31 ਸਾਲਾ ਗੁਰਪ੍ਰੀਤ ਕੌਰ ਸ਼ੇਰਗਿੱਲ ਸਿਡਨੀ ਦੇ ਦੱਖਣੀ ਇਲਾਕੇ ਵਿੰਡਸਰ ਵਿੱਚ ਆਪਣੀ ਆਟੋਮੋਟਿਵ ਵਰਕਸ਼ਾਪ ਨੂੰ ਬੜੇ ਮਾਣ ਨਾਲ ਚਲਾਉਂਦੀ ਹੈ।
ਪੰਜਾਬ ਦੇ ਪਟਿਆਲਾ ਦੇ ਇੱਕ ਛੋਟੇ ਜਿਹੇ ਪਿੰਡ ਬੱਲਮਗੜ੍ਹ ਦੀ ਰਹਿਣ ਵਾਲੀ ਗੁਰਪ੍ਰੀਤ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਦੇ ਰੂਪ ਵਿੱਚ 2014 ਵਿੱਚ ਆਪਣੇ ਪਤੀ ਨਾਲ ਆਸਟ੍ਰੇਲੀਆ ਆਏ ਸਨ।
ਉਸਨੇ ਆਪਣੇ ਜੀਵਨ ਵਿੱਚ ਕੁਝ ਵੱਖਰਾ ਕਰਨ ਅਤੇ ਆਪਣੇ ਪੈਰਾਂ 'ਤੇ ਖੜੇ ਹੋਣ ਲਈ 'ਆਟੋਮੋਟਿਵ ਕਰੀਅਰ' ਦੀ ਚੋਣ ਕੀਤੀ।
ਗੁਰਪ੍ਰੀਤ ਦਾ ਕਹਿਣਾ ਹੈ ਕੀ ਭਾਵੇਂ ਔਰਤਾਂ ਅਤੇ ਮਰਦਾਂ ਵਿੱਚ ਜਿਸਮਾਨੀ ਤਾਕਤ ਵਿੱਚ ਜ਼ਰੂਰ ਵੱਡਾ ਫ਼ਰਕ ਹੈ ਪਰ ਜੇ ਔਰਤਾਂ ਚਾਹੁਣ ਤਾਂ ਆਪਣੇ ਠੋਸ ਇਰਾਦੇ ਨਾਲ਼ ਕੁੱਝ ਵੀ ਹਾਸਲ ਕਰ ਸਕਦੀਆਂ ਹਨ।
ਗੁਰਪ੍ਰੀਤ ਹੋਰ ਪ੍ਰਵਾਸੀ ਔਰਤਾਂ ਨੂੰ ਵੀ ਇਸ ਮਰਦ ਪ੍ਰਧਾਨ ਕਿੱਤੇ ਵਿੱਚ ਆਉਣ ਲਈ ਪ੍ਰੇਰਿਤ ਕਰਨਾ ਚਾਹੁੰਦੀ ਹੈ। ਉਸਦਾ ਕਹਿਣਾ ਹੈ ਕਿ ਇਹ ਹੁਨਰ ਸਿੱਖਣ ਲਈ ਉਨ੍ਹਾਂ ਦੇ ਕਾਰੋਬਾਰ ਦੇ ਦਰਵਾਜ਼ੇ ਕਿਸੇ ਵੀ ਔਰਤ ਲਈ ਹਮੇਸ਼ਾ ਖੁੱਲ੍ਹੇ ਹਨ।
ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਦੇ ਅਨੁਸਾਰ 2016 ਵਿੱਚ ਮੋਟਰ ਮਕੈਨਿਕਾਂ ਵਜੋਂ ਔਰਤਾਂ ਦੀ ਹਿੱਸੇਦਾਰੀ ਸਿਰਫ 1.4 ਪ੍ਰਤੀਸ਼ਤ ਸੀ।
ਪੂਰੀ ਰਿਪੋਰਟ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ।