ਕੋਵਿਡ-19 ਅਪਡੇਟ: ਨਿਊ ਸਾਊਥ ਵੇਲਜ਼ ਵੱਲੋਂ ਟੀਕਾ ਲਗਵਾ ਚੁੱਕੇ ਵਸਨੀਕਾਂ ਲਈ ਵਧੇਰੇ 'ਆਜ਼ਾਦੀ' ਦਾ ਵਾਅਦਾ

ਇਹ 24 ਅਗਸਤ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

drive-through testing site at Shepparton Sports Precinct in Shepparton, Victoria, Tuesday, August 24, 2021.

صف رانندگان در پشت یک کلینیک سواره آزمایش کرونا در شهر شیپرتون Source: AAP Image/Daniel Pockett

  • ਨਿਊ ਸਾਊਥ ਵੇਲਜ਼ ਵਿੱਚ 60 ਲੱਖ ਲੋਕਾਂ ਦੇ ਟੀਕੇ ਲਾਏ ਗਏ
  • ਵਿਕਟੋਰੀਆ ਨੇ ਟੀਕਾ ਲਵਾਉਣ ਦੀ ਯੋਗਤਾ ਵਿੱਚ ਕੀਤਾ ਵਾਧਾ
  • ਕੈਨਬਰਾ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ ਦਰਜ
  • ਕੁਈਨਜ਼ਲੈਂਡ ਵਿੱਚ ਸਥਾਨਕ ਤੌਰ 'ਤੇ ਦੋ ਨਵੇਂ ਮਾਮਲੇ

ਨਿਊ ਸਾਊਥ ਵੇਲਜ਼

ਨਿਊ ਸਾਊਥ ਵੇਲਜ਼ ਵਿੱਚ ਸਥਾਨਕ ਤੌਰ 'ਤੇ ਲਾਗ ਦੇ 753 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਛੂਤਕਾਰੀ ਹੋਣ ਦੌਰਾਨ ਘੱਟੋ-ਘੱਟ 49 ਮਾਮਲੇ ਕਮਿਊਨਿਟੀ ਵਿੱਚ ਸਰਗਰਮ ਸਨ।

ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਦਾ ਕਹਿਣਾ ਹੈ ਕਿ ਰਾਜ ਨੇ ਹੁਣ ਤੱਕ ਛੇ ਮਿਲੀਅਨ ਟੀਕੇ ਲਾਏ ਹਨ ਜਿਸਦਾ ਅਰਥ ਹੈ ਕਿ 60 ਪ੍ਰਤੀਸ਼ਤ ਆਬਾਦੀ ਨੂੰ ਟੀਕੇ ਦੀ ਘੱਟੋ-ਘੱਟ ਇੱਕ ਖੁਰਾਕ ਮਿਲ ਚੁੱਕੀ ਹੈ।

ਵਿੱਚ ਜਿਨ੍ਹਾਂ ਲੋਕਾਂ ਦੀ ਉਮਰ 16 ਤੋਂ 39 ਸਾਲ ਦੇ ਵਿਚਕਾਰ ਹੈ ਅਤੇ ਅਪਾਹਜਤਾ ਜਾਂ ਬੱਚਿਆਂ ਦੀ ਦੇਖਭਾਲ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਟੀਕਾਕਰਣ ਬੁਕਿੰਗ ਲਈ ਤਰਜੀਹ ਦਿੱਤੀ ਜਾਵੇਗੀ।

ਸਿਹਤ ਅਧਿਕਾਰੀ ਇਸ ਹਫਤੇ ਦੇ ਅੰਤ ਵਿੱਚ ਪੂਰੀ ਤਰ੍ਹਾਂ ਟੀਕਾਕਰਣ ਵਾਲੇ ਵਸਨੀਕਾਂ ਲਈ 'ਵਧੇਰੇ ਆਜ਼ਾਦੀ' ਦਾ ਐਲਾਨ ਕਰਨਗੇ।

ਆਪਣੀ ਅੱਜ ਹੀ ਬੁੱਕ ਕਰੋ।
ਵਿਕਟੋਰੀਆ

ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 50 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚੋਂ 10 ਮਾਮਲੇ ਜਾਣੇ-ਪਛਾਣੇ ਪ੍ਰਕੋਪ ਨਾਲ ਨਹੀਂ ਜੁੜੇ ਹੋਏ। ਛੂਤਕਾਰੀ ਹੁੰਦੇ ਹੋਏ 39 ਮਾਮਲੇ ਕਮਿਊਨਿਟੀ ਵਿੱਚ ਸਰਗਰਮ ਸਨ।

ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਾ ਕਹਿਣਾ ਹੈ ਕਿ 16 ਅਤੇ ਇਸ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਬੁੱਧਵਾਰ 25 ਅਗਸਤ ਤੋਂ ਸਰਕਾਰੀ ਸੰਚਾਲਨ ਟੀਕਾਕਰਣ ਕੇਂਦਰਾਂ ਵਿੱਚ ਫਾਈਜ਼ਰ ਜਾਂ ਐਸਟਰਾਜ਼ੇਨੇਕਾ ਟੀਕਾ ਲਗਵਾਉਣ ਦੇ ਯੋਗ ਹੋਵੇਗਾ।

ਏ ਸੀ ਟੀ 


ਏ ਸੀ ਟੀ ਵਿੱਚ ਸਥਾਨਕ ਤੌਰ 'ਤੇ 30 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ 17 ਮਾਮਲੇ ਛੂਤਕਾਰੀ ਹੁੰਦੇ ਕਮਿਊਨਿਟੀ ਵਿੱਚ ਸਰਗਰਮ ਸਨ।

ਖਰਾਬ ਮੌਸਮ ਕਾਰਨ ਬੰਦ ਕੀਤੇ ਜਾਣ ਤੋਂ ਬਾਅਦ ਕੰਬਾਹ ਅਤੇ ਬ੍ਰਿੰਡਾਬੈਲਾ ਬਿਜ਼ਨਸ ਪਾਰਕ ਵਿਖੇ ਟੈਸਟਿੰਗ ਸਾਈਟਾਂ ਕੱਲ੍ਹ ਦੁਬਾਰਾ ਖੁੱਲ੍ਹ ਜਾਣਗੀਆਂ।

ਇਥੇ ਬਾਰੇ ਜਾਣੋ। ਤੁਸੀਂ ਇੱਥੇ ਲਈ ਆਪਣੀ ਯੋਗਤਾ ਬਾਰੇ ਵੀ ਜਾਂਚ ਕਰ ਸਕਦੇ ਹੋ।

ਆਸਟ੍ਰੇਲੀਆ ਦੇ ਆਲੇ ਦੁਆਲੇ ਪਿਛਲੇ 24 ਘੰਟੇ

  • ਕੁਈਨਜ਼ਲੈਂਡ ਵਿੱਚ ਸਥਾਨਕ ਤੌਰ 'ਤੇ ਦੋ ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜੋ ਇਸ ਵੇਲੇ ਜਾਂਚ ਅਧੀਨ ਹਨ।
  • ਡੋਹਰਟੀ ਇੰਸਟੀਚਿਊਟ  ਮੁਤਾਬਿਕ ਆਸਟ੍ਰੇਲੀਆ ਲਈ 70-80 ਪ੍ਰਤੀਸ਼ਤ ਟੀਕਾਕਰਨ ਪੂਰਾ ਹੋਣ 'ਤੇ ਮਾਮਲਿਆਂ ਦੀ ਗਿਣਤੀ ਦੀ ਪਰਵਾਹ ਕੀਤੇ ਬਿਨਾਂ ਦੁਬਾਰਾ ਖੁੱਲ੍ਹਣਾ ਸੁਰੱਖਿਅਤ ਰਹੇਗਾ, ਬਸ਼ਰਤੇ ਜਨਤਕ ਸਿਹਤ ਦੇ ਉਪਾਅ ਲਾਗੂ ਰਹਿਣ।
ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ

ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:

ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ । ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ  'ਤੇ ਅਪਡੇਟ ਕੀਤੀ ਜਾਂਦੀ ਹੈ।


 ਉੱਤੇ 60 ਤੋਂ ਵੀ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : 

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ  ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ  ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ  

Share
Published 24 August 2021 2:10pm
Updated 12 August 2022 2:59pm
By SBS/ALC Content, Paras Nagpal
Source: SBS


Share this with family and friends