ਆਸਟ੍ਰੇਲੀਅਨ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਲਈ ਆਵਾਜਾਈ ਖੁੱਲ੍ਹੇਗੀ ਛੇਤੀ; ਵਿਦਿਆਰਥੀਆਂ ਅਤੇ ਸਕਿਲਡ ਪ੍ਰਵਾਸੀਆਂ ਦਾ ਭਵਿੱਖ ਅਸਪਸ਼ਟ

ਆਸਟ੍ਰੇਲੀਅਨ ਸਰਕਾਰ ਨੇ ਨਵੰਬਰ ਤੋਂ ਉਨ੍ਹਾਂ ਨਾਗਰਿਕਾਂ ਅਤੇ ਸਥਾਈ ਵਸਨੀਕਾਂ, ਜੋ ਕੋਵਿਡ-19 ਵੈਕਸੀਨ ਲਵਾ ਚੁੱਕੇ ਹਨ, ਲਈ ਆਪਣੀਆਂ ਅੰਤਰਰਾਸ਼ਟਰੀ ਸਰਹੱਦਾ 'ਤੇ ਲੱਗੀਆਂ ਪਾਬੰਦੀਆਂ ਨੂੰ ਹਟਾਉਣ ਦਾ ਐਲਾਨ ਕੀਤਾ ਹੈ ਪਰ ਅਸਥਾਈ ਵੀਜ਼ਾ ਧਾਰਕਾਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਫ਼ਿਲਹਾਲ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।

Quién podrá y quién no podrá ingresar a Australia cuando reabran las fronteras internacionales en noviembre

Quién podrá y quién no podrá ingresar a Australia cuando reabran las fronteras internacionales en noviembre Source: Getty Images/Matej Kastelic

ਫੈਡਰਲ ਸਰਕਾਰ ਦੀ ਅਗਲੇ ਮਹੀਨੇ ਅੰਤਰਰਾਸ਼ਟਰੀ ਸਰਹੱਦਾਂ ਨੂੰ ਦੁਬਾਰਾ ਖੋਲ੍ਹਣ ਦੀ ਯੋਜਨਾ ਆਸਟ੍ਰੇਲੀਅਨ ਨਾਗਰਿਕਾਂ, ਸਥਾਈ ਨਿਵਾਸੀਆਂ ਅਤੇ ਉਨ੍ਹਾਂ ਦੇ ਮਾਂ-ਪਿਆ ਲਈ ਵੱਡੀ ਰਾਹਤ ਵਜੋਂ ਆਈ ਹੈ।

ਪਰ 'ਅਜ਼ਾਦੀ ਦੇ ਰੋਡਮੈਪ' ਵਿੱਚ ਪਿਛਲੇ 18 ਮਹੀਨਿਆਂ ਤੋਂ ਸਰਕਾਰ ਤੋਂ ਉਮੀਦ ਲਾਈ ਬੈਠੇ ਅਸਥਾਈ ਵੀਜ਼ਾ ਧਾਰਕਾਂ ਬਾਰੇ ਕੋਈ ਅਹਿਮ ਐਲਾਨ ਨਹੀਂ ਕੀਤਾ ਗਿਆ।

ਕੋਵਿਡ-19 ਟੀਕੇ ਦੀਆਂ ਦੋਨੋ ਡੋਜ਼ ਲਵਾ ਚੁੱਕੇ ਆਸਟ੍ਰੇਲੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਕਿਸੇ ਵੀ ਕਾਰਨ ਦੇਸ਼ ਛੱਡਣ ਅਤੇ ਨਿਊ ਸਾਊਥ ਵੇਲਜ਼ ਵਾਪਸ ਆਉਣ ਦੀ ਇਜਾਜ਼ਤ ਅਤੇ ਨਵੰਬਰ ਦੇ ਅਰੰਭ ਤੋਂ ਸਿਡਨੀ ਵਿੱਚ ਲਾਜ਼ਮੀ ਕਵਾਰਨਟੀਨ ਕਰਨ ਦੀ ਵੀ ਸ਼ਰਤ ਹਟਾ ਦਿੱਤੀ ਜਾਵੇਗੀ।

ਅਸਥਾਈ ਵੀਜ਼ਾ ਧਾਰਕਾਂ, ਵਰਕ ਵੀਜ਼ਾ ਧਾਰਕ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਆਪਣਾ ਰੁਖ ਸਪੱਸ਼ਟ ਕਰਦੇ ਹੋਏ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਕਿਹਾ ਕਿ ਸਰਕਾਰ ਨੇ ਇਸ ਬਾਰੇ "ਅਜੇ" ਕੋਈ ਫੈਸਲਾ ਨਹੀਂ ਲਿਆ ਹੈ।

 

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ  ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ  ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share

Published

Updated

By Avneet Arora, Ravdeep Singh


Share this with family and friends