ਵਰਿੰਦਰ ਸਿੰਘ ਦੇ ਰਿਸ਼ਤੇਦਾਰ ਬ੍ਰਿਸਬੇਨ ਵਾਸੀ ਅਮਨ ਛੀਨਾ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਰਿੰਦਰ ਸਿੰਘ ਜਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਗੱਗੋ ਮਾਹਲ ਦਾ ਵਸਨੀਕ ਸੀ।
ਉਹ ਸੁਨਹਿਰੀ ਭਵਿੱਖ ਦਾ ਸੁਫਨਾ ਲੈ ਕੇ 2017 ਵਿੱਚ ਆਸਟ੍ਰੇਲੀਆ ਆਇਆ ਸੀ। ਵਰਿੰਦਰ ਦਾ ਪਰਿਵਾਰਕ ਪਿਛੋਕੜ ਵੀ ਡਰਾਇਵਿੰਗ ਵਿੱਚ ਹੋਣ ਕਾਰਨ ਉਸ ਨੇ 2018 ਵਿੱਚ ਟਰੱਕ ਦਾ ਲਾਈਸੰਸ ਹਾਸਲ ਕਰ ਲਿਆ ਸੀ। ਮੌਜੂਦਾ ਸਮੇਂ ਉਹ ਮੈਲਬਰਨ ਦੀ ਇੱਕ ਟਰੱਕ ਕੰਪਨੀ ਵਿੱਚ ‘ਇੰਟਰਸਟੇਟ’ ਟਰੱਕ ਚਲਾਉਂਦਾ ਸੀ।
ਅਮਨ ਛੀਨਾ ਅਤੇ ਵਰਿੰਦਰ ਸਿੰਘ ਦੀ ਫਾਈਲ ਫੋਟੋ।
ਅਮਨ ਛੀਨਾ ਨੇ ਦੱਸਿਆ ਕਿ ਵਰਿੰਦਰ ਸਿੰਘ ਆਪਣੀ ਪਤਨੀ, ਦੋ ਧੀਆਂ ਜਿਨ੍ਹਾਂ ਵਿਚੋਂ ਇੱਕ ਦੀ ਉਮਰ 5 ਸਾਲ ਅਤੇ ਦੂਜੀ ਦੀ ਉਮਰ ਮਹਿਜ 7 ਮਹੀਨੇ ਹੈ, ਸਮੇਤ ਮੈਲਬਰਨ ਦੇ ਟਰਗਨੀਨਾ ਇਲਾਕੇ ਵਿੱਚ ਰਹਿ ਰਿਹਾ ਸੀ।
ਵਰਿੰਦਰ ਸਿੰਘ ਨੇ ਪੀ.ਆਰ ਲਈ ਅਰਜ਼ੀ ਦਾਖਲ ਕੀਤੀ ਹੋਈ ਸੀ ਅਤੇ ਪਰਿਵਾਰ ਆਸਟ੍ਰੇਲੀਆ ਦੀ ਸਥਾਈ ਨਾਗਰਿਕਤਾ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਇਹ ਭਾਣਾ ਵਰਤ ਗਿਆ।
ਅਮਨ ਨੇ ਇਹ ਵੀ ਦੱਸਿਆ ਕਿ ਵਰਿੰਦਰ ਸਿੰਘ ਹਾਲ ਹੀ ਵਿੱਚ ਪੰਜਾਬ ਆਪਣੇ ਮਾਪਿਆਂ ਨੂੰ ਮਿਲ ਕੇ ਵਾਪਸ ਆਇਆ ਸੀ।
ਵਰਿੰਦਰ ਦੀ ਮ੍ਰਿਤਕ ਦੇਹ ਨੂੰ ਪੰਜਾਬ ਵਿੱਚ ਉਸ ਦੇ ਮਾਪਿਆਂ ਤੱਕ ਪਹੁੰਚਾਉਣ ਲਈ ਅਹਿਮ ਭੂਮਿਕਾ ਨਿਭਾਅ ਰਹੇ ਮਨਜੀਤ ਬੋਪਾਰਾਏ ਜੋ ਕਿ ਭਾਈਚਾਰਕ ਕਾਰਜਾਂ ਵਿੱਚ ਮੋਢੀ ਹੋ ਕੇ ਸੇਵਾ ਕਰਦੇ ਹਨ, ਨੇ ਇਸ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Manjit Boparai
LISTEN TO
ਸਿਡਨੀ 'ਚ ਮੌਤ ਦਾ ਸ਼ਿਕਾਰ ਹੋਏ ਟਰੱਕ ਡਰਾਇਵਰ ਵਰਿੰਦਰ ਸਿੰਘ ਦੀ ਮ੍ਰਿਤਕ ਦੇਹ ਪੰਜਾਬ ਭੇਜਣ ਦੀ ਪ੍ਰਕ੍ਰਿਆ ਜਾਰੀ, ਭਾਈਚਾਰੇ ਵੱਲੋਂ ਦੁੱਖ ਦਾ ਪ੍ਰਗਟਾਵਾ
SBS Punjabi
16:27
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।