ਮੈਲਬੌਰਨ ਕੱਪ ਦਾ ਕੀ ਮਹੱਤਵ ਹੈ?

Melbourne Cup

Source: AAP

ਮੈਲਬੌਰਨ ਕੱਪ ਆਸਟ੍ਰੇਲੀਆ ਦੀ ਸਭ ਤੋਂ ਮਸ਼ਹੂਰ ਘੋੜਿਆਂ ਦੀ ਦੌੜ ਹੈ। 160 ਸਾਲਾਂ ਦੇ ਵੱਧ ਸਮੇਂ ਤੋਂ, ਇਹ ਰੇਸ ਬਹੁਤ ਵੱਡੀ ਭੀੜ ਨੂੰ ਆਕਰਸ਼ਿਤ ਕਰਦੀ ਆ ਰਹੀ ਹੈ ਜੋ ਕਿ ਦੁਨੀਆ ਦੇ ਸਭ ਤੋਂ ਵਧੀਆ ਘੋੜਿਆਂ ਅਤੇ ਘੋੜ ਸਵਾਰਾਂ ਦਾ ਜਸ਼ਨ ਮਨਾਉਂਦੇ ਹਨ। ਪਰ ਨਾਲ ਹੀ ਇਹ ਦਿਨ ਰੇਸਿੰਗ ਉਦਯੋਗ, ਜਾਨਵਰਾਂ ਦੀ ਭਲਾਈ ਅਤੇ ਜੂਏ ਦੀ ਨੈਤਿਕਤਾ 'ਤੇ ਵੀ ਸਵਾਲ ਖੜੇ ਕਰਦਾ ਹੈ।


ਨਵੰਬਰ ਦੇ ਪਹਿਲੇ ਮੰਗਲਵਾਰ ਨੂੰ, ਆਸਟ੍ਰੇਲੀਆ ਰਵਾਇਤੀ ਤੌਰ 'ਤੇ ਹੋਣ ਵਾਲੀ ਘੋੜਿਆਂ ਦੀ ਸਭ ਤੋਂ ਮਸ਼ਹੂਰ ਦੌੜ ਦੇਖਣ ਲਈ ਤਿਆਰ ਹੈ। ਇਸਨੂੰ 'ਰਾਸ਼ਟਰ ਨੂੰ ਰੋਕਣ ਵਾਲੀ ਦੌੜ' ਵਜੋਂ ਵੀ ਕਿਹਾ ਜਾਂਦਾ ਹੈ।

ਮੈਲਬੌਰਨ ਕੱਪ ਰੇਸਿੰਗ ਕੈਲੰਡਰ ਤੇ ਇੱਕ ਬਹੁਤ ਵੱਡੀ ਵਿਸ਼ੇਸ਼ਤਾ ਹੈ ਅਤੇ ਦੁਨੀਆ ਦੇ ਸਭ ਤੋਂ ਵੱਕਾਰੀ ਮੁਕਾਬਲਿਆਂ ਵਿੱਚੋਂ ਇੱਕ ਹੈ।

ਨੀਲ ਵਿਲਸਨ ਵਿਕਟੋਰੀਆ ਰੇਸਿੰਗ ਕਲੱਬ ਦਾ ਚੇਅਰ ਹੈ, ਜੋ ਕਿ ਮੈਲਬੌਰਨ ਕੱਪ ਲਈ ਜ਼ਿੰਮੇਵਾਰ ਹੈ।

ਉਸ ਦਾ ਕਹਿਣਾ ਹੈ ਕਿ ਮੈਲਬੌਰਨ ਕੱਪ ਸਿਰਫ਼ ਘੋੜਿਆਂ ਦੀ ਦੌੜ ਤੋਂ ਕਿਤੇ ਵੱਧ ਹੈ।

ਮੈਲਬੋਰਨ ਕੱਪ ਫਲੇਮਿੰਗਟਨ ਰੇਸਕੋਰਸ ਵਿਖੇ ਹੁੰਦਾ ਹੈ। ਇਹ ਹਫ਼ਤਾ ਭਰ ਚੱਲਣ ਵਾਲੇ ਮੈਲਬੌਰਨ ਕੱਪ ਕਾਰਨੀਵਲ ਦਾ ਕੇਂਦਰ ਹੈ, ਅਤੇ ਵਿਕਟੋਰੀਅਨ ਸਪਰਿੰਗ ਰੇਸਿੰਗ ਕਾਰਨੀਵਲ ਸੀਜ਼ਨ ਦਾ ਇੱਕ ਹਾਈਲਾਈਟ ਹੈ।
SG MELBOURNE CUP racegoers
Racegoers are seen cheering in race 10, the MSS Security Sprint during Melbourne Cup Day, at Flemington Racecourse, Melbourne, Tuesday, November 2, 2021. Source: AAP / JAMES ROSS/AAPIMAGE
ਸੈਂਕੜਿਆਂ ਦੀ ਗਿਣਤੀ ਵਿੱਚੋਂ, 24 ਚੰਗੀ ਨਸਲ ਦੇ ਘੋੜੇ 3200-ਮੀਟਰ ਕੋਰਸ ਤੇ ਦੋੜਨ ਲਈ ਯੋਗਤਾ ਪੂਰੀ ਕਰਦੇ ਹਨ।

ਮੁਕਾਬਲਾ ਕਰਨ ਲਈ ਘੋੜਿਆਂ ਦੀ ਉਮਰ ਘੱਟੋ-ਘੱਟ ਤਿੰਨ ਸਾਲ ਹੋਣੀ ਚਾਹੀਦੀ ਹੈ।

ਘੋੜੇ ਆਪਣੇ ਸ਼ੁਰੂਆਤੀ ਭਾਰ, ਉਮਰ, ਜੌਕੀ ਅਤੇ ਪਿਛਲੀ ਕਾਰਗੁਜ਼ਾਰੀ ਦੇ ਆਧਾਰ 'ਤੇ ਵਾਧੂ ਭਾਰ ਚੁੱਕਦੇ ਹਨ। ਇਸ ਤਰ੍ਹਾਂ ਹਰ ਘੋੜੇ ਨੂੰ ਜਿੱਤਣ ਦਾ ਬਰਾਬਰ ਮੌਕਾ ਮਿਲਦਾ ਹੈ।

ਮਿਸਟਰ ਵਿਲਸਨ ਦਾ ਕਹਿਣਾ ਹੈ ਕਿ 'ਕੱਪ ਡੇ' ਫਲੇਮਿੰਗਟਨ ਟਰੈਕ 'ਤੇ ਲਗਭਗ 300,000 ਲੋਕਾਂ ਦੀ ਭੀੜ ਨੂੰ ਆਕਰਸ਼ਿਤ ਕਰਦਾ ਹੈ।

ਪਰ ਜਿੱਥੇ ਕਿ ਬਹੁਤ ਸਾਰੇ ਆਸਟ੍ਰੇਲੀਆ ਵਾਸੀ ਕੱਪ ਦਾ ਜਸ਼ਨ ਮਨਾਉਂਦੇ ਹਨ, ਬਹੁਤ ਸਾਰੇ ਇਸਦਾ ਸਖ਼ਤ ਵਿਰੋਧ ਵੀ ਕਰਦੇ ਹਨ।

ਕ੍ਰਿਸਟੀਨ ਲੀਹ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ 'ਨਪ ਟੂ ਦਿ ਕੱਪ' ਨਾਮਕ ਇੱਕ ਵਿਰੋਧ ਸਮਾਗਮ ਆਯੋਜਿਤ ਕਰਨ ਵਾਲੀ ਇੱਕ ਸੰਸਥਾ ਲਈ 'ਕੋਲੀਸ਼ਨ ਫਾਰ ਦ ਪ੍ਰੋਟੈਕਸ਼ਨ ਆਫ਼ ਰੇਸਹੋਰਸਜ਼' ਲਈ ਸੰਚਾਰ ਨਿਰਦੇਸ਼ਕ ਹੈ।
RACING MELBOURNE CUP PROTESTS
Animal rights activists are seen protesting Melbourne Cup Day, outside of Flemington Racecourse in Melbourne, Tuesday, November 5, 2019. (AAP Image/Scott Barbour) NO ARCHIVING Source: AAP / SCOTT BARBOUR/AAPIMAGE
ਸਾਲਾਂ ਤੋਂ, ਘੋੜ ਦੌੜ ਦੌਰਾਨ ਜਾਨਵਰਾਂ ਦੇ ਨਾਲ ਹੋਣ ਵਾਲੇ ਵਤੀਰੇ ਅਤੇ ਸ਼ੋਸ਼ਣ 'ਤੇ ਸਵਾਲ ਉਠਾਏ ਗਏ ਹਨ।

ਉਦਯੋਗ ਨੂੰ ਜਾਨਵਰਾਂ ਦੀ ਭਲਾਈ, ਪ੍ਰਜਨਨ ਪ੍ਰਕਿਰਿਆਵਾਂ ਅਤੇ ਬੇਰਹਿਮ ਸਿਖਲਾਈ ਅਭਿਆਸਾਂ ਦੇ ਸੰਬੰਧ ਵਿੱਚ ਜਾਂਚ ਦਾ ਸਾਹਮਣਾ ਕਰਨਾ ਪਿਆ ਹੈ।

ਮਿਸ ਲੀਹ ਕਹਿੰਦੀ ਹੈ ਕਿ ਰੇਸਿੰਗ, ਕੋਹੜੇ ਮਾਰਨ ਦੀਆਂ ਤਕਨੀਕਾਂ ਦੇ ਜਾਨਵਰਾਂ 'ਤੇ ਪੈਂਦੇ ਪ੍ਰਭਾਵਾਂ ਅਤੇ ਜ਼ਖਮੀ ਘੋੜਿਆਂ ਦੀ ਵਾਰ-ਵਾਰ ਈਥਨਾਈਜ਼ਿੰਗ ਬਾਰੇ ਨੈਤਿਕ ਵਿਚਾਰ ਕਰਨ ਦੀ ਲੋੜ ਹੈ।

ਇਹ ਕੱਪ ਦੁਨੀਆ ਦੀਆਂ ਸਭ ਤੋਂ ਅਮੀਰ ਰੇਸਾਂ ਵਿੱਚੋਂ ਇੱਕ ਹੈ। 2022 ਦੇ ਕੱਪ ਲਈ ਇਨਾਮ ਦੀ ਕੀਮਤ $8 ਮਿਲੀਅਨ ਡਾਲਰ ਹੈ। ਜੇਤੂ ਨੂੰ ਇਨਾਮ ਵਜੋਂ $4 ਮਿਲੀਅਨ ਡਾਲਰ ਅਤੇ $250,000 ਦੀ ਟਰਾਫੀ ਮਿਲਦੀ ਹੈ।

ਇਹ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਇੱਕ-ਰੋਜ਼ਾ ਜੂਏ ਦਾ ਵੀ ਦਿਨ ਹੁੰਦਾ ਹੈ। ਅਤੇ ਸਾਲ ਵਿੱਚ ਇੱਕ ਵਾਰ ਪੰਟਰ ਇਸ ਕੁੱਪ ਤੇ ਆਪਣਾ ਸੱਟਾ ਲਗਾਉਂਦੇ ਹਨ।

ਮਿਸ ਲੀਹ ਦਾ ਕਹਿਣਾ ਹੈ ਕਿ ਹਾਲਾਂਕਿ ਮੈਲਬੌਰਨ ਕੱਪ ਵਿਕਟੋਰੀਅਨ ਆਰਥਿਕਤਾ ਨੂੰ ਹੁਲਾਰਾ ਦਿੰਦਾ ਹੈ, ਇਸਦੀ ਕੀਮਤ ਜੂਏ ਦੀ ਸਮੱਸਿਆ ਨਾਲ ਅਦਾ ਕਰਨੀ ਪੈਂਦੀ ਹੈ।
SG MELBOURNE CUP Quantico
Jockey Kerrin McEvoy (left) rides Quantico to victory in race 10, MSS Security Sprint during Melbourne Cup Day, at Flemington Racecourse, Melbourne, Tuesday, November 2, 2021. Source: AAP / JAMES ROSS/AAPIMAGE
ਕੋਲੀਸ਼ਨ ਫਾਰ ਦ ਪ੍ਰੋਟੈਕਸ਼ਨ ਆਫ ਰੇਸਹੋਰਸਜ਼ ਵੀ ਕਈ ਸਾਲਾਂ ਤੋਂ ਸਾਲਾਨਾ ਔਨ-ਟਰੈਕ ਮੌਤਾਂ ਦੇ ਅੰਕੜਿਆਂ ਦਾ ਦਸਤਾਵੇਜ਼ੀਕਰਨ ਕਰ ਰਿਹਾ ਹੈ।

ਹਾਲਾਂਕਿ, ਸ਼੍ਰੀ ਵਿਲਸਨ ਨੇ ਕੱਪ ਦਾ ਬਚਾਅ ਕਰਦੇ ਹੋਏ ਕਿਹਾ ਕਿ ਜਾਨਵਰਾਂ ਦੀ ਭਲਾਈ ਦੇ ਆਲੇ ਦੁਆਲੇ ਦੇ ਮੁੱਦੇ ਵੱਲ ਧਿਆਨ ਵੱਧ ਰਿਹਾ ਹੈ।

ਡਾ ਗ੍ਰੇਸ ਫੋਰਬਸ ਨੇ ਕਿਹਾ ਕਿ ਉਸਦੀ ਟੀਮ ਨੇ ਸੱਟ ਦੀ ਦਰ ਨੂੰ ਘਟਾਉਣ ਲਈ ਪ੍ਰਕਿਰਿਆਵਾਂ ਨੂੰ ਲਾਗੂ ਕੀਤਾ ਹੈ। ਘੋੜਿਆਂ ਅਤੇ ਉਨ੍ਹਾਂ ਦੇ ਸਵਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਹੈ।

ਘੋੜਿਆਂ ਵਿੱਚ ਵੀ ਮਨੁੱਖੀ ਐਥਲੀਟਾਂ ਵਾਂਗ ਸਟ੍ਰੈੱਸ ਫ੍ਰੈਕਚਰ ਸਭ ਤੋਂ ਆਮ ਸੱਟਾਂ ਹਨ।

ਡਾ ਫੋਰਬਸ ਦਾ ਕਹਿਣਾ ਹੈ ਕਿ ਇਸ ਬਾਰੇ ਜਲਦੀ ਪਤਾ ਲਗਾਉਣਾ ਮਹੱਤਵਪੂਰਨ ਹੈ।

ਸਪਰਿੰਗ ਰੇਸਿੰਗ ਕਾਰਨੀਵਲ ਵਿੱਚ ਮੁਕਾਬਲਾ ਕਰਨ ਤੋਂ ਪਹਿਲਾਂ ਹੁਣ ਹਰ ਘੋੜੇ ਲਈ ਇੱਕ ਸਟੈਂਡਿੰਗ ਬਾਡੀ ਸਕੈਨ ਲਾਜ਼ਮੀ ਹੁੰਦਾ ਹੈ।
RACING MELBOURNE CUP PROTESTS
Animal rights activists are seen protesting Melbourne Cup Day, outside of Flemington Racecourse in Melbourne, Tuesday, November 5, 2019. (AAP Image/Scott Barbour) NO ARCHIVING Source: AAP / SCOTT BARBOUR/AAPIMAGE
ਹਾਲਾਂਕਿ, ਕੁਲੀਸ਼ਨ ਫਾਰ ਦ ਪ੍ਰੋਟੈਕਸ਼ਨ ਆਫ ਰੇਸਹੋਰਸਜ਼ ਜ਼ੋਰ ਦੇ ਕੇ ਕਹਿੰਦਾ ਹੈ ਕਿ ਜਾਨਵਰਾਂ ਦੀ ਬੇਰਹਿਮੀ ਜਾਂ ਜੂਏ ਨੂੰ ਸ਼ਾਮਲ ਕੀਤੇ ਬਿਨਾਂ, ਲੋਕਾਂ ਲਈ ਚੰਗੇ ਕੱਪੜੇ ਪਾ ਕੇ ਵਧੀਆ ਸਮਾਂ ਬਿਤਾਉਣ ਦੇ ਹੋਰ ਵੀ ਬਹੁਤ ਸਾਰੇ ਵਿਕਲਪ ਹਨ।

ਇਸ ਸਭ ਦੇ ਬਾਵਜੂਦ, ਮੈਲਬੌਰਨ ਕੱਪ ਆਸਟ੍ਰੇਲੀਆ ਦੇ ਇਤਿਹਾਸ ਅਤੇ ਸੱਭਿਆਚਾਰ ਦਾ ਹਿੱਸਾ ਹੈ, ਅਤੇ ਸਭ ਤੋਂ ਮਸ਼ਹੂਰ ਘੋੜੇ ਅਤੇ ਉਹਨਾਂ ਦੀਆਂ ਵਿਰਾਸਤਾਂ ਨੂੰ ਯਾਦ ਕੀਤਾ ਜਾਂਦਾ ਹੈ।

ਜੇਕਰ ਤੁਸੀਂ ਜਾਂ ਤੁਹਾਡਾ ਕੋਈ ਪਿਆਰਾ ਜੂਏਬਾਜ਼ੀਦੀ ਸਮੱਸਿਆ ਤੋਂ ਪ੍ਰਭਾਵਿਤ ਹੈ, ਤਾਂ ਤੁਸੀਂ ਗੈਂਬਲਿੰਗ ਹੈਲਪ ਔਨਲਾਈਨ ਵੈੱਬਸਾਈਟ ਨਾਲ ਸੰਪਰਕ ਕਰ ਸਕਦੇ ਹੋ ਜਾਂ 1800 858 858 'ਤੇ ਕਾਲ ਕਰ ਸਕਦੇ ਹੋ।

ਤੁਸੀਂ ਲਾਈਫਲਾਈਨ ਨੂੰ 13 11 14 'ਤੇ ਵੀ ਕਾਲ ਕਰ ਸਕਦੇ ਹੋ।

Share