2015 ਦੇ ਇੱਕ ਅਧਿਐਨ ਅਨੁਸਾਰ, ਸਿਰਫ ਆਸਟ੍ਰੇਲੀਅਨ ਬਜ਼ੁਰਗ ਅਮੀਰ ਲੋਕਾਂ ਵੱਲੋਂ ਹੀ ਆਪਣੀ ਵਸੀਅਤ ਕਰਵਾਈ ਗਈ ਸੀ।
ਡੇਕਿਨ ਯੂਨੀਵਰਸਿਟੀ ਵਿੱਚ ਪ੍ਰੈਕਟਿਸ ਦੇ ਪ੍ਰੋਫੈਸਰ ਐਡਮ ਸਟੀਨ ਨੇ ਦੋ ਸਾਲਾਂ ਬਾਅਦ ਇੱਕ ਹੋਰ ਵੱਡੇ ਪੱਧਰ ਦੇ ਅਧਿਐਨ ਦੀ ਅਗਵਾਈ ਕੀਤੀ ਜੋ ਦਰਸਾਉਂਦਾ ਹੈ ਕਿ ਸਰਵੇਖਣ ਕੀਤੇ ਗਏ ਲਗਭਗ ਅੱਧੇ ਲੋਕਾਂ ਨੇ ਵਸੀਅਤ ਨਹੀਂ ਸੀ ਕਰਵਾਈ।
ਪ੍ਰੋਫੈਸਰ ਸਟੀਨ ਦਾ ਕਹਿਣਾ ਹੈ ਕਿ ਕਈ ਤਰ੍ਹਾਂ ਦੀਆਂ ਗ਼ਲਤ ਧਾਰਨਾਵਾਂ ਅਤੇ ਵਹਿਮ-ਭਰਮ ਉਨ੍ਹਾਂ ਕਾਰਨਾਂ ਵਿੱਚੋਂ ਇੱਕ ਹਨ ਜਿਨ੍ਹਾਂ ਕਰਕੇ ਲੋਕ ਵਸੀਅਤ ਬਣਾਉਣ ਤੋਂ ਗੁਰੇਜ਼ ਕਰਦੇ ਹਨ।
ਜਦੋਂ ਕੋਈ ਬਿਨਾ ਵਸੀਅਤ ਦੇ ਮਰ ਜਾਂਦਾ ਹੈ ਤਾਂ ਇਸਨੂੰ 'ਇੰਟਸਟੇਸੀ' ਕਿਹਾ ਜਾਂਦਾ ਹੈ ਅਤੇ ਅਕਸਰ ਸੰਪਤੀ ਦੀ ਵੰਡ ਰਾਜ ਜਾਂ ਪ੍ਰਦੇਸ਼ ਦੇ ਕਾਨੂੰਨਾਂ ਅਨੁਸਾਰ ਹੁੰਦੀ ਹੈ।
ਸੋਲੀਸਿਟਰ ਡੀਨ ਕਲੈਮਨੀਓਸ ਦਾ ਕਹਿਣਾ ਹੈ ਕਿ ਆਪਣੀ ਮਰਜ਼ੀ ਨਾਲ ਵਸੀਅਤ ਬਣਾਉਣਾ ਪਰਿਵਾਰ ਨੂੰ ਇਸ ਸਥਿਤੀ ਵਿੱਚੋਂ ਲੰਘਣ ਦੀਆਂ ਮੁਸ਼ਕਲਾਂ ਤੋਂ ਬਚਾ ਸਕਦਾ ਹੈ।
ਵਸੀਅਤ ਤੋਂ ਬਿਨਾਂ ਜਾਇਦਾਦ ਦੀ ਵਿਵਸਥਾ ਤੁਹਾਡੇ ਰਾਜ ਜਾਂ ਪ੍ਰਦੇਸ਼ ਦੇ ਕਾਨੂੰਨਾਂ 'ਤੇ ਨਿਰਭਰ ਕਰਦੀ ਹੈ।
ਪਰ ਸ੍ਰੀ ਕਲੈਮਨੀਓਸ ਦਾ ਕਹਿਣਾ ਹੈ ਕਿ ਇਹ ਨਿਯਮ ਇਹ ਨਹੀਂ ਦਰਸਾਉਂਦੇ ਕਿ ਕੋਈ ਵਿਅਕਤੀ ਜਾਇਦਾਦ ਦੀ ਵਸੀਅਤ ਲਈ ਪਰਿਵਾਰ ਨੂੰ ਤਰਜੀਹ ਕਿਵੇਂ ਦੇਣਾ ਚਾਹੁੰਦਾ ਸੀ।
ਹਾਲਾਂਕਿ ਵਸੀਅਤ ਬਣਾਉਣ ਲਈ ਆਨਲਾਈਨ ਡੂ-ਇਟ-ਯੋਰਸੈਲਫ ਕਿੱਟਜ਼ ਆਸਟ੍ਰੇਲੀਆ ਵਿੱਚ ਇੱਕ ਵੱਧ ਰਿਹਾ ਰੁਝਾਨ ਹੈ ਪਰ ਕਾਨੂੰਨੀ ਸਲਾਹ ਪ੍ਰਾਪਤ ਕਰਨਾ ਇਕ ਸੁਰੱਖਿਅਤ ਵਿਕਲਪ ਮੰਨਿਆ ਜਾਂਦਾ ਹੈ।
ਨੋਟ ਕਰਨ ਵਾਲ਼ੀ ਗੱਲ ਇਹ ਹੈ ਕਿ ਸਿਰਫ ਵਕੀਲ ਹੀ ਪੇਸ਼ੇਵਰ ਸਹਾਇਤਾ ਪ੍ਰਦਾਨ ਨਹੀਂ ਕਰਦੇ ਬਲਕਿ ਤੁਸੀਂ ਆਪਣੀ ਵਸੀਅਤ ਸਟੇਟ ਟਰੱਸਟੀਆਂ ਦੁਆਰਾ ਵੀ ਪ੍ਰਾਪਤ ਕਰ ਸਕਦੇ ਹੋ, ਜੋ ਕਿ ਹਰ ਰਾਜ ਜਾਂ ਪ੍ਰਦੇਸ਼ ਵਿੱਚ ਕੰਮ ਕਰਨ ਵਾਲਾ ਇੱਕ ਸਰਕਾਰੀ ਦਫਤਰ ਹੁੰਦਾ ਹੈ।
ਪਬਲਿਕ ਟਰੱਸਟੀ ਵੀ ਇਹ ਸੇਵਾ ਪ੍ਰਦਾਨ ਕਰਨ ਲਈ ਪੈਸੇ ਚਾਰਜ ਕਰਦੇ ਹਨ, ਪਰ ਫੀਸ ਨਿਯਮਿਤ, ਨਾਮਾਤਰ ਜਾਂ ਫੀਸ-ਟੂ ਸਰਵਿਸ ਹੁੰਦੀ ਹੈ। ਪੈਨਸ਼ਨਰਾਂ ਅਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਫੀਸ ਛੋਟਾਂ ਵੀ ਲਾਗੂ ਹੋ ਸਕਦੀਆਂ ਹਨ।
ਮਾਈਕਲ ਸਪੀਗਲ ਵਿਕਟੋਰੀਅਨ ਸਟੇਟ ਟਰੱਸਟੀਜ਼ ਵਿਖੇ ਟਰੱਸਟੀ ਸਰਵਿਸਿਜ਼ ਡਿਵੀਜ਼ਨ ਦੇ ਕਾਰਜਕਾਰੀ ਜਨਰਲ ਮੈਨੇਜਰ ਹਨ।
ਉਹ ਦੱਸਦੇ ਹਨ ਕਿ ਵਸੀਅਤ ਰੱਖਣਾ ਸਿਰਫ ਸੰਪਤੀ ਦੀ ਵੰਡ ਲਈ ਹੀ ਨਹੀਂ ਬਲਕਿ ਨਾਬਾਲਗਾਂ ਲਈ ਸਰਪ੍ਰਸਤ ਨਾਮਜ਼ਦ ਕਰਨ ਲਈ ਵੀ ਮਹੱਤਵਪੂਰਨ ਹੁੰਦਾ ਹੈ।
ਸ੍ਰੀ ਸਪੀਗਲ ਨੇ ਦੱਸਿਆ ਕਿ ਇਹ ਆਸਟ੍ਰੇਲੀਆ ਵਿਚਲੇ ਪ੍ਰਵਾਸੀਆਂ ਜਿਨ੍ਹਾਂ ਦੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਹਨ ਅਤੇ ਦੇਸ਼ ਵਿਚ ਕੋਈ ਵੀ ਹੋਰ ਪਰਿਵਾਰਕ ਨੈਟਵਰਕ ਨਹੀਂ ਹੈ ਲਈ ਬਹੁਤ ਹੀ ਜ਼ਰੂਰੀ ਹੈ।
ਆਪਣੇ ਗ੍ਰਾਹਕਾਂ ਲਈ ਸਾਲਾਂ ਤੋਂ ਵਸੀਅਤ ਤਿਆਰ ਕਰਨ ਦੇ ਦੌਰਾਨ, ਡੀਨ ਕਲੈਮਨੀਓਸ ਨੇ ਅਜਿਹੀਆਂ ਉਦਾਹਰਣਾਂ ਦਾ ਸਾਹਮਣਾ ਕੀਤਾ ਜਿਥੇ ਗ੍ਰਾਹਕਾਂ ਦੇ ਨਸਲੀ ਪਿਛੋਕੜ ਜਾਇਦਾਦ ਅਤੇ ਵੰਡ ਦੀਆਂ ਧਾਰਣਾਵਾਂ ਵਿੱਚ ਦਖਲਅੰਦਾਜ਼ੀ ਕਰਦੇ ਸਨ।
ਉਹ ਕਹਿੰਦੇ ਹਨ ਕਿ ਵਸੀਅਤ 'ਅਨਿਸ਼ਚਿਤਤਾ' ਦੇ ਵਿਰੁੱਧ ਸੁਰੱਖਿਆ ਵਜੋਂ ਕੰਮ ਕਰਦੀ ਹੈ।
ਵਿਕਟੋਰੀਅਨ ਸਟੇਟ ਟਰੱਸਟੀਆਂ ਵਿੱਚ ਆਪਣੇ ਤਜ਼ਰਬੇ ਬਾਰੇ ਗੱਲ ਕਰਦਿਆਂ ਮਾਈਕਲ ਸਪੀਗਲ ਨੇ ਕਿਹਾ ਕਿ ਵਸੀਅਤ ਦੀ ਅਣਹੋਂਦ ਵਿੱਚ ਪਰਿਵਾਰ ਵਿੱਚ ਤਣਾਅ ਦਾ ਹੋਣਾ ਕਿਸੇ ਵੀ ਸਭਿਆਚਾਰ ਦੇ ਲੋਕਾਂ ਲਈ ਸੁਭਾਵਿਕ ਹੁੰਦਾ ਹੈ।
ਵੈਸੇ ਜੇ ਤੁਸੀਂ ਆਨਲਾਈਨ 'ਵਿੱਲ ਕਿੱਟ' ਦੀ ਵਰਤੋਂ ਕਰਦੇ ਹੋ ਤਾਂ ਵੀ ਤੁਸੀਂ ਇਸ ਨੂੰ ਕਿਸੇ ਵਕੀਲ ਜਾਂ ਪਬਲਿਕ ਟਰੱਸਟੀ ਦੁਆਰਾ ਚੈੱਕ ਕਰਵਾ ਸਕਦੇ ਹੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।