Key Points
- ਫਸਟ ਨੇਸ਼ਨਜ਼ ਦੇ ਲੋਕਾਂ ਲਈ ਜ਼ਮੀਨ ਉਹਨਾਂ ਦਾ ਅਟੁੱਟ ਹਿੱਸਾ ਹੈ, ਜੋ ਉਹਨਾਂ ਦੀ ਪਛਾਣ ਅਤੇ ਸਬੰਧ ਦੀ ਭਾਵਨਾ ਨੂੰ ਦਰਸਾਉਂਦਾ ਹੈ।
- ਇਹ ਸਾਂਝ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਆ ਰਹੀਆਂ ਕਹਾਣੀਆਂ ਦੁਆਰਾ ਸੁਰਜੀਤ ਹੈ।
- ਕਿਸੇ ਵੀ ਪਵਿੱਤਰ ਥਾਂ ਦਾ ਦੌਰਾ ਕਰਨ ਤੋਂ ਪਹਿਲਾਂ ਉਸ ਬਾਰੇ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਹੈ।
ਬਦਲਦੇ ਹੋਏ ਲੈਂਡਸਕੈਪ ਦੌਰਾਨ ਘੱਟੋ-ਘੱਟ 60,000 ਸਾਲਾਂ ਤੋਂ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਦਾ ਆਸਟ੍ਰੇਲੀਆ ਨਾਲ ਗੂੜ੍ਹਾ ਸਬੰਧ ਰਿਹਾ ਹੈ।
ਯੂਵਿਨ ਦੇਸ਼ ਦੀ ਵਾਅਬੰਜਾ ਔਰਤ, ਆਂਟੀ ਡੀਡਰੇ ਮਾਰਟਿਨ, ਨਿਊ ਸਾਊਥ ਵੇਲਜ਼ ਦੇ ਧਾਰੇਵੂਲ ਵਿਖੇ ਨੈਸ਼ਨਲ ਪਾਰਕਸ ਅਤੇ ਵਾਈਲਡਲਾਈਫ ਸਰਵਿਸ ਨਾਲ ਕੰਮ ਕਰ ਰਹੀ ਹੈ। ਉਹ ਇੱਕ ਸਤਿਕਾਰਯੋਗ ਬਜ਼ੁਰਗ ਅਤੇ ਇੱਕ ਆਦਿਵਾਸੀ ਖੋਜ ਰੇਂਜਰ ਵਜੋਂ ਇਸ ਜ਼ਮੀਨ ਨਾਲ ਡੂੰਘੇ ਸਬੰਧਾਂ ਨੂੰ ਦਰਸਾਉਂਦੀ ਹੈ।
ਉਹਨਾਂ ਦਾ ਕਹਿਣਾ ਹੈ ਕਿ ਜ਼ਮੀਨ ਕੋਈ ਮਾਲਕੀ ਵਾਲੀ ਚੀਜ਼ ਨਹੀਂ ਹੈ ਬਲਕਿ ਇਹ ਉਹਨਾਂ ਦਾ ਅਟੁੱਟ ਹਿੱਸਾ ਹੈ ਜਿਸ ਦਾ ਸਤਿਕਾਰ ਅਤੇ ਦੇਖਭਾਲ ਕਰਨ ਦੀ ਲੋੜ ਹੈ।
ਅਸੀਂ ਜ਼ਮੀਨ ਦੇ ਮਾਲਕ ਨਹੀਂ ਹਾਂ ਅਤੇ ਨਾ ਹੀ ਕਦੇ ਬਣਾਂਗੇ। ਜ਼ਮੀਨ ਦੀ ਰਾਖੀ ਕਰਨਾ ਸਾਡਾ ਫਰਜ਼ ਹੈ। ਸਾਡੇ ਦੇਸ਼ ਦੀ ਧਰਤੀ ਸਾਨੂੰ ਭੋਜਨ, ਪਾਣੀ, ਆਸਰਾ ਅਤੇ ਹੋਰ ਬਹੁਤ ਕੁੱਝ ਪ੍ਰਦਾਨ ਕਰਦੀ ਹੈ।Aunty Deidre Martin
ਫਸਟ ਨੇਸ਼ਨਜ਼ ਦੇ ਲੋਕਾਂ ਅਤੇ ਉਹਨਾਂ ਦੀ ਧਰਤੀ ਦੇ ਨਾਲ ਸਬੰਧ ਬਹੁਤ ਡੂੰਘੇ ਹਨ। ਉਹਨਾਂ ਦੇ ਇਹ ਸਬੰਧ ਦਰਸਾਉਣ ਲਈ ਸ਼ਬਦ ਨਾਕਾਫੀ ਹਨ। ਉਹ ਇਸ ਸਬੰਧ ਨੂੰ ਇੱਕ ਭਾਵਨਾ ਵਜੋਂ ਦਰਸਾਉਂਦੇ ਹਨ।

Aunty Deidre Martin is an Aboriginal discovery ranger. Credit: Aunty Deidre Martin.
ਉਹਨਾਂ ਦਾ ਕਹਿਣਾ ਹੈ ਕਿ ਇਹ ਇੱਕ ਅਜਿਹੀ ਥਾਂ ਹੈ ਜਿੱਥੇ ਉਹ ਜਿਵੇਂ ਦੇ ਹਨ, ਓਦਾਂ ਦੇ ਹੀ ਰਹਿੰਦੇ ਹਨ ਅਤੇ ਸੁਰੱਖਿਅਤ ਵੀ ਮਹਿਸੂਸ ਕਰਦੇ ਹਨ।
ਸ਼੍ਰੀਮਾਨ ਕੈਂਪਬੈੱਲ ਆਪਣੀ ਜੱਦੀ ਧਰਤੀ ਨਾਲ ਰੋਜ਼ ਸਾਂਝ ਕਾਇਮ ਕਰਨ ‘ਤੇ ਜ਼ੋਰ ਦਿੰਦੇ ਹਨ। ਉਹਨਾਂ ਦਾ ਮੰਨਣਾ ਹੈ ਕਿ ਇਹ ਨਾ ਸਿਰਫ ਆਪਣੇ ਭਾਈਚਾਰੇ ਅਤੇ ਭਾਸ਼ਾ ਦੀ ਸੰਭਾਲ ਲਈ ਬਲਕਿ ਇਸ ਦੇ ਡੂੰਘੇ ਅਧਿਆਤਮਿਕ ਸਬੰਧਾਂ ਲਈ ਵੀ ਜ਼ਰੂਰੀ ਹੈ।
ਇਹੀ ਰਿਸ਼ਤਾ ਉਹਨਾਂ ਨੂੰ ਆਪਣੇ ਸੰਗਠਨ ਦੀ ਪ੍ਰਭਾਵਸ਼ਾਲੀ ਅਗਵਾਈ ਕਰਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ।
CEO of Welcome to Country, Desmond Campbell. Credit: Desmond Campbell.
ਜ਼ਮੀਨ ਨਾਲ ਜੁੜੀਆਂ ਕਹਾਣੀਆਂ
ਸ਼੍ਰੀਮਾਨ ਕੈਂਪਬੈੱਲ ਦਾ ਕਹਿਣਾ ਹੈ ਕਿ ਜ਼ਮੀਨ ਨਾਲ ਉਹਨਾਂ ਦਾ ਅਧਿਆਤਮਿਕ ਸਬੰਧ ਬਚਪਨ ਵਿੱਚ ਉਹਨਾਂ ਨੂੰ ਸੁਣਾਈਆਂ ਗਈਆਂ ਕਹਾਣੀਆਂ ਤੋਂ ਮਜ਼ਬੂਤ ਹੋਇਆ ਜਿਹਨਾਂ ਵਿੱਚ ਜ਼ਮੀਨ ਬਾਰੇ ਮਹੱਤਵਪੂਰਨ ਗੱਲਾਂ ਹਨ।
ਉਹ ਦੱਸਦੇ ਹਨ ਕਿ ਉਹਨਾਂ ਦੇ ਮਾਤਾ ਅਤੇ ਪਿਤਾ ਵਾਲੇ ਦੋਵਾਂ ਪਾਸਿਆਂ ਤੋਂ ਵੱਖ-ਵੱਖ ਕਹਾਣੀਆਂ ਸੁਣੀਆਂ ਹਨ।
ਬਰੈਡਲੀ ਹਾਰਡੀ ਇੱਕ ਮਾਣਮੱਤਾ ਨੀਅਮਬਾ, ਯੂਆਲਾਰੇਈ, ਕੂਮਾ ਅਤੇ ਕਾਮੀਲਾਰੋਈ ਵਿਅਕਤੀ ਅਤੇ ਬਰਹ-ਵੋ-ਰੁਹਨੁਹ ਆਦਿਵਾਸੀ ਫਿਸ਼ ਟਰੈਪਸ ਦਾ ਮੋਡਰਨ-ਡੇਅ ਰਖਵਾਲਾ ਹੈ। ਇਹ ਜਾਲ ਬਾਰਵੋਨ ਨਦੀ ਦੇ ਨਾਲ ਸਥਿਤ ਹਨ।
ਉਹ ਕਹਿੰਦਾ ਹੈ ਕਿ ਇਹ ਨਦੀ ਉਸਦਾ ਖੂਨ ਅਤੇ ਉਸਦੀ ਪਛਾਣ ਹੈ।
ਬਰਹ-ਵੋ-ਰੁਹਨੁਹ ਆਦਿਵਾਸੀ ਸੱਭਿਆਚਾਰਕ ਮਿਊਜ਼ਿਅਮ ਦੇ ਲੋਕਲ ਗਾਈਡ ਵਜੋਂ ਕੰਮ ਕਰਦਿਆਂ ਸ਼੍ਰੀਮਾਨ ਹਾਰਡੀ ਆਪਣੀ ਜ਼ਮੀਨ ਨਾਲ ਜੁੜੀਆਂ ਹੋਰ ਕਹਾਣੀਆਂ ਅਤੇ ਇਤਿਹਾਸ ਬਾਰੇ ਗੱਲਾਂ ਕਰਦੇ ਰਹਿੰਦੇ ਹਨ।
ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਕਹਾਣੀਆਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾ ਕੇ ਇਸਨੂੰ ਜ਼ਿੰਦਾ ਰੱਖਣਾ ਉਸਦਾ ਫਰਜ਼ ਹੈ।

Bradley Hardy and Brewarrina Aboriginal Fishing Traps. Credit: Bradley Hardy.
ਪਵਿੱਤਰ ਸਥਾਨਾਂ ਬਾਰੇ ਜਾਨਣਾ
ਦੁਨੀਆ ਦੇ ਸਭ ਤੋਂ ਪੁਰਾਣੇ ਮਨੁੱਖੀ ਨਿਰਮਾਣਾਂ ਵਿੱਚੋਂ ਇੱਕ ਜਾਣੇ ਜਾਂਦੇ 'ਮੱਛੀ ਫੜਨ' ਵਾਲੇ ਕਾਰਜ ਦੇ ਜਾਲ, ਚੱਟਾਨਾਂ ਦੁਆਲੇ ਯੂ-ਆਕਾਰ ਅਤੇ ਸੀ ਆਕਾਰ ਵਿੱਚ ਰੱਖੇ ਜਾਂਦੇ ਹਨ। ਇਹ ਨਾ ਸਿਰਫ ਮੱਛੀਆਂ ਨੂੰ ਫੜਨ ਲਈ ਬਲਕਿ ਕੁੱਝ ਮੱਛੀਆਂ ਨੂੰ ਬਾਈ-ਪਾਸ ਕਰਨ ਅਤੇ ਆਪਣਾ ਜੀਵਨ ਚੱਕਰ ਜਾਰੀ ਰੱਖਣ ਲਈ ਵੀ ਵਰਤੇ ਜਾਂਦੇ ਹਨ।
ਇਹ ਇਕ ਪਵਿੱਤਰ ਸਾਈਟ ਹੈ ਜਿਸਨੂੰ ਸਾਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇੱਹ ਖ਼ਾਸ ਤੌਰ ‘ਤੇ ਸਾਡੇ ਲੋਕਾਂ ਲਈ ਹੈ। ਸਾਡਾ ਮੁੱਖ ਟੀਚਾ ਨਾ ਸਿਰਫ ਲੋਕਾਂ ਨੂੰ ਇਹਨਾਂ ਸਾਈਟਾਂ ਬਾਰੇ ਦੱਸਣਾ ਹੈ ਬਲਕਿ ਸਾਡੇ ਨੌਜਵਾਨਾਂ ਨੂੰ ਅਤੇ ਹੋਰ ਦੁਨੀਆ ਨੂੰ ਇਸ ਬਾਰੇ ਜਾਣੂ ਕਰਾਉਣਾ ਹੈ।Bradley Hardy
ਸ਼੍ਰੀਮਾਨ ਬ੍ਰੈਡਲੀ ਦਾ ਕਹਿਣਾ ਹੈ ਇਹ ਇੱਕ ਪਵਿੱਤਰ ਸਥਾਨ ਹੈ ਜਿੱਥੇ ਬਹੁਤ ਸਾਰੇ ਕਬੀਲੇ ਇਕੱਠੇ ਹੋਏ ਸਨ।
ਨੈਸ਼ਨਲ ਪਾਰਕ ਜਿੱਥੇ ਆਂਟੀ ਡੀਅਡਰੇ ਕੰਮ ਕਰਦੀ ਹੈ ਉਸ ਵਿੱਚ ਕੁੱਝ ਅਜਿਹੇ ਪਵਿੱਤਰ ਸਥਾਨਾਂ, ਲੈਂਡਸਕੇਪਾਂ ਦੀ ਬਹੁਤਾਤ ਹੈ ਜੋ ਕਿ ਫਸਟ ਨੇਸ਼ਨਜ਼ ਦੇ ਲੋਕਾਂ ਲਈ ਬਹੁਤ ਮਹੱਤਵ ਰੱਖਦੇ ਹਨ।

Silhouette image of First Nation Australian aboriginal people, father and son, going to hunt seafood in Cape York, Queensland, Australia. Credit: Rafael Ben-Ari/Getty Images Credit: Rafael Ben-Ari/Getty Images
ਇਹਨਾਂ ਸਾਈਟਾਂ ਬਾਰੇ ਸਥਾਨਕ ਸਵਦੇਸ਼ੀ ਭਾਈਚਾਰਿਆਂ ਨਾਲ ਜੁੜਨਾ ਜਾਂ ਸਥਾਨਕ ਲੈਂਡ ਕਾਉਂਸਿਲ ਦੁਆਰਾ ਉਹਨਾਂ ਦੀ ਖੋਜ ਕਰਨਾ , ਨਾ ਸਿਰਫ ਸਨਮਾਨ ਨੂੰ ਦਰਸਾਉਂਦਾ ਹੈ ਬਲਕਿ ਇਹ ਫਸਟ ਨੇਸ਼ਨਜ਼ ਦੇ ਲੋਕਾਂ ਦੇ ਸੱਚੇ ਇਤਿਹਾਸ ਨੂੰ ਉਜਾਗਰ ਕਰਨ ਦਾ ਇੱਕ ਅਨਮੋਲ ਮੌਕਾ ਵੀ ਪ੍ਰਦਾਨ ਕਰਦਾ ਹੈ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।