗਾਈਡ ਦੇ ਇਸ ਐਪੀਸੋਡ ਵਿੱਚ ਜਾਣੋ ਕਿ ਸਾਰੇ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਐਂਬੂਲੈਂਸ ਨੂੰ ਕਿਵੇਂ ਅਤੇ ਕਦੋਂ ਕਾਲ ਕੀਤੀ ਜਾਂਦੀ ਹੈ ਅਤੇ ਨਾਲ ਹੀ ਤੁਸੀਂ ਇਹ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ ਕਿ ਇਸਦੇ ਖਰਚੇ ਨੂੰ ਕੌਣ ਕਵਰ ਕਰਦਾ ਹੈ।


ਐਂਬੂਲੈਂਸ ਉਹਨਾਂ ਵਾਹਨਾਂ ਨੂੰ ਕਿਹਾ ਜਾਂਦਾ ਹੈ ਜੋ ਬੀਮਾਰ ਜਾਂ ਜ਼ਖਮੀ ਲੋਕਾਂ ਨੂੰ ਐਮਰਜੈਂਸੀ ਦੇਖਭਾਲ ਪ੍ਰਦਾਨ ਕਰਦੇ ਹਨ ਅਤੇ ਲੋੜ ਪੈਣ ਉੱਤੇ ਉਹਨਾਂ ਨੂੰ ਹਸਪਤਾਲ ਪਹੁੰਚਾਉਣ ਤੱਕ ਦੀਆਂ ਮੈਡੀਕਲ ਜ਼ਰੂਰਤਾਂ ਨਾਲ ਵੀ ਲੈਸ ਹੁੰਦੇ ਹਨ।

ਡਾਕਟਰ ਸਾਈਮਨ ਸਾਇਰ ਇੱਕ ਰਜਿਸਟਰਡ ਪੈਰਾਮੈਡਿਕ ਹਨ ਅਤੇ ਆਸਟ੍ਰੇਲੀਅਨ ਪੈਰਾਮੈਡੀਕਲ ਕਾਲਜ ਵਿੱਚ ਸਿੱਖਿਆ ਨਿਰਦੇਸ਼ਕ ਵੀ ਹਨ।
ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਹਾਲਾਤਾਂ ਵਿੱਚ ਟ੍ਰਿਪਲ ਜ਼ੀਰੋ (000) ਨੂੰ ਕਾਲ ਕਰਨ ਦੀ ਲੋੜ ਪੈ ਸਕਦੀ ਹੈ ਅਤੇ ਨਾਲ ਹੀ ਬਹੁਤ ਵਾਰ ਐਂਬੂਲੈਂਸ ਦੀ ਲੋੜ ਵੀ ਪੈਂਦੀ ਹੈ।

ਕੁੱਝ ਹਾਲਾਤਾਂ ਵਿੱਚ ਮਰੀਜ਼ ਦਾ ਪਤਾ ਲਗਾਉਣਾ ਮੁਸ਼ਕਿਲ ਹੋ ਸਕਦਾ ਹੈ। ਡਾਕਟਰ ਸਾਇਰ ਕਹਿੰਦੇ ਹਨ ਕਿ ਜਦੋਂ ਵੀ ਤੁਸੀਂ ਟ੍ਰਿਪਲ ਜ਼ੀਰੋ ਨੂੰ ਕਾਲ ਕਰਨ ਬਾਰੇ ਸੋਚਦੇ ਹੋ ਤਾਂ ਉਸ ਸਮੇਂ ਆਪਣੇ ਹਾਲਾਤਾਂ ਅਤੇ ਪਤੇ ਬਾਰੇ ਵੱਧ ਤੋਂ ਵੱਧ ਸਪੱਸ਼ਟ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
gettyimages-1355532498.jpg
You should call triple zero (000) if someone is seriously injured or needs urgent medical help. Credit: PixelsEffect/Getty Images
ਟ੍ਰਿਪਲ ਜ਼ੀਰੋ ਉੱਤੇ ਲੈਂਡਲਾਈਨ, ਪੇਅ ਫ਼ੋਨ ਜਾਂ ਮੋਬਾਈਲ ਫੋਨ ਵਰਗੇ ਕਿਸੇ ਵੀ ਵਿਕਲਪ ਤੋਂ ਕਾਲ ਕਰਨਾ ਮੁਫ਼ਤ ਹੈ ਅਤੇ ਇਹ ਹਫਤੇ ਦੇ 7 ਦਿਨ 24 ਘੰਟੇ ਉਪਲੱਬਧ ਹੈ।

ਟ੍ਰਿਪਲ ਜ਼ੀਰੋ ਉੱਤੇ ਕਾਲ ਕਰਨ ਲਈ ਤੁਹਾਡੇ ਫੋਨ ਵਿੱਚ ਕੈ੍ਰੈਡਿਟ ਹੋਣਾ ਜ਼ਰੂਰੀ ਨਹੀਂ ਹੈ।

ਜਦੋਂ ਤੁਸੀਂ ਟ੍ਰਿਪਲ ਜ਼ੀਰੋ ਉੱਤੇ ਕਾਲ ਕਰਦੇ ਹੋ ਤਾਂ ਤੁਹਾਡੇ ਤੋਂ ਕੁੱਝ ਸਵਾਲ ਪੁੱਛੇ ਜਾਂਦੇ ਹਨ ਤਾਂ ਜੋ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਤੁਹਾਡੀ ਸਥਿਤੀ ਇੱਕ ਐਮਰਜੈਂਸੀ ਹੈ ਜਾਂ ਨਹੀਂ।

ਮਰੀਜ਼ਾਂ ਦੀ ਉਮਰ ਅਤੇ ਲਿੰਗ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਪੈਰਾਮੈਡਿਕਸ ਨੂੰ ਸਹੀ ਦਵਾਈ ਅਤੇ ਲੋੜੀਂਦੇ ਸਾਧਨਾਂ ਦੀ ਤਿਆਰੀ ਕਰਨ ਵਿੱਚ ਆਸਾਨੀ ਹੋ ਸਕੇ। ਇਹ ਜਾਨਣਾ ਪੈਰਾਮੈਡਿਕਸ ਲਈ ਜ਼ਰੂਰੀ ਹੁੰਦਾ ਹੈ ਕਿ ਮਰੀਜ਼ ਟ੍ਰਾਂਸ ਜਾਂ ਗੈਰ-ਬਾਇਨਰੀ ਹੈ ਜਾਂ ਨਹੀਂ।
ਲਿੰਡਸੇ ਮੈਕੇ ਐਂਬੂਲੈਂਸ ਵਿਕਟੋਰੀਆ ਵਿਖੇ ਆਪਰੇਸ਼ਨਲ ਕਮਿਊਨੀਕੇਸ਼ਨਜ਼ ਦੀ ਅੰਤਰਿਮ ਕਾਰਜਕਾਰੀ ਨਿਰਦੇਸ਼ਕ ਹੈ।

ਉਹਨਾਂ ਦਾ ਕਹਿਣਾ ਹੈ ਕਿ ਜ਼ਰੂਰੀ ਨਹੀਂ ਕਿ ਹਰ ਫੋਨ ਕਾਲ ਤੋਂ ਬਾਅਦ ਐਂਬੂਲੈਂਸ ਭੇਜੀ ਜਾਵੇ।

ਡਾਕਟਰ ਸਾਇਰ ਦੱਸਦੇ ਹਨ ਕਿ ਜਦੋਂ ਪੈਰਾਮੈਡਿਕਸ ਐਮਰਜੈਂਸੀ ਵਾਲੀ ਥਾਂ ਉੱਤੇ ਪੁੱਜ ਜਾਂਦੇ ਹਨ ਤਾਂ ਉਹ ਅਸਥਾਈ ਡਾਇਗਨੋਜ਼ਿਜ਼ ਦੇ ਹਿਸਾਬ ਨਾਲ ਕਾਰਵਾਈ ਸ਼ੁਰੂ ਕਰਦੇ ਹਨ।
Two French nationals remain in a critical condition after a mass overdose in Western Australia.
Ms Mackay says not all calls to triple zero result in an ambulance being dispatched. Source: AAP
ਡਾਕਟਰ ਸਾਇਰ ਦਾ ਕਹਿਣਾ ਹੈ ਕਿ ਆਮ ਤੌਰ ਉੱਤੇ ਐਂਬੂਲੈਂਸ ਤੁਹਾਨੂੰ ਨਜ਼ਦੀਕੀ ਹਸਪਤਾਲ ਲੈ ਜਾਂਦੀ ਹੈ ਪਰ ਹਰ ਵਾਰ ਅਜਿਹਾ ਨਹੀਂ ਹੁੰਦਾ।

ਜਿੰਨ੍ਹਾਂ ਲੋਕਾਂ ਕੋਲ ਪ੍ਰਾਈਵੇਟ ਸਿਹਤ ਬੀਮਾ ਪਾਲਿਸੀਆਂ ਹੁੰਦੀਆਂ ਹਨ ਉਹ ਲੋਕ ਕਿਸੇ ਪ੍ਰਾਈਵੇਟ ਹਸਪਤਾਲ ਜਾਣ ਦੀ ਚੋਣ ਕਰ ਸਕਦੇ ਹਨ।

ਮੈਡੀਕੇਅਰ, ਐਂਬੂਲੈਂਸ ਸੇਵਾਵਾਂ ਦੀ ਲਾਗਤ ਨੂੰ ਕਵਰ ਨਹੀਂ ਕਰਦਾ।

ਸ਼੍ਰੀਮਤੀ ਮੈਕੇ ਦੱਸਦੇ ਹਨ ਕਿ ਆਸਟ੍ਰੇਲੀਆ ਦੇ ਬਹੁਤੇ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਐਂਬੂਲੈਂਸ ਸੇਵਾਵਾਂ ਤੁਹਾਡੇ ਤੋਂ ਇੱਕ ਕਾਲ-ਆਊਟ ਫੀਸ ਜਾਂ ਪ੍ਰਤੀ ਕਿਲੋਮੀਟਰ ਫੀਸ ਅਤੇ ਜਾਂ ਦੋਵੇਂ ਹੀ ਵਸੂਲ ਸਕਦੀਆਂ ਹਨ।

ਡਾਕਟਰ ਸਾਇਰ ਇਸ ਬਾਰੇ ਦੱਸਦੇ ਹਨ ਕਿ ਐਂਬੂਲੈਂਸ ਨੂੰ ਕਾਲ ਕਰਨ ਦੇ ਖਰਚੇ ਅਧਿਕਾਰ ਖੇਤਰ ਅਤੇ ਮਰੀਜ਼ ਦੇ ਨਿੱਜੀ ਹਾਲਾਤਾਂ ਉੱਤੇ ਨਿਰਭਰ ਕਰਦੇ ਹੋਏ ਵੱਖੋ-ਵੱਖ ਹੁੰਦੇ ਹਨ।
ਡਾਕਟਰ ਸਾਇਰ ਦਾ ਕਹਿਣਾ ਹੈ ਕਿ ਇਸ ਖਰਚੇ ਤੋਂ ਬਚਣ ਦਾ ਇੱਕ ਮੁਕਾਬਲਤਨ ਸਸਤਾ ਤਰੀਕਾ ਇਹੀ ਹੈ ਕਿ ਤੁਸੀਂ ਐਂਬੂਲੈਂਸ ਸੇਵਾਵਾਂ ਲਈ ਕਵਰਡ ਹੋਵੋ।

ਸ਼੍ਰੀਮਤੀ ਮੈਕੇ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਬੋਲਦੇ ਹੋ, ਤਾਂ ਤੁਸੀਂ ਪ੍ਰਕਿਰਿਆ ਦੇ ਕਿਸੇ ਵੀ ਪੜਾਅ ਉੱਤੇ ਇੱਕ ਮਾਨਤਾ ਪ੍ਰਾਪਤ ਦੁਭਾਸ਼ੀਏ ਦੀ ਵਰਤੋਂ ਕਰ ਸਕਦੇ ਹੋ।

Share