ਆਸਟ੍ਰੇਲੀਆ ਵਿੱਚ ਬੁਸ਼ਵਾਕਿੰਗ ਇੱਕ ਪ੍ਰਸਿੱਧ ਮਨੋਰੰਜਨ ਦੀ ਗਤੀਵਿਧੀ ਹੈ। ਇਸ ਰਾਹੀਂ ਦੇਸ਼ ਦੇ ਵਿਸ਼ਾਲ ਅਤੇ ਵਿਲੱਖਣ ਕੁਦਰਤੀ ਵਾਤਾਵਰਣ ਨੂੰ ਨਿਹਾਰਨ ਦਾ ਮੌਕਾ ਮਿਲਦਾ ਹੈ।
ਹਾਲਾਂਕਿ ਲੋਕ ਆਪਣੇ ਵੱਲੋਂ ਪੂਰੀ ਤਿਆਰੀ ਰੱਖਦੇ ਹਨ ਪਰ ਬਾਵਜੂਦ ਇਸਦੇ ਬੁਸ਼ਵਾਕਿੰਗ ਦੌਰਾਨ ਕੁੱਝ ਲੋਕ ਰਸਤੇ ਤੋਂ ਭਟਕ ਜਾਂਦੇ ਹਨ।
‘ਨਿਊ ਸਾਊਥ ਵੇਲਜ਼ ਐਸ ਈ ਅੇਸ ਬੁਸ਼ ਸਰਚ ਐਂਡ ਰੈਸਕਿਊ’ ਤੋਂ ਖੋਜ ਕਮਾਂਡਰ ਕੈਰੋ ਰਿਆਨ ਵਰਗੇ ਸਮਰਪਿਤ ਲੋਕਾਂ ਦੁਆਰਾ ਕਰੀਬ 95 ਪ੍ਰਤੀਸ਼ਤ ਲੋਕਾਂ ਨੂੰ 12 ਘੰਟਿਆਂ ਦੇ ਅੰਦਰ ਰੈਸਕਿਊ ਕੀਤਾ ਜਾਂਦਾ ਹੈ।
ਸ਼੍ਰੀਮਤੀ ਰਿਆਨ ਸੁਝਾਅ ਦਿੰਦੇ ਹਨ ਕਿ ਬੁਸ਼ਵਾਕਿੰਗ ਲਈ ਜਾਣ ਤੋਂ ਪਹਿਲਾਂ ਉਸ ਇਲਾਕੇ ਦੇ ਮੌਸਮ ਅਤੇ ਰਸਤੇ ਦੀ ਜਾਂਚ ਕਰ ਲੈਣੀ ਚਾਹੀਦੀ ਹੈ।

Preparedness will increase the likelihood of being found. Credit: pixdeluxe/Getty Images
ਕੈਰੋ ਰਿਆਨ ਦਾ ਕਹਿਣਾ ਹੈ ਕਿ ਤੁਸੀਂ ਨੈਸ਼ਨਲ ਪਾਰਕਸ ਅਤੇ ਵਾਈਲਡਲਾਈਫ ਸਰਵਿਸ, ਪੁਲਿਸ ਜਾਂ ਕਿਸੇ ਭਰੋਸੇਯੋਗ ਦੋਸਤ ਨੂੰ ਸੂਚਿਤ ਕਰ ਸਕਦੇ ਹੋ।
ਸ਼੍ਰੀਮਤੀ ਮੇਅਰ ਕਹਿੰਦੇ ਹਨ ਕਿ ਇਸ ਤੋਂ ਇਲਾਵਾ 'ਐਮਰਜੈਂਸੀ ਬੀਕਨ' ਵੀ ਨਾਲ ਰੱਖੋ ਕਿਉਂਕਿ ਇਹ ਸੈਟੇਲਾਈਟਾਂ ਨੂੰ ਦੱਸਦਾ ਹੈ ਕਿ ਤੁਸੀਂ ਕਿਥੇ ਹੋ ਅਤੇ ਤੁਹਾਨੂੰ ਮਦਦ ਲਈ ਕਾਲ ਕਰਨ ਵਿੱਚ ਵੀ ਸਹਾਇਤਾ ਮਿਲਦੀ ਹੈ।
ਤੁਸੀਂ ਇਹਨਾਂ ਡਿਵਾਈਸਾਂ ਨੂੰ ਕੁੱਝ ਬਾਹਰੀ ਸਟੋਰਾਂ ਅਤੇ ਰਾਸ਼ਟਰੀ ਪਾਰਕਾਂ ਦੇ ਦਫਤਰਾਂ ਅਤੇ ਇੱਥੋਂ ਤੱਕ ਕਿ ਰਾਸ਼ਟਰੀ ਪਾਰਕਾਂ ਦੇ ਨੇੜੇ ਸਥਿਤ ਪੁਲਿਸ ਸਟੇਸ਼ਨਾਂ ਤੋਂ ਕਿਰਾਏ ਉੱਤੇ ਲੈ ਸਕਦੇ ਹੋ।

Eensuring you pick a bushwalk that matches your physical capabilities is important. Credit: Harry Smith
ਸ਼੍ਰੀਮਤੀ ਮੇਅਰ ਜ਼ੋਰ ਦਿੰਦੇ ਹਨ ਕਿ ਇੱਕ ਵਾਰ ਜਦੋਂ ਤੁਸੀਂ ਝਾੜੀਆਂ ਵਿੱਚ ਦਾਖ਼ਲ ਹੋ ਜਾਂਦੇ ਹੋ ਤਾਂ ਆਪਣੇ ਰੂਟ ਨੂੰ ਚੰਗੀ ਤਰ੍ਹਾਂ ਜਾਣ ਲਓ ਅਤੇ ਨਿਰਧਾਰਿਤ ਰਸਤੇ ਤੋਂ ਨਾ ਭਟਕੋ।
ਪਰ ਕਈ ਵਾਰ ਸੁਚੇਤ ਵਿਉਂਤਬੰਦੀ ਦੇ ਬਾਵਜੂਦ ਵੀ ਲੋਕ ਭਟਕ ਜਾਂਦੇ ਹਨ।
ਸ਼੍ਰੀਮਤੀ ਰਿਆਨ ਦਾ ਕਹਿਣਾ ਹੈ ਕਿ ਅਜਿਹੇ ਹਾਲਾਤਾਂ ਵਿੱਚ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ।
ਜੇਕਰ ਤੁਹਾਡੇ ਕੋਲ ਐਮਰਜੈਂਸੀ ਬੀਕਨ ਨਹੀਂ ਹੈ ਤਾਂ ਤੁਹਾਡੀ ਸਥਿਤੀ ਨਾਜ਼ੁਕ ਹੋ ਸਕਦੀ ਹੈ। ਅਜਿਹੇ ਹਾਲਤਾਂ ਵਿੱਚ ਸ਼੍ਰੀਮਤੀ ਰਿਆਨ ਦਾ ਸੁਝਾਅ ਹੈ ਕਿ ਤੁਹਾਨੂੰ ਭੜਕੀਲੇ ਕੱਪੜੇ ਜਾਂ ਕੋਈ ਅਜਿਹੇ ਚਿੰਨ੍ਹ ਸਥਾਪਿਤ ਕਰਨੇ ਚਾਹੀਦੇ ਹਨ ਜਿੰਨ੍ਹਾਂ ਨਾਲ ਤੁਹਾਨੂੰ ਉਪਰੋਂ ਦੇਖ ਪਾਉਣਾ ਜਾਂ ਲੱਭਣਾ ਆਸਾਨ ਹੋ ਸਕੇ।

If you don’t have an emergency beacon, try your best to make yourself visible. Credit: Nicole Bordes
ਆਪਣੇ ਖਾਣੇ ਅਤੇ ਪਾਣੀ ਨੂੰ ਸਟਾਕ ਕਰ ਕੇ ਰੱਖੋ ਕਿਉਂਕਿ ਮਦਦ ਦੀ ਉਡੀਕ ਕਰਦੇ ਸਮੇਂ ਤੁਹਾਨੂੰ ਇਸਦੀ ਲੋੜ ਹੋਵੇਗੀ।
ਹਾਲਾਂਕਿ ਸਭ ਤੋਂ ਵਧੀਆ ਸੁਰੱਖਿਅਤ ਢੰਗ ਬੁਸ਼ਵਾਕਿੰਗ ਤੋਂ ਪਹਿਲਾਂ ਇਸਦੀ ਮੁਕੰਮਲ ਤਿਆਰੀ ਕਰਨਾ ਹੈ।