- ਵਿਕਟੋਰੀਆ ਵਿੱਚ ਰੋਜ਼ਾਨਾ ਕੇਸਾਂ ਦੀ ਗਿਣਤੀ 2000 ਦੇ ਅੰਕੜੇ ਤੋਂ ਪਾਰ
- ਨਿਊ ਸਾਊਥ ਵੇਲਜ਼ ਵੱਲੋਂ ਕਾਰੋਬਾਰਾਂ ਲਈ ਹੋਰ ਛੋਟਾਂ ਦਾ ਐਲਾਨ
- ਟੀ ਜੀ ਏ 5 ਤੋਂ 11 ਸਾਲ ਦੇ ਬੱਚਿਆਂ ਲਈ ਕਰੋਨਾ ਵੈਕਸੀਨ ਉੱਤੇ ਕਰੇਗਾ ਵਿਚਾਰ
ਵਿਕਟੋਰੀਆ
ਵਿਕਟੋਰੀਆ ਵਿੱਚ ਅੱਜ 2,297 ਨਵੇਂ ਕੋਵਿਡ-19 ਕੇਸ ਅਤੇ 11 ਮੌਤਾਂ ਦਰਜ ਕੀਤੀਆਂ ਗਈਆਂ ਹਨ। ਹੁਣ ਤੱਕ ਹਸਪਤਾਲ ਵਿੱਚ ਦਾਖਲ ਹੋਏ 90 ਪ੍ਰਤੀਸ਼ਤ ਲੋਕਾਂ ਵਿੱਚ ਲੋੜ੍ਹੀਂਦੇ ਦੋ ਟੀਕੇ ਨਹੀਂ ਲੱਗੇ ਹੋਏ।
ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਕਿਹਾ ਰਾਜ ਦੇ 70 ਪ੍ਰਤੀਸ਼ਤ ਦੇ ਦੋਹਰੇ ਟੀਕੇ ਦੇ ਟੀਚੇ ਨੂੰ ਪਾਰ ਕਰਨ ਪਿੱਛੋਂ ਕੇਸਾਂ ਦੀ ਗਿਣਤੀ ਸੰਭਾਵੀ ਤੌਰ ਉੱਤੇ ਘੱਟ ਹੋ ਜਾਵੇਗੀ।
ਇਹ ਟੀਚਾ 26 ਅਕਤੂਬਰ ਦੀ ਸੰਕੇਤਕ ਤਾਰੀਖ ਤੋਂ ਪਹਿਲਾਂ ਸਰ ਹੋਣ ਦੀ ਉਮੀਦ ਹੈ ਜਿਸ ਨਾਲ ਮੈਲਬੌਰਨ ਦੀ ਲੰਮੇ ਸਮੇਂ ਤੋਂ ਚੱਲ ਰਹੀ ਛੇਵੀਂ ਤਾਲਾਬੰਦੀ ਖਤਮ ਹੋ ਸਕਦੀ ਹੈ।
ਪ੍ਰੀਮੀਅਰ ਨੇ ਇਹ ਵੀ ਕਿਹਾ ਕਿ ਇੱਕ ਹਫ਼ਤੇ ਦਾ ਰੁਝਾਨ ਇਹ ਦੱਸਣ ਲਈ ਕਾਫ਼ੀ ਨਹੀਂ ਹੈ ਕਿ ਕੇਸਾਂ ਦੀ ਗਿਣਤੀ ਸਿਖਰ 'ਤੇ ਪੰਹੁਚ ਚੁੱਕੀ ਹੈ ਜਾਂ ਨਹੀਂ।
ਨਿਊ ਸਾਊਥ ਵੇਲਜ਼
ਨਿਊ ਸਾਊਥ ਵੇਲਜ਼ ਵਿੱਚ 406 ਨਵੇਂ ਕੇਸ ਅਤੇ ਛੇ ਮੌਤਾਂ ਦਰਜ ਕੀਤੀਆਂ ਗਈਆਂ ਹਨ।
ਰਾਜ ਨੇ ਇਸ ਦੌਰਾਨ ਕੁਝ ਮੁਫ਼ਤ ਕੂਪਨਾਂ ਦਾ ਵੀ ਐਲਾਨ ਕੀਤਾ ਹੈ ਜੋ ਜੂਨ 2022 ਤੱਕ ਵਰਤੇ ਜਾ ਸਕਦੇ ਹਨ। ਇਸ ਲਈ 66 ਮਿਲੀਅਨ ਡਾਲਰ ਖੁੱਲ੍ਹੇ ਥਾਵੇਂ ਖਾਣ-ਪੀਣ ਦੇ ਕਾਰੋਬਾਰਾਂ ਨੂੰ ਉਤਸ਼ਾਹਤ ਕਰਨ ਲਈ ਸਮਰਪਿਤ ਕੀਤੇ ਗਏ ਹਨ।
ਪ੍ਰੀਮੀਅਰ ਡੋਮਿਨਿਕ ਪੇਰੋਟੇਟ ਨੇ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਸਾਡੇ ਕਾਰੋਬਾਰ ਵਧਣ-ਫੁੱਲਣ"।
16 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਰਾਜ ਦੇ ਵਸਨੀਕਾਂ ਵਿਚੋਂ 91% ਨੂੰ ਇੱਕ ਟੀਕਾ ਜਦਕਿ 76.5% ਨੋ ਦੋ ਟੀਕੇ ਲਾਏ ਜਾ ਚੁੱਕੇ ਹਨ।
ਆਸਟ੍ਰੇਲੀਆਈ ਰਾਜਧਾਨੀ ਖੇਤਰ, ਕੈਨਬਰਾ
ਏ ਸੀ ਟੀ ਵਿੱਚ 46 ਨਵੇਂ ਕੇਸ ਦਰਜ ਕੀਤੇ ਹਨ ਜਿਨ੍ਹਾਂ ਵਿੱਚੋਂ 30 ਜਾਣੇ-ਪਛਾਣੇ ਕੇਸਾਂ ਨਾਲ ਜੁੜੇ ਹੋਏ ਹਨ।
ਕੈਨਬਰਾ ਵਿੱਚ ਹੁਣ 370 ਤੋਂ ਵੱਧ ਲਾਗ ਨਾਲ਼ ਜੁੜੀਆਂ ਥਾਵਾਂ ਹਨ ਜਿਸ ਦੇ ਚਲਦਿਆਂ ਲੋਕਾਂ ਨੂੰ ਬਾਰੇ ਤਾਜ਼ਾ ਅਪਡੇਟ ਲੈਣ ਲਈ ਕਿਹਾ ਗਿਆ ਹੈ।
ਪਿਛਲੇ 24 ਘੰਟਿਆਂ ਵਿੱਚ ਆਸਟ੍ਰੇਲੀਆ
- ਕੁਈਨਜ਼ਲੈਂਡ ਵਿੱਚ ਕੋਵਿਡ-19 ਦਾ ਕੋਈ ਨਵਾਂ ਕੇਸ ਦਰਜ ਨਹੀਂ ਹੋਇਆ।
- ਆਦਿਵਾਸੀ ਭਾਈਚਾਰੇ ਵਿੱਚ ਰਾਸ਼ਟਰੀ ਟੀਕਾਕਰਣ ਦੀ ਦਰ ਅਜੇ ਵੀ ਕਾਫੀ ਘੱਟ ਹੈ। ਭਾਈਚਾਰੇ ਦੀ ਯੋਗ ਆਬਾਦੀ ਦੇ 57% ਨੂੰ ਇੱਕ ਟੀਕਾ ਜਦਕਿ ਸਿਰਫ 42% ਵਿੱਚ ਦੋ ਟੀਕੇ ਲਾਏ ਗਏ ਹਨ।
- ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ 5-11 ਸਾਲ ਦੇ ਬੱਚਿਆਂ ਲਈ ਵੈਕਸੀਨ ਨੂੰ 'ਥੈਰੇਪੂਟਿਕ ਗੁਡਸ ਐਡਮਨਿਸਟ੍ਰੇਸ਼ਨ' ਅਤੇ ਵੈਕਸੀਨ ਸਲਾਹਕਾਰ 'ਏ ਟੀ ਏ ਜੀ ਆਈ' ਦੋਵਾਂ ਦੁਆਰਾ ਪ੍ਰਵਾਨਗੀ ਦੀ ਲੋੜ ਹੋਏਗੀ।
ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ
ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:
- ਨਿਊ ਸਾਊਥ ਵੇਲਜ਼ ਅਤੇ
- ਵਿਕਟੋਰੀਆ , ਅਤੇ
- ਆਸਟ੍ਰੇਲੀਅਨ ਕੈਪੀਟਲ ਟੇਰੀਟਰੀ ਅਤੇ
- ਨੋਰਦਰਨ ਟੇਰੀਟਰੀ ਅਤੇ
- ਕੁਇੰਜ਼ਲੈਂਡ ਅਤੇ
- ਦੱਖਣੀ ਆਸਟ੍ਰੇਲੀਆ ਅਤੇ
- ਤਸਮਾਨੀਆ ਅਤੇ
- ਪੱਛਮੀ ਆਸਟ੍ਰੇਲੀਆ ਅਤੇ
ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ । ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ 'ਤੇ ਅਪਡੇਟ ਕੀਤੀ ਜਾਂਦੀ ਹੈ।
ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : , , , , , , ,
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:
ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।
ਸਬੰਧਿਤ ਪੇਸ਼ਕਾਰੀਆਂ/ਇਹ ਵੀ ਜਾਣੋ:

ਆਸਟ੍ਰੇਲੀਆ ਵਿੱਚ ਕੋਵਿਡ-19: ਤੁਹਾਡੀ ਭਾਸ਼ਾ ਵਿੱਚ ਮੌਜੂਦ ਲਾਜ਼ਮੀ ਜਾਣਕਾਰੀ