ਕੋਵਿਡ-19 ਅਪਡੇਟ: ਨਿਊ ਸਾਊਥ ਵੇਲਜ਼ ਪਾਬੰਦੀਆਂ ਵਿੱਚ ਹੋਰ ਢਿੱਲ ਦੀ ਰਾਹ 'ਤੇ, ਵਿਕਟੋਰੀਆ ਵਿੱਚ 13 ਹੋਰ ਮੌਤਾਂ

ਇਹ 13 ਅਕਤੂਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

The Royal Children's Hospital in Melbourne is dealing with a coronavirus scare in its NICU unit, which cares for vulnerable newborns.

The Royal Children's Hospital in Melbourne is dealing with a coronavirus scare in its NICU unit, which cares for vulnerable newborns. Source: AAP

  • ਵਿਕਟੋਰੀਆ ਵਿੱਚ ਕੋਵਿਡ-19 ਪ੍ਰਕੋਪ ਦਾ ਸਭ ਤੋਂ ਘਾਤਕ ਦਿਨ।

  • ਨਿਊ ਸਾਊਥ ਵੇਲਜ਼ ਵਿੱਚ ਟੀਕਾਕਰਣ ਦਰ ਹਫਤੇ ਦੇ ਅੰਤ ਤੱਕ 80 ਪ੍ਰਤੀਸ਼ਤ ਤੱਕ ਪਹੁੰਚਣ ਦੀ ਉਮੀਦ।
  • ਕੈਨਬਰਾ ਵਿੱਚ ਲਾਗ ਦੀਆਂ ਥਾਵਾਂ ਹੁਣ ਸੈਂਕੜਿਆਂ ਵਿੱਚ

ਵਿਕਟੋਰੀਆ

ਵਿਕਟੋਰੀਆ ਵਿੱਚ 1,571 ਨਵੇਂ ਕੋਵਿਡ-19 ਕੇਸ ਅਤੇ 13 ਮੌਤਾਂ ਦਰਜ ਕੀਤੀਆਂ ਗਈਆਂ ਹਨ।

'ਇਲੈਕਟਿਵ' ਸਰਜਰੀ ਰੋਕ ਦਿੱਤੀ ਗਈ ਹੈ ਜਦਕਿ ਮੈਲਬੌਰਨ ਦਾ ਰਾਇਲ ਚਿਲਡਰਨ ਹਸਪਤਾਲ ਆਉਣ ਵਾਲਿਆਂ ਲਈ 'ਰੈਪਿਡ ਐਂਟੀਜੇਨ ਟੈਸਟਿੰਗ' ਦੀ ਸ਼ੁਰੂਆਤ ਕਰ ਰਿਹਾ ਹੈ ਕਿਓਂਕਿ ਕਿਸੇ ਕੋਵਿਡ-ਪੀੜਤ ਮਾਪੇ ਦਾ ਨਵਜੰਮੇ ਬੱਚਿਆਂ ਵਾਲ਼ੇ 'ਇੰਟੈਂਸਿਵ ਕੇਅਰ ਵਾਰ'ਡ ਵਿੱਚ ਆਉਣਾ ਹੋਇਆ ਸੀ।

ਰਾਜ ਦੇ ਸਿਹਤ ਮੰਤਰੀ ਮਾਰਟਿਨ ਫੋਲੀ ਨੇ ਐਲਾਨ ਕੀਤਾ ਹੈ ਕਿ ਹਿਊਮ ਖੇਤਰ ਦੀ ਮਿਸ਼ੇਲ ਸ਼ਾਇਰ ਅੱਜ ਰਾਤ ਤੋਂ ਤਾਲਾਬੰਦੀ ਤੋਂ ਬਾਹਰ ਹੋਏਗੀ।

ਵੈਕਸੀਨ ਬੁੱਕ ਕਰਨ ਲਈਬਾਰੇ ਜਾਣੋ।
ਨਿਊ ਸਾਊਥ ਵੇਲਜ਼

ਨਿਊ ਸਾਊਥ ਵੇਲਜ਼ ਵਿੱਚ 444 ਨਵੇਂ ਕੋਵਿਡ-19 ਕੇਸ ਅਤੇ ਚਾਰ ਮੌਤਾਂ ਦਰਜ ਕੀਤੀਆਂ ਗਈਆਂ ਹਨ।

ਰਾਜ ਐਤਵਾਰ ਤੱਕ ਪੂਰੀ ਤਰ੍ਹਾਂ ਟੀਕਾਕਰਣ ਦੇ 80 ਪ੍ਰਤੀਸ਼ਤ ਪੱਧਰ ਤੱਕ ਪਹੁੰਚ ਸਕਦਾ ਹੈ।

ਅਗਲੇ ਹਫਤੇ ਤੋਂ ਪਾਬੰਦੀਆਂ ਨੂੰ ਸੌਖਾ ਕਰਨ ਬਾਰੇ ਵਿਚਾਰ-ਵਟਾਂਦਰੇ ਲਈ ਕੈਬਨਿਟ ਦੀ ਕੱਲ੍ਹ ਹੋਣ ਵਾਲੀ ਮੀਟਿੰਗ ਤੋਂ ਬਾਅਦ ਪ੍ਰੀਮੀਅਰ ਡੋਮਿਨਿਕ ਪੈਰੋਟੇਟ ਨੇ ਰੋਡਮੈਪ ਵਿੱਚ ਸੋਧ ਕਰਨ ਦੇ ਸੰਕੇਤ ਦਿੱਤੇ ਹਨ। ਸ਼ੁੱਕਰਵਾਰ ਨੂੰ ਇਸ ਸਬੰਧੀ ਕਿਸੇ ਐਲਾਨ ਦੀ ਉਮੀਦ ਕੀਤੀ ਜਾ ਰਹੀ ਹੈ।

16 ਤੋਂ ਵੱਧ ਉਮਰ ਦੇ 75 ਪ੍ਰਤੀਸ਼ਤ ਲੋਕਾਂ ਨੂੰ ਲੋੜ੍ਹੀਂਦੇ ਦੋ ਟੀਕੇ ਲਾ ਦਿੱਤੇ ਗਏ ਹਨ ਜਦਕਿ 90 ਪ੍ਰਤੀਸ਼ਤ ਤੋਂ ਵੱਧ ਲੋਕਾਂ ਵਿੱਚ ਇੱਕ ਵਾਰ ਟੀਕਾ ਲੱਗ ਚੁੱਕਿਆ ਹੈ।

ਆਸਟ੍ਰੇਲੀਆਈ ਰਾਜਧਾਨੀ ਖੇਤਰ, ਕੈਨਬਰਾ 

ਏ ਸੀ ਟੀ ਵਿੱਚ ਕੋਵਿਡ-19 ਦੇ 51 ਨਵੇਂ ਕੇਸ ਦਰਜ ਹੋਏ ਹਨ। ਹਸਪਤਾਲ ਦੇ 16 ਮਰੀਜ਼ਾਂ ਵਿੱਚੋਂ, ਅੱਠ ਗੰਭੀਰ ਦੇਖਭਾਲ ਅਧੀਨ ਹਨ ਜਿਨ੍ਹਾਂ ਵਿੱਚੋਂ ਪੰਜ ਨੂੰ ਵੈਂਟੀਲੇਟਰ ਉੱਤੇ ਰੱਖਣਾ ਪਿਆ ਹੈ।

ਕੈਨਬਰਾ ਵਿੱਚ ਹੁਣ 370 ਤੋਂ ਵੱਧ ਲਾਗ ਨਾਲ਼ ਜੁੜੀਆਂ ਥਾਵਾਂ ਹਨ ਜਿਸ ਦੇ ਚਲਦਿਆਂ ਲੋਕਾਂ ਨੂੰ ਬਾਰੇ ਤਾਜ਼ਾ ਅਪਡੇਟ ਲੈਣ ਲਈ ਕਿਹਾ ਗਿਆ ਹੈ। 

ਪਿਛਲੇ 24 ਘੰਟਿਆਂ ਵਿੱਚ ਆਸਟ੍ਰੇਲੀਆ

  • ਵਿਕਟੋਰੀਆ ਨੇ ਵਾਇਰਸ ਦੇ ਮਰੀਜ਼ ਵਧਣ ਪਿੱਛੋਂ ਹਾਲਤ ਨਾਲ ਨਜਿੱਠਣ ਲਈ ਆਸਟ੍ਰੇਲੀਆ ਦੇ ਬਾਹਰੋਂ 1,000 ਦੇ ਕਰੀਬ ਸਿਹਤ-ਸੰਭਾਲ ਕਰਮਚਾਰੀਆਂ ਦੀ ਭਰਤੀ ਸ਼ੁਰੂ ਕੀਤੀ ਹੈ।

  • ਏ ਸੀ ਟੀ ਹੁਣ ਦੁਨੀਆ ਦੇ ਸਭ ਤੋਂ ਵੱਧ ਕੋਵਿਡ-ਟੀਕਾਕਰਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਬਣਨ ਦੀ ਰਾਹ ਉੱਤੇ ਹੈ। ਕੈਨਬਰਾ ਵਿੱਚ 99 ਪ੍ਰਤੀਸ਼ਤ ਲੋਕਾਂ ਵਿੱਚ ਡਬਲ-ਡੋਜ਼ ਟੀਕਾ ਦਰ ਨਵੰਬਰ ਦੇ ਅੰਤ ਤੱਕ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ।

ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ

ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:

ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ । ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ  'ਤੇ ਅਪਡੇਟ ਕੀਤੀ ਜਾਂਦੀ ਹੈ।


 ਉੱਤੇ 60 ਤੋਂ ਵੀ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : 

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ  ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ  ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ  

Share
Published 13 October 2021 4:17pm
Updated 12 August 2022 3:00pm
By SBS/ALC Content, Preetinder Grewal
Source: SBS


Share this with family and friends