ਨਿਊ ਸਾਊਥ ਵੇਲਜ਼ ਵਿੱਚ ਕੋਵਿਡ-19 ਪਾਬੰਦੀਆਂ ਦੀ ਉਲੰਘਣਾ ਕਰਨ ਲਈ ਹਜ਼ਾਰਾਂ ਲੋਕਾਂ ਨੂੰ ਜਾਰੀ ਕੀਤੇ ਲੱਖਾਂ ਡਾਲਰ ਦੇ ਜੁਰਮਾਨੇ ਰਾਜ ਦੁਆਰਾ ਵਾਪਸ ਲਏ ਜਾ ਰਹੇ ਹਨ।
ਨਿਊ ਸਾਊਥ ਵੇਲਜ਼ ਰੈਵੇਨਿਊ ਵਿਭਾਗ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕੁੱਲ 33,121 ਜੁਰਮਾਨੇ ਵਾਪਸ ਲਏ ਜਾਣਗੇ। ਜੁਰਮਾਨੇ ਦਾ ਭੁਗਤਾਨ ਕਰ ਚੁੱਕੇ ਵਿਅਕਤੀ ਇਸਦੇ ਰਿਫੰਡ ਦੇ ਯੋਗ ਹੋਣਗੇ।
ਮਹਾਮਾਰੀ ਦੌਰਾਨ ਕੇਵਲ ਨਿਊ ਸਾਊਥ ਵੇਲਜ਼ ਵਿੱਚ ਹੀ ਕੁੱਲ 62,138 ਕੋਵਿਡ-19 ਸਬੰਧਤ ਜੁਰਮਾਨੇ ਕੀਤੇ ਗਏ ਸਨ।
ਇਹ ਘੋਸ਼ਣਾ ਜਸਟਿਸ ਦੀਨਾ ਯੇਹੀਆ ਦੇ ਨਿਊ ਸਾਊਥ ਵੇਲਜ਼ ਸੁਪਰੀਮ ਕੋਰਟ ਵਿੱਚ ਕੀਤੇ ਫ਼ੈਸਲੇ ਤੋਂ ਬਾਅਦ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਦੋ ਜੁਰਮਾਨਿਆਂ ਲਈ ਰਿਫੰਡ ਦੇਣ ਦਾ ਆਦੇਸ਼ ਜਾਰੀ ਕੀਤਾ ਗਿਆ ਹੈ।
ਜੱਜ ਨੇ ਫੈਸਲਾ ਦੇਣ ਲੱਗਿਆਂ ਕਿਹਾ ਕਿ ਕੀਤੇ ਗਏ ਅਪਰਾਧ ਦਾ ਵਿਸਤ੍ਰਿਤ ਵੇਰਵਾ ਪ੍ਰਦਾਨ ਨਹੀਂ ਕੀਤਾ ਗਿਆ ਜਿਸ ਕਾਰਨ ਉਨ੍ਹਾਂ ਨੇ ਇਹ ਫੈਸਲਾ ਲਿਆ।
ਇਹ ਕੇਸ 'ਰੈੱਡਫਰਨ ਲੀਗਲ ਸੈਂਟਰ' ਦੁਆਰਾ ਤਿੰਨ ਵਿਅਕਤੀਆਂ - ਬ੍ਰੈਂਡਨ ਬੀਮ, ਟੀਲ ਐਲਸ ਅਤੇ ਰੋਹਨ ਪੰਕ - ਦੀ ਨੁਮਾਇੰਦਗੀ ਕਰਦੇ ਸ਼ੁਰੂ ਕੀਤਾ ਗਿਆ ਸੀ ਜਿਨ੍ਹਾਂ ਨੂੰ ਇਹ ਜੁਰਮਾਨਾ ਕੀਤਾ ਗਿਆ ਸੀ।