- ਵਿਕਟੋਰੀਆ ਵੱਲੋਂ ਅਪਾਹਜ ਲੋਕਾਂ ਦੇ ਟੀਕਾਕਰਣ ਦਰ ਉੱਤੇ ਜ਼ੋਰ
- ਨਿਊ ਸਾਊਥ ਵੇਲਜ਼ ਨੇ ਦੋਹਰੇ ਟੀਕਾਕਰਣ ਦੇ 70 ਪ੍ਰਤੀਸ਼ਤ ਟੀਚੇ ਨੂੰ ਪੂਰਾ ਕੀਤਾ
- ਕੈਨਬਰਾ ਹੁਣ ਦੁਨੀਆ ਦੇ ਸਭ ਤੋਂ ਵੱਧ ਟੀਕਾਕਰਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਬਣਨ ਦੀ ਰਾਹ 'ਤੇ
ਵਿਕਟੋਰੀਆ
ਵਿਕਟੋਰੀਆ ਵਿੱਚ ਅੱਜ 1,638 ਨਵੇਂ ਕੇਸ ਅਤੇ ਦੋ ਮੌਤਾਂ ਦਰਜ ਕੀਤੀਆਂ ਗਈਆਂ ਹਨ।
ਅੱਜ ਤੋਂ, ਨਿਊ ਸਾਊਥ ਵੇਲਜ਼ ਅਤੇ ਏ ਸੀ ਟੀ ਲਈ ਲਾਗੂ 'ਰੈਡ ਜ਼ੋਨ' ਖੇਤਰ ਨੂੰ 'ਔਰੇਂਜ ਜ਼ੋਨ' ਵਿੱਚ ਬਦਲ ਦਿੱਤਾ ਗਿਆ ਹੈ, ਜਿਸ ਪਿੱਛੋਂ ਹਜ਼ਾਰਾਂ ਵਿਕਟੋਰੀਅਨ ਆਪਣੀ ਘਰ ਵਾਪਸੀ ਲਈ ਅਰਜ਼ੀ ਦੇ ਸਕਦੇ ਹਨ।
8 ਅਕਤੂਬਰ ਤੋਂ ਅਪਾਹਜ ਲੋਕ ਰਾਜ ਦੇ ਕਿਸੇ ਵੀ ਟੀਕਾਕਰਣ ਕੇਂਦਰ 'ਤੇ ਬੁਕਿੰਗ ਦੇ ਬਗੈਰ ਹੀ ਟੀਕਾ ਲਗਵਾ ਸਕਦੇ ਹਨ। ਇਸ ਦੌਰਾਨ ਰਾਜ ਚਿੰਤਾ ਪੈਦਾ ਕਰਦੇ ਖੇਤਰਾਂ ਵਿੱਚ ਦਸ 'ਅਪੰਗਤਾ ਪੌਪ-ਅਪ ਟੀਕਾਕਰਣ ਕੇਂਦਰਾਂ' ਦੀ ਸ਼ੁਰੂਆਤ ਵੀ ਕਰੇਗਾ।
ਨਿਊ ਸਾਊਥ ਵੇਲਜ਼
ਨਿਊ ਸਾਊਥ ਵੇਲਜ਼ ਵਿੱਚ 587 ਨਵੇਂ ਕੇਸ ਅਤੇ ਅੱਠ ਮੌਤਾਂ ਦਰਜ ਕੀਤੀਆਂ ਗਈਆਂ ਹਨ।
ਪ੍ਰੀਮੀਅਰ ਡੋਮਿਨਿਕ ਪੇਰੋਟੇਟ ਨੇ ਰਾਜ ਦੇ 70 ਪ੍ਰਤੀਸ਼ਤ ਦੋਹਰੇ ਟੀਕਾਕਰਣ ਦੇ ਟੀਚੇ 'ਤੇ ਪਹੁੰਚਣ ਤੋਂ ਬਾਅਦ ਰਾਜ ਦੀ ਮੁੜ ਖੋਲ੍ਹਣ ਦੀ ਯੋਜਨਾ ਵਿੱਚ ਬਦਲਾਅ ਦੀ ਘੋਸ਼ਣਾ ਕੀਤੀ।
ਸੋਮਵਾਰ, 11 ਅਕਤੂਬਰ ਤੋਂ, ਘਰ ਦੇ ਅੰਦਰਲੇ ਇਕੱਠ 10 ਤੱਕ ਵਧ ਜਾਣਗੇ (ਬੱਚਿਆਂ ਬਿਨ-ਗਿਣਤੀ) ਅਤੇ ਬਾਹਰੀ ਇਕੱਠ 20 ਤੋਂ 30 ਦੀ ਗਿਣਤੀ ਤੱਕ ਵਧ ਜਾਣਗੇ।
ਬਾਹਰੀ ਵਿਆਹਾਂ ਅਤੇ ਅੰਤਿਮ-ਸੰਸਕਾਰ ਵਿੱਚ ਸ਼ਾਮਿਲ ਲੋਕਾਂ ਦੀ ਗਿਣਤੀ ਵਧਾਕੇ 100 ਕਰ ਦਿੱਤੀ ਜਾਵੇਗੀ। ਅੰਦਰੂਨੀ ਪੂਲ ਵੀ ਦੁਬਾਰਾ ਖੁੱਲ੍ਹਣਗੇ।
ਆਸਟ੍ਰੇਲੀਆਈ ਰਾਜਧਾਨੀ ਖੇਤਰ, ਕੈਨਬਰਾ
ਇਸ ਖੇਤਰ ਵਿੱਚ 41 ਨਵੇਂ ਮਾਮਲੇ ਦਰਜ ਕੀਤੇ ਗਏ ਹਨ।
ਏ ਸੀ ਟੀ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ 96 ਪ੍ਰਤੀਸ਼ਤ ਪਹਿਲੇ ਟੀਕੇ ਦੇ ਟੀਚੇ ਨੂੰ ਪਾਰ ਕਰਨ ਵਾਲਾ ਦੇਸ਼ ਦਾ ਪਹਿਲਾ ਖੇਤਰ ਬਣ ਗਿਆ ਹੈ।
ਪਿਛਲੇ 24 ਘੰਟਿਆਂ ਵਿੱਚ ਆਸਟ੍ਰੇਲੀਆ
- ਕੁਈਨਜ਼ਲੈਂਡ ਵਿੱਚ ਅੱਜ ਵੀ ਕੋਈ ਨਵਾਂ ਕਰੋਨਾ ਕੇਸ ਸਾਮਣੇ ਨਹੀਂ ਆਇਆ।
ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ
ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:
- ਨਿਊ ਸਾਊਥ ਵੇਲਜ਼ ਅਤੇ
- ਵਿਕਟੋਰੀਆ , ਅਤੇ
- ਆਸਟ੍ਰੇਲੀਅਨ ਕੈਪੀਟਲ ਟੇਰੀਟਰੀ ਅਤੇ
- ਨੋਰਦਰਨ ਟੇਰੀਟਰੀ ਅਤੇ
- ਕੁਇੰਜ਼ਲੈਂਡ ਅਤੇ
- ਦੱਖਣੀ ਆਸਟ੍ਰੇਲੀਆ ਅਤੇ
- ਤਸਮਾਨੀਆ ਅਤੇ
- ਪੱਛਮੀ ਆਸਟ੍ਰੇਲੀਆ ਅਤੇ
ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ । ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ 'ਤੇ ਅਪਡੇਟ ਕੀਤੀ ਜਾਂਦੀ ਹੈ।
ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : , , , , , , ,
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:
ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।
ਸਬੰਧਿਤ ਪੇਸ਼ਕਾਰੀਆਂ/ਇਹ ਵੀ ਜਾਣੋ:

ਆਸਟ੍ਰੇਲੀਆ ਵਿੱਚ ਕੋਵਿਡ-19: ਤੁਹਾਡੀ ਭਾਸ਼ਾ ਵਿੱਚ ਮੌਜੂਦ ਲਾਜ਼ਮੀ ਜਾਣਕਾਰੀ