ਐਸ ਬੀ ਐਸ ਵੱਲੋਂ ਪ੍ਰੋਗਰਾਮਾਂ ਦੇ ਪ੍ਰਸਾਰਣ ਵਿੱਚ ਵੱਡੀਆਂ ਤਬਦੀਲੀਆਂ

ਇਸ ਉਪਰਾਲੇ ਰਾਹੀਂ ਐਸ ਬੀ ਐਸ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਇਸ ਚੈਨਲ ਤੇ ਪ੍ਰਸਾਰਿਤ ਪ੍ਰੋਗਰਾਮ ਸਰੋਤਿਆਂ ਤੱਕ ਹਰ ਵੇਲੇ ਅਤੇ ਹਰ ਯੋਗ ਵਸੀਲੇ ਰਾਹੀਂ ਪਹੁੰਚ ਸਕਣ।

sbs broadcast languages.jpg

SBS offers more ways to listen and connect with content that you love; Hindi, Bangla, Malayalam, Urdu, Tamil, Punjabi, Nepali, Sinhala and Gujarati programs now available on SBS PopDesi. Credit: SBS

ਹੁਣ ਸਰੋਤੇ ਐਸ ਬੀ ਐਸ ਤੇ ਆਪਣੇ ਮਨ ਪਸੰਦ ਪ੍ਰੋਗਰਾਮਾਂ ਨੂੰ SBS.com.au/Audio, ਐਸ ਬੀ ਐਸ ਦੀ ਆਡੀਓ ਐਪ 'ਤੇ ਏ ਐਮ /ਐਫ ਐਮ ਰੇਡੀਓ, ਡੀ ਏ ਬੀ+ ਰੇਡੀਓ ਅਤੇ ਡਿਜੀਟਲ ਟੀਵੀ ਤੇ ਆਪਣੀ ਸਹੂਲਤ ਅਨੁਸਾਰ ਸੁਣ ਸਕਣਗੇ।

ਵੀਰਵਾਰ 5 ਅਕਤੂਬਰ 2023 ਤੋਂ ਪੰਜਾਬੀ, ਹਿੰਦੀ, ਬੰਗਲਾ, ਗੁਜਰਾਤੀ, ਨੇਪਾਲੀ, ਮਲਿਆਲਮ, ਸਿੰਹਾਲਾ, ਤਾਮਿਲ ਅਤੇ ਉਰਦੂ ਭਾਸ਼ਾ ਵਿੱਚ ਪ੍ਰੋਗਰਾਮ ਸਵੇਰੇ 11 ਵਜੇ ਤੋਂ 6 ਵਜੇ ਦੇ ਵਿੱਚਕਾਰ ਐਸ ਬੀ ਐਸ ਪੌਪਦੇਸੀ 'ਤੇ ਲਾਈਵ ਪ੍ਰਸਾਰਿਤ ਕੀਤੇ ਜਾਣਗੇ।

ਵੱਖ-ਵੱਖ ਭਾਸ਼ਾਵਾਂ ਵਿਚ ਐਸ ਬੀ ਐਸ ਪੌਪਦੇਸੀ ਤੇ ਸੋਮਵਾਰ ਤੋਂ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਅਤੇ ਵੀਕਐਂਡ 'ਤੇ ਸ਼ਾਮ 5 ਵਜੇ ਤੋਂ ਸ਼ਾਮ 6 ਵਜੇ ਤੱਕ ਪ੍ਰਸਾਰਣ ਕੀਤਾ ਜਾਵੇਗਾ।
SBS Pop Desi new schedule.png
Credit: SBS Nepali
ਉਪਰੋਕਤ-ਸੂਚੀਬੱਧ ਭਾਸ਼ਾ ਦੇ ਸਾਰੇ ਪ੍ਰੋਗਰਾਮਾਂ ਦਾ ਐਸ ਬੀ ਐਸ ਰੇਡੀਓ 2 'ਤੇ ਵੱਖਰੇ ਵੱਖਰੇ ਮਾਧਿਅਮ ਰਾਹੀਂ ਮੁੜ ਪ੍ਰਸਾਰਣ ਵੀ ਕੀਤਾ ਜਾਵੇਗਾ।

Share
Published 4 October 2023 10:46am
Updated 6 October 2023 12:26pm
By Ravdeep Singh, Preeti Jabbal
Source: SBS


Share this with family and friends