- ਵਿਕਟੋਰੀਆ 2.2 ਮਿਲੀਅਨ 'ਰੈਪਿਡ ਐਂਟੀਜੇਨ ਟੈਸਟ' ਖਰੀਦੇਗਾ
- ਨਿਊ ਸਾਉਥ ਵੇਲਜ਼ ਵੱਲੋਂ ਨਵੀਂ ਵਿੱਤੀ-ਮੁਸ਼ਕਲ ਕਾਰੋਬਾਰ ਸਹਾਇਤਾ
- ਕੈਨਬਰਾ ਵਿੱਚ ਟੀਕਾਕਰਣ ਦੀ ਦਰ 66 ਪ੍ਰਤੀਸ਼ਤ ਉੱਤੇ ਪਹੁੰਚੀ
ਵਿਕਟੋਰੀਆ
ਵਿਕਟੋਰੀਆ ਵਿੱਚ 1,420 ਨਵੇਂ ਕੇਸ ਦਰਜ ਕੀਤੇ ਗਏ ਹਨ। ਗਿਆਰਾਂ ਲੋਕਾਂ ਦੀ ਮੌਤ ਹੋਈ ਹੈ, ਜਿਸ ਨਾਲ ਮੌਜੂਦਾ ਪ੍ਰਕੋਪ ਵਿੱਚ ਕੋਵਿਡ ਨਾਲ ਸਬੰਧਤ ਮੌਤਾਂ ਦੀ ਗਿਣਤੀ ਵਧਕੇ 68 ਹੋ ਗਈ ਹੈ।
ਸਰਕਾਰ ਇਸ ਦੌਰਾਨ ਸਕੂਲ, ਐਮਰਜੈਂਸੀ ਸੇਵਾਵਾਂ ਅਤੇ "ਖਾਸ ਤੌਰ 'ਤੇ ਜੋਖਮ ਭਰਪੂਰ ਥਾਵਾਂ" ਵਿੱਚ ਸਿਹਤ ਸੰਭਾਲ ਪ੍ਰਣਾਲੀ ਲਈ 2.2 ਮਿਲੀਅਨ 'ਰੈਪਿਡ ਐਂਟੀਜੇਨ ਟੈਸਟ' ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ।
ਸਿਹਤ ਮੰਤਰੀ ਮਾਰਟਿਨ ਫੋਲੀ ਦਾ ਕਹਿਣਾ ਹੈ ਕਿ ਕੱਲ੍ਹ 90,000 ਤੋਂ ਵੱਧ ਵਿਕਟੋਰੀਅਨ ਲੋਕਾਂ ਨੂੰ ਕੋਵਿਡ ਟੀਕਾ ਲਗਾਇਆ ਗਿਆ ਸੀ, ਜੋ ਕਿ ਮੰਗਲਵਾਰ 5 ਅਕਤੂਬਰ ਨੂੰ ਦੇਸ਼ ਭਰ ਵਿੱਚ ਲਾਏ ਗਏ ਟੀਕਿਆਂ ਵਿੱਚੋਂ ਅੱਧੇ ਤੋਂ ਵੱਧ ਹਨ।
ਨਿਊ ਸਾਊਥ ਵੇਲਜ਼
ਨਿਊ ਸਾਉਥ ਵੇਲਜ਼ ਵਿੱਚ 594 ਨਵੇਂ ਕੇਸ ਅਤੇ ਦਸ ਮੌਤਾਂ ਦਰਜ ਕੀਤੀਆਂ ਗਈਆਂ ਹਨ।
ਵਿੱਤੀ ਤੰਗੀ ਦਾ ਸਾਹਮਣਾ ਕਰ ਰਹੇ ਕਾਰੋਬਾਰਾਂ ਲਈ ਵਿੱਤੀ ਸਹਾਇਤਾ ਸਬੰਧੀ ਇੱਕ ਸਮੀਖਿਆ ਪੈਨਲ ਸਥਾਪਤ ਕੀਤਾ ਗਿਆ ਹੈ।
ਇਹ ਪੈਨਲ ਕੇਸ-ਦਰ-ਕੇਸ ਅਧਾਰਤ ਕਾਰੋਬਾਰਾਂ ਦਾ ਮੁਲਾਂਕਣ ਕਰੇਗਾ ਜੋ 2021 ਦੀ ਕੋਵਿਡ-19 ਬਿਜ਼ਨਸ ਗ੍ਰਾਂਟ, ਮਾਈਕਰੋ-ਬਿਜ਼ਨਸ ਗ੍ਰਾਂਟ ਅਤੇ ਜੌਬਸੇਵਰ ਭੁਗਤਾਨਾਂ ਦੀਆਂ ਯੋਗਤਾ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦੇ।
ਆਸਟ੍ਰੇਲੀਆਈ ਰਾਜਧਾਨੀ ਖੇਤਰ, ਕੈਨਬਰਾ
ਇਸ ਖੇਤਰ ਵਿੱਚ 28 ਨਵੇਂ ਕੇਸ ਅਤੇ ਇੱਕ ਮੌਤ ਦਰਜ ਕੀਤੀ ਗਈ ਹੈ।
ਸੈਂਟੇਨਰੀ ਹਸਪਤਾਲ ਫਾਰ ਵਿਮੈਨ ਐਂਡ ਚਿਲਡਰਨ ਦੀ ਸਪੈਸ਼ਲ ਕੇਅਰ ਨਰਸਰੀ ਵਿੱਚ ਇੱਕ ਬੱਚਾ ਕੋਵਿਡ ਲਈ ਪੋਜ਼ਿਟਵ ਪਾਇਆ ਗਿਆ ਹੈ।
ਇਸ ਵੇਲੇ ਏ ਸੀ ਟੀ ਵਿੱਚ 395 ਸਰਗਰਮ ਮਾਮਲੇ ਹਨ।
ਪਿਛਲੇ 24 ਘੰਟਿਆਂ ਵਿੱਚ ਆਸਟ੍ਰੇਲੀਆ
- ਕੁਈਨਸਲੈਂਡ ਦੀ ਪ੍ਰੀਮੀਅਰ ਨੇ ਇਪਸਵਿਚ, ਲੋਗਨ, ਬੀਉਡੇਸਰਟ ਅਤੇ ਸਨਸ਼ਾਈਨ ਕੋਸਟ ਦੇ ਵਸਨੀਕਾਂ ਨੂੰ ਟੀਕਾ ਲਗਵਾਉਣ ਦੀ ਅਪੀਲ ਕੀਤੀ ਹੈ - ਬ੍ਰਿਸਬੇਨ ਹੁਣ ਹੌਲੀ-ਹੌਲੀ 70 ਪ੍ਰਤੀਸ਼ਤ ਪਹਿਲਾ ਟੀਕਾ ਦਰ ਦੇ ਨੇੜੇ ਪਹੁੰਚ ਰਿਹਾ ਹੈ।
ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ
ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:
- ਨਿਊ ਸਾਊਥ ਵੇਲਜ਼ ਅਤੇ
- ਵਿਕਟੋਰੀਆ , ਅਤੇ
- ਆਸਟ੍ਰੇਲੀਅਨ ਕੈਪੀਟਲ ਟੇਰੀਟਰੀ ਅਤੇ
- ਨੋਰਦਰਨ ਟੇਰੀਟਰੀ ਅਤੇ
- ਕੁਇੰਜ਼ਲੈਂਡ ਅਤੇ
- ਦੱਖਣੀ ਆਸਟ੍ਰੇਲੀਆ ਅਤੇ
- ਤਸਮਾਨੀਆ ਅਤੇ
- ਪੱਛਮੀ ਆਸਟ੍ਰੇਲੀਆ ਅਤੇ
ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ । ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ 'ਤੇ ਅਪਡੇਟ ਕੀਤੀ ਜਾਂਦੀ ਹੈ।
ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : , , , , , , ,
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:
ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।
ਸਬੰਧਿਤ ਪੇਸ਼ਕਾਰੀਆਂ/ਇਹ ਵੀ ਜਾਣੋ:

ਆਸਟ੍ਰੇਲੀਆ ਵਿੱਚ ਕੋਵਿਡ-19: ਤੁਹਾਡੀ ਭਾਸ਼ਾ ਵਿੱਚ ਮੌਜੂਦ ਲਾਜ਼ਮੀ ਜਾਣਕਾਰੀ