ਜਿਊਰੀ, ਆਸਟ੍ਰੇਲੀਆਈ ਕਾਨੂੰਨੀ ਪ੍ਰਣਾਲੀ ਦਾ ਮੁੱਖ ਹਿੱਸਾ ਹੈ।
ਜਦੋਂ ਤੁਹਾਨੂੰ ਅਜਿਹਾ ਕਰਨ ਲਈ ਬੁਲਾਇਆ ਜਾਂਦਾ ਹੈ ਤਾਂ ਇੱਕ ਆਸਟ੍ਰੇਲੀਅਨ ਨਾਗਰਿਕ ਵਜੋਂ ਜਿਊਰੀ ਵਿੱਚ ਸੇਵਾ ਕਰਨਾ ਇੱਕ ਨਾਗਰਿਕ ਦਾ ਫਰਜ਼ ਹੁੰਦਾ ਹੈ ਅਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।
ਜਿਊਰੀ ਸੇਵਾ ਕਮਿਊਨਿਟੀ ਦੇ ਮੈਂਬਰਾਂ ਨੂੰ ਨਿਆਂ ਦੇ ਪ੍ਰਸ਼ਾਸਨ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਇਜਾਜ਼ਤ ਦਿੰਦੀ ਹੈ।
ਮੋਨਾਸ਼ ਯੂਨੀਵਰਸਿਟੀ ਦੇ ਲਾਅ ਫੈਕਲਟੀ ਦੇ ਐਸੋਸੀਏਟ ਪ੍ਰੋਫੈਸਰ ਜੈਕੀ ਹੋਰਨ ਦੱਸਦੇ ਹਨ, ਆਸਟ੍ਰੇਲੀਆ ਵਿੱਚ ਜਿਊਰੀ ਦੀ ਵਰਤੋਂ ਸਿਰਫ਼ ਕੁਝ ਖਾਸ ਕਿਸਮਾਂ ਦੇ ਟਰਾਇਲਾਂ ਲਈ ਕੀਤੀ ਜਾਂਦੀ ਹੈ।

Source: Getty Images/RichLegg
ਚਾਰਲਸ ਸਟਰੂਟ ਯੂਨੀਵਰਸਿਟੀ ਦੇ ਸੈਂਟਰ ਫਾਰ ਲਾਅ ਐਂਡ ਜਸਟਿਸ ਦੇ ਡਾਇਰੈਕਟਰ ਮਾਰਕ ਨੋਲਨ ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਵੋਟਰ ਸੂਚੀ ਵਿੱਚੋਂ ਉਮੀਦਵਾਰਾਂ ਦੇ ਨਾਂ ਬਿਨਾਂ ਕਿਸੇ ਤਰਤੀਬ ਦੇ ਨਾਲ ਚੁਣੇ ਜਾਂਦੇ ਹਨ।
ਐਸੋਸੀਏਟ ਪ੍ਰੋਫੈਸਰ ਹੋਰਨ ਦੱਸਦੇ ਹਨ ਕਿ ਆਮ ਤੌਰ 'ਤੇ, ਇੱਕ ਜਿਊਰੀ ਵਿੱਚ 12 ਜੱਜ ਹੁੰਦੇ ਹਨ ਪਰ ਕਈ ਵਾਰ ਇਹ ਗਿਣਤੀ ਘੱਟ ਵੀ ਹੋ ਸਕਦੇ ਹਨ ਅਤੇ ਨਿਯਮ ਹਰੇਕ ਰਾਜ ਅਤੇ ਖੇਤਰ ਵਿੱਚ ਵੱਖਰੇ ਹੁੰਦੇ ਹਨ।
ਡਾ. ਬਰਕ ਨੇ ਦੱਸਿਆ ਕਿ ਕੁਝ ਸਥਿਤੀਆਂ ਵਿੱਚ ਇੱਕ ਉਮੀਦਵਾਰ ਨੂੰ ਛੋਟ ਦਿੱਤੀ ਜਾ ਸਕਦੀ ਹੈ, ਜਿਵੇਂ ਕਿ ਛੋਟੇ ਬੱਚਿਆਂ ਦੇ ਇੱਕਲੇ ਮਾਤਾ ਜਾਂ ਪਿਤਾ, ਜਾਂ ਜੇਕਰ ਕੋਈ ਵਿਅਕਤੀ ਇੱਕ ਛੋਟਾ ਕਾਰੋਬਾਰ ਚਲਾਉਂਦਾ ਹੈ ਅਤੇ ਉਸ ਦੀ ਗੈਰਹਾਜ਼ਰੀ ਦਾ ਪ੍ਰਭਾਵ ਉਸਦੇ ਕਾਰੋਬਾਰ ਤੇ ਪੈ ਸਕਦਾ ਹੈ।
ਇਸੇ ਤਰ੍ਹਾਂ, ਜੇਕਰ ਕਿਸੇ ਨੂੰ ਸੁਣਨ ਵਿੱਚ ਮੁਸ਼ਕਲ ਆਉਂਦੀ ਹੈ, ਕਿਸੇ ਨੂੰ ਗੰਭੀਰ ਸਿਹਤ ਸਮੱਸਿਆਵਾਂ ਹਨ, ਉਹ ਕਿਸੇ ਬਜ਼ੁਰਗ ਦੀ ਦੇਖਭਾਲ ਕਰਦੇ ਹਨ ਜਿਸ ਨੂੰ ਉਹ ਛੱਡ ਨਹੀਂ ਸਕਦੇ, ਤਾਂ ਉਨ੍ਹਾਂ ਨੂੰ ਛੋਟ ਦਿੱਤੀ ਜਾ ਸਕਦੀ ਹੈ।

Legal System of Australia Source: Getty Images/RichLegg
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਿਸੇ ਜਿਊਰੀ ਨੂੰ ਲੱਗਦਾ ਹੈ ਕਿ ਉਹ ਮੁਕੱਦਮੇ ਦੇ ਪੂਰੇ ਸਮੇਂ ਤੱਕ ਨਹੀਂ ਰਹਿ ਸਕਣਗੇ, ਤਾਂ ਉਨ੍ਹਾਂ ਨੂੰ ਟ੍ਰਾਇਲ ਸ਼ੁਰੂ ਹੋਣ ਤੋਂ ਪਹਿਲਾਂ ਇਹ ਦੱਸਣਾ ਲਾਜ਼ਮੀ ਹੈ ਅਤੇ ਇੱਕ ਵਾਰ ਮੁਕੱਦਮਾ ਸ਼ੁਰੂ ਹੋਣ ਤੋਂ ਬਾਅਦ, ਜਿਊਰੀ ਦੁਆਰਾ ਸਾਰੇ ਸਬੂਤਾਂ ਨੂੰ ਸੁਣਨਾ ਜ਼ਰੂਰੀ ਹੈ।
ਡਾ. ਹੋਰਨ ਦਸਦੇ ਹਨ ਕਿ ਜਦੋਂ ਜੱਜਾਂ ਨੂੰ ਸੂਚੀਬੱਧ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਆਮ ਤੌਰ 'ਤੇ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਉਹ ਕੇਸ ਬਾਰੇ ਕਿਸੇ ਨਾਲ ਗੱਲ ਨਾ ਕਰਨ ਜਾਂ ਕੋਈ ਔਨਲਾਈਨ ਜਾਣਕਾਰੀ ਨਾ ਵੇਖਣ।
ਜਿਊਰੀ ਆਮ ਤੌਰ 'ਤੇ ਸੱਤ ਤੋਂ 12 ਦਿਨਾਂ ਦੇ ਵਿਚਕਾਰ ਚੱਲਣ ਵਾਲੇ ਟਰਾਇਲਾਂ 'ਤੇ ਸੇਵਾ ਨਿਭਾਉਂਦੀ ਹੈ ਹਾਲਾਂਕਿ ਕਈ ਗੁਝੇ ਮਾਮਲਿਆਂ ਤੇ ਕਈ ਮਹੀਨਿਆਂ ਜਾਂ ਇੱਕ ਸਾਲ ਤੋਂ ਵੱਧ ਸਮਾਂ ਵੀ ਲੱਗ ਸਕਦਾ ਹੈ।
ਜੱਜਾਂ ਨੂੰ ਅਕਸਰ ਉਨ੍ਹਾਂ ਦੀ ਉਪਲਬਧਤਾ ਬਾਰੇ ਪਹਿਲਾਂ ਹੀ ਪੁੱਛਿਆ ਜਾਂਦਾ ਹੈ ਕਿ ਤਾਂ ਤੋਂ ਇਹ ਨਿਰਧਾਰਿਤ ਕੀਤਾ ਜਾ ਸਕੇ ਕਿ ਕੀ ਉਨ੍ਹਾਂ ਨੂੰ ਖਾਸ ਤੌਰ 'ਤੇ ਕਿਸੇ ਲੰਬੇ ਮੁਕੱਦਮੇ ਲਈ ਚੁਣਿਆ ਜਾ ਸਕਦਾ ਹੈ।

Source: Getty Images/Thana Prassongsin
ਡਾ. ਹੋਰਨ ਦਾ ਕਹਿਣਾ ਹੈ ਕਿ ਇੱਕ ਫੈਸਲਾ ਸਰਬਸੰਮਤੀ ਨਾਲ ਹੋਣਾ ਚਾਹੀਦਾ ਹੈ ਅਤੇ ਦੱਸਿਆ ਕਿ ਇੱਕ ਜਿਊਰੀ ਆਪਣੀ ਜਿਊਰੀ ਡਿਊਟੀ ਦੇ ਹਰ ਦਿਨ ਲਈ ਭੁਗਤਾਨ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਹਾਲਾਂਕਿ ਕਿ ਜ਼ਿਆਦਾਤਰ ਲੋਕ ਸ਼ੁਰੂ ਵਿੱਚ ਜਿਊਰੀ ਸੇਵਾ ਕਰਨ ਤੋਂ ਡਰਦੇ ਹਨ, ਪਰ ਜੋ ਇਸ ਵਿੱਚੋਂ ਲੰਘ ਚੁੱਕੇ ਹਨ, ਉਹ ਅਕਸਰ ਇਸ ਅਨੁਭਵ ਦੀ ਕਦਰ ਕਰਦੇ ਹਨ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ