ਕੋਵਿਡ-19 ਅਪਡੇਟ: ਨਿਊ ਸਾਊਥ ਵੇਲਜ਼ ਵੱਲੋਂ ਟੀਕੇ ਦੇ ਸਬੂਤ ਲਈ ਐਪ ਦੀ ਅਜ਼ਮਾਇਸ਼, ਬੇਲਾਰਟ ‘ਚ ਤਾਲਾਬੰਦੀ ਹੋਵੇਗੀ ਖਤਮ

ਇਹ 21 ਸਤੰਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Chappel Street in Melbourne, Wednesday, September 22, 2021

Chapel Street in Melbourne, Wednesday, September 22, 2021. An earthquake has been reported in Victoria and tremors were as far away as Canberra and Sydney. Source: AAP/James Ross

  • ਪੱਛਮੀ ਨਿਊ ਸਾਊਥ ਵੇਲਜ਼ ਵਿੱਚ ਓਬੇਰਨ ਨਿਵਾਸੀਆਂ ਨੂੰ ਟੈਸਟ ਕਰਵਾਉਣ ਦੀ ਅਪੀਲ

  • ਖੇਤਰੀ ਵਿਕਟੋਰੀਆ ਵਿੱਚ ਬੈਲਾਰਟ ਦੀ ਤਾਲਾਬੰਦੀ ਹੋਵੇਗੀ ਖਤਮ
  • ਏ ਸੀ ਟੀ ਟੀਕਾਕਰਣ ਦੇ ਟੀਚਿਆਂ ਲਈ ਸਹੀ ਦਿਸ਼ਾਂ ਵਿੱਚ
  • ਕੁਈਨਜ਼ਲੈਂਡ ਵਿੱਚ ਵੈਕਸੀਨ ਲਵਾਉਣ ਲਈ ਵਾਧੂ ਬੁਕਿੰਗ

ਨਿਊ ਸਾਊਥ ਵੇਲਜ਼

ਨਿਊ ਸਾਊਥ ਵੇਲਜ਼ ਵਿੱਚ 1,035 ਨਵੇਂ ਕੇਸ ਅਤੇ ਪੰਜ ਮੌਤਾਂ ਦਰਜ ਕੀਤੀਆਂ ਗਈਆਂ ਹਨ।

6 ਅਕਤੂਬਰ ਤੋਂ, ਨਿਊ ਸਾਊਥ ਵੇਲਜ਼ ਟੀਕਾਕਰਣ ਦੇ ਪ੍ਰਮਾਣ ਲਈ ਐਨ ਐਸ ਡਬਲਯੂ ਐਪ ਨਾਲ ਖੇਤਰੀ ਖੇਤਰੀ ਇਲਾਕਿਆਂ ਸੈਂਕੜੇ ਲੋਕਾਂ ਨੂੰ ਸ਼ਾਮਲ ਕਰੇਗਾ। ਉਸਤੋਂ ਬਾਅਦ ਇਸਦੇ ਰਾਜ-ਵਿਆਪੀ ਰੋਲਆਉਟ ਬਾਰੇ ਸੋਚਿਆ ਜਾਵੇਗਾ।

ਪੱਛਮੀ ਨਿਊ ਸਾਊਥ ਵੇਲਜ਼ ਵਿੱਚ ਓਬੇਰਨ ਇਲਾਕੇ ਤੋਂ ਸੀਵਰੇਜ ਦੇ ਨਮੂਨਿਆਂ ਵਿੱਚ ਵਾਇਰਸ ਦੇ ਅੰਸ਼ ਪਾਏ ਗਏ ਹਨ।

ਵਿਕਟੋਰੀਆ

ਵਿਕਟੋਰੀਆ ਵਿੱਚ 628 ਨਵੇਂ ਕੇਸ ਦਰਜ ਕੀਤੇ ਗਏ ਹਨ। ਤਿੰਨ ਲੋਕਾਂ ਦੀ ਵਾਇਰਸ ਕਰਕੇ ਮੌਤ ਹੋ ਚੁੱਕੀ ਹੈ।

ਵਿਕਟੋਰੀਆ ਨੇ ਲਾਗ ਦੇ ਜੋਖਮ ਨੂੰ ਘੱਟ ਕਰਨ ਲਈ ਹਰ ਸਰਕਾਰੀ ਸਕੂਲ ਅਤੇ ਘੱਟ ਫੀਸ ਵਾਲੇ ਕੈਥੋਲਿਕ ਅਤੇ ਹੋਰ ਸਕੂਲਾਂ ਨੂੰ 51,000 ਹਵਾ ਸ਼ੁੱਧਤਾ ਉਪਕਰਣ ਦੇਣ ਲਈ 190 ਮਿਲੀਅਨ ਡਾਲਰ ਦੇ ਪੈਕੇਜ ਦਾ ਐਲਾਨ ਕੀਤਾ ਹੈ। ਇਹ ਆਸਟ੍ਰੇਲੀਆ ਦਾ ਪਹਿਲਾ ਅਤੇ ਸਕੂਲ ਹਵਾਦਾਰੀ ਪ੍ਰਣਾਲੀ ਵਿਚਲਾ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਹੈ।

ਬੈਲਾਰਟ ਵਿੱਚ ਅੱਜ ਅੱਧੀ ਰਾਤ ਤੋਂ ਬਾਅਦ ਤਾਲਾਬੰਦੀ ਖ਼ਤਮ ਹੋ ਜਾਵੇਗੀ, ਪਰ ਕੁਝ ਪਾਬੰਦੀਆਂ ਜਿਓਂ ਦੀਆਂ ਤਿਓਂ ਰਹਿਣਗੀਆਂ, ਜਿਨ੍ਹਾਂ ਵਿੱਚ ਲਾਜ਼ਮੀ ਮਾਸਕ ਵੀ ਸ਼ਾਮਿਲ ਹਨ।

ਆਸਟ੍ਰੇਲੀਅਨ ਰਾਜਧਾਨੀ ਖੇਤਰ (ਕੈਨਬਰਾ)

ਏ ਸੀ ਟੀ ਵਿੱਚ 17 ਨਵੇਂ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਘੱਟੋ-ਘੱਟ 11 ਭਾਈਚਾਰੇ ਵਿੱਚ ਵਿਚਰਦਿਆਂ ਛੂਤਕਾਰੀ ਸਨ।

ਏ ਸੀ ਟੀ ਇਸ ਵੇਲੇ ਪਹਿਲੇ ਟੀਕੇ ਦੇ ਟੀਚੇ ਨੂੰ 95 ਪ੍ਰਤੀਸ਼ਤ ਤੱਕ ਲਿਜਾਣ ਦੀ ਰਾਹ 'ਤੇ ਹੈ। ਹੁਣ ਤੱਕ ਯੋਗ ਆਬਾਦੀ ਦੇ 81 ਪ੍ਰਤੀਸ਼ਤ ਤੋਂ ਵੱਧ ਲੋਕਾਂ ਨੂੰ ਪਹਿਲਾ ਅਤੇ 56 ਪ੍ਰਤੀਸ਼ਤ ਨੂੰ ਲੋੜ੍ਹੀਂਦੇ ਦੋ ਟੀਕੇ ਲਾਏ ਜਾ ਚੁੱਕੇ ਹਨ।

ਆਸਟ੍ਰੇਲੀਆ ਵਿੱਚ ਪਿਛਲੇ 24 ਘੰਟੇ

  • ਕੁਈਨਜ਼ਲੈਂਡ ਵਿੱਚ, 22 ਸਤੰਬਰ ਤੋਂ ਬੂੰਡਲ, ਕਬੂਲਚਰ, ਡੂਮਬੇਨ ਅਤੇ ਕਿਪਾ-ਰਿੰਗ ਵਿੱਚ 'ਵਾਕ-ਇਨ' ਵੈਕਸੀਨ ਮੁਲਾਕਾਤਾਂ ਉਪਲਬਧ ਹਨ।

alc covid mental health
Source: ALC
ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ

ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:

ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ । ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ  'ਤੇ ਅਪਡੇਟ ਕੀਤੀ ਜਾਂਦੀ ਹੈ।


 ਉੱਤੇ 60 ਤੋਂ ਵੀ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : 

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ  ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ  ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ  

Share
Published 22 September 2021 3:55pm
Updated 12 August 2022 3:00pm
By SBS/ALC Content, Preetinder Grewal
Source: SBS


Share this with family and friends