ਬਾਇਓਸਕਯੁਰਿਟੀ ਐਮਰਜੈਂਸੀ ਦਾ ਸਮਾਂ ਵਧਣ ਤੋਂ ਬਾਅਦ ਵਿਦੇਸ਼ ਯਾਤਰਾ ਕਰਨ ਉਤੇ ਆਓਂਦੇ ਤਿੰਨ ਮਹੀਨਿਆਂ ਤੱਕ ਇਹ ਪਬੰਦੀਆਂ ਲਗੀਆਂ ਰਹਿਣਗੀਆਂ।
ਇਹ ਐਮਰਜੈਂਸੀ ਅਵਧੀ ਜੋ ਕਿ 18 ਮਾਰਚ 2020 ਨੂੰ ਲਾਗੂ ਕੀਤੀ ਗਈ ਸੀ, ਦੀ ਮਿਆਦ 17 ਸਤੰਬਰ ਨੂੰ ਖਤਮ ਹੋਣੀ ਸੀ ਪਰ ਹੁਣ ਨੂੰ 17 ਦਸੰਬਰ ਤੱਕ ਜਾਰੀ ਰਖਣ ਦਾ ਫੈਸਲਾ ਲਿਆ ਗਿਆ ਹੈ।
ਇਸ ਫ਼ੈਸਲੇ ਦਾ ਐਲਾਨ ਕਰਦਿਆਂ ਫ਼ੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ ਵਿਸ਼ਵਵਿਆਪੀ ਮਹਾਮਾਰੀ ਦੇ ਪ੍ਰਕੋਪ ਤੋਂ ਸਥਾਨਕ ਜਨਤਾ ਨੂੰ ਬਚਾਕੇ ਰੱਖਣ ਦੇ ਉਦੇਸ਼ ਨਾਲ਼ ਇਨ੍ਹਾਂ ਯਾਤਰਾ ਪਬੰਦੀਆਂ ਦੀ ਮਿਆਦ ਵਧਾਈ ਗਈ ਹੈ।
ਕਈ ਭਾਰਤੀ-ਆਸਟ੍ਰੇਲੀਅਨ ਪਰਿਵਾਰ ਜੋ ਆਪਣੇ ਬਾਹਰ ਵਸਦੇ ਪਰਿਵਾਰਾਂ ਨੂੰ ਇਹਨਾਂ ਮਜਬੂਰੀ ਭਰੇ ਹਲਾਤਾਂ ਦੌਰਾਨ ਮਿਲਣ ਲਈ ਬੇਤਾਬ ਹਨ, ਲਈ ਇਹ ਖ਼ਬਰ ਚਿੰਤਾਜਨਕ ਹੈ। ਇਹਨਾਂ ਵਿੱਚੋਂ ਕੁੱਝ ਤਾਂ ਆਪਣੇ ਬਿਮਾਰ ਮਾਪਿਆਂ ਨੂੰ ਵੇਖਣ ਜਾਂ ਉਨ੍ਹਾਂ ਦੀਆਂ ਅੰਤਮ ਰਸਮਾਂ ਲਈ ਆਸਟ੍ਰੇਲੀਅਨ ਬਾਰਡਰ ਫੋਰਸ ਤੋਂ ਮਨਜ਼ੂਰੀ ਦੀ ਵੀ ਉਡੀਕ ਕਰ ਰਹੇ ਹਨ।
ਐਸ ਬੀ ਐਸ ਪੰਜਾਬੀ ਦੀ ਨੂੰ ਬੁੱਕਮਾਰਕ ਕਰੋ ਅਤੇ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ 'ਤੇ ਵੀ ਫ਼ਾਲੋ ਕਰ ਸਕਦੇ ਹੋ।