ਤਨਖਾਹ ਵਿੱਚ ਵਾਧੇ ਦੀ ਗੱਲਬਾਤ ਕਰਨ ਵਿੱਚ ਤਿੰਨ ਮੁੱਖ ਸਿਧਾਂਤ ਤੁਹਾਨੂੰ ਸਫਲਤਾ ਦਾ ਇੱਕ ਬਿਹਤਰ ਮੌਕਾ ਪ੍ਰਦਾਨ ਕਰ ਸਕਦੇ ਹਨ।
ਪਹਿਲਾ ਸਿਧਾਂਤ ਇਹ ਹੈ ਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਅੰਤਲਾ ਉੱਦੇਸ਼ ਕੀ ਹੈ ਜੋ ਤੁਸੀਂ ਇਸ ਚਰਚਾ ਰਾਹੀਂ ਹਾਸਲ ਕਰਨਾ ਚਾਹੁੰਦੇ ਹੋ। ਇਸ ਲਈ ਪਹਿਲਾਂ ਤੋਂ ਤਿਆਰੀ ਕੱਸਣਾ ਸਭ ਤੋਂ ਅਹਿਮ ਹੈ। ਤੁਹਾਨੂੰ ਇਹ ਸਪਸ਼ਟਤਾ ਹੋਣੀ ਲਾਜ਼ਮੀ ਚਾਹੀਦੀ ਹੈ ਕਿ ਤੁਸੀ ਕਿਓਂ ਇਸ ਵਾਧੇ ਦੀ ਮੰਗ ਕਰ ਰਹੇ ਹੋ।
ਪ੍ਰਭਾਵਸ਼ਾਲੀ ਗੱਲਬਾਤ ਦਾ ਦੂਜਾ ਸਿਧਾਂਤ ਇਹ ਹੈ ਕਿ ਤੁਹਾਨੂੰ ਹਮੇਸ਼ਾ ਦੂਜੀ ਧਿਰ ਦੇ ਨਜ਼ਰੀਏ ਅਤੇ ਪਰਿਸਥਿਤੀਆਂ ਨੂੰ ਧਿਆਨ ਵਿੱਚ ਰੱਖਣਾ ਚਾਹਿਦਾ ਹੈ।
ਗੱਲਬਾਤ ਦਾ ਤੀਜਾ ਅਹਿਮ ਸਿਧਾਂਤ ਹੈ ਕਿ ਜੇ ਤੁਹਾਡੀ ਚਰਚਾ ਅਸਫ਼ਲ ਰਹਿੰਦੀ ਹੈ ਅਤੇ ਤੁਹਾਨੂੰ ਉਹ ਨਹੀਂ ਹਾਸਲ ਹੁੰਦਾ ਜੋ ਤੁਸੀਂ ਚਾਹੁੰਦੇ ਹੋ ਤਾਂ ਕੀ ਤੁਹਾਡੇ ਕੋਲ ਹੋਰ ਕੋਈ ਵਿਕਲਪ ਹੈ ਜਾਂ ਨਹੀਂ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।