ਸੰਭਾਵੀ ਵਿਆਹ ਵੀਜ਼ਾ ਧਾਰਕਾਂ ਨੂੰ ਹੁਣ ਆਸਟ੍ਰੇਲੀਆ ਦੀ ਯਾਤਰਾ ਲਈ ਮਿਲ ਸਕਦੀ ਹੈ ਛੋਟ

ਆਸਟ੍ਰੇਲੀਅਨ ਸਰਕਾਰ ਨੇ ਇੱਕ ਨੀਤੀ ਬਦਲਾਅ ਕਰਦਿਆਂ ਐਲਾਨ ਕੀਤਾ ਹੈ ਕਿ ਮੌਜੂਦਾ ਸੰਭਾਵਤ ਵਿਆਹ ਵੀਜ਼ਾ ਧਾਰਕ (ਸਬ ਕਲਾਸ 300) ਜਿਨ੍ਹਾਂ ਨੇ 12 ਮਹੀਨੇ ਪਹਿਲਾਂ ਵੀਜ਼ੇ ਲਈ ਅਰਜ਼ੀ ਦਿੱਤੀ ਸੀ, ਹੁਣ ਵਿਦੇਸ਼ ਤੋਂ ਆਸਟ੍ਰੇਲੀਆ ਆਉਣ ਲਈ ਮਿਲਦੀ ਛੋਟ ਦੇ ਯੋਗ ਹੋਣਗੇ।

PMV

Ravjot Kaur Dhatt hasn't seen her fiance Harjeet Singh since February 2020. Source: Supplied by Ravjot Kaur Dhatt

ਸਿਡਨੀ ਨਿਵਾਸੀ ਰਵਜੋਤ ਕੌਰ ਧੱਟ ਪਿਛਲੇ 600 ਦਿਨਾਂ ਤੋਂ ਆਪਣੇ ਮੰਗੇਤਰ ਹਰਜੀਤ ਸਿੰਘ ਦੇ ਆਸਟ੍ਰੇਲੀਆ ਆਉਣ ਦਾ ਰਾਹ ਤੱਕ ਰਹੇ ਹਨ।

ਇਸ ਜੋੜੇ ਨੇ ਸਤੰਬਰ 2020 ਵਿੱਚ ਸੰਭਾਵੀ ਵਿਆਹ ਵੀਜ਼ਾ ਲਈ ਅਰਜ਼ੀ ਦਿੱਤੀ ਸੀ ਪਰ ਉਨ੍ਹਾਂ ਦਾ ਮੰਗੇਤਰ ਅਜੇ ਵੀ ਵੀਜ਼ੇ ਦੀ ਉਡੀਕ ਕਰ ਰਿਹਾ ਹੈ।

ਆਸਟ੍ਰੇਲੀਅਨ ਸਰਕਾਰ ਦੁਆਰਾ ਪ੍ਰੋਸਪੈਕਟਿਵ ਮੈਰਿਜ ਵੀਜ਼ਾ (ਪੀ ਐਮ ਵੀ) ਅਧੀਨ ਯਾਤਰਾ ਛੋਟ ਦੀ ਇਜਾਜ਼ਤ ਦੇਣ ਦੇ ਫ਼ੈਸਲੇ ਤੋਂ ਬਾਅਦ ਰਵਜੋਤ ਨੂੰ ਹੁਣ ਇੱਕ ਉਮੀਦ ਦੀ ਕਿਰਨ ਦਿਖਾਈ ਦੇ ਰਹੀ ਹੈ।

ਗ੍ਰਹਿ ਵਿਭਾਗ ਦੀ ਵੈਬਸਾਈਟ ਦੇ ਅਨੁਸਾਰ, ਇਸ ਵੀਜ਼ੇ ਦੀ ਫ਼ੀਸ ਲਗਭਗ 8,000 ਡਾਲਰ ਹੈ ਅਤੇ ਇਸ ਨੂੰ ਲੈਣ ਲਈ 23 ਤੋਂ 27 ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ।

ਨਵੇਂ ਨਿਯਮਾਂ ਅਨੁਸਾਰ ਕੇਵਲ ਉਹ ਪੀ ਐਮ ਵੀ ਧਾਰਕ ਜਿੰਨ੍ਹਾਂ ਕੋਲ਼ ਪਹਿਲਾਂ ਹੀ ਸਬ ਕਲਾਸ 300 ਵੀਜ਼ਾ ਹੈ ਅਤੇ ਜਿੰਨ੍ਹਾਂ ਨੇ ਇਸ ਸਬਕਲਾਸ ਅਧੀਨ ਘੱਟੋ-ਘੱਟ 12 ਮਹੀਨੇ ਪਹਿਲਾਂ ਅਰਜ਼ੀ ਦਿੱਤੀ ਹੈ, ਨੂੰ ਯਾਤਰਾ ਛੋਟ ਦੇਣ ਲਈ ਵਿਚਾਰਿਆ ਜਾ ਸਕਦਾ ਹੈ। 

ਐਸ ਬੀ ਐਸ ਪੰਜਾਬੀ ਦੀ  ਨੂੰ ਬੁੱਕਮਾਰਕ ਕਰੋ ਅਤੇ  ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ  'ਤੇ ਵੀ ਫ਼ਾਲੋ ਕਰ ਸਕਦੇ ਹੋ।

Share
Published 25 August 2021 10:05am
Updated 12 August 2022 2:59pm
By Avneet Arora, Ravdeep Singh


Share this with family and friends