- ਕੋਵਿਡ-19 ਦੇ ਕਣਕੇ ਨਿਊ ਸਾਊਥ ਵੇਲਜ਼ ਦੇ ਪੱਛਮ ਅਤੇ ਬਾਇਰਨ ਬੇ ਵਿੱਚ ਗੰਦੇ ਪਾਣੀ ਵਿੱਚ ਪਾਏ ਗਏ
- ਕੁਈਨਜ਼ਲੈਂਡ ਵਿੱਚ ਟਰੱਕ ਡਰਾਈਵਰਾਂ ਵੱਲੋਂ ਵਿਰੋਧ ਪ੍ਰਦਰਸ਼ਨ
- ਵਿਕਟੋਰੀਆ ਦੇ ਜ਼ਿਆਦਾਤਰ ਕੋਵਿਡ ਮਾਮਲਿਆਂ ਵਿੱਚ 40 ਸਾਲ ਤੋਂ ਘੱਟ ਉਮਰ ਦੇ ਲੋਕ
- ਏ ਸੀ ਟੀ ਵੱਲੋਂ ਫਾਈਜ਼ਰ ਵੈਕਸੀਨ ਲਈ ਯੋਗਤਾ ਵਧਾਈ ਗਈ
ਨਿਊ ਸਾਊਥ ਵੇਲਜ਼
ਨਿਊ ਸਾਊਥ ਵੇਲਜ਼ ਵਿੱਚ ਅੱਜ 1,290 ਨਵੇਂ ਕੇਸ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 883 ਪੱਛਮੀ ਅਤੇ ਦੱਖਣ-ਪੱਛਮੀ ਸਿਡਨੀ ਤੋਂ ਹਨ। ਇਸ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪ੍ਰੀਮੀਅਰ ਨੇ ਪੁਸ਼ਟੀ ਕੀਤੀ ਕਿ ਸੂਬੇ ਦੀ ਤਕਰੀਬਨ ਦੋ ਤਿਹਾਈ ਬਾਲਗ ਆਬਾਦੀ ਨੂੰ ਟੀਕੇ ਦੀ ਪਹਿਲੀ ਡੋਜ਼ ਲਾ ਦਿੱਤੀ ਗਈ ਹੈ ਜਦੋਂ ਕਿ 36 ਪ੍ਰਤੀਸ਼ਤ ਲੋਕਾਂ ਵਿੱਚ ਮਿੱਥੇ 2 ਟੀਕੇ ਲਾ ਦਿੱਤੇ ਗਏ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਅਕਤੂਬਰ ਵਿੱਚ 70 ਪ੍ਰਤੀਸ਼ਤ ਵਸਨੀਕਾਂ ਨੂੰ ਪੂਰੀ ਤਰ੍ਹਾਂ ਟੀਕੇ ਲਾ ਦਿਤੇ ਜਾਣਗੇ।
ਕੋਵਿਡ-19 ਟੀਕੇ ਲਈ ਜੋ ਚਿੰਤਾ ਪੈਦਾ ਕਰਦੇ ਖੇਤਰਾਂ ਵਿੱਚ ਰਹਿੰਦੇ ਹਨ। ਇਸ ਵਿੱਚ ਅਤੇ 16-39 ਸਾਲ ਦੇ ਉਮਰ ਵਰਗ ਵਾਲ਼ੇ ਸ਼ਾਮਿਲ ਹਨ।
ਵਿਕਟੋਰੀਆ
ਵਿਕਟੋਰੀਆ ਵਿੱਚ ਅੱਜ 73 ਨਵੇਂ ਕੇਸ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚ 21 ਤੋਂ ਕਿਸੇ ਵੀ ਮੌਜੂਦਾ ਪ੍ਰਕੋਪ ਨਾਲ ਨਹੀਂ ਜੁੜੇ ਹੋਏ। 40 ਸਾਲ ਤੋਂ ਘੱਟ ਉਮਰ ਦੇ ਲੋਕ ਰਾਜ ਦੇ 805 ਕੁੱਲ ਸਰਗਰਮ ਮਾਮਲਿਆਂ ਵਿੱਚੋਂ ਤਿੰਨ-ਚੌਥਾਈ ਗਿਣਤੀ ਬਣਦੇ ਹਨ।
ਮੁੱਖ ਸਿਹਤ ਅਫਸਰ ਡਾ: ਬ੍ਰੇਟ ਸਟਨ ਨੇ ਕਿਹਾ ਕਿ ਪੜਤਾਲ ਅਧੀਨ ਮਾਮਲਿਆਂ ਵਾਲੇ ਖੇਤਰਾਂ - ਖਾਸ ਕਰਕੇ ਹੋਬਸਨਸ ਬੇ, ਵਿੰਡਹੈਮ ਅਤੇ ਹਿਊਮ ਸਥਾਨਕ ਸਰਕਾਰੀ ਖੇਤਰਾਂ ਨੂੰ ਛੱਡ ਕੇ 'ਜ਼ਿਆਦਾਤਰ ਪ੍ਰਕੋਪ ਕਾਬੂ ਹੇਠ ਹੈ'।
ਏ ਸੀ ਟੀ
ਏ ਸੀ ਟੀ ਵਿੱਚ ਸਥਾਨਕ ਤੌਰ 'ਤੇ 12 ਨਵੇਂ ਕੇਸ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚ ਘੱਟੋ-ਘੱਟ ਛੇ ਕੇਸ ਛੂਤਕਾਰੀ ਹੁੰਦੇ ਹੋਏ ਭਾਈਚਾਰੇ ਵਿੱਚ ਹਨ।
ਮੁੱਖ ਮੰਤਰੀ ਐਂਡਰਿਊ ਬਾਰ ਨੇ ਐਲਾਨ ਕੀਤਾ ਕਿ 16-29 ਸਾਲ ਦੇ ਉਮਰ ਵਰਗ ਵਾਲ਼ੇ ਆਉਣ ਵਾਲ਼ੇ ਦਿਨਾਂ ਵਿੱਚ ਸਰਕਾਰੀ ਕਲੀਨਿਕਾਂ ਵਿੱਚ ਫਾਈਜ਼ਰ ਟੀਕੇ ਦੇ ਯੋਗ ਹੋਣਗੇ।
ਆਸਟ੍ਰੇਲੀਆ ਵਿੱਚ ਪਿਛਲੇ 24 ਘੰਟੇ
- ਕੁਈਨਜ਼ਲੈਂਡ ਦੇ ਟਰੱਕ ਡਰਾਈਵਰਾਂ ਨੇ ਗੋਲਡ ਕੋਸਟ ਅਤੇ ਬ੍ਰਿਸਬੇਨ ਦੇ ਵਿਚਕਾਰ ਮੁੱਖ ਮਾਰਗ ਨੂੰ ਬੰਦ ਕਰਦਿਆਂ ਤਾਲਾਬੰਦੀ ਅਤੇ ਸਰਹੱਦਾਂ ਬੰਦ ਰੱਖਣ ਦੇ ਫੈਸਲੇ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਹੈ।
- 16 ਤੋਂ 39 ਸਾਲ ਦੀ ਉਮਰ ਦੇ ਆਸਟ੍ਰੇਲੀਅਨ ਲੋਕ ਹੁਣ ਅਧਿਕਾਰਤ ਤੌਰ 'ਤੇ ਫਾਈਜ਼ਰ ਵੈਕਸੀਨ ਬੁੱਕ ਕਰਨ ਦੇ ਯੋਗ ਹਨ।
ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ
ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:
- ਨਿਊ ਸਾਊਥ ਵੇਲਜ਼ ਅਤੇ
- ਵਿਕਟੋਰੀਆ , ਅਤੇ
- ਆਸਟ੍ਰੇਲੀਅਨ ਕੈਪੀਟਲ ਟੇਰੀਟਰੀ ਅਤੇ
- ਨੋਰਦਰਨ ਟੇਰੀਟਰੀ ਅਤੇ
- ਕੁਇੰਜ਼ਲੈਂਡ ਅਤੇ
- ਦੱਖਣੀ ਆਸਟ੍ਰੇਲੀਆ ਅਤੇ
- ਤਸਮਾਨੀਆ ਅਤੇ
- ਪੱਛਮੀ ਆਸਟ੍ਰੇਲੀਆ ਅਤੇ
ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ । ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ 'ਤੇ ਅਪਡੇਟ ਕੀਤੀ ਜਾਂਦੀ ਹੈ।
ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : , , , , , , ,
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:
ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।
ਸਬੰਧਿਤ ਪੇਸ਼ਕਾਰੀਆਂ/ਇਹ ਵੀ ਜਾਣੋ:

ਆਸਟ੍ਰੇਲੀਆ ਵਿੱਚ ਕੋਵਿਡ-19: ਤੁਹਾਡੀ ਭਾਸ਼ਾ ਵਿੱਚ ਮੌਜੂਦ ਲਾਜ਼ਮੀ ਜਾਣਕਾਰੀ