- ਐਨ ਐਸ ਡਬਲਯੂ ਦੀ ਸਖਤ ਦੇਖਭਾਲ ਵਿੱਚ ਜਿਆਦਾਤਰ ਮਰੀਜ਼ ਟੀਕਾਕਰਣ ਤੋਂ ਬਿਨਾ।
- ਵਿਕਟੋਰੀਆ ਵਿੱਚ ਨਵੇਂ ਮਾਮਲੇ ਛੂਤਕਾਰੀ ਹੁੰਦੇ ਹੋਏ ਕਮਿਊਨਿਟੀ ਵਿੱਚ ਸਰਗਰਮ।
- 300 ਤੋਂ ਵੱਧ ਫਾਰਮੇਸੀਆਂ ਕੁਈਨਜ਼ਲੈਂਡ ਦੇ ਟੀਕਾਕਰਣ ਪ੍ਰੋਗਰਾਮ ਵਿੱਚ ਹੋਈਆਂ ਸ਼ਾਮਲ।
ਨਿਊ ਸਾਊਥ ਵੇਲਜ਼
ਐਨ ਐਸ ਡਬਲਯੂ ਵਿੱਚ ਅੱਜ ਸਥਾਨਕ ਤੌਰ 'ਤੇ 291 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਘੱਟੋ-ਘੱਟ 48 ਮਾਮਲੇ ਛੂਤਕਾਰੀ ਹੁੰਦੇ ਹੋਏ ਕਮਿਊਨਿਟੀ ਦਰਮਿਆਨ ਸਰਗਰਮ ਸਨ ਅਤੇ ਇਸਦੇ ਨਾਲ ਹੀ ਦੱਖਣ -ਪੱਛਮੀ ਸਿਡਨੀ ਵਿੱਚ ਇੱਕ ਬਿਨਾ ਟੀਕਾਕਰਣ ਵਾਲੀ 60 ਸਾਲਾਂ ਦੇ ਆਸ ਪਾਸ ਦੀ ਇੱਕ ਔਰਤ ਦੀ ਮੌਤ ਹੋ ਗਈ ਹੈ।
ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਕੈਂਟਰਬਰੀ-ਬੈਂਕਸਟਾਊਨ ਖੇਤਰ ਵਿੱਚ ਜਨਤਕ ਸਿਹਤ ਦੇ ਆਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਵਧੇਰੇ ਪੁਲਿਸ ਹਾਜ਼ਰੀ ਦਾ ਐਲਾਨ ਕੀਤਾ ਹੈ, ਜਿੱਥੇ ਕਿ ਮਾਮਲਿਆਂ ਦੀ ਸੰਖਿਆ ਵਿੱਚ ਸਭ ਤੋਂ ਵੱਡਾ ਵਾਧਾ ਦਰਜ ਕੀਤਾ ਗਿਆ ਹੈ।
ਮੁੱਖ ਸਿਹਤ ਅਫਸਰ ਡਾ. ਕੈਰੀ ਚੈਂਟ ਦਾ ਕਹਿਣਾ ਹੈ ਕਿ ਇੰਟੈਂਸਿਵ ਕੇਅਰ ਵਿੱਚ 50 ਲੋਕਾਂ ਵਿੱਚੋਂ 44 ਲੋਕਾਂ ਨੂੰ ਟੀਕਾ ਨਹੀਂ ਲੱਗਾ ਹੋਇਆ ਜਦੋਂ ਕਿ ਬਾਕੀਆਂ ਨੂੰ ਉਨ੍ਹਾਂ ਦੇ ਟੀਕੇ ਦੀ ਪਹਿਲੀ ਖੁਰਾਕ ਮਿਲ ਚੁੱਕੀ ਸੀ।
ਐਨ ਐਸ ਡਬਲਯੂ ਦੇ ਅਧਿਕਾਰੀ ਹਰ ਕਿਸੇ ਨੂੰ ਟੀਕਾ ਲਗਵਾਉਣ ਦੀ ਅਪੀਲ ਕਰ ਰਹੇ ਹਨ। ਇੱਥੇ ਟੀਕਾਕਰਣ ਕਲੀਨਿਕਾਂ ਦੀ ਸੂਚੀ ਬਾਰੇ ਜਾਣੋ।
ਵਿਕਟੋਰੀਆ
ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ ਛੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਦੋ ਮਾਮਲਿਆਂ ਦੀ ਘੋਸ਼ਣਾ 5 ਅਗਸਤ ਨੂੰ ਕੀਤੀ ਗਈ ਸੀ।
ਸਾਰੇ ਛੇ ਮਾਮਲੇ ਪਹਿਲਾਂ ਰਿਪੋਰਟ ਕੀਤੇ ਡੈਲਟਾ ਇਨਫੈਕਸ਼ਨਾਂ ਨਾਲ ਜੁੜੇ ਹੋਏ ਹਨ ਪਰ ਇਹ ਛੂਤਕਾਰੀ ਹੋਣ ਦੌਰਾਨ ਕੁਆਰੰਟੀਨ ਵਿੱਚ ਨਹੀਂ ਸਨ।
ਵਿਕਟੋਰੀਆ ਵਿੱਚ ਕੱਲ੍ਹ ਮੁੜ ਲਾਗੂ ਹੋਈ ਤਾਲਾਬੰਦੀ ਨੂੰ ਹੌਬਸਨ ਬੇ ਅਤੇ ਮਾਰਿਬਿਰਨੋਂਗ ਪ੍ਰਕੋਪ ਨਾਲ ਜੋੜਿਆ ਜਾ ਰਿਹਾ ਹੈ।
ਐਕਸਪੋਜ਼ਰ ਸਾਈਟਾਂ ਦੀ ਸੂਚੀ ਬਾਰੇ ਇੱਥੇ ਜਾਣੋ।
ਕੁਈਨਜ਼ਲੈਂਡ
ਕੁਈਨਜ਼ਲੈਂਡ ਨੇ ਸਥਾਨਕ ਤੌਰ 'ਤੇ 10 ਨਵੇਂ ਮਾਮਲੇ ਦਰਜ ਕੀਤੇ ਹਨ, ਇਹ ਸਾਰੇ ਮਾਮਲੇ ਮੌਜੂਦਾ ਪ੍ਰਕੋਪ ਨਾਲ ਜੁੜੇ ਹੋਏ ਹਨ।
330 ਤੋਂ ਵੱਧ ਕਮਿ ਕਮਿਊਨਿਟੀ ਫਾਰਮੇਸੀਆਂ ਹੁਣ ਕੁਈਨਜ਼ਲੈਂਡਰਸ ਨੂੰ ਕੋਵਿਡ -19 ਟੀਕੇ ਪਹੁੰਚਾ ਰਹੀਆਂ ਹਨ।
ਚੀਫ ਹੈਲਥ ਅਫਸਰ ਡਾ. ਜੇਨੇਟ ਯੰਗ ਦਾ ਕਹਿਣਾ ਹੈ ਕਿ ਇਹ ਕਹਿਣਾ ਅਜੇ ਬਹੁਤ ਜਲਦਬਾਜ਼ੀ ਹੋਵੇਗੀ ਕਿ ਕੀ ਦੱਖਣ -ਪੂਰਬੀ ਕੁਈਨਜ਼ਲੈਂਡ ਦੀ ਤਾਲਾਬੰਦੀ 8 ਅਗਸਤ ਨੂੰ ਖਤਮ ਹੋਵੇਗੀ ਜਾਂ ਨਹੀਂ।
ਆਪਣੀ ਭਾਸ਼ਾ ਵਿੱਚ ਕੋਵਿਡ-19 ਟੀਕੇ ਦੀ ਜਾਣਕਾਰੀ ਬਾਰੇ ਇੱਥੇ ਜਾਣੋ।
ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ
ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:
- ਨਿਊ ਸਾਊਥ ਵੇਲਜ਼ ਅਤੇ
- ਵਿਕਟੋਰੀਆ , ਅਤੇ
- ਆਸਟ੍ਰੇਲੀਅਨ ਕੈਪੀਟਲ ਟੇਰੀਟਰੀ ਅਤੇ
- ਨੋਰਦਰਨ ਟੇਰੀਟਰੀ ਅਤੇ
- ਕੁਇੰਜ਼ਲੈਂਡ ਅਤੇ
- ਦੱਖਣੀ ਆਸਟ੍ਰੇਲੀਆ ਅਤੇ
- ਤਸਮਾਨੀਆ ਅਤੇ
- ਪੱਛਮੀ ਆਸਟ੍ਰੇਲੀਆ ਅਤੇ
ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ । ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ 'ਤੇ ਅਪਡੇਟ ਕੀਤੀ ਜਾਂਦੀ ਹੈ।
ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : , , , , , , ,
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:
ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਤੋਂ ਲੈ ਸਕਦੇ ਹੋ।
ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ