ਬੀਤੀ 10 ਅਗਸਤ ਨੂੰ ਆਸਟ੍ਰੇਲੀਅਨ ਸਰਕਾਰ ਨੇ ਭਾਰਤ ਨੂੰ 'ਉੱਚ ਜੋਖਮ' ਵਾਲੇ ਦੇਸ਼ਾਂ ਦੀ ਸੂਚੀ ਤੋਂ ਹਟਾ ਦਿੱਤਾ ਹੈ ਅਤੇ ਦੋਹਾਂ ਦੇਸ਼ਾਂ ਵਿਚਾਲ਼ੇ ਦੇਸ਼ ਤੋਂ ਅੰਦਰ-ਬਾਹਰ ਜਾਣ 'ਤੇ ਲਗਾਈਆਂ ਗਈਆਂ ਵਾਧੂ ਯਾਤਰਾ ਪਾਬੰਦੀਆਂ ਵਾਪਸ ਲੈ ਲਈਆਂ ਗਈਆਂ ਹਨ।
ਇਸਦਾ ਅਰਥ ਇਹ ਹੈ ਕਿ ਭਾਰਤ ਲਈ ਵੀ ਆਉਣ ਅਤੇ ਜਾਣ ਦੀ ਯਾਤਰਾ-ਛੋਟ ਦੇ ਮਾਪਦੰਡ ਹੁਣ ਬਾਕੀ ਵਿਸ਼ਵ ਲਈ ਨਿਰਧਾਰਤ ਯਾਤਰਾ ਨਿਯਮਾਂ ਦੇ ਸਮਾਨ ਹੋ ਗਏ ਹਨ।
ਇਸ ਨਾਲ ਇਥੋਂ ਬਾਹਰ ਜਾਣ ਅਤੇ ਵਾਪਸ ਪਰਤਣ ਲਈ ਬੇਤਾਬ ਆਸਟ੍ਰੇਲੀਆ ਦੇ ਨਾਗਰਿਕਾਂ, ਸਥਾਈ ਨਿਵਾਸੀਆਂ ਅਤੇ ਅਸਥਾਈ ਵੀਜ਼ਾ ਧਾਰਕਾਂ ਨੂੰ ਕੁੱਝ ਰਾਹਤ ਜ਼ਰੂਰ ਮਿਲੇਗੀ।
ਫ਼ੈਡਰਲ ਸਿਹਤ ਵਿਭਾਗ ਦੇ ਬੁਲਾਰੇ ਨੇ ਇਸ ਫ਼ੈਸਲੇ ਬਾਰੇ ਐਸ ਬੀ ਐਸ ਪੰਜਾਬੀ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਮੁੱਖ ਮੈਡੀਕਲ ਅਫ਼ਸਰ ਵਲੋਂ ਅੰਤਰਾਸ਼ਟਰੀ ਹਲਾਤਾਂ ਦੇ ਮੁਲਾਂਕਣ ਤੋਂ ਬਾਅਦ ਹੀ ਇਹ ਫ਼ੈਸਲਾ ਲਿਆ ਗਿਆ ਹੈ।
ਇਸ ਤੋਂ ਪਹਿਲਾਂ ਜਿਹੜੇ ਵਿਅਕਤੀ ਭਾਰਤ ਆਉਣ ਜਾਂ ਜਾਣ ਦੀ ਛੋਟ ਦੀ ਮੰਗ ਕਰਦੇ ਸਨ ਉਨ੍ਹਾਂ ਨੂੰ ਬਹੁਤ ਹੀ ਸੀਮਤ ਸਥਿਤੀਆਂ ਵਿੱਚ ਮਨਜ਼ੂਰੀ ਦਿੱਤੀ ਜਾਂਦੀ ਸੀ।
ਐਸ ਬੀ ਐਸ ਪੰਜਾਬੀ ਦੀ ਨੂੰ ਬੁੱਕਮਾਰਕ ਕਰੋ ਅਤੇ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ 'ਤੇ ਵੀ ਫ਼ਾਲੋ ਕਰ ਸਕਦੇ ਹੋ।