ਇਸ ਫ਼ੈਸਲੇ ਨਾਲ਼ ਉਨ੍ਹਾਂ ਅਸਥਾਈ ਵੀਜ਼ਾ ਧਾਰਕਾਂ ਜਿਨ੍ਹਾਂ ਕੋਲ਼ ਜਾਇਜ਼ ਯਾਤਰਾ ਛੋਟਾਂ ਹਨ ਲਈ ਵਾਪਸ ਆਉਣਾ ਹੋਰ ਵੀ ਮੁਸ਼ਕਲ ਹੋ ਗਿਆ ਹੈ।
ਇਸ ਮੁੱਦੇ 'ਤੇ ਸਫ਼ਾਈ ਪੇਸ਼ ਕਰਦਿਆਂ ਡੀ ਐਫ ਏ ਟੀ ਦੇ ਬੁਲਾਰੇ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਫ਼ਿਲਹਾਲ ਇਨ੍ਹਾਂ ਉਡਾਣਾਂ ਵਿੱਚ ਸੀਟਾਂ ਦੀ ਪੇਸ਼ਕਸ਼ ਕੇਵਲ ਨਾਗਰਿਕਾਂ, ਸਥਾਈ ਨਿਵਾਸੀਆਂ ਅਤੇ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਜੋ ਕਿ ਡੀ ਐਫ ਏ ਟੀ ਨਾਲ ਰਜਿਸਟਰਡ ਹਨ ਨੂੰ ਕੀਤੀ ਜਾ ਰਹੀ ਹੈ।
ਭਾਰਤ ਵਿੱਚ ਫ਼ਸੇ ਅਸਥਾਈ ਵੀਜ਼ਾ ਧਾਰਕ ਜਿਨ੍ਹਾਂ ਕੋਲ ਲੋੜੀਂਦੀਆਂ ਵਾਪਸ ਆਉਣ ਦੀਆਂ ਛੋਟਾਂ ਹਨ ਲਈ ਆਸਟ੍ਰੇਲੀਆ ਆਉਣ ਦੇ ਘਟਦੇ ਵਿਕਲਪ ਇੱਕ ਵੱਡੀ ਚਿੰਤਾ ਦਾ ਕਾਰਣ ਬਣੇ ਹੋਏ ਹਨ, ਜਿਨ੍ਹਾਂ ਵਿਚੋਂ ਬਹੁਤਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ "ਆਖ਼ਰੀ ਮਿੰਟ" ਵਿੱਚ ਉਡਾਣਾਂ ਚੜਨ ਤੋਂ ਰੋਕ ਦਿੱਤਾ ਗਿਆ।
ਐਸ ਬੀ ਐਸ ਪੰਜਾਬੀ ਦੀ ਨੂੰ ਬੁੱਕਮਾਰਕ ਕਰੋ ਅਤੇ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ 'ਤੇ ਵੀ ਫ਼ਾਲੋ ਕਰ ਸਕਦੇ ਹੋ।