ਆਸਟ੍ਰੇਲੀਆ ਪੋਸਟ ਨੇ ਐਡੀਲੇਡ ਡਾਕ ਘਰ ਦੇ ਬਾਹਰ ਪ੍ਰਦਰਸ਼ਿਤ 'ਅਸਵੀਕਾਰਨਯੋਗ' ਬੈਨਰ ਲਈ ਮੁਆਫੀ ਮੰਗੀ ਹੈ ਅਤੇ ਇਸ ਦੀ ਪੜਤਾਲ ਕਰਨ ਦਾ ਫੈਸਲਾ ਕੀਤਾ ਹੈ।
ਐਡੀਲੇਡ ਦੇ 'ਰੰਡਲ ਮਾਲ' ਦੇ ਇੱਕ ਡਾਕ ਘਰ ਵਿੱਚ ਦੇਖੇ ਗਏ ਇਸ ਨੋਟਿਸ ਵਿੱਚ ਦਰਅਸਲ ਉਹ ਇਹ ਦੱਸਣਾ ਚਾਉਂਦੇ ਸੀ ਕਿ ਰੋਸ਼ਨੀ ਅਤੇ ਫੋਟੋ ਬੈਕਗਰਾਉਂਡ ਉਚਿਤ ਨਾ ਹੋਣ ਕਰਕੇ ਉਹ ਭਾਰਤੀ ਪਾਸਪੋਰਟਾਂ ਲਈ ਫੋਟੋਆਂ ਨਹੀਂ ਖਿੱਚ ਸਕਦੇ।
ਪਰ ਸ਼ਬਦਾਂ ਦੀ ਮਾੜੀ ਚੋਣ ਕਾਰਣ ਪੜ੍ਹਨ ਵਾਲਿਆਂ ਨੂੰ ਇਹ ਪ੍ਰਭਾਵ ਜਾ ਰਿਹਾ ਸੀ ਕਿ "ਅਸੀਂ ਭਾਰਤੀ ਫੋਟੋਆਂ ਨਹੀਂ ਲੈ ਸਕਦੇ"।
ਆਸਟ੍ਰੇਲੀਆ ਪੋਸਟ ਦੇ ਬੁਲਾਰੇ ਨੇ ਇਸ ਮਸਲੇ ਉਤੇ ਆਪਣੀ ਪ੍ਰਕ੍ਰਿਆ ਦੇਂਦੇ ਇਸ "ਅਣਅਧਿਕਾਰਤ ਬੈਨਰ" ਲਈ ਮੁਆਫੀ ਮੰਗੀ ਅਤੇ ਇਸ ਮੁੱਦੇ ਦੀ ਪੂਰੀ ਤਰ੍ਹਾਂ ਜਾਂਚ ਕਰਣ ਤੋਂ ਬਾਅਦ ਇਸ ਉਤੇ "ਉਚਿਤ ਕਾਰਵਾਈ" ਕਰਨ ਦਾ ਵਾਧਾ ਕੀਤਾ ਹੈ।
ਆਸਟ੍ਰੇਲੀਆ ਪੋਸਟ ਦੇ ਸੀ ਈ ਓ, ਪਾਲ ਗ੍ਰਾਹਮ ਨੂੰ ਲਿਖੇ ਇੱਕ ਪੱਤਰ ਵਿੱਚ ਸੰਚਾਰ ਮੰਤਰੀ ਮਿਸ਼ੇਲ ਰੋਲੈਂਡ ਨੇ ਵੀ ਇਸ ਮੁਦੇ ਉਤੇ ਚਿੰਤਾ ਜ਼ਾਹਿਰ ਕੀਤੀ ਹੈ।