- ਨਿਊ ਸਾਊਥ ਵੇਲਜ਼ ਦੇ ਖੇਤਰੀ ਇਲਾਕਿਆਂ ਵਿਚਲਾ ਲਾਕਡਾਊਨ 28 ਅਗਸਤ ਤੱਕ ਵਧਾਇਆ ਗਿਆ
- ਵਿਕਟੋਰੀਆ ਵਿੱਚ ਕੇਸਾਂ ਦੀ ਸੰਖਿਆ ਵਿੱਚ ਵਾਧਾ, ਤਾਲਾਬੰਦੀ ਦੇ 200 ਦਿਨ ਪੂਰੇ
- ਏ ਸੀ ਟੀ ਵੱਲੋਂ ਨੌਂ ਕਰੋਨਾ ਮਾਮਲਿਆਂ ਦੀ ਜਾਂਚ-ਪੜਤਾਲ
- ਕੁਈਨਜ਼ਲੈਂਡ ਅਤੇ ਐਨ ਟੀ ਵਿੱਚ ਨਵੇਂ ਕੇਸਾਂ ਤੋਂ ਬਚਾਅ
ਨਿਊ ਸਾਊਥ ਵੇਲਜ਼
ਨਿਊ ਸਾਊਥ ਵੇਲਜ਼ ਵਿੱਚ 681 ਨਵੇਂ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਘੱਟੋ-ਘੱਟ 87 ਮਾਮਲੇ ਛੂਤਕਾਰੀ ਹੁੰਦੇ ਹੋਏ ਭਾਈਚਾਰੇ ਵਿੱਚ ਵਿਚਾਰ ਰਹੇ ਸਨ।
80 ਸਾਲ ਤੋਂ ਵੱਧ ਉਮਰ ਦੇ ਇੱਕ ਆਦਮੀ ਦੀ ਮੌਤ ਹੋ ਗਈ, ਜਿਸ ਨਾਲ ਮੌਜੂਦਾ ਡੈਲਟਾ ਪ੍ਰਕੋਪ ਨਾਲ ਸਬੰਧਤ ਮੌਤਾਂ ਦੀ ਕੁੱਲ ਗਿਣਤੀ 61 ਉੱਤੇ ਪਹੁੰਚ ਗਈ ਹੈ।
ਨਿਊ ਸਾਊਥ ਵੇਲਜ਼ ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਦਾ ਕਹਿਣਾ ਹੈ ਕਿ ਮੈਰੀਲੈਂਡਜ਼, ਗਿਲਡਫੋਰਡ, ਔਬਰਨ, ਗ੍ਰੈਨਵਿਲ, ਲਿਡਕੌਂਬ, ਗ੍ਰੀਨਏਕਰ ਤੇ ਬਲੈਕਟਾਊਨ ਖੇਤਰ ਵਿੱਚ ਕੇਸਾਂ ਦੀ ਗਿਣਤੀ ਸਭ ਤੋਂ ਵੱਧ ਹੈ।
ਹਸਪਤਾਲਾਂ ਵਿੱਚ ਗੰਭੀਰ ਬਿਮਾਰੀ ਨਾਲ਼ ਜੂਝਦੇ 'ਇੰਟੈਂਸਿਵ ਕੇਅਰ' ਦੇ 82 ਮਾਮਲਿਆਂ ਵਿਚੋਂ 71 ਦੀ ਵੈਕਸੀਨੇਸ਼ਨ ਨਹੀਂ ਸੀ ਹੋਈ।
ਵਿਕਟੋਰੀਆ
ਵਿਕਟੋਰੀਆ ਵਿੱਚ 57 ਨਵੇਂ ਕੇਸ ਦਰਜ ਕੀਤੇ ਹਨ, ਜਿਨ੍ਹਾਂ ਵਿੱਚੋਂ ਤਿੰਨ ਕੇਸ ਕਿਸੇ ਵੀ ਜਾਣੇ-ਪਛਾਣੇ ਪ੍ਰਕੋਪ ਨਾਲ ਸਬੰਧ ਨਹੀਂ ਰੱਖਦੇ। ਛੂਤਕਾਰੀ ਹੁੰਦੇ ਹੋਏ 13 ਮਾਮਲੇ ਭਾਈਚਾਰੇ ਵਿੱਚ ਵਿਚਰ ਰਹੇ ਸਨ।
ਸਿਹਤ ਅਧਿਕਾਰੀ ਬੇਨ ਕੋਵੀ ਦਾ ਕਹਿਣਾ ਹੈ ਕਿ ਗੰਦੇ ਪਾਣੀ ਦੀ ਜਾਂਚ ਤੋਂ ਉੱਤਰ-ਪੂਰਬੀ ਵਿਕਟੋਰੀਆ ਦੇ ਸ਼ੇਪਰਟਨ ਅਤੇ ਮੈਲਬੌਰਨ ਦੇ ਆਰਡੀਅਰ ਉਪਨਗਰ ਵਿੱਚ ਵਾਇਰਸ ਦੇ ਅੰਸ਼ ਹੋਣਾ ਦਾ ਪਤਾ ਲੱਗਿਆ ਹੈ।
ਏ ਸੀ ਟੀ
ਏ ਸੀ ਟੀ ਵਿੱਚ 16 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਿਸ ਨਾਲ਼ ਕੈਨਬਰਾ ਵਿੱਚ ਸਰਗਰਮ ਮਾਮਲਿਆਂ ਦੀ ਕੁੱਲ ਸੰਖਿਆ 87 ਹੋ ਗਈ ਹੈ। ਏ ਸੀ ਟੀ ਵੱਲੋਂ ਘੱਟੋ-ਘੱਟ ਨੌਂ ਕਰੋਨਾ ਮਾਮਲਿਆਂ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।
ਕੈਨਬਰਾ ਦੀ ਲਾਈਟ ਰੇਲ, ਬੱਸ ਰੂਟ ਅਤੇ ਬੇਲਕੋਨਨ ਦੀ ਇੱਕ ਮੈਡੀਕਲ ਸਹੂਲਤ ਨਵੀਆਂ ਨਜ਼ਦੀਕੀ ਸੰਪਰਕ ਵਿੱਚੋਂ ਹਨ।
ਆਸਟ੍ਰੇਲੀਆ ਵਿੱਚ ਪਿਛਲੇ 24 ਘੰਟੇ
- ਗ੍ਰੇਟਰ ਡਾਰਵਿਨ ਵਿੱਚ ਤਾਲਾਬੰਦੀ ਹਟਾਈ ਗਈ ਪਰ ਕੁਝ ਹਨ।
- ਕੈਥਰੀਨ ਦਾ ਲਾਕਡਾਉਨ ਸ਼ੁੱਕਰਵਾਰ 20 ਅਗਸਤ ਰਾਤ 12 ਵਜੇ ਤੱਕ ਵਧਾ ਦਿੱਤਾ ਗਿਆ ਹੈ।
- ਪ੍ਰੀਮੀਅਰ ਐਨਾਸਟਾਸੀਆ ਪਾਲੂਸ਼ੇ ਨੇ ਐਨ ਐਸ ਡਬਲਯੂ ਨਾਲ ਕਵੀਨਜ਼ਲੈਂਡ ਦੀ ਸਰਹੱਦ 'ਤੇ ਫੌਜੀ ਤਾਇਨਾਤੀ ਦੀ ਮੰਗ ਕੀਤੀ।
- ਗ੍ਰੇਟਰ ਡਾਰਵਿਨ ਅਤੇ ਕੈਥਰੀਨ ਵਿੱਚ ਲੌਕਡਾਊਨ ਕੱਲ੍ਹ ਦੁਪਹਿਰ ਨੂੰ ਖਤਮ ਹੋਣ ਵਾਲਾ ਹੈ।

Source: ALC
ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:
- ਨਿਊ ਸਾਊਥ ਵੇਲਜ਼ ਅਤੇ
- ਵਿਕਟੋਰੀਆ , ਅਤੇ
- ਆਸਟ੍ਰੇਲੀਅਨ ਕੈਪੀਟਲ ਟੇਰੀਟਰੀ ਅਤੇ
- ਨੋਰਦਰਨ ਟੇਰੀਟਰੀ ਅਤੇ
- ਕੁਇੰਜ਼ਲੈਂਡ ਅਤੇ
- ਦੱਖਣੀ ਆਸਟ੍ਰੇਲੀਆ ਅਤੇ
- ਤਸਮਾਨੀਆ ਅਤੇ
- ਪੱਛਮੀ ਆਸਟ੍ਰੇਲੀਆ ਅਤੇ
ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ । ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ 'ਤੇ ਅਪਡੇਟ ਕੀਤੀ ਜਾਂਦੀ ਹੈ।
ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : , , , , , , ,
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:
ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।
ਸਬੰਧਿਤ ਪੇਸ਼ਕਾਰੀਆਂ/ਇਹ ਵੀ ਜਾਣੋ:

ਆਸਟ੍ਰੇਲੀਆ ਵਿੱਚ ਕੋਵਿਡ-19: ਤੁਹਾਡੀ ਭਾਸ਼ਾ ਵਿੱਚ ਮੌਜੂਦ ਲਾਜ਼ਮੀ ਜਾਣਕਾਰੀ