ਜਦੋਂ ਤੁਹਾਡੇ ਪੜ੍ਹਾਈ ਵਾਲੇ ਸਥਾਨ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਤੁਹਾਨੂੰ ਆਪਣੇ ਬਜਟ, ਸਥਾਨ ਅਤੇ ਜੀਵਨ ਸ਼ੈਲੀ ਨਾਲ ਮੇਲ ਖਾਂਦੀ ਰਿਹਾਇਸ਼ ਦੀ ਲੋੜ ਪਵੇਗੀ।
ਆਸਟ੍ਰੇਲੀਆ ਸਟੱਡੀ ਦਾ ਡਾਇਰੈਕਟਰ ਵੋਜਟੇਕ ਵਾਵਰਜ਼ਿੰਸਕੀ, ਆਸਟ੍ਰੇਲੀਆ ਵਿੱਚ ਅਧਿਐਨ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਦੀ ਸਹਾਇਤਾ ਕਰਨ ਵਿੱਚ ਮਾਹਰ ਹੈ।
ਉਸਦੀ ਮੁਹਾਰਤ ਦੇਸ਼ ਵਿੱਚ ਵਿਦਿਆਰਥੀਆਂ ਦੇ ਸ਼ੁਰੂਆਤੀ ਮਹੀਨਿਆਂ ਦੌਰਾਨ ਅਨੁਕੂਲ ਰਿਹਾਇਸ਼ ਦੇ ਵਿਕਲਪਾਂ ਨੂੰ ਲੱਭਣ ਵਿੱਚ ਹੈ।
ਦੂਜੇ ਪਾਸੇ, ਰਿਹਾਇਸ਼ ਦੀ ਮਾਰਕਿਟ ਵਿੱਚ ਇੱਕ ਤੇਜ਼ੀ ਨਾਲ ਵਧ ਰਿਹਾ ਸੈਕਟਰ ਹੈ ਜਿਸ ਨੂੰ ਉਦੇਸ਼-ਨਿਰਮਿਤ ਵਿਦਿਆਰਥੀ ਰਿਹਾਇਸ਼ ਵਜੋਂ ਜਾਣਿਆ ਜਾਂਦਾ ਹੈ। ਵਿਦਿਆਰਥੀਆਂ ਲਈ ਇਹ ਪੇਸ਼ੇਵਰ ਪ੍ਰਬੰਧਿਤ ਅਪਾਰਟਮੈਂਟਸ ਕਾਰੋਬਾਰਾਂ ਦੁਆਰਾ ਚਲਾਏ ਜਾਂਦੇ ਹਨ ਅਤੇ ਬਿਲ ਅਤੇ ਰੱਖ-ਰਖਾਅ ਕਿਰਾਏ ਵਿੱਚ ਹੀ ਸ਼ਾਮਲ ਹੁੰਦੇ ਹਨ।
ਤੁਹਾਨੂੰ ਅਕਸਰ ਉੱਚੇ ਟਾਵਰਾਂ ਜਾਂ ਵੱਡੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੇੜੇ ਕੁਝ ਹੱਦ ਤੱਕ ਫਰਨਿਸ਼ਡ ਵਿਦਿਆਰਥੀ ਅਪਾਰਟਮੈਂਟਸ ਮਿਲਣਗੇ।
ਇਹ ਰਣਨੀਤਕ ਤੌਰ 'ਤੇ ਚੁਣੇ ਗਏ ਸਥਾਨ ਵਿਦਿਅਕ ਸੰਸਥਾਵਾਂ ਤੱਕ ਆਸਾਨ ਪਹੁੰਚ ਦੀ ਪੇਸ਼ਕਸ਼ ਕਰਦੇ ਹਨ, ਜਿਸ ਨਾਲ ਉਹਨਾਂ ਦੀ ਅਕਾਦਮਿਕ ਯਾਤਰਾ ਦੌਰਾਨ ਮੁਸ਼ਕਲ ਰਹਿਤ ਰਹਿਣ ਦੇ ਤਜ਼ਰਬੇ ਦੀ ਭਾਲ ਕਰਨ ਵਾਲੇ ਵਿਦਿਆਰਥੀਆਂ ਦੁਆਰਾ ਉਹਨਾਂ ਦੀ ਬਹੁਤ ਜ਼ਿਆਦਾ ਮੰਗ ਕੀਤੀ ਜਾਂਦੀ ਹੈ।

Credit: Cavan Images/Getty Images
ਤੁਸੀਂ ਆਸਟ੍ਰੇਲੀਆ ਸਟੱਡੀ ਵਿਦਿਆਰਥੀ ਸਹਾਇਤਾ ਵਰਗੀ ਏਜੰਸੀ ਰਾਹੀਂ ਵੀ ਅਰਜ਼ੀ ਦੇ ਸਕਦੇ ਹੋ।
ਸ੍ਰੀ ਵਾਵਰਜ਼ਿੰਸਕੀ ਦਾ ਕਹਿਣਾ ਹੈ ਕਿ ਇੱਕ ਵਾਰ ਸੈਟਲ ਹੋਣ ਤੋਂ ਬਾਅਦ, ਵਿਦਿਆਰਥੀ ਆਮ ਤੌਰ 'ਤੇ ਕਿਰਾਏ ਦੀ ਮਾਰਕੀਟ ਦੇ ਅੰਦਰ ਆਪਣੇ ਆਪ ਨੂੰ ਵਧੇਰੇ ਸਥਾਈ ਰਿਹਾਇਸ਼ ਵਿੱਚ ਸੰਗਠਿਤ ਕਰਕੇ ਰਹਿਣ ਦੇ ਖਰਚਿਆਂ ਨੂੰ ਸਾਂਝਾ ਕਰਦੇ ਹਨ।
ਇਸ ਤੋਂ ਇਲਾਵਾ, flatmates.com.au , flatmatefinders.com.au ਅਤੇ Gumtree ਵੀ ਸ਼ੇਅਰਡ ਹਾਊਸਿੰਗ ਵਿਕਲਪਾਂ ਨੂੰ ਲੱਭਣ ਲਈ ਪ੍ਰਸਿੱਧ ਵੈੱਬਸਾਈਟਾਂ ਹਨ।
ਸਿਡਨੀ ਸਥਿਤ ਐਸ.ਐਮ. ਅਮੀਨੁਲ ਇਸਲਾਮ ਵਰੂਬੇਲ ਬੰਗਲਾਦੇਸ਼ ਤੋਂ ਆਸਟ੍ਰੇਲੀਆ ਵਿੱਚ ਪੜ੍ਹਨ ਲਈ ਆਇਆ ਸੀ।
ਮੌਜੂਦਾ ਕਿਰਾਏ ਦੇ ਸੰਕਟ ਦਾ ਸਾਹਮਣਾ ਕਰਦੇ ਹੋਏ, ਅਮੀਨੁਲ ਨੇ ਦੇਖਿਆ ਕਿ ਅੰਤਰਰਾਸ਼ਟਰੀ ਵਿਦਿਆਰਥੀ ਜੀਵਨ ਦੀ ਗੁਣਵੱਤਾ ਬਾਰੇ ਘੱਟ ਅਤੇ ਸਿਰਫ਼ ਬਚਾਅ ਬਾਰੇ ਜ਼ਿਆਦਾ ਚਿੰਤਤ ਹਨ। ਆਪਣੇ ਤਜ਼ਰਬੇ ਤੋਂ ਪ੍ਰੇਰਿਤ ਹੁੰਦਿਆਂ, ਉਸਨੇ ਰਿਹਾਇਸ਼ ਦੀ ਤਲਾਸ਼ ਕਰ ਰਹੇ ਵਿਦਿਆਰਥੀਆਂ ਦੀ ਸਹਾਇਤਾ ਲਈ ਇੱਕ ਫੇਸਬੁੱਕ ਸੋਸ਼ਲ ਗਰੁੱਪ ਬਣਾਇਆ ਹੈ।

A front-view shot of a young university student standing proud with a smile, she is wearing casual clothing and looking at the camera. Credit: SolStock/Getty Images
ਅਮੀਨੁਲ ਵਿਦਿਆਰਥੀਆਂ ਨੂੰ ਉਹਨਾਂ ਦੇ ਵਿਦਿਅਕ ਅਦਾਰੇ ਦੇ ਨੈਟਵਰਕ ਵਿੱਚ ਟੈਪ ਕਰਨ ਲਈ ਵੀ ਜ਼ੋਰਦਾਰ ਉਤਸ਼ਾਹਿਤ ਕਰਦਾ ਹੈ।
ਕੈਂਪਸ ਵਿੱਚ ਜਾਂ ਉਸਦੇ ਨੇੜੇ ਤੇੜੇ, ਤੁਸੀਂ ਕਈ ਯੂਨੀਵਰਸਿਟੀ ਦੀ ਮਲਕੀਅਤ ਵਾਲੇ ਰਿਹਾਇਸ਼ੀ ਕਾਲਜ ਅਤੇ ਅਪਾਰਟਮੈਂਟ ਵੀ ਲੱਭ ਸਕਦੇ ਹੋ। ਯੂਨੀਵਰਸਿਟੀ ਦੀ ਰਿਹਾਇਸ਼ ਅਕਸਰ ਵਿਦਿਆਰਥੀਆਂ ਲਈ ਇੱਕ ਬਹੁਤ ਹੀ ਸਮਾਜਿਕ ਅਤੇ ਸਹਾਇਕ ਵਿਕਲਪ ਪ੍ਰਦਾਨ ਕਰਦੀ ਹੈ।
ਪ੍ਰੋਫ਼ੈਸਰ ਸੈਲੀ ਵ੍ਹੀਲਰ ਕੈਨਬਰਾ ਵਿੱਚ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਵਿੱਚ ਡਿਪਟੀ ਵਾਈਸ-ਚਾਂਸਲਰ ਹਨ।
ਉਹ ਯੂਨੀਵਰਸਿਟੀ ਦੀ ਰਿਹਾਇਸ਼ 'ਤੇ ਵਿਚਾਰ ਕਰਨ ਦੀ ਜ਼ੋਰਦਾਰ ਸਿਫਾਰਸ਼ ਕਰਦੀ ਹੈ, ਖਾਸ ਤੌਰ 'ਤੇ ਉਨ੍ਹਾਂ ਲਈ ਜਿਨ੍ਹਾਂ ਨੇ ਪਹਿਲਾਂ ਆਸਟ੍ਰੇਲੀਆ ਵਿੱਚ ਪੜ੍ਹਾਈ ਨਹੀਂ ਕੀਤੀ ਹੈ।
ਪੂਰੀ ਤਰ੍ਹਾਂ ਕੇਟਰਡ ਰਿਹਾਇਸ਼ੀ ਕਾਲਜ ਕੈਂਪਸ ਵਿੱਚ ਭੋਜਨ, ਆਮ ਮਨੋਰੰਜਨ ਸਥਾਨਾਂ ਅਤੇ ਅਕਾਦਮਿਕ ਸਹਾਇਤਾ ਦੇ ਨਾਲ ਸੁਰੱਖਿਅਤ ਪ੍ਰਾਈਵੇਟ ਕਮਰੇ ਦੀ ਪੇਸ਼ਕਸ਼ ਕਰਦੇ ਹਨ।

A diverse group of students in their 20's walking down some steps on campus laughing and talking to each other. Credit: SolStock/Getty Images
ਜੇ ਤੁਸੀਂ ਵਧੇਰੇ ਸੁਤੰਤਰ ਰਹਿਣ ਦੇ ਪ੍ਰਬੰਧ ਨੂੰ ਤਰਜੀਹ ਦਿੰਦੇ ਹੋ ਪਰ ਫਿਰ ਵੀ ਸਹੂਲਤਾਂ ਅਤੇ ਸਮਾਜਿਕ ਮੌਕਿਆਂ ਤੱਕ ਪਹੁੰਚ ਚਾਹੁੰਦੇ ਹੋ, ਤਾਂ ਆਮ ਯੂਨੀਵਰਸਿਟੀ ਦੀ ਮਲਕੀਅਤ ਵਾਲੀ ਰਿਹਾਇਸ਼ ਵਧੇਰੇ ਕਿਫਾਇਤੀ ਵਿਕਲਪ ਹੋ ਸਕਦੀ ਹੈ।
ਯੂਨੀਵਰਸਿਟੀਆਂ ਦੋਵਾਂ ਕਿਸਮਾਂ ਦੀ ਰਿਹਾਇਸ਼ ਲਈ ਅਰਜ਼ੀ ਪ੍ਰਕਿਰਿਆ ਦਾ ਪ੍ਰਬੰਧਨ ਕਰਦੀਆਂ ਹਨ।
ਆਨ-ਕੈਂਪਸ ਰਿਹਾਇਸ਼ ਦੇ ਵਿਕਲਪਾਂ ਤੋਂ ਇਲਾਵਾ, ਕੁਝ ਯੂਨੀਵਰਸਿਟੀਆਂ ਕੈਂਪਸ ਤੋਂ ਬਾਹਰ ਹਾਊਸਿੰਗ ਲਈ ਆਪਣੇ ਖੁਦ ਦੇ ਡੇਟਾਬੇਸ ਨੂੰ ਵੀ ਬਣਾਈ ਰੱਖਦੀਆਂ ਹਨ।
ਇਹ ਡੇਟਾਬੇਸ ਸਾਰੇ ਮੌਜੂਦਾ ਅਤੇ ਸੰਭਾਵੀ ਵਿਦਿਆਰਥੀਆਂ ਲਈ ਪਹੁੰਚਯੋਗ ਹਨ, ਜੋ ਯੂਨੀਵਰਸਿਟੀ ਦੇ ਕੈਂਪਸ ਦੇ ਬਾਹਰ ਵਿਕਲਪਕ ਰਿਹਾਇਸ਼ੀ ਵਿਕਲਪਾਂ ਨੂੰ ਲੱਭਣ ਲਈ ਇੱਕ ਕੀਮਤੀ ਸਰੋਤ ਪ੍ਰਦਾਨ ਕਰਦੇ ਹਨ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਫੇਸਬੁੱਕ ‘ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।
Further resources