ਉੱਲੀ ਇੱਕ ਕਿਸਮ ਦੀ ਫੰਗਸ ਹੈ ਜੋ ਸਿੱਲ੍ਹੇ ਅਤੇ ਮਾੜੇ ਹਵਾਦਾਰ ਖੇਤਰਾਂ ਵਿੱਚ ਜ਼ਿਆਦਾ ਹੁੰਦੀ ਹੈ। ਇਸਦੇ ਕਣ ਅਕਸਰ ਹਵਾ ਵਿੱਚ ਮਿਲ ਜਾਂਦੇ ਹਨ ਅਤੇ ਉਸ ਹਵਾ ਵਿੱਚ ਸਾਹ ਲੈਣ ਵਾਲੇ ਉਨ੍ਹਾਂ ਲੋਕਾਂ ਲਈ ਸਿਹਤ ਸਮੱਸਿਆਵਾਂ ਪੈਦਾ ਕਰ ਸਕਦੇ ਹਨ ਜੋ ਇਸਤੋਂ ਸੰਵੇਦਨਸ਼ੀਲ ਜਾਂ ਐਲਰਜੀ ਵਾਲੇ ਹੁੰਦੇ ਹਨ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂ ਐਚ ਓ) ਦਾ ਅੰਦਾਜ਼ਾ ਹੈ ਕਿ 50 ਪ੍ਰਤੀਸ਼ਤ ਆਸਟ੍ਰੇਲੀਅਨ ਘਰਾਂ ਵਿੱਚ ਉੱਲੀ ਮੌਜੂਦ ਹੈ ਅਤੇ ਇਹ ਥੋੜ੍ਹੇ ਸਮੇਂ ਲਈ ਵੀ, ਇਸਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਲਈ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।
ਉੱਲੀ ਫੈਬਰਿਕ, ਕੱਪੜੇ ਅਤੇ ਹੋਰ ਨਿੱਜੀ ਵਸਤੂਆਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ, ਜਿਨ੍ਹਾਂ ਨੂੰ, ਬਹੁਤੇ ਹਲਾਤਾਂ ਵਿੱਚ, ਨਸ਼ਟ ਕੀਤਾ ਜਾਣਾ ਚਾਹੀਦਾ ਹੈ।
ਅਧਿਕਾਰੀਆਂ ਲਈ ਮੁੱਖ ਚਿੰਤਾ ਦਾ ਕਾਰਨ ਸਿਹਤ 'ਤੇ ਪੈਣ ਵਾਲੇ ਪ੍ਰਭਾਵ ਹਨ।
ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ (ਏ ਐਮ ਏ) ਦੇ ਉਪ-ਪ੍ਰਧਾਨ ਡਾਕਟਰ ਕ੍ਰਿਸ ਮੋਏ ਦਾ ਕਹਿਣਾ ਹੈ ਕਿ ਸਭ ਤੋਂ ਵੱਧ ਕਮਜ਼ੋਰ ਲੋਕ ਐਲਰਜੀ, ਮੌਜੂਦਾ ਸਾਹ ਦੀ ਸਮੱਸਿਆ, ਜਾਂ ਕਮਜ਼ੋਰ ਇਮਿਊਨ ਸਿਸਟਮ ਤੋਂ ਪੀੜਤ ਹਨ।

Mould is a type of fungi that grows best in damp and poorly ventilated areas and reproduces by making spores. And it cause public health problems. Source: Getty Images/Sinhyu
ਸਿਡਨੀ ਯੂਨੀਵਰਸਿਟੀ ਦੇ ਖੋਜਕਾਰ ਅਤੇ ਆਰਕੀਟੈਕਚਰ ਦੇ ਸੀਨੀਅਰ ਲੈਕਚਰਾਰ, ਡਾ. ਅਰਿਯਾਨਾ ਬਰੈਂਬਿਲਾ ਨੇ ਹਾਲ ਹੀ ਵਿੱਚ ਨਮੀ ਅਤੇ ਇਮਾਰਤਾਂ 'ਤੇ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ ਹੈ।
ਉਹ ਕਹਿੰਦੀ ਹੈ ਕਿ ਔਸਤਨ ਤਿੰਨ ਘਰਾਂ ਵਿੱਚੋਂ ਇੱਕ, ਬਹੁਤ ਜ਼ਿਆਦਾ ਨਮੀ ਅਤੇ ਉੱਲੀ ਦੇ ਫੈਲਾਅ ਤੋਂ ਪੀੜਤ ਹੈ ਜਿਸਦੇ ਨਤੀਜੇ ਵਜੋਂ ਮਨੁੱਖੀ ਸਿਹਤ ਅਤੇ ਮੁਰੰਮਤ ਦੇ ਖਰਚਿਆਂ 'ਤੇ ਮਹੱਤਵਪੂਰਣ ਪ੍ਰਭਾਵ ਪੈਂਦਾ ਹੈ।
ਡਾ: ਬਰੈਂਬਿਲਾ ਦੱਸਦਾ ਹੈ ਕਿ ਬੰਦ ਥਾਂਵਾਂ ਵਿੱਚ ਸਾਡਾ ਰਹਿਣ ਸਹਿਣ, ਪੁਰਾਣੀਆਂ ਅਤੇ ਨਵੀਆਂ ਹਰ ਕਿਸਮ ਦੀਆਂ ਇਮਾਰਤਾਂ ਵਿੱਚ ਉੱਲੀ ਲੱਗਣ ਨੂੰ ਉਤਸ਼ਾਹਿਤ ਕਰ ਸਕਦਾ ਹੈ।
ਮੈਲਬੌਰਨ-ਅਧਾਰਤ ਅਮੀਤਾ ਪਿਆਜ਼ੀ ਨੂੰ ਸਾਲਾਂ ਦੌਰਾਨ ਕਈ ਕਿਰਾਏ ਦੇ ਘਰਾਂ ਵਿੱਚ ਰਹਿੰਦੇ ਹੋਏ ਲੱਛਣਾਂ ਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ, ਜੋ ਕਿ ਸ਼ਾਇਦ ਪਾਣੀ ਨਾਲ ਨੁਕਸਾਨੇ ਹੋਏ ਸਨ।

Ventilation of your home is essential to prevent and control mould proliferation. Source: Getty Images/CareyHope.
ਉਸ ਨੂੰ ਇਹ ਸਮਝਣ ਵਿੱਚ ਕਈ ਸਾਲ ਲੱਗ ਗਏ ਕਿ ਉਹ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਤੋਂ ਪੀੜਤ ਸੀ ਜੋ ਕਿ ਉੱਲੀ ਦੇ ਐਕਸਪੋਜਰ ਨਾਲ ਜੁੜੀਆਂ ਹੋਈਆਂ ਸਨ।
ਮਿਸ ਪਿਆਜ਼ੀ ਨੇ ਜਦੋਂ ਆਪਣੇ ਘਰ ਤੋਂ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਸਦੇ ਲੱਛਣ ਹੋਰ ਵਿਗੜਦੇ ਗਏ , ਜਿਸ ਵਿੱਚ ਜ਼ਖਮਾਂ ਜਿਵੇਂ ਕਿ ਕੱਟਾਂ ਅਤੇ ਸੱਟਾਂ ਦੇ ਠੀਕ ਹੋਣ ਵਿੱਚ ਜ਼ਿਆਦਾ ਸਮਾਂ ਲੱਗਣਾ ਸ਼ਾਮਲ ਸੀ।
ਉਹ ਕਹਿੰਦੀ ਹੈ ਕਿ ਦੋ ਚੀਜ਼ਾਂ ਜਿਨ੍ਹਾਂ ਨੇ ਉਸ ਦੇ ਲੱਛਣਾਂ 'ਤੇ ਕਾਬੂ ਪਾਉਣ ਵਿੱਚ ਮਦਦ ਕੀਤੀ ਉਹ ਸਨ ਪਹਿਲਾਂ "ਗਿਆਨ", ਫਿਰ "ਪਰਹੇਜ਼"।
ਉਸਨੇ ਉੱਲੀ ਕਾਰਨ ਸਿਹਤ 'ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਸਿੱਖਣਾ ਸ਼ੁਰੂ ਕੀਤਾ ਅਤੇ ਪਾਣੀ ਨਾਲ ਨੁਕਸਾਨੇ ਕਿਰਾਏ ਦੇ ਘਰ ਤੋਂ ਬਾਹਰ ਜਾਣ ਦਾ ਫੈਸਲਾ ਕੀਤਾ।
ਹਾਲਾਂਕਿ 39 ਸਾਲਾ ਮਿਸ ਪਿਆਜ਼ੀ ਲਈ ਬਾਹਰ ਜਾਣਾ ਆਸਾਨ ਨਹੀਂ ਸੀ। ਉਸ ਨੂੰ ਅਤੇ ਉਸ ਦੇ ਸਾਥੀ ਨੂੰ ਕਿਰਾਏ ਦੀ ਇੱਕ ਢੁਕਵੀਂ ਜਾਇਦਾਦ ਲੱਭਣ ਵਿੱਚ ਪੰਜ ਮਹੀਨੇ ਲੱਗ ਗਏ।

Black mould on wall. Source: Getty Images/Ekspansio.
ਇੱਕ ਵਾਰ ਇੱਕ ਬੰਦ ਵਾਤਾਵਰਣ ਵਿੱਚ ਮੌਜੂਦ ਹੋਣ ਤੋਂ ਬਾਅਦ, ਉੱਲੀ ਨੂੰ ਹਟਾਉਣਾ ਬਹੁਤ ਮੁਸ਼ਕਲ ਹੁੰਦਾ ਹੈ ਕਿਉਂਕਿ ਇਹ ਸਤ੍ਹਾ ਦੇ ਅੰਦਰ ਕਾਫੀ ਡੂੰਘਾਈ ਤੱਕ ਪਹੁੰਚ ਜਾਂਦੀ ਹੈ।
ਡਾ. ਬਰੈਂਬਿਲਾ ਦਾ ਕਹਿਣਾ ਹੈ ਕਿ ਉੱਲੀ ਨੂੰ ਸਾਫ਼ ਕਰਨ ਦਾ ਕੰਮ ਪੇਸ਼ੇਵਰਾਂ 'ਤੇ ਛੱਡ ਦਿੱਤਾ ਜਾਣਾ ਚਾਹੀਦਾ ਹੈ।
ਮਿਸ ਪਿਆਜ਼ੀ ਨੇ ਰੇਖਾਂਕਿਤ ਕੀਤਾ, ਆਪਣੀ ਰਹਾਇਸ਼ ਨੂੰ ਛੱਡ ਕੇ ਨਵਾਂ ਟਿਕਾਣਾ ਲੱਭਣਾ ਕੋਈ ਆਸਾਨੀ ਕੰਮ ਨਹੀਂ ਹੈ, ਕਿਉਂਕਿ ਇਹ ਇੱਕ ਮਹੱਤਵਪੂਰਨ ਵਿੱਤੀ ਤਣਾਅ ਪੈਦਾ ਕਰ ਸਕਦਾ ਹੈ।
ਇਸ ਦੌਰਾਨ, ਖੋਜਕਰਤਾ ਇਮਾਰਤਾਂ ਵਿੱਚ ਨਮੀ ਦੇ ਗਠਨ ਨੂੰ ਨਿਯੰਤਰਿਤ ਕਰਨ ਅਤੇ ਉੱਲੀ ਦੇ ਪ੍ਰਸਾਰ ਨੂੰ ਰੋਕਣ ਲਈ ਵਧੇਰੇ ਕੁਸ਼ਲ ਸਮੱਗਰੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਤਰੀਕੇ ਅਤੇ ਰਣਨੀਤੀਆਂ ਵਿਕਸਿਤ ਕਰ ਰਹੇ ਹਨ। ਪਰ ਇਸ ਵੇਲੇ ਕੋਈ ਸਖ਼ਤ ਨਿਯਮ ਲਾਗੂ ਨਹੀਂ ਹਨ।

Little boy using a puffer Source: Getty Images/anandaBGD
ਮਾਰਚ 2020 ਵਿੱਚ ਆਸਟ੍ਰੇਲੀਆ ਵਿੱਚ ਬਾਇਓਟੌਕਸਿਨ-ਸਬੰਧਤ ਬਿਮਾਰੀਆਂ ਬਾਰੇ ਇੱਕ ਸੰਘੀ ਸਰਕਾਰ ਦੀ ਜਾਂਚ ਨੇ ਸਿਫ਼ਾਰਿਸ਼ ਕੀਤੀ ਕਿ 'ਰਾਜ ਅਤੇ ਪ੍ਰਦੇਸ਼ ਇਮਾਰਤਾਂ ਵਿੱਚ ਨਮੀ ਅਤੇ ਉੱਲੀ ਦੀ ਰੋਕਥਾਮ ਅਤੇ ਉਪਚਾਰ ਨਾਲ ਸਬੰਧਤ ਮੌਜੂਦਾ ਬਿਲਡਿੰਗ ਕੋਡਾਂ ਅਤੇ ਮਾਪਦੰਡਾਂ ਬਾਰੇ ਹੋਰ ਢੁਕਵੀ ਖੋਜ ਕਰਨ।
ਲੁਈਗੀ ਰੋਸੇਲੀ ਦੀ ਫਰਮ ਦੇ ਐਸੋਸੀਏਟ ਆਰਕੀਟੈਕਟ ਡਾਇਨਾ ਯਾਂਗ ਦਾ ਕਹਿਣਾ ਹੈ ਕਿ ਹਾਲਾਂਕਿ ਕਾਨੂੰਨ ਨਮੀ ਦੀ ਰੋਕਥਾਮ ਨੂੰ ਨਿਯਮਤ ਨਹੀਂ ਕਰਦਾ, ਕੁਝ ਅਜਿਹੇ ਕੋਡ ਅਤੇ ਮਾਪਦੰਡ ਹਨ ਜਿਨ੍ਹਾਂ ਦੀ ਨਵੀਂ ਉਸਾਰੀ ਦੌਰਾਨ ਪਾਲਣਾ ਕਰਨ ਦੀ ਲੋੜ ਹੈ।
ਡਾ. ਬਰੈਂਬਿਲਾ ਦਾ ਕਹਿਣਾ ਹੈ ਕਿ ਉਸਾਰੀ ਦੀ ਗੁਣਵੱਤਾ ਵਿੱਚ ਸੁਧਾਰ ਲਈ ਖੋਜ ਜਾਰੀ ਹੈ।

Lismore locals help with the clean up in the Central Business District in Lismore, Northern NSW, Thursday, March 3, 2022. Source: AAP Image/Jason O'Brien.
ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਦੇ ਵੱਡੇ ਖੇਤਰਾਂ ਵਿੱਚ ਹਾਲ ਹੀ ਦੇ ਖਰਾਬ ਮੌਸਮ ਨਾਲ, ਨਮੀ ਦੇ ਵਾਧੇ ਕਾਰਨ ਵਸਨੀਕਾਂ ਦੀ ਸਿਹਤ ਲਈ ਜੋਖਮ ਵਧਿਆ ਹੋਇਆ ਹੈ।
ਡਾ. ਮੋਏ ਕੋਲ ਉਨ੍ਹਾਂ ਲੋਕਾਂ ਲਈ ਕੁਝ ਚੰਗੀ ਸਲਾਹ ਹੈ ਜੋ ਉੱਲੀ ਦੀ ਮੌਜੂਦਗੀ ਦਾ ਅਨੁਭਵ ਕਰ ਰਹੇ ਹਨ ਅਤੇ ਉਹ ਇਸ ਤੋਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹਨ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ