ਕੋਵਿਡ -19 ਅਪਡੇਟ: ਨਿਊ ਸਾਊਥ ਵੇਲਜ਼ ਨੇ ਫੌਜ ਕੀਤੀ ਤਾਇਨਾਤ, ਕੁਈਨਜ਼ਲੈਂਡ ਨੇ ਆਪਣੀ ਤਾਲਾਬੰਦੀ ਵਿੱਚ ਕੀਤਾ ਵਾਧਾ

ਇਹ 2 ਅਗਸਤ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Australian Defence Force personnel and NSW police are seen being deployed from Fairfield Police Station in Sydney, Monday, August 2, 2021.

Australian Defence Force personnel and NSW police are seen being deployed from Fairfield Police Station in Sydney, Monday, August 2, 2021. Source: AAP Image/Mick Tsikas

  • ਨਿਊ ਸਾਊਥ ਵੇਲਜ਼ ਵਿੱਚ ਕਮਿਊਨਿਟੀ ਦਰਮਿਆਨ ਅਜੇ ਵੀ ਵੱਡੀ ਗਿਣਤੀ ਵਿੱਚ ਛੂਤ ਵਾਲੇ ਲੋਕ ਮੌਜੂਦ।
  • ਕੁਈਨਜ਼ਲੈਂਡ ਦੇ ਨਵੇਂ ਮਾਮਲਿਆਂ ਵਿੱਚ ਜ਼ਿਆਦਾਤਰ ਬੱਚੇ ਸ਼ਾਮਲ।
  • ਵਿਕਟੋਰੀਆ ਵਿੱਚ ਦੋ ਨਵੇਂ ਮਾਮਲਿਆਂ ਦੀ ਪੁਸ਼ਟੀ।
  • ਦੱਖਣੀ ਆਸਟ੍ਰੇਲੀਆ ਦੀਆਂ ਕੋਵਿਡ -19 ਪਾਬੰਦੀਆਂ ਵਿੱਚ ਕੁਝ ਹੱਦ ਤਕ ਮਿਲੀ ਰਾਹਤ।

ਨਿਊ ਸਾਊਥ ਵੇਲਜ਼

ਐਨ ਐਸ ਡਬਲਯੂ ਨੇ ਸਥਾਨਕ ਤੌਰ 'ਤੇ 207 ਨਵੇਂ ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ਵਿੱਚ ਘੱਟੋ-ਘੱਟ 50 ਮਾਮਲੇ ਕਮਿਊਨਿਟੀ ਵਿੱਚ ਰਹਿ ਵਿਚਰਦੇ ਸਮੇਂ ਛੂਤਕਾਰੀ ਸਨ।  90 ਦੇ ਦਹਾਕੇ ਦੇ ਇੱਕ ਆਦਮੀ ਜਿਸਨੂੰ ਐਸਟਰਾਜ਼ੇਨੇਕਾ ਕੋਵਿਡ -19 ਟੀਕੇ ਦੀ ਇੱਕ ਖੁਰਾਕ ਮਿਲੀ ਸੀ, ਦੀ ਲਿਵਰਪੂਲ ਹਸਪਤਾਲ ਵਿੱਚ ਮੌਤ ਹੋ ਗਈ ਹੈ। 

ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਤਕਰੀਬਨ 300 ਕਰਮਚਾਰੀ ਵਿੱਚ "ਭੋਜਨ ਦੇ ਪਾਰਸਲ ਪਹੁੰਚਾਉਣ, ਮਦਦ ਲਈ ਘਰ-ਘਰ ਜਾਣ ਅਤੇ ਪਾਲਣਾ ਦੀ ਜਾਂਚ ਕਰਨ ਵਿੱਚ ਐਨਐਸਡਬਲਯੂ ਪੁਲਿਸ ਦੀ ਸਹਾਇਤਾ ਕਰ ਰਹੇ ਹਨ। ਫੌਜ ਹਥਿਆਰਬੰਦ ਨਹੀਂ ਹੈ। 

ਐਨ ਐਸ ਡਬਲਯੂ ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਲੋਕਾਂ ਨੂੰ ਟੀਕਾ ਲਗਵਾਉਣ ਦੀ ਅਪੀਲ ਕਰਦੇ ਹਨ। ਇੱਥੇ ਬਾਰੇ ਜਾਣੋ।

ਕੁਈਨਜ਼ਲੈਂਡ

ਕੁਈਨਜ਼ਲੈਂਡ ਵਿੱਚ ਸਥਾਨਕ ਤੌਰ 'ਤੇ 13 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚ ਜ਼ਿਆਦਾਤਰ ਮਾਮਲੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਹਨ। ਇਹ ਸਾਰੇ ਮਾਮਲੇ ਮੌਜੂਦਾ ਪ੍ਰਕੋਪ ਨਾਲ ਜੁੜੇ ਹੋਏ ਹਨ, ਅਤੇ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ 31 ਹੋ ਗਈ ਹੈ। 

ਖਜ਼ਾਨਚੀ ਕੈਮਰੋਨ ਡਿਕ ਨੇ ਕੁਈਨਜ਼ਲੈਂਡ ਦੇ ਕਾਰੋਬਾਰਾਂ, ਖਾਸ ਕਰਕੇ ਛੋਟੇ ਅਤੇ ਦਰਮਿਆਨੇ ਆਕਾਰ ਦੇ ਉੱਦਮਾਂ ਦੇ ਸਮਰਥਨ ਲਈ ਦੀ ਘੋਸ਼ਣਾ ਕੀਤੀ ਹੈ। 

ਤਾਲਾਬੰਦੀ, ਜੋ ਕਿ ਹੁਣ 8 ਅਗਸਤ ਐਤਵਾਰ ਤੱਕ ਵਧਾਈ ਗਈ ਹੈ, ਬ੍ਰਿਸਬੇਨ, ਗੋਲਡ ਕੋਸਟ, ਇਪਸਵਿਚ, ਲੌਕਿਰ ਵੈਲੀ, ਲੋਗਨ, ਮੋਰੇਟਨ ਬੇ, ਨੂਸਾ, ਰੈਡਲੈਂਡ, ਸੀਨਿਕ ਰਿਮ, ਸਮਰਸੈਟ ਅਤੇ ਸਨਸ਼ਾਈਨ ਕੋਸਟ ਵਿੱਚ ਲਾਗੂ ਹੈ। 

ਆਸਟ੍ਰੇਲੀਆ ਵਿੱਚ ਪਿਛਲੇ 24 ਘੰਟੇ


  • ਵਿਕਟੋਰੀਆ ਨੇ ਮੌਜੂਦਾ ਪ੍ਰਕੋਪ ਨਾਲ ਜੁੜੇ ਅਤੇ ਛੂਤਕਾਰੀ ਹੋਣ ਦੇ ਦੌਰਾਨ ਕੁਆਰੰਟੀਨ ਵਿੱਚ ਰਹਿ ਰਹੇ ਦੋ ਨਵੇ ਸਥਾਨਕ ਮਾਮਲੇ ਦਰਜ ਕੀਤੇ ਹਨ।
  • ਦੱਖਣੀ ਆਸਟ੍ਰੇਲੀਆ ਵਿੱਚ ਮਾਸਕ ਲਾਜ਼ਮੀ ਰਹੇਗਾ ਜਦੋਂ ਕਿ ਖੇਡਾਂ ਦਰਸ਼ਕਾਂ ਦੀ ਗਿਣਤੀ ਦੇ ਸੰਬੰਧ ਵਿੱਚ ਕੁਝ ਸ਼ਰਤਾਂ ਦੇ ਨਾਲ ਵਾਪਸ ਸ਼ੁਰੂ ਹੋ ਸਕਦੀਆਂ ਹਨ।
ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ

ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:

ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ । ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ  'ਤੇ ਅਪਡੇਟ ਕੀਤੀ ਜਾਂਦੀ ਹੈ।


 ਉੱਤੇ 60 ਤੋਂ ਵੀ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : 

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ  ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ  ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share
Published 2 August 2021 3:48pm
Presented by SBS/ALC Content, Paras Nagpal
Source: SBS


Share this with family and friends