ਕੋਵਿਡ-19 ਅਪਡੇਟ: ਨਿਊ ਸਾਊਥ ਵੇਲਜ਼ ਨੇ ਕਰਫਿਊ ਹਟਾਇਆ, ਵਿਕਟੋਰੀਆ ਦੇ ਬੈਲਾਰਟ ਸ਼ਹਿਰ 'ਚ ਤਾਲਾਬੰਦੀ ਲਾਗੂ

ਇਹ 15 ਸਤੰਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

 Marrickville, Sydney, Wednesday, September 15, 2021.

Members of the public wear face masks as they go about their daily lives in Marrickville, Sydney, Wednesday, September 15, 2021. Source: AAP Image/Bianca De March

  • ਨਿਊ ਸਾਊਥ ਵੇਲਜ਼ ਵਿੱਚ 16 ਸਾਲ ਤੋਂ ਵੱਧ ਉਮਰ ਦੀ 47 ਪ੍ਰਤੀਸ਼ਤ ਆਬਾਦੀ ਨੂੰ ਪੂਰੀ ਤਰ੍ਹਾਂ ਟੀਕੇ ਲਾਏ ਗਏ

  • ਸ਼ੈਪਰਟਨ ਵਿੱਚ ਅੱਧੀ ਰਾਤ ਤੋਂ ਤਾਲਾਬੰਦੀ ਖਤਮ
  • ਏ ਸੀ ਟੀ ਦੀ 75 ਫ਼ੀਸਦੀ ਟੀਕਾਕਰਣ ਦੇ ਟੀਚੇ ਤੱਕ ਪਹੁੰਚ

ਨਿਊ ਸਾਊਥ ਵੇਲਜ਼

ਨਿਊ ਸਾਊਥ ਵੇਲਜ਼ ਵਿੱਚ 1,259 ਨਵੇਂ ਕੇਸ ਅਤੇ 12 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਦੱਸਿਆ ਹੈ ਕਿ ਰਾਜ ਨੇ ਪਹਿਲੇ ਟੀਕੇ ਲਾਉਣ ਦਾ 80 ਪ੍ਰਤੀਸ਼ਤ ਟੀਚਾ ਪ੍ਰਾਪਤ ਕਰ ਲਿਆ ਹੈ। ਉਨ੍ਹਾਂ ਸਿਡਨੀ-ਪੱਛਮ ਦੇ ਵਸਨੀਕਾਂ ਨੂੰ "ਨਿਰਾਸ਼ ਨਾ ਹੁੰਦੇ ਹੋਏ' ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।

ਅੱਜ ਰਾਤ ਤੋਂ 12 ਸਥਾਨਕ ਸਰਕਾਰੀ ਖੇਤਰਾਂ ਵਿੱਚ ਮੌਜੂਦਾ ਕਰਫਿਊ ਹਟਾ ਦਿੱਤਾ ਜਾਵੇਗਾ। ਰਾਜ ਸਰਕਾਰ ਦੇ ਰੋਡਮੈਪ ਤਹਿਤ ਟੀਕਾ ਲੱਗੇ ਲੋਕਾਂ ਨੂੰ ਤਾਲਾਬੰਦੀ ਤੋਂ ਓਦੋਂ ਰਾਹਤ ਮਿਲੇਗੀ ਜਦੋਂ ਰਾਜ 70 ਪ੍ਰਤੀਸ਼ਤ ਦੀ 'ਡਬਲ-ਡੋਜ਼' ਕਵਰੇਜ 'ਤੇ ਪਹੁੰਚ ਜਾਵੇਗਾ। 

ਵਿਕਟੋਰੀਆ

ਵਿਕਟੋਰੀਆ ਵਿੱਚ ਅੱਜ 423 ਨਵੇਂ ਕੇਸ ਅਤੇ ਦੋ ਹੋਰ ਮੌਤਾਂ ਦਰਜ ਕੀਤੀਆਂ ਹਨ।

ਬੈਲਾਰਟ ਸ਼ਹਿਰ ਵਿੱਚ ਅੱਧੀ ਰਾਤ ਤੋਂ ਤਾਲਾਬੰਦੀ ਲਾਗੂ ਹੋਵੇਗੀ ਅਤੇ ਵਸਨੀਕਾਂ ਨੂੰ ਸੱਤ ਦਿਨਾਂ ਲਈ ਮੈਲਬੌਰਨ ਵਰਗੇ ਨਿਯਮਾਂ ਦੀ ਪਾਲਣਾ ਕਰਨੀ ਪਏਗੀ - ਸਿਵਾਏ ਕਰਫਿਊ ਦੇ। ਸ਼ੇਪਰਟਨ ਵਿੱਚ ਤਾਲਾਬੰਦੀ ਅੱਜ ਰਾਤ ਤੋਂ ਹਟਾ ਦਿੱਤੀ ਜਾਵੇਗੀ।

ਵਿਕਟੋਰੀਆ ਦੀਆਂ ਜ਼ਿਆਦਾਤਰ ਖੇਤਰੀ ਰੇਲ ਗੱਡੀਆਂ ਆਪਣੇ ਕਰਮਚਾਰੀਆਂ ਵਿੱਚ ਇੱਕ ਹੋਰ ਕਰੋਨਾ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਨਹੀਂ ਚੱਲ ਰਹੀਆਂ। ਜ਼ਿਆਦਾਤਰ ਵੀ-ਲਾਈਨ ਸੇਵਾਵਾਂ ਦੀ ਜਗਾਹ 'ਕੋਚ' ਸੇਵਾਵਾਂ ਜਾਰੀ ਰਹਿਣਗੀਆਂ। 

alc covid mental health
Source: ALC
ਆਸਟ੍ਰੇਲੀਅਨ ਰਾਜਧਾਨੀ ਖੇਤਰ (ਕੈਨਬਰਾ)

ਏ ਸੀ ਟੀ ਵਿੱਚ 13 ਨਵੇਂ ਕੇਸ ਦਰਜ ਕੀਤੇ ਗਏ ਹਨ।

ਮੁੱਖ ਮੰਤਰੀ ਐਂਡਰਿਊ ਬਾਰ ਨੇ ਕਿਹਾ ਹੈ ਕਿ 12 ਸਾਲ ਤੋਂ ਵੱਧ ਉਮਰ ਦੀ 75 ਪ੍ਰਤੀਸ਼ਤ ਆਬਾਦੀ ਨੂੰ ਅੱਜ ਤੱਕ ਇੱਕ ਟੀਕਾ ਲੱਗ ਚੁੱਕਿਆ ਹੋਵੇਗਾ।

ਆਸਟ੍ਰੇਲੀਆ ਵਿੱਚ ਪਿਛਲੇ 24 ਘੰਟੇ

  • ਉੱਤਰੀ ਪ੍ਰਦੇਸ਼ ਦੀ ਸਟੇਜ-3 ਕੋਵਿਡ ਯੋਜਨਾ ਦੇ ਤਹਿਤ ਉੱਚ-ਜੋਖਮ ਵਾਲੇ ਕਰਮਚਾਰੀਆਂ ਲਈ ਟੀਕਾਕਰਣ ਹੁਣ ਲਾਜ਼ਮੀ ਹੈ।

ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ

ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:

ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ । ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ  'ਤੇ ਅਪਡੇਟ ਕੀਤੀ ਜਾਂਦੀ ਹੈ।


 ਉੱਤੇ 60 ਤੋਂ ਵੀ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : 

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ  ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ  ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ  

Share
Published 15 September 2021 3:59pm
Updated 12 August 2022 2:59pm
By SBS/ALC Content, Preetinder Grewal
Source: SBS


Share this with family and friends